ਡੱਬੇ ਚ ਬੰਦ
ਫੁਰਮਾਨ ਹੋਇਆ
” ਦੀਵਾਲੀ ਆ ਰਹੀ ਆ। ਚੰਗੀ ਤਰਾਂ ਸਫਾਈਆਂ ਸ਼ੁਰੂ ਕਰ ਲੳ। ਫਾਲਤੂ ਸਮਾਨ ਸਾਰਾ ਬਾਹਰ ਕੱਢ ਦਿਓ ਜਿਹੜਾ ਇਧਰ ਉਧਰ ਤੁਰਿਆ ਫਿਰਦਾ”
“ਫਾਲਤੂ ਦਾ ਮਤਲਵ ?” ਆਪ ਮੁਹਾਰੇ ਮੇਰੇ ਮੂੰਹ ਚੋਂ ਨਿਕਲਿਆ।
“ਟੁੱਟ ਭੱਜ ਸਾਰੀ ਫਾਲਤੂ ਈ ਆ ਜਿਹੜੀ ਸਾਂਭੀ ਫਿਰਦੀ”
” ਚਾਨਣਾ ਪਾਓ ਜਰਾ”
ਸਮਝ ਤਾਂ ਭਾਵੇਂ ਮੈਂ ਗਈ ਸਾਂ ਕਿਓਂਕਿ ਅੱਗੇ ਵੀ ਸੁਣ ਚੁੱਕੀ ਆਂ।
” ਆ ਤਾੰਬੇ ਦਾ ਚਿੱਬਾ ਹੋਇਆ ਜਗ, ਵਖਰੇ ਜਹੇ 2 ਮੱਘ, 20 ਸਾਲ ਪੁਰਾਣੀ ਪੇਟਿੰਗ, ਚਾਬੀ ਵਾਲਾ ਟਾਇਮ ਪੀਸ, ਹੋਰ ਵੀ ਕਈ ਕੁੱਝ ਥਾ ਥਾਂ ਖਿਲਰਿਆ ਪਿਆ—-”
” ਇਹ ਸਾਰੀਆਂ ਦਿੱਤੀਆਂ ਨਿਸ਼ਾਨੀਆਂ ਆ ।ਸੁੱਟਣ ਨੂੰ ਜੀਅ ਨੀ ਕਰਦਾ”
ਮੈਂ ਦਿਲ ਦੀ ਗੱਲ ਕਹੀ।
” ਕਿੰਨਾਂ ਚਿਰ ਸਾਂਭੀ ਰੱਖਣਾ ਸਾਰਾ ਕੂੜਾ ਕਰਕਟ?”
ਪੁੱਤਰ ਨੇ ਵੀ ਹਾਂ ਚ ਹਾਂ ਮਿਲਾਈ
” ਪਾਪਾ ਠੀਕ ਈ ਕਹਿੰਦੇ। ਥੋੜੀਆਂ ਅਤੇ ਸਾਫ ਸੁਥਰੀਆਂ ਚੀਜਾਂ ਹੋਣੀਆਂ ਚਾਹੀਦੀਆਂ। ਤੁਸੀਂ ਤਾਂ ਆਦਮ ਵੇਲੇ ਦੀਆਂ ਸਾਂਭੀਆਂ ਹੋਈਆਂ।”
ਕਿਵੇਂ ਸਮਝਾਵਾਂ ਕਿ ਇਹ ਸੌਗਾਤਾਂ ਦੂਰ ਰਹਿੰਦੇ ਤੇ ਜਹਾਨੋਂ ਤੁਰ ਗਿਆਂ ਦੇ ਨੇੜੇ ਹੋਣ ਦਾ ਅਹਿਸਾਸ ਦੁਆਂਦੀਆਂ।
ਫਾਲਤੂ ਚੀਜਾਂ ਕੁੱਝ ਇਸਤਰਾਂ ਨੇ—–
–ਮੇਰੀ ਸਹੇਲੀ ਨੇ ਆਣ ਲੱਗਿਆਂ ਮੈਨੂੰ ਤੋਹਫਾ ਦੇਣਾ ਸੀ। ਮੈਂ ਤਾਬੇਂ ਦਾ ਜਗ ਲਿਆ ਕਿਓਂਕ ਮੈਨੂੰ ਲੋੜ ਸੀ। ਇਕ ਦਿਨ ਪਾਣੀ ਦਾ ਭਰਿਆ ਸੈਲਫ ਤੋਂ ਡਿੱਗ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ