ਮਿੰਨੀ ਕਹਾਣੀ
ਪਾਸਵਰਡ
ਉਹ ਤਕਰੀਬਨ ਮੈਨੂੰ ਜਦੋਂ ਮਿਲੀ ਉਸਦੇ ਚਿਹਰੇ ‘ਤੇ ਮੁਸਕਾਨ ਹੁੰਦੀ । ਉਸਦੀ ਇਹ ਮੁਸਕਾਨ ਮੈਨੂੰ ਬਹੁਤ ਪਿਆਰੀ ਲੱਗਦੀ ਪਰ ਅੱਜ ਉਹ ਉਦਾਸ ਸੀ ।ਚਿਹਰਾ ਮੁਰਝਾਇਆ ਹੋਇਆ ।ਉਸਨੂੰ ਇੰਝ ਦੇਖ ਮੈਂ ਬਹੁਤ ਉਤਾਵਲੇਪਣ ਨਾਲ ਪੁੱਛਿਆ ,” ਨੀਤੂ ਕੀ ਹੋਇਆ ਤੈਨੂੰ …..ਏਨੀ ਉਦਾਸੀ !”
ਉਹ ਪਹਿਲਾਂ ਕੁੱਝ ਸਮਾਂ ਚੁੱਪ ਰਹੀ, ਫਿਰ ਅਚਾਨਕ ਅੱਖਾਂ ਵਿੱਚ ਅੱਥਰੂਆਂ ਦਾ ਅਥਾਹ ਵਹਾਅ ਰੋਕਦੀ ਹੋਈ ਬੋਲੀ,” ਰੂਪ ਇੱਕ ਔਰਤ ਦਾ ਚਰਿੱਤਰ ਨਿਰਧਾਰਿਤ ਕਰਨਾ ਕਿੰਨਾ ਸੌਖਾ ਹੁੰਦਾ ਨਾ ਮਰਦਾਂ ਲਈ !”
ਮੈਂ ਹੈਰਾਨ ਹੁੰਦਿਆਂ ਪੁੱਛਿਆ ,” ਨੀਤੂ ਕੀ ਹੋਇਆ ? ਇਹ ਕੀ ਕਹਿ ਰਹੀ ਏਂ ਤੂੰ?”
” ਤੈਨੂੰ ਪਤਾ ਫੋਨ ਦਾ ਇੱਕ ਪਾਸਵਰਡ ਵੀ ਤੇਰੇ ਚਰਿੱਤਰ ਦਾ ਨਿਰਮਾਣ ਕਰ ਸਕਦਾ ” ਉਸਨੇ ਡੂੰਘੀ ਉਦਾਸੀ ਵਿੱਚ ਕਿਹਾ।
ਮਤਲਬ ? ਮੈਂ ਉਸਦੇ ਚਿਹਰੇ ਤੇ ਉਸਦੀਆਂ ਉਦਾਸ ਅੱਖਾਂ ਦੇ ਦਰਦ ਨੂੰ ਦੇਖਦੇ ਹੋਏ ਪੁੱਛਿਆ।
ਉਹ ਭਰੇ ਮਨ ਨਾਲ ਦੱਸਣ ਲੱਗੀ, ” ਰੂਪ ਕੁਝ ਦਿਨ ਪਹਿਲਾਂ ਦੀ ਗੱਲ ਏ ,ਮੈਂ ਆਪਣੇ ਘਰਵਾਲੇ ਦਾ ਫੋਨ ਕਿਸੇ ਜ਼ਰੂਰੀ ਕੰਮ ਲਈ ਫੜਿਆ ।ਉਸਨੂੰ ਪਾਸਵਰਡ ਲੱਗਾ ਹੋਇਆ ਸੀ ਜਿਸਦਾ ਮੈਨੂੰ ਪਤਾ ਨਹੀਂ ਸੀ ।ਮੈਂ ਆਪਣੇ ਘਰਵਾਲੇ ਤੋਂ ਉਸਦਾ ਪਾਸਵਰਡ ਪੁੱਛਿਆ । ਬੱਸ ਪੁੱਛਣ ਦੀ ਦੇਰ ਸੀ, ਉਸਨੇ ਬਹੁਤ ਗੁੱਸੇ ਤੇ ਰੋਹਬ ਨਾਲ ਮੈਨੂੰ ਬੋਲਣਾ ਸ਼ੁਰੂ ਕਰ ਦਿੱਤਾ ,” ਕਿਉਂ ਕੀ ਕੰਮ ਏ ਮੇਰੇ ਫੋਨ ਨਾਲ ਤੇਰਾ ? ਕੀ ਕਰਨਾ ਤੂੰ ਮੇਰਾ ਪਾਸਵਰਡ ਜਾਣ ਕੇ। ਤੂੰ ਬਹੁਤੀ ਜਸੂਸੀ ਨਾ ਕਰਿਆ ਕਰ ਮੇਰੀ ।...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ