More Gurudwara Wiki  Posts
ਦਰਬਾਰ ਸਾਹਿਬ ਦੇ ਦਰਸ਼ਨ


ਗੁਰੂ ਹਰਿਰਾਇ ਸਾਹਿਬ ਜੀ ਦੇ ਜੋਤੀ ਜੋਤ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੁਰਗੱਦੀ ਦਿਵਸ ਵਾਲੇ ਦਿਨ ਗੁਰੂ ਰਾਮਦਾਸ ਸਾਹਿਬ ਜੀ ਨੇ ਮਿਹਰ ਕੀਤੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ । ਜਦੋ ਮੈ ਲੰਗਰ ਹਾਲ ਵਲੋ ਦੀ ਗਿਆ ਸਭ ਤੋ ਪਹਿਲਾ ਲੰਗਰ ਵਿੱਚ ਸੇਵਾ ਤੇ ਪ੍ਰਸਾਦਾ ਛਕਦੀਆਂ ਸੰਗਤਾਂ ਦੇ ਦਰਸ਼ਨ ਹੋਏ ਸਨ । ਇਕ ਦਮ ਸੁਰਤ ਨੇ ਉਡਾਰੀ ਮਾਰੀ ਤੇ ਪਾਕਿਤਸਾਨ ਦੀ ਪਵਿੱਤਰ ਧਰਤੀ ਜਿਥੇ ਗੁਰੂ ਨਾਨਕ ਸਾਹਿਬ ਜੀ ਨੇ ਵੀਹ ਰੁਪਿਆ ਦਾ ਲੰਗਰ ਭੁੱਖੇ ਸਾਧੂਆਂ ਨੂੰ ਛਕਾਇਆ ਉਥੇ ਪਹੁੰਚ ਗਈ । ਜਦੋ ਗੁਰੂ ਨਾਨਕ ਸਾਹਿਬ ਜੀ ਨੇ ਲੰਗਰ ਦੀ ਪਹਿਲੀ ਨੀਂਹ ਰੱਖੀ ਸੀ ਮੂੰਹ ਵਿਚੋ ਸੁਭਾਵਕ ਹੀ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਸਾਹਿਬ ਨਿਕਲ ਗਿਆ । ਜਦੋ ਥੋੜਾ ਅੱਗੇ ਜਾ ਕੇ ਲੰਗਰ ਸਾਹਿਬ ਵੱਲ ਦੇਖਿਆ ਤਾ ਇਕ ਤਖਤੀ ਦੇ ਉਪਰ ਭਾਈ ਸੱਤੇ ਬਲਵੰਡ ਜੀ ਦੀ ਵਾਰ ਦੇ ਸ਼ਬਦ ਲਿਖੇ ਪੜੇ ( ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤ ਖੀਰਿ ਘਿਆਲੀ ) ਗੁਰਬਾਣੀ ਦੀ ਤੁਕ ਪੜਦਿਆਂ ਸੁਰਤ ਨੇ ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਜੀ ਦੇ ਲੰਗਰ ਅੰਦਰ ਮਾਤਾ ਖੀਵੀ ਜੀ ਨੂੰ ਆਪਣੇ ਸਿੱਖ ਪੁੱਤਰਾਂ ਵਾਸਤੇ ਘਿਉ ਵਾਲੀ ਖੀਰ ਤੇ ਕਈ ਪ੍ਰਕਾਰ ਦੇ ਹੋਰ ਭੋਜਨ ਵਰਤਾਉਦਿਆਂ ਵੇਖਿਆ । ਫੇਰ ਜਦੋ ਲੰਗਰ ਸਾਹਿਬ ਦੇ ਅੰਦਰ ਜਾਂਦੀ ਸੰਗਤ ਵੱਲ ਦੇਖਿਆ ਕੋਈ ਕਿਸੇ ਨਾਲ ਭੇਦ ਭਾਵ ਨਹੀ ਕੀ ਰਾਜਾ ਤੇ ਕੀ ਗਰੀਬ ਸਾਰੇ ਇਕ ਹੀ ਪੰਗਤ ਵਿਚ ਬੈਠ ਕੇ ਪ੍ਰਸਾਦਾ ਛੱਕਣ ਲਈ ਤਿਆਰ ਖੜੇ ਸਨ ਫੇਰ ਸੁਰਤ ਨੇ ਉਡਾਰੀ ਮਾਰੀ ਤੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚ ਗਈ । ਜਿਸ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆ ਕੇ ਦੇਸ਼ ਦਾ ਬਾਦਸ਼ਾਹ ਅਕਬਰ ਪੰਗਤ ਵਿਚ ਬੈਠ ਕੇ ਸਾਰੀ ਸੰਗਤ ਨਾਲ ਪ੍ਰਸਾਦਾ ਛੱਕ ਰਿਹਾ ਸੀ । ਗੁਰੂ ਘਰ ਨਾ ਕੋਈ ਵੱਡਾ ਤੇ ਨਾ ਕੋਈ ਛੋਟਾ ਸਾਰੇ ਬਰਾਬਰ ਸਨ ਜਦੋ ਤਿਨ ਗੁਰੂ ਸਹਿਬਾਨ ਦੀ ਚਲਾਈ ਮਰਿਯਾਦਾ ਨੂੰ ਗੁਰੂ ਰਾਮਦਾਸ ਸਾਹਿਬ ਜੀ ਨੇ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਲਾਗੂ ਕੀਤਾ ਤਾ ਭਾਈ ਸਤੇ ਬਲਵੰਡ ਜੀ ਨੂੰ ਕਹਿਣਾ ਪਿਆ । ( ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ ॥ ਗੁਰੁ ਡਿਠਾ ਤਾਂ ਮਨੁ ਸਾਧਾਰਿਆ ॥੭॥ ) ਜਦੋ ਲੰਗਰ ਸਾਹਿਬ ਤੋ ਖੱਬੇ ਵਾਲੇ ਪਾਸੇ ਨਿਗਾਹ ਗਈ ਸਾਹਮਣੇ ਮੰਜੀ ਸਾਹਿਬ ਦੇ ਦਰਸ਼ਨ ਹੋਏ ਸੁਰਤ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿੱਚ ਚੱਲੀ ਗਈ । ਉਹ ਕਿਨਾਂ ਭਾਗਾ ਵਾਲਾ ਸਮਾਂ ਹੋਵੇਗਾਂ ਜਦੋ ਗੁਰੂ ਜੀ ਆਪਣੇ ਮੁਖਾਰਬਿੰਦ ਤੋ ਸੰਗਤਾਂ ਨੂੰ ਕਥਾ ਸਰਵਨ ਕਰਵਾਉਦੇ ਹੋਵਣਗੇ । ਬਾਬਾ ਬੁੱਢਾ ਸਾਹਿਬ ਜੀ ਤੇ ਸੰਗਤ ਦੀ ਬੇਨਤੀ ਨੂੰ ਮੰਨ ਕੇ ਮੰਜੀ ਸਾਹਿਬ ਦਰਵਾਜੇ ਦੇ ਬਾਹਰ ਥੜੇ ਉਤੇ ਬੈਠ ਕੇ ਬਾਰਹਮਾਂਹ ਬਾਣੀ ਦਾ ਉਚਾਰਨ ਕੀਤਾ ਹੋਵੇਗਾ । ਜਦੋ ਅੱਗੇ ਪੈਰ ਜਲ ਨਾਲ ਧੋ ਕੇ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਅੰਦਰ ਜਾਣ ਲਈ ਪੋੜੀਆਂ ਉਤਰੀਆਂ ਤੇ ਨਿਵਾਣ ਵੱਲ ਗਿਆ ਤਾ ਸੁਰਤ ਨੇ ਉਡਾਰੀ ਮਾਰੀ ਤੇ ਹਰ ਗੁਰੂ ਘਰ ਹੁੰਦੀ ਅਰਦਾਸ ਦੇ ਉਹ ਬਚਨ ਚੇਤੇ ਆ ਗਏ ( ਸਿਖਾਂ ਦਾ ਮਨ ਨੀਵਾਂ ਤੇ ਮਤ ਉਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ) ਪੌੜੀਆ ਉਤਰਦਿਆਂ ਮਨ ਵਾਕਿਆ ਹੀ ਨੀਵਾਂ ਹੋ ਗਿਆ ਮਨ ਬਾਹਰਲੀਆਂ ਭਟਕਣਾਂ ਤੋ ਸਾਂਤ ਹੋ ਗਿਆ ਸਿਰਫ ਜੁਬਾਨ ਤੇ ਮਨ ਵਿੱਚ ਇਕ ਹੀ ਸ਼ਬਦ ਗੂੰਜ ਰਿਹਾ ਸੀ । ਧੰਨ ਧੰਨ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ । ਜਦੋ ਪੌੜੀਆ ਤੋ ਥੱਲੇ ਉਤਰਿਆ ਤੇ ਨਿਗਾਹ ਦੁੱਖ ਭੰਜਨੀ ਬੇਰ ਤੇ ਪੈ ਗਈ ਸੁਰਤ ਨੇ ਉਡਾਰੀ ਮਾਰੀ ਤੇ ਪੱਟੀ ਦੇ ਰਾਜੇ ਦੁਨੀ ਚੰਦ ਦੀ ਧੀ ਬੀਬੀ ਰਜਨੀ ਤੇ ਉਸਦੇ ਪਿੰਗਲੇ ਪਤੀ ਤੇ ਜਾ ਟਿਕੀ । ਕਿਵੇ ਬੀਬੀ ਰਜਨੀ ਆਪਣੇ ਕੋਹੜੀ ਪਤੀ ਨੂੰ ਧੂੰਹਦੀ ਹੋਈ ਇਸ ਬੇਰੀ ਦੀ ਛਾ ਹੇਠਾ ਲੈ ਕੇ ਆਈ ਤੇ ਕਿਸ ਤਰਾਂ ਗੁਰੂ ਰਾਮਦਾਸ ਸਾਹਿਬ ਜੀ ਦੀ ਮਿਹਰ ਦਾ ਮੀਂਹ ਇਸ ਕੋਹੜੀ ਦੇ ਉਤੇ ਪਿਆ ਤੇ ਇਸਨਾਨ ਕਰਦਿਆ ਹੀ ਸਰੀਰ ਕੰਚਨ ਦੀ ਨਿਆਈ ਹੋ ਗਿਆ। ਅੱਜ ਵੀ ਇਸ ਦੁੱਖ ਭੰਜਨੀ ਬੇਰ ਹੇਠ ਸ਼ਰਧਾ ਨਾਲ ਇਸਨਾਨ ਕਰਨ ਵਾਲਿਆ ਦੇ ਸਾਰੇ ਰੋਗ ਦੂਰ ਹੋ ਰਹੇ ਹਨ । ਜਦੋ ਦੁੱਖ ਭੰਜਨੀ ਬੇਰ ਦੇ ਲਾਗੇ ਹੀ ਉਸ ਥੜੇ ਦੇ ਦਰਸ਼ਨ ਕੀਤੇ ਜਿਥੇ ਬੈਠ ਕੇ ਕਦੇ ਗੁਰੂ ਅਰਜਨ ਸਾਹਿਬ ਜੀ ਸੰਗਤਾਂ ਪਾਸੋ ਦਰਬਾਰ ਸਾਹਿਬ ਦੀ ਸੇਵਾ ਕਰਵਾਇਆ ਕਰਦੇ ਸਨ । ਆਪ ਮਹੂਰੇ ਹੀ ਉਸ ਥੜੇ ਅੱਗੇ ਸਿਰ ਝੁਕ ਗਿਆ , ਜਦੋ ਪਰਕਰਮਾਂ ਵਿੱਚ ਹੋਰ ਅੱਗੇ ਗਿਆ ਤਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਉਸ ਪਵਿੱਤਰ ਅਸਥਾਨ ਦੇ ਦਰਸ਼ਨ ਹੋਏ ਤੇ ਸੁਰਤ ਨੇ ਉਡਾਰੀ ਮਾਰੀ ਤੇ ਦਮਦਮਾਂ ਸਾਹਿਬ ਸਾਬੋ ਕੀ ਤਲਵੰਡੀ ਪਹੁੰਚ ਗਈ। ਜਿਥੇ ਬੁੱਢਾ ਸ਼ੇਰ ਭੋਰੇ ਵਿੱਚ ਬੈਠ ਕੇ ਭਗਤੀ ਵਿੱਚ ਲੀਨ ਸੀ ਜਦੋ ਦਰਬਾਰ ਸਾਹਿਬ ਦੀ ਬੇਅਦਬੀ ਦੀ ਖ਼ਬਰ ਸੁਣੀ ਡੋਲੇ ਫੜਕ ਉਠੇ ਅੱਖਾਂ ਲਾਲ ਹੋ ਗਈਆਂ । ਕਰਕੇ ਸਾਰੇ ਸਿੰਘ ਇਕੱਠੇ ਕੀਤੀ ਅਰਦਾਸ ਗੁਰੂ ਰਾਮਦਾਸ ਸਾਹਿਬ ਜੀ ਜਿਨਾ ਚਿਰ ਆਪ ਜੀ ਦੇ ਅਸਥਾਨ ਨੂੰ ਅਜਾਦ ਨਹੀ ਕਰਵਾ ਲੈਦਾਂ ਉਨਾ ਚਿਰ ਸ਼ਹਾਦਤ ਪ੍ਰਾਪਤ ਨਹੀ ਕਰਾਗਾਂ। ਹੁਣ ਤੱਕ ਦੀ ਸੱਭ ਤੋ ਵੱਖਰੀ ਅਰਦਾਸ ਸੀ , ਹੋਇਆ ਵੀ ਏਦਾ ਜਦੋ ਬਾਬਾ ਦੀਪ ਸਿੰਘ ਜੀ ਚੱਬੇ ਦੀ ਧਰਤੀ ਤੇ ਪਹੁੰਚੇ ਤਾਂ ਜੰਗ ਦੌਰਾਨ ਦੁਸ਼ਮਨ ਜਰਨੈਲ ਨਾਲ ਸਾਝਾਂ ਵਾਰ ਚੱਲਿਆ ਦੋਹਾਂ ਯੋਧਿਆ ਦੇ ਸਿਰ ਧਰ ਨਾਲੋ ਵੱਖ ਹੋ ਗਏ। ਇਕ ਸਿੰਘ ਨੇ ਆਖਿਆ ਬਾਬਾ ਜੀ ਤੁਸੀ ਅਰਦਾਸ ਕੀਤੀ ਸੀ ਦਰਬਾਰ ਸਾਹਿਬ ਅਜਾਦ ਕਰਵਾ ਕੇ ਸ਼ਹਾਦਤ ਪ੍ਰਾਪਤ ਕਰਾਗਾਂ। ਬਸ ਏਨਾ ਕਹਿਣ ਦੀ ਦੇਰ ਸੀ ਬਾਬਾ ਜੀ ਨੇ ਸੀਸ ਤੱਲੀ ਤੇ ਰੱਖਿਆ ਤੇ ਦੁਸ਼ਮਨਾਂ ਦੇ ਆਹੂ ਲਾਉਂਦੇ ਹੋਏ ਦਰਬਾਰ ਸਾਹਿਬ ਅੰਦਰ ਦਾਖਲ ਹੋਏ । ਉਸ ਬੁੱਢੇ ਜਰਨੈਲ ਮਹਾਬਲੀ ਬੀਰ ਸੂਰਮਾਂ ਬਾਬਾ ਦੀਪ ਸਿੰਘ ਜੀ ਆਪਣੀ ਕੀਤੀ ਹੋਈ ਗੁਰੂ ਚਰਨਾਂ ਵਿੱਚ ਅਰਦਾਸ ਪੂਰੀ ਕਰ ਗਏ । ਉਸ ਤੋ ਅੱਗੇ ਗਿਆਂ ਤੇ ਦੇਖਿਆ ਗੁਰੂ ਕੇ ਸੇਵਾਦਾਰ ਹਰ ਕੋਨੇ ਵਿੱਚ ਠੰਡਾ ਮਿਠਾ ਜਲ ਸੰਗਤਾਂ ਨੂੰ ਵਰਤਾ ਰਹੇ ਸਨ ਇਹ ਤਾ ਗੁਰੂ ਕੀ ਸੰਗਤ ਹੈ । ਸਾਡਾ ਇਤਿਹਾਸ ਤੇ ਏਡਾ ਅਮੀਰ ਹੈ ਇਹ ਸੋਚਦਿਆਂ ਸੋਚਦਿਆਂ ਸੁਰਤ ਨੇ ਉਡਾਰੀ ਮਾਰੀ ਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਗਈ ਜਿਥੇ ਭਾਈ ਘਨੱਈਆ ਜੀ ਜੰਗ ਵਿੱਚ ਫੱਟੜ ਦੁਸ਼ਮਨਾਂ ਨੂੰ ਵੀ ਪਾਣੀ ਪਿਲਾ ਰਹੇ ਸਨ ਤੇ ਮਲਮ ਪੱਟੀ ਵੀ ਕਰ ਰਹੇ ਸਨ ਰੈਡ ਕਰੋਸ ਦੇ ਜਨਮ ਦਾਤਾ ਭਾਈ ਘਨੱਈਆ ਜੀ ਦੀ ਸੇਵਾ ਤੋ ਸਿਖਿਆ ਲੈ ਕੇ ਗੁਰੂ ਕੇ ਸਿੱਖ ਅੱਜ ਵੀ ਇਹ ਸੇਵਾ ਨਿਰੰਤਰ ਚਾਲੂ ਰੱਖਦੇ ਹਨ । ਇਸ ਤੋ ਅੱਗੇ ਜਦੋ ਦਰਬਾਰ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਨਿਰੰਤਰ ਚਲਦਾ ਕੀਰਤਨ ਸਰਵਨ ਕੀਤਾ ਤੇ ਆਪ ਮਹੂਰੇ ਹੀ ਮੂੰਹ ਵਿੱਚੋ ਨਿਕਲ ਗਿਆ । ( ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ) ਕੁਝ ਸਮਾਂ ਕੀਰਤਨ ਸਰਵਨ ਕਰ ਕੇ ਜਦੋ ਬਾਹਰ ਆਣ ਕੇ ਕੜਾਹ ਪ੍ਰਸਾਦ ਲਿਆ ਤਾ ਸੁਰਤ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਜੁੜ ਗਈ ਜਦੋ ਗੁਰੂ ਨਾਨਕ ਸਾਹਿਬ ਜੀ ਪਹਿਲੀ ਵਾਰ ਭਾਈ ਮਰਦਾਨਾ ਜੀ ਦੇ ਨਾਲ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਆਏ ਉਸ ਸਮੇ ਇਕ ਸ਼ਰਧਾਲੂ ਸਿੱਖ ਨੇ ਗੁਰੂ ਜੀ ਨੂੰ ਕੁਝ ਛਕਾਉਣ ਲਈ ਬੇਨਤੀ ਕੀਤੀ । ਉਸ ਸਮੇ ਗੁਰੂ ਨਾਨਕ ਸਾਹਿਬ ਜੀ ਨੇ ਉਸ ਸਿੱਖ ਪਾਸੋ ਰਸਦ ਮੰਗਵਾਈ ਤੇ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)