ਦੀਵਾਲ਼ੀ ਤੋਂ ਤਿੰਨ – ਚਾਰ ਦਿਨ ਪਹਿਲਾਂ ਤਾਰੋ ਘਮਿਆਰੀ ਘਰ -ਘਰ ਮਿੱਟੀ ਦੇ ਦੀਵੇ ਵੰਡਦੀ ਬੜੀ ਚੰਗੀ ਲਗਦੀ….ਉਹ ਦੀਵੇ ਵੰਡ ਰੋਸ਼ਨੀਆਂ ਦੇ ਤਿਉਹਾਰ ਦਾ ਹੋਕਾ ਦੇਈ ਜਾਂਦੀ!
ਤਾਰੋ ਨੂੰ ਵੇਖ ਬੇਬੇ ਨੂੰ ਚਾਅ ਚੜ੍ਹ ਜਾਂਦਾ! ਜਦੋਂ ਉਹ ਵੇਹੜੇ ਵਿਚ ਭੁੰਜੇ ਬਹਿਣ ਦੀ ਕੋਸ਼ਿਸ਼ ਕਰਦੀ ਤਾਂ ਬੇਬੇ ਪੀਡ਼ੀ ‘ਤੇ ਬੈਠਾ ਕੇ ਸਾਹ ਲੈਂਦੀ!
.ਉਹ ਬੇਬੇ ਮੂਹਰੇ ਦੀਵਿਆਂ ਵਾਲੀ ਟੋਕਰੀ ਰੱਖ ਫ਼ਸਲ- ਵਾੜੀ, ਮਾਲ -ਡੰਗਰ ਤੇ ਟੱਬਰ ਦੀ ਸੁੱਖ -ਸਾਂਦ ਪੁੱਛਦੀ ਨਾ ਥੱਕਦੀ!
ਜਦੋਂ ਬੇਬੇ ਚੁਣ ਚੁਣ ਦੀਵੇ ਕੱਢ ਰਹੀ ਹੁੰਦੀ ਤਾਂ ਉਹ ਸਾਰੇ ਪਿੰਡ ਦੀਆਂ ਖ਼ਬਰਾਂ ਇੰਝ ਸੁਣਾਉਂਦੀ.. ਜਿਵੇਂ ਰਮਨ ਕੁਮਾਰ ਜਲੰਧਰ ਦੁਰਦਰਸ਼ਨ ਤੋਂ ਖ਼ਬਰਾਂ ਪੜ੍ਹ ਰਿਹਾ ਹੋਵੇ!
ਤਾਰੋ ਜਦੋਂ ਕਿਸੇ ਮਰੇ ਦੀ ਗੱਲ ਦੱਸਦੀ ਉਸਦਾ ਮੂੰਹ ਰੌਣ ਵਰਗਾ ਤੇ ਗਲੇਡੂ ਡਿੱਗਦੇ ….ਜਦੋਂ ਉਹ ਇਹ ਦੱਸਦੀ ਕਿ ਕਰਮ ਸਿਓਂ ਦੇ ਚਾਰਾਂ ਧੀਆਂ ਬਾਅਦ ਕਾਕਾ ਜੰਮਿਆ ਤਾਂ ਉਸਦੇ ਚਿਹਰੇ ਦਾ ਜਲੌਅ ਵੇਖਣ ਵਾਲਾ ਹੁੰਦਾ!
ਗੱਲਾਂ ਕਰਦਿਆਂ ਕਰਦਿਆਂ ਉਹ ਵਿਚਵਾਰ ਬੇਬੇ ਦੇ ਕੰਨ ਵਿਚ ਘੁੱਸਰ -ਮੁਸਰ ਕਰਦੀ ਤਾਂ ਦੋਵੇਂ ਤਾੜੀ ਮਾਰ ਖਿੱੜ ਖੜ੍ਹਾ ਕੇ ਹੱਸ ਪੈਂਦੀਆਂ!
ਤਾਰੋ ਘਮਿਆਰੀ ਚੌਹ – ਮੁੱਖੀਆ ਦੀਵਾ ਝੋਲੇ ਚੋਂ ਕੱਢ ਕੇ ਦੇਂਦਿਆਂ ਤਾਕੀਦ ਕਰਦੀ , “ਸਰਦਾਰਨੀਏ!! ਦੀਵਾਲ਼ੀ ਵਾਲੇ ਦਿਨ ਸਾਰੇ ਦੀਵੇ ਪਾਣੀ ਵਿਚ ਭਿਊਂਣੇ ਨਾ ਭੁਲੀਂ… ਪਾਣੀ ਵਿਚ ਭਿਜੇ ਦੀਵੇ ਤੇਲ ਘੱਟ ਪੀਂਦੇ ਨੇ !”
ਅਸੀਂ ਨਿਆਣੇ ਜਦੋਂ ਉਸਦੇ ਇਰਦ ਗਿਰਦ ਫੇਰੀਆਂ ਪਾਉਂਦੇ ਤਾਂ ਉਹ ਸਮਝ ਜਾਂਦੀ ਕਿ ਸਾਨੂੰ ਕੀ ਚਾਹਿਦਾ…. ਉਹ ਵੱਖਰੇ ਝੋਲੇ ਚੋਂ ਮਿੱਟੀ ਦੇ ਬਣੇ ਨਿੱਕੇ ਨਿੱਕੇ ਖਿਡੌਣੇ ਘੋੜੇ, ਹਾਥੀ, ਤੋਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ