ਬਾਰੀ ਵਿੱਚੋਂ ਖੜੀ ਨੇ ਕਿੰਨਾ-ਕਿੰਨਾ ਚਿਰ ਉਹਦੇ ਸਕੂਟਰ ਨੂੰ ਹੀ ਘੂਰੀ ਜਾਣਾ ਜਿਹੜਾ ਸਾਡੀ ਵੀਹੀ ਵਿੱਚ ਖੜਾ ਹੁੰਦਾ ਸਾਡੇ ਬੂਹੇ ਦੇ ਬਿਲਕੁਲ ਮੋਹਰੇ, ਕਦੇ ਸਾਹਮਣੇ ਜਾਣ ਦਾ ਤਾਂ ਹਿਆ ਜਿਹਾ ਹੀ ਨਹੀਂ ਪੈਂਦਾ । ਕੰਮਾਂ-ਕਾਰਾ ਵਿੱਚ ਸਾਰੇ ਸੀਰ ਦੇ ਵਾਲ ਤਾਂ ਖੱਲਰ ਕੇ ਗਲ ਵਿੱਚ ਆਏ ਹੁੰਦੇ । ਉਹ ਤਾਂ ਪੜਈਆਂ- ਲਿੱਖਈਆ ਕੱਪੜੇ ਵੀ ਆਪਣੇ ਵਾਂਗ ਸੋਹਣੇ ਸਾਫ਼ -ਸੁਥਰੇ ਪਾਉਂਦਾ । ਓਹ ਦੇ ਘਰ ਵਿੱਚ ਆਉਣ ਨਾਲ ਜਿਵੇਂ ਸਾਰਾ ਘਰ ਹੀ ਮਹਿਕ ਜਿਹਾ ਜਾਂਦਾ ਸਭ ਕੁਝ ਸੋਹਣਾ – ਸੋਹਣਾ ਲੱਗਦਾ , ਬੇਬੇ ਨੇ ਅਵਾਜ਼ ਦਿੱਤੀ “ ਆਹ ਮੁੰਡੇ ਲਈ ਲੱਸੀ ਦਾ ਗਲਾਸ ਲੈ ਆ (ਮੇਰਾ ਨਾਮ ਲੈਕੇ) ਥੱਕੀਆਂ -ਟੁੱਟੀਆਂ ਆਈਆਂ ਆ ਕੰਮ -ਧੰਦੇ ਕਰਨੇ ਕਿਹੜਾ ਸੌਖੇ ਪਏ ਆ ਮਗਰਮੱਛ ਦੇ ਮੂੰਹੋਂ ਰੋਟੀ ਖੋਹਣ ਆਲ਼ੀ ਗੱਲ ਆ,ਮੇਰੀ ਤਾਂ ਜਿਵੇਂ ਪੈਰਾ ਥੱਲੋਂ ਜ਼ਮੀਨ ਹੀ ਨਿਕਲ ਗਈ , ਧਰਤੀ ਵੇਲ ਨਾ ਦੋਵੇਂ ਜਾਵਾ ਤਾਂ ਜਾਵਾ ਕਿਧਰੇ , ਹੱਥਾਂ-ਪੈਰਾ ਦੀ ਪੈ ਗਈ ,ਉਹੀ ਝੱਲੇ ਜਿਹੇ ਕੱਪੜੇ ,ਪੈਰੀਂ ਟੂਟੀਆਂ ਚੱਪਲਾਂ , ਮੈਂ ਮਲਮਲ ਦੀ ਚੁੰਨੀ ਨਾਲ ਸੀਰ ਢੱਕੀਆਂ ਤੇ ਚਾਟੀ ਵਿੱਚੋ ਲੱਸੀ ਦਾ ਗਲਾਸ ਭਰੀਆਂ ਤੇ ਪੈਰ ਵੀ ਕੰਨੀ ਕਤਰਾਉਣ ਅਗਾਂਹ ਵਧਣ ਤੋਂ ਮੈਂ ਕੰਬਦੇ ਹੱਥਾਂ ਨਾਲ ਉਹਦੇ ਵੱਲ ਵਧੀ ਤੇ ਛੇਤੀ – ਛੇਤੀ ਲੱਸੀ ਦਾ ਗਲਾਸ ਨੇੜੇ ਪਾਏ ਮੇਜ਼ ਤੇ ਰੱਖਿਆ ਉਸਨੇ ਮੇਰੇ ਵੱਲ ਦੇਖੀਆਂ ਤੇ ਸਤ ਸ਼੍ਰੀ ਅਕਾਲ ਸੀਰ ਜਿਹਾ ਹੱਲਾ ਕੇ ਕਿਹਾ ,ਮੇਰੀ ਤਾਂ ਜਿਵੇਂ ਬੋਲਤੀ ਈ ਬੰਦ ਹੋ ਗਈ ਹੋਵੇ ਹੱਥੋਂ -ਪੈਰੋਂ ਸੁੰਨ ਪੈ ਗਈ ਪੋਹ ਦਾ ਮਹੀਨਾ ਤਾਵੀਂ ਪਸੀਨੇ ਦੀਆਂ ਤਰੇਲੀਆਂ ਆਉਣ ਲੱਗੀਆਂ ਤੇ ਥਿਰਕੀ ਜਹੀ ਅਵਾਜ਼ ਸਤ ਸ਼੍ਰੀ ਅਕਾਲ ਕਿਹਾ ਦੌੜ ਕੇ ਨਾਲ ਦੇ ਦਲਾਨ ਵਿੱਚ ਜਾ ਕੇ ਬੈਠ ਗਈ ਮੁੜ੍ਹਕੇ -ਮੁੜਕੀ ਹੋਈ ਸੋਚਾਂ ਵਿੱਚ ਪਈ ਅਗਲਾ ਕੀ ਸੋਚਦਾ ਹਓ ਮੇਰੇ ਬਾਰੇ ਬਾਕੀ ਤਾਂ ਟੱਬਰ ਸਾਰਾ ਚੰਗਾ ਭੱਲਾ ਆਹ ਨਮੂਨਾ ਕਿੱਥੋਂ ਜੰਮ ਲਿਆ ਇਹਨਾਂ ਨੇ , ਕੀਤੇ ਚੜਨ, ਕੀਤੇ ਉਤਰਨ ਉੱਝ ਤਾਂ ਮੈਂ ਗੱਲਾ ਦੀ ਗਾਲੜੀ ਪਰ ਉਹਦੇ ਮੋਹਰੇ ਪੇਸ਼ ਨੀ ਸੀ ਚੱਲਦੀ ।ਜਿਸ ਬੈਠਕ ਵਿੱਚ ਉਹ ਆਣ ਕੇ ਚਾਹ- ਪਾਣੀ ਪੀ ਕੇ ਜਾਂਦਾ, ਬੈਠ ਕੇ ਜਾਂਦਾ ਬੇਬੇ – ਬਾਪੂ ਨਾਲ ਗੱਲਾ ਕਰ ਕੇ ਜਾਂਦਾ ਉਹ ਥਾਂ ਤਾਂ ਜਿਵੇਂ ਕੋਈ ਸਵਾਰਗ ਦਾ ਝੂਟਾ ਸੀ
ਉਸ ਬੈਠਕ ਵਿੱਚ ਪਈ ਕੱਲੀ – ਕੱਲੀ ਚੀਜ਼ ਜਿਵੇਂ ਮੈਨੂੰ ਸੈਨਤਾਂ ਮਾਰਦੀ ਹੋਵੇ ਉਹ ਥਾਂ ਮੈਨੂੰ ਬਹੁਤ ਸੋਹਣੀ ਲੱਗਦੀ । ਜਿਸ ਕੁਰਸੀ ਉਹ ਬੈਠਦਾ ਉਸ ਕੁਰਸੀ ਤੇ ਕਿੰਨਾ – ਕਿੰਨਾ ਚੈਰ ਬੈਠੀ ਰਹਿਣਾ ਉਹਦੇ ਚਲੇ ਜਾਣ ਤੌ ਬਾਅਦ ਮੈ ਆਪਣੇ ਆਪ ਨਾਲ ਈ ਗੱਲਾ ਕਰੀ ਜਾਣੀਆਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ