ਬਹੁਤ ਛੋਟਾ ਸਾਂ..ਇੱਕ ਵੇਰ ਦਾਦੇ ਜੀ ਨੇ ਗਿਟਕ ਦਿੱਤੀ..ਆਖਿਆ ਵੇਹੜੇ ਵਿਚ ਦੱਬ ਕੇ ਆ..ਤੇਰਾ ਦੋਸਤ ਆਵੇਗਾ!
ਕੁਝ ਦਿਨਾਂ ਬਾਅਦ ਇੱਕ ਕਰੂੰਬਲ ਫੁੱਟੀ..ਆਸੇ ਪਾਸੇ ਕੰਡਿਆਂ ਦੀ ਵਾੜ ਵੀ ਕਰ ਦਿੱਤੀ..ਫੇਰ ਨਿੱਕਾ ਜਿਹਾ ਇੱਕ ਦੋਸਤ ਵਾਕਿਆ ਹੀ ਉੱਗ ਆਇਆ..!
ਮੈਂ ਪਾਣੀ ਪਾਉਂਦਾ ਗਿਆ ਤੇ ਉਹ ਮੈਥੋਂ ਵੀ ਉੱਚਾ ਹੋ ਗਿਆ..!
ਫੇਰ ਕਿੰਨੇ ਸਾਰੇ ਹੋਰ ਦੋਸਤ ਵੀ ਆ ਗਏ..ਉੱਡਣ ਵਾਲੇ..ਤੇ ਕੁਝ ਰੀਂਘਣ ਵਾਲੇ..ਕਈਆਂ ਆਲ੍ਹਣੇ ਵੀ ਪਾ ਲਏ..ਕੁਝ ਸਾਰਾ ਦਿਨ ਟਾਹਣਾਂ ਤੇ ਖੇਡਦੇ ਰਹਿੰਦੇ..ਤਰਾਂ ਤਰਾਂ ਦੀਆਂ ਅਵਾਜਾਂ ਕੱਢਦੇ..ਰਾਤੀਂ ਸੋਂ ਜਾਂਦੇ ਸੁਵੇਰੇ ਮੇਰੇ ਨਾਲ ਹੀ ਉੱਠ ਪੈਂਦੇ!
ਫੇਰ ਮੈਂ ਵੱਡਾ ਹੋ ਗਿਆ..ਸ਼ਹਿਰ ਆ ਗਿਆ..ਓਥੋਂ ਹੋਰ ਦੂਰ ਚਲਾ ਗਿਆ..ਤਰੱਕੀਆਂ ਕਰਦਾ ਹੋਇਆ..ਚਕਾਚੌਂਦ ਵਿੱਚ ਪਿੰਡ ਦਾ ਸਭ ਕੁਝ ਭੁੱਲ ਗਿਆ..!
ਇੱਕ ਵੇਰ ਮਾਂ ਆਈ..ਨਾਲ ਲਫਾਫਾ ਭਰ ਕੇ ਫਲਾਂ ਦਾ ਲਿਆਈ..ਅਖ਼ੇ ਤੇਰੇ ਦੋਸਤ ਨੇ ਹੁਣ ਫਲ ਦੇਣੇ ਵੀ ਸ਼ੁਰੂ ਕਰ ਦਿੱਤੇ!
ਫੇਰ ਮੈਂ ਹੋਰ ਦੂਰ ਚਲਾ ਗਿਆ..ਸੱਤ ਸਮੁੰਦਰੋਂ ਪਾਰ..ਸਾਰੇ ਦੋਸਤ ਭੁੱਲ ਗਏ..!
ਫੇਰ ਇੱਕ ਦਿਨ ਮਾਂ ਬਾਪੂ ਜੀ ਇਕੱਠੇ ਚਲੇ ਗਏ..ਦੁਨੀਆ ਭਰ ਵਿੱਚ ਫੈਲੀ ਇੱਕ ਬਿਮਾਰੀ ਕਰਕੇ ਓਹਨਾ ਦੀਆਂ ਅਸਥੀਆਂ ਵੀ ਨਾ ਵੇਖ ਸਕਿਆ..ਰੱਬ ਨਾਲ ਕਿੰਨੇ ਸਾਰੇ ਸ਼ਿਕਵੇ ਕੀਤੇ..!
ਫੇਰ ਪਤਾ ਲੱਗਾ ਮੇਰੇ ਦੋਸਤਾਂ ਨੇ ਸ਼ਹਿਰ ਮੇਰੇ ਜੋਗਾ ਇੱਕ ਵੱਡਾ ਘਰ ਬਣਾ ਦਿੱਤਾ..ਉਸਦਾ ਗ੍ਰਹਿ ਪ੍ਰਵੇਸ਼ ਸੀ..ਪਿੰਡ ਵਾਲਾ ਦੋਸਤ ਆਖਣ ਲੱਗਾ ਤੈਨੂੰ ਘਰ ਦੀ ਚੱਠ ਤੇ ਇੱਕ ਕੀਮਤੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
tuhadi kalm nu salaam