ਸ਼ੇਰਨੀ ਵਰਗਾ ਜਿਹਰਾ
ਅੱਧ-ਖੜ ਰਾਤ ਟਾਵੇ-ਟਾਵੇ ਤਾਰੇ,ਚੰਦ ਦੀ ਚਾਨਣੀ ਵੀ ਜਿਵੇਂ ਕੋਠੀਆਂ ਉੱਤੇ ਸੁੱਤੇ ਪਏ ਲੋਕਾਂ ਨੂੰ ਆਪਣੀ ਗੋਦ ਵਿੱਚ ਲੁਕਾ,ਲੋਰੀ ਸੁਣਾ ਕੇ ਗੂੜ੍ਹੀ ਨੀਂਦ ਸੁਲੋਹਣ ਦੀ ਹਾਮੀ ਭਰਦੀ ਹੋਵੇ।ਧਰੂ ਤਾਰੇ ਵੀ ਕਿੱਦਾਂ ਨਾ ਨਜ਼ਰੀਂ ਆਉਂਦਾ ਬਹੁਤੀਆਂ ਦੀਆਂ ਆਸਾ ਉਹਦੇ ਤੇ ਜਿਊ ਸੀ ਤੇ ਟੁੱਟਦੇ ਤਾਰੇ ਤੋਂ ਗੱਲ ਮੰਨਮਾਊਣਾ ਤਾਂ ਸਿੱਧੀ ਰੱਬ ਨਾਲ ਹੀ ਗੱਲ-ਬਾਤ ਚੱਲਣ ਵਾਲਾ ਭੁਲੇਖਾ ਪਾਉਂਦੀ,ਜੁਗਨੂੰਆਂ ਦੀਆ ਟਮਟੋਮਦੀਆ ਬੱਤੀਆਂ ਜਿੱਦਾ ਦੀਵਾਲੀ ਵਾਲੀ ਰਾਤ ਜਵਾਨੀ ਦੇ ਕੀਹਰ ਤੇ ਹੋਵੇ । ਸੁੰਨਮ-ਸੁੰਨ ਪਈ ਰਾਤ ਵਿੱਚ ਘਰਾੜੀਆ ਦਾ ਗੁਣਗਨੋਣਾ ਤਾਂ ਲਾਜ਼ਮੀ ਸੀ।ਸ਼ਾਤ-ਮਈ ਰਾਤ ਦਾ ਦਹਿਸ਼ਤ ਵਾਲਾ ਮਹੋਲ ਉਦੋਂ ਹੋਈਆਂ ਜਦੋਂ ਬੀਹੀ ਵਿੱਚੋਂ ਕੁੱਤੀਆਂ ਦੀ ਭੌਂਕਣ ਦੀ ਅਵਾਜ਼ ਨੇ ਦਸਤਕ ਦਿੱਤੇ, ਟਾਵੇ -ਟਾਵੇ ਨੇ ਤਾਂ ਆਪਣੇ ਕੋਠੀਆਂ ਦੇ ਛੋਟੇ-ਛੋਟੇ ਬਨੇਰੀਆ ਉੱਤੋਂ ਬੀਹੀ ਵਿੱਚ ਵੀ ਵੇਖਦੀਆਂ ਕੀਤੇ ਉਬੜ ਬੰਦੇ ਤਾਂ ਨਹੀਂ ਫੇਰੀ ਦਿੰਦੇ ਜਾ ਫਿਰ ਕਾਲੇ ਕੱਸ਼ੇ ਵਾਲੇ ਤਾਂ ਨਹੀਂ ਆਪਣਾ ਫੋਕਾ ਜਿਹਾ ਡਰਾਵਾ ਦੇਣ ਆ ਖੜੇ ।ਅੱਜ ਤਾਂ ਗੁਰਦੁਆਰੇ ਵੀ ਕੁਝ ਸਪੀਕਰ ਵਿੱਚ ਨਹੀਂ ਬੋਲੀਆ ਊੰਝ ਤਾਂ ,ਜਾਗਦੇ ਰਹੋ,ਦੇ ਹੋਕੇ ਕੰਨੀ ਪਾਪੀਹੇ ਵਾਂਗ ਗੂੰਜਦੇ ਜਿਸ ਘਰੋਂ ਵੱਧ ਘਰਾਡੇ ਸੁਣਦੇ ਪਹਿਰੇ ਵਾਲੇ ਓਹਨਾ ਦੀ ਖਿੜਕੀ ਖੜਾਕਾਂ ਜਾਂਦੇ “ਆਹ ਤਾਂ ਘੋੜੇ ਵੇਚ ਕੇ ਸੌਣ ਵਾਲੀ ਗੱਲ ਹੋ ਗਈ,…
ਪਰ ਪਹਿਰੇ ਆਲੇ ਦੇ ਹੋਕੈ ਨਾਲ਼ੇ ਸ਼ੇਰਨੀ ਦੀ ਬੱੜਕ ਵਿੱਚ ਕੀਤੇ ਵੱਧ ਦੱਮ ਸੀ “ਊਏ ਕੌਣ ਆ, ਉਸ ਦਾ ਮਾਮੂਲੀ ਜਿਹਾ ਦੱਬਕਾ ਅੱਧੇ ਪਿੰਡ ਨੂੰ ਜਗਾ ਦਿੰਦਾ ਤੇ ਬਹੁਤੀਆਂ ਤੇ ਭਾਰੀ ਪੈ ਜਾਂਦਾ ਗਲੀ ਛੱਡ ਦੌੜਨਾ ਪੈਂਦਾ ਇਹ ਉਹਨਾਂ ਭਲੀਆਂ ਸਮੀਆ ਦਾ ਗੱਲਾ ਆ ਜਦੋਂ ਕੋਠੀਆਂ ਤੇ ਵੱਡੇ-ਵੱਡੇ ਜੰਗਲੇ ਨਹੀਂ ਸੀ ਨਾਂ ਹੀ ਚੁਬਾਰੇ ਸਨ ਛੋਟੇ-ਛੋਟੇ ਬਨੇਰੇ ਹੁੰਦੇ, ਬਾਤ ਪਿੰਡ ਦੇ ਉਰਲੇ ਪਾਸੇ ਪੈਂਦੀ ਤੇ ਹੁੰਗਾਰੇ ਪਰਲੇ ਪਾਸੀਉ ਤਿੰਨ ਘਰ ਛੱਡ ਕੇ ਆਉਂਦੇ ,ਘਟਾਰ ਤੋਂ ਹੀ ਪਤਾ ਲੱਗ ਜਾਂਦਾ ਕਿਹਨੇ ਕਿੰਨੇ ਵਜੇ ਰੋਟੀ ਖਾਦੀ, ਕਿਹਦੀ ਰੋਟੀ ਕਿੰਨੇ ਵਜੇ ਪੱਚ ਗਈ।”ਕੂੜੇ ਇੱਥੇ ਕੀ ਕਰਦੀਆਂ ਮੱੜੀਆ ਵਿੱਚ ਚਲੋ ਸੀਰ ਢੱਕੋ ਤੇ ਚਲੋ-ਚਲੋ ਘਰਾਂ ਨੂੰ ਚਲੋ ,,ਰੇਲ-ਗੱਡੀ ਦੀ ਲੇਨ ,ਉੱਪਰੋਂ ਸਿਖਰ ਦੁਪਹਿਰ ਸੱਪਾਂ ਨਾਲ਼ੋਂ ਵੱਧ ਡਰ ਪਿੰਡ ਦੇ ਸਿਆਣੇ ਦੀ ਘੂਰ ਦਾ ਹੁੰਦਾ ਬੇਰੀਆ ਦੇ ਬੇਰ ਛੱਡ ਘਰ ਜਾ ਕੇ ਸਾਹ ਲੈਣਾ, ਚਲੋ ਸਿਆਣੀਆਂ ਦੀਆਂ ਗਾਲਾ,ਘਿਉ ਦੀਆਂ ਨਾਲ਼ਾ , ਘੇਹ-ਸ਼ੱਕਰ ਸਮਝ ਹੱਸ-ਖੇਡ ਕੇ ਪਚ ਜਾਂਦੀਆਂ ਸੀ…….
ਜਦੋਂ,ਦਾਲ-ਸਬਜ਼ੀ ਥੋਡ ਜਾਣ ਤੇ ਬਹੁਤਾ ਫ਼ਿਕਰ ਨਹੀਂ ਸੀ ਆਂਢ-ਗੁਆਂਢ ਕਹਦੇ ਵਾਸਤੇ ਹੁੰਦੇ ਪਰ ਸ਼ੇਰਨੀ ਆਪਣੇ ਘਰ ਲੂਣ ਨਾਲ ਖਾ ਕੇ ਵੀ ਖੁਸ਼ ਰਹਿੰਦੀ ਸੁਵਾਰਗ ਵਰਗਾ ਨਜ਼ਾਰਾ ਲੈੰਦੀ ,ਉਸਦਾ ਦਾ ਅਸਲ ਨਾ ਤਾਂ ਕੁਝ ਹੋਰ ਸੀ ਪਰ ਉਸ ਦੀ ਲਤ ਪਿੰਡਾਂ ਵਿੱਚ ਦੂਰ -ਦੂਰ ਤੱਕ ਸ਼ੇਰਨੀ ਨਾਮ ਤੋਂ ਪਈ ।
ਉਸ ਦਾ ਘਰ ਬੇਸ਼ੱਕ ਬਹੁਤ ਛੋਟਾ ਸੀ ਇੱਕ ਛੋਟੀ ਬੈਠਕ,ਬਾਲੀਆਂ ਵਾਲੀ ਛੱਤ, ਇੱਕ ਛੋਟੀ ਰਸੋਈ ਜੋ ਕੀ ਸਭ ਕੁਝ ਦਾਲ -ਸਬਜ਼ੀ ਚੂਲੇ ਤੇ ਹੀ ਬਣਾਉਂਦੀ ,ਨਾਲ ਹੀ ਗੂਸਲਖਾਨਾ ਜਿਸ ਵਿੱਚ ਇੱਕ ਨਲ਼ਕਾ ਕੱਚਾ ਵਿਹੜਾ ਪਰ ਸ਼ੇਰਨੀ ਵਰਗਾ ਜਿਹਰਾ ਪਤਾ ਨਹੀਂ ਕਿੱਥੋਂ ਲੈ ਆਉਂਦੀ ਹਰ ਗੱਲ ਨਧੱੜਕ ਹੋ ਹਿੱਕ ਠੋਕ ਕੇ ਕਰਦੀ ਕੱਦ ਛੋਟਾ,ਸਾਬਲਾ ਜਿਹਾ ਰੰਗ ਪਰ ਆਤਮ -ਵਿਸ਼ਵਾਸ...
...
,ਸਬਰ -ਸ਼ੁਕਰ ‘ਹਿੰਮਤ ਨਾਲ ਭਰੀ ਸ਼ੇਰਨੀ ਗਲੀ ਵਿੱਚ ਜਿਵੇ ਜੰਗਲ ਵਿੱਚ ਸ਼ੇਰ ਗਰਜਦਾ ਊੱਝ ਗਰਜਦੀ,ਰੋਹਬ ਤਾਂ ਥਾਣੇਦਾਰਾ ਵਰਗਾ ਰੱਖਦੀ ।
ਅਸੀਂ ਬੀਹੀ ਵਿੱਚ ਦੇਰ ਤੱਕ ਖੇਡਣੇ ਰਹਿੰਣਾ ਉਸਨੇ ਵੀ ਆਪਣਾ ਚਰਖਾ ਆਪਣੀ ਸਰਦਣ ਦੇ ਮੁਹਰੇ ਰੱਖ ਕੇ ਸੂਤ ਕੱਤਦੀ ਰਹਿੰਣਾ ,ਕਈ ਸਹੀ ਗਲਤ ਗੱਲਾ ਤੋਂ ਸਾਨੂੰ ਵੀ ਵਾਕਵ ਕਰਦੀ ਰਹਿੰਣਾ ਕਦੇ ਦਬਕਾ ਜਿਹਾ ਵੀ ਮਾਰ ਦਿੰਦੀ,ਉਸ ਸਮੇਂ ਤਾਂ ਬਹੁਤ ਬੂਰਾ ਲੱਗਦਾ ਪਰ ਹੁਣ ਸਮਝ ਆਉਂਦਾ ਉਸ ਛੋਟੀ ਗਲਤੀ ਤੋ ਵਰਜਣਾ ਹੀ ਵੱਡੀਆਂ ਗਲਤੀਆਂ ਨਾ ਕਰਨ ਦਾ ਸੰਕੇਤ ਉਹਦੇ ਕੜਵੇ ਜਿਹੇ ਬੋਲਾ ਵਿੱਚ ਸਾਫ਼ ਝੱਲਕਦਾ ਸੀ ।
ਉਸ ਦੀਆਂ ਦੋ ਧੀਆਂ ਵੀ ਸਨ ਜੋ ਉਸ ਨੇ ਬਣਦੇ -ਸਰਦੇ ਘਰਾਂ ਵਿੱਚ ਇਕੱਲੀ ਨੇ ਵਿਆਹੀਆਂ,ਕਦੇ ਵੀ ਕਿਸੇ ਮੋਹਰੇ ਹੱਥ ਫੈਲਾਈਆ ਜਾ ਝੋਕਦੇ ਨਹੀਂ ਦੇਖੀਆਂ ਪਰ ਦਿਨ ਰਾਤ ਚਰਖਾ ਕੱਤ ਕੇ ਇੱਕ ਕਰ ਦਿੰਦੀ ਆਪਣੀ ਮਿਹਨਤ ਤੇ ਸਿਦਕ ਦੀ ਰੋਟੀ ਖਾਦੀ ਕਦੇ ਵੀ ਕਿਸੇ ਨੂੰ ਆਪਣੀ ਆਣ-ਸ਼ਾਨ ਇੱਜ਼ਤ ਆਬਰੂ ਤੇ ਉਂਗਲ ਚੁੱਕਣ ਦਾ ਮੋਕਾਂ ਨਾ ਦਿੰਦੀ ਆਪਣੇ ਲਈ ਤਾਂ ਲੜਨਾ ਹੀ ਸੀ ਉਹ ਦੂਜੀਆਂ ਦੇ ਹੱਤ ਲਈ ਵੀ ਗਲੀ ਵਿੱਚ ਹੀਕ – ਤਾਣ ਕੇ ਅੜ ਜਾਂਦੀ ਜਿਹੜੀ ਗੱਲ ਪੰਚ-ਸਰਪੰਚ ਕਰਨ ਵਿੱਚ ਝਿੱਜਕਦੇ ਉਹ ਨਾਡੱਰ ਹੋ ਕੇ ਸਾਫ਼-ਸ਼ਪੱਸ਼ਟ ਗੱਲ ਕਰ ਦਿੰਦੀ ਮੈਂ ਕਦੇ -ਕਦੇ ਤਾਂ ਹੈਰਾਨ ਰਹੇ ਜਾਂਦੀ ਕੋਈ ਇੰਨਾਂ ਤਾਕਤਵਰ ਕਿਵੇਂ ਹੋ ਸਕਦਾ, ਉਹ ਹਰ ਉਸ ਔਰਤ ਲਈ ਇੱਕ ਹਿੰਮਤ ,ਇੱਕ ਉਦਾਹਰਨ ਆ ਇੱਕ ਸੇਦ ਜੋ ਖੁਸ਼ ਨਹੀਂ ਆਪਣੀ ਜ਼ਿੰਦਗੀ ਤੋਂ ,ਜਿਸ ਨੂੰ ਜ਼ਿੰਦਗੀ ਜਿਊਣ ਦਾ ਸਲੀਕਾ ਆ ਗਿਆ ਉਸ ਨੇ ਝੁੱਗੀ ਵਿੱਚ , ਸਾਦਾ ਪਹਿਨ ਕੇ ਥੋੜਾ ਖਾ ਕੇ ਸ਼ਾਹਾ ਵਾਂਗ ਰਹੇ ਲੈਣਾ, ਉਹ ਕਦੇ ਕਿਸੇ ਦੀ ਰੀਸ ਨਹੀਂ ਸੀ ਕਰਦੀ ਰੱਬ ਦੀ ਰਜ਼ਾ ਵਿੱਚ ਖੁਸ਼ ਰਹਿੰਦੀ ਤੇ ਮੈ ਹਮੇਸ਼ਾ ਸੋਚਦੀ “ਕੋਈ ਉਸ ਦੀ ਰੀਸ ਕਿਉਂ ਨਹੀਂ ਕਰਦਾ ਕੋਈ ਕਰ ਵੀ ਕਿੱਦਾਂ ਸਕਦਾ ਵੱਡਾ ਸਾਰਾ ਜਿੱਗਰਾ ਵੀ ਤਾਂ ਚਾਹੀਦਾ ।
ਉਸਦਾ ਜੀਵਨ-ਸਾਥੀ ਤਾਂ ਜਵਾਨੀ ਪੈਰੇ ਹੀ ਉਸਨੂੰ ਤੇ ਉਸ ਦੀਆਂ ਦੋ ਧੀਆਂ ਇਕੱਲੀਆਂ ਛੱਡ ਇੱਸ ਦੁਨੀਆ ਨੂੰ ਅੱਵਿਦਾ ਕਹਿ ਗਿਆ ਸੀ ਸ਼ਹਿਰ ਵਿੱਚ ਕਿਸੇ ਦੁਰਘਟਨਾ ਵਿੱਚ ਮਾਰੀਆਂ ਗਿਆ ਉਹ ਸ਼ਰਾਬ ਦਾ ਆਦੀ ਸੀ।ਇਸ ਨੇ ਇਕੱਲੀ ਨੇ ਹੀ ਆਪਣੇ ਘਰ-ਵਾਲੇ ਦੀ ਦੇਹ ਨੂੰ ਗੱਡੇ ਉੱਪਰ ਰੱਖਈਆ ਤੇ ਆਪੇ ਹੀ ਸੰਸਕਾਰ ਕੀਤਾ ਸੀ ਕਹਿੰਦੇ ਹੁੰਦੇ ਮਾੜੇ ਵਕਤ ਵਿੱਚ ਤਾਂ ਆਪਣਾ ਪਰਛਾਵਾਂ ਵੀ ਸਾਥ ਛੱਡ ਦਿੰਦਾ ਪਰ ਸ਼ੇਰਨੀ ਆਪਣੇ-ਆਪ ਦਾ ਸਾਥ ਕਦੇ ਨਾ ਛੱਡੀਆਂ ।।
ਰਾਜਵਿੰਦਰ ਕੋਰ ✍️
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਮੈਨੂੰ ਉਸਤੋਂ ਬੇਹੱਦ ਨਫਰਤ ਸੀ.. ਕਿਓੰਕੇ ਉਹ ਮੈਨੂੰ ਹਮੇਸ਼ਾਂ ਹਰਾ ਦਿਆ ਕਰਦਾ.. ਪੜਾਈ ਵਿਚ..ਖੇਡਾਂ ਵਿਚ..ਗੱਲਬਾਤ ਵਿਚ..ਹਰ ਖੇਤਰ ਵਿਚ.. ਇੱਕ ਵਾਰ ਅੱਧੀ ਛੁੱਟੀ ਬਾਹਰ ਖੇਡਣ ਗਿਆ..ਉਸਦੀਆਂ ਦੋ ਕਿਤਾਬਾਂ ਪਾੜ ਸੁੱਟੀਆਂ.. ਵਾਪਿਸ ਪਰਤ ਉਹ ਇਹ ਸਭ ਕੁਝ ਵੇਖ ਰੋ ਪਿਆ..ਪਰ ਆਖਿਆ ਕੁਝ ਨੀ..ਭਾਵੇਂ ਉਹ ਜਾਣਦਾ ਸੀ ਕੇ ਇਹ ਮੈਂ ਹੀ ਕੀਤਾ..! ਇਸਤੋਂ Continue Reading »
ਉੱਖੜੇ ਰਾਹ ਭਾਗ ਦੂਜਾ ਕਹਾਣੀ ਦੇ ਪਹਿਲੇ ਭਾਗ ਵਿਚ ਤੁਸੀਂ ਪੜ੍ਹ ਚੁੱਕੇ ਹੋ ਕਿਵੇਂ ਮੀਤੋ ਨੇ ਘਰੋਂ ਜਾ ਕੇ ਚੰਦਨ ਨਾਲ ਕੋਰਟ ਮੈਰਿਜ ਕਰਵਾਈ, ਹੁਣ ਤੁਸੀਂ ਦੂਜੇ ਭਾਗ ਵਿੱਚ ਮੀਤੋ ਦੀ ਵਿਆਹ ਤੋਂ ਬਾਅਦ ਦੀ ਜ਼ਿੰਦਗੀ ਵਾਰੇ ਜਾਣੋਗੇ,,,,, ਮੀਤੋ ਤੇ ਚੰਦਨ ਨੇ ਕੋਰਟ ਕਰਵਾ ਲਈ, ਉੱਥੇ ਖੜੇ ਕੁਝ ਲੋਕਾਂ ਨੇ Continue Reading »
ਮੇਂ ਹਾਂ ਬਾਗ਼ੀ — ਭਾਗ -1 ਲੇਖਕ – ਕਰਮ ਗਿੱਲ ਅਗਲਾ ਭਾਗ ਕੁੱਜ ਦਿਣਾ ਵਿਚੱ ਕਿਵੇੰ ਲੱਗਿਆ ਆਪਣੇ ਵਿਚਾਰ ਕਮੇੰਟਸ ਵਿਚੱ ਲਿਖ ਸਕਦੇ ਹੋ ਮੇ ਫੋਜੀ ਸੁਖਵੀਰ ਸਿੰਘ ਊਰਫ ਸੁੱਖਾ ਫੌਜ ਵਿੱਚ ਭਰਤੀ ਹੋਣਾ ਮੇਰੇ ਲਈ ਮਾਣ ਵਾਲੀ ਗੱਲ ਸੀ ਮੇਰੇ ਦਾਦੇ ਪਰਦਾਦੇ ਅੰਗਰੇਜਾ ਵੇਲੇ ਫੌਜ ਵਿੱਚ ਸੀ | ਮੇਰੇ Continue Reading »
ਗੋਦੀ ਮੀਡੀਆ ਮੂਹਰੇ ਸੱਚੇ ਹੋਣ ਲਈ ਆਵਦੀ ਜਿੱਤ ਨੂੰ ਹਾਰ ‘ਚ ਨਾ ਬਦਲੋ ਅਸੀਂ ਇਹ ਇਤਿਹਾਸ ਦੀਆਂ ਗੱਲਾਂ ਕਹਾਣੀਆਂ ਵਾਂਗ ਸੁਣਦੇ ਹੁੰਦੇ ਸੀ । ਕਿਵੇਂ ਬਾਬਾ ਬਘੇਲ ਸਿੰਘ ਹੁਰੀਂ ਦਿਲੀ ਜਾਂਦੇ ਸੀ ਅਤੇ ਲਾਲ ਕਿਲੇ ‘ਤੇ ਝੰਡਾ ਲਾ ਆਉਂਦੇ ਸੀ। ਕਿਹਾ ਜਾਂਦਾ ਹੈ ਕਿ ਜਦੋਂ ਸਿੱਖ ਫੌਜ ਦਿੱਲੀ ਦੇ ਅੰਦਰ Continue Reading »
ਮੈਨੂੰ ਇੱਕ ਕਹਾਣੀ ਯਾਦ ਆਉਂਦੀ ਹੈ. ਇੱਕ ਬੁੱਢਾ ਆਦਮੀ, ਬਹੁਤ ਅਮੀਰ ਸੀ, ਕਿਉਂਕਿ ਉਹ ਦੇ ਤਿੰਨ ਪੁੱਤਰ ਸਨ; ਸਮੱਸਿਆ ਇਹ ਸੀ ਕਿ ਸਾਰੇ ਤਿੰਨ ਪੁੱਤਰ ਇਕੋ ਸਮੇਂ ਪੈਦਾ ਹੋਏ ਸਨ, ਉਨ੍ਹਾਂ ਦੀ ਉਮਰ ਇਕੋ ਸੀ. ਨਹੀਂ ਤਾਂ, ਪੂਰਬ ਵਿਚ, ਵੱਡਾ ਪੁੱਤਰ, ਵਿਰਾਸਤ ਵਿਚ ਆਉਂਦਾ ਹੈ. ਬੁੱ .ੇ ਆਦਮੀ ਲਈ ਮੁਸ਼ਕਲ Continue Reading »
ਕੱਲ ਬਠਿੰਡੇ ਤੋਂ ਚੰਡੀਗੜ੍ਹ ਦੇ ਮੇਰੇ ਬੱਸ ਸਫ਼ਰ ਦੌਰਾਨ ਇੱਕ ਅਜੇਹਾ ਹਾਦਸਾ ਹੋਇਆ ਕਿ ਰੌਂਗਟੇ ਖੜੇ ਹੋ ਗਏ। ਹੰਡਿਆਇਆ ਤੋਂ ਇਕ 60-65 ਕੁ ਸਾਲਾਂ ਦੀ ਬਜ਼ੁਰਗ ਮਾਤਾ ਮੈਲੇ ਕੁਚੈਲੇ ਜਿਹੇ ਕਪੜਿਆਂ ਵਿੱਚ ਹੱਥ ਚ ਝੋਲਾ ਫੜੀ ਬੱਸ ਵਿੱਚ ਚੜ੍ਹ ਗਈ। ਹਾਲਾਂਕਿ ਬੱਸ ਵਿੱਚ ਕਈ ਸੀਟਾਂ ਖ਼ਾਲੀ ਸਨ, ਪਰ ਕੋਈ ਵੀ Continue Reading »
ਸਾਡਾ ਤਿੰਨ ਸਹੇਲੀਆਂ ਦਾ ਪੱਕਾ ਜੁੱਟ ਹੁੰਦਾ ਸੀ..ਦੋ ਮੈਥੋਂ ਪਹਿਲਾਂ ਵਿਆਹੀਆਂ ਗਈਆਂ..! ਜਦੋਂ ਵੀ ਮਿਲਦੀਆਂ ਘਰ ਦੇ ਰੋਣੇ ਰੋਈ ਜਾਂਦੀਆਂ..ਇੰਝ ਹੋ ਗਿਆ..ਉਂਝ ਹੋ ਗਿਆ..ਨਨਾਣ ਏਦਾਂ..ਸੱਸ ਓਦਾਂ..ਫੇਰ ਸਲਾਹ ਦਿੰਦੀਆਂ ਜੇ ਸੁਖੀ ਰਹਿਣਾ ਤਾਂ ਵਿਆਹ ਓਥੇ ਕਰਾਈਂ ਜਿੱਥੇ ਸੱਸ-ਸਹੁਰੇ ਵਾਲਾ ਚੱਕਰ ਹੀ ਨਾ ਹੋਵੇ..! ਫੇਰ ਵਿਆਹ ਹੋਇਆ ਤਾ ਸੱਸ ਸਹੁਰਾ ਦੋਵੇਂ ਪੂਰੇ Continue Reading »
ਘਰੋਂ ਕਿਸੇ ਗੱਲ ਤੋਂ ਆਪਣੀ ਪਤਨੀ ਨਾਲ ਨਰਾਜ਼ ਹੋ ਉਹ ਸਮੁੰਦਰ ਦੇ ਕੰਢੇ ਇੱਕ ਸੋਹਣੇ ਜਿਹੇ ਬੀਚ ਤੇ ਆਪਣਾ ਦਿਲ ਹਲਕਾ ਕਰਨ ਲਈ ਜਾ ਬੈਠਾ।ਸਮੁੰਦਰ ਦੀਆਂ ਛੱਲਾਂ, ਪੰਛੀਆਂ ਦੀ ਚੀਂ-ਚੀਂ,ਠੰਢੀ ਹਵਾ ਜਿਵੇਂ ਉਸਦੀ ਆਤਮਾ ਦੇ ਕਿਸੇ ਕੋਨੇ ਚੋਂ ਨਰਾਜ਼ਗੀ ਨੂੰ ਸਦਾ ਲਈ ਮਿਟਾਉਣ ਦੀ ਕੋਸ਼ਿਸ਼ ਤੇ ਲੱਗੇ ਸਨ। ਉੱਥੇ ਈ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
rajwinder kaur
please please correct writing mistakes..thanks ji
rajwinder kaur
ਕਹਾਣੀ ਵਿਚ ਲਿਖਤੀ ਗਲਤੀ ਬਹੁਤ ਹਨ ਕਿਰਪਾ ਕਰਕੇ ਸਹੀ ਕਰੋ ਜੀ