ਇਕ ਧੀ ਦੀ ਮੰਗ
ਇਕ ਧੀ ਦੀ ਮੰਗ
ਧਰਤੀ ਉਤੇ ਮਨੁੱਖ ਇਕ ਐਸਾ ਜੀਵ ਹੈ ਜਿਸ ਦੀ ਲਾਲਸਾ ਕਦੇ ਖਤਮ ਨਹੀ ਹੁੰਦੀ ਜੇ ਇਕ ਲੋੜ ਪੂਰੀ ਹੋ ਜਾਵੇ ਦੂਸਰੀ ਲੋੜ ਉਸੇ ਸਮੇ ਜਨਮ ਲੈ ਲੈਦੀ ਹੈ । ਅੱਜ ਗੱਲ ਕਰਨ ਲੱਗਾ ਨਿਹਾਲ ਸਿੰਘ ਦੀ ਜੋ ਅਰਬ ਦੇਸ ਵਿੱਚ ਕੰਮ ਵਾਸਤੇ ਗਿਆ ਸੀ । ਬਹੁਤ ਮਿਹਨਤੀ ਇਨਸਾਨ ਸੀ ਸੁਭਾਅ ਵੀ ਬਹੁਤ ਮਿਲਣ ਸਾਰ ਤੇ ਨੇਕ ਸੀ । ਦਸ ਸਾਲ ਹੋ ਗਏ ਵਿਆਹ ਨੂੰ ਘਰ ਵਿੱਚ ਕੋਈ ਔਲਾਦ ਨਹੀ ਸੀ ਹਰ ਵੇਲੇ ਵਾਹਿਗੁਰੂ ਅਗੇ ਅਰਦਾਸ ਬੇਨਤੀ ਕਰਦਾ ਰਹਿੰਦਾ ਸੀ । ਹੇ ਵਾਹਿਗੁਰੂ ਘਰ ਵਿੱਚ ਕੋਈ ਬੱਚਾ ਬਖਸ਼ ਦੇਵੋ , ਡਾਕਟਰੀ ਇਲਾਜ ਵੀ ਬਹੁਤ ਕਰਵਾਇਆ ਪਰ ਕੋਈ ਖੈਰ ਝੋਲੀ ਨਾ ਪਈ । ਜੇ ਕਿਸੇ ਨਾਲ ਕੋਈ ਗਲ ਵੀ ਕਰਦਾ ਤੇ ਕਹਿ ਦੇਂਦਾ ਰੱਬ ਇਕ ਧੀ ਹੀ ਦੇ ਦਿੰਦਾ ਘਰ ਵਿੱਚ ਰੌਣਕ ਤੇ ਲੱਗੀ ਰਹਿੰਦੀ । ਲੋਕ ਤਰਾਂ ਤਰਾਂ ਦੀਆਂ ਗੱਲਾ ਕਰਦੇ ਹਨ ਕੋਈ ਮੇਰੇ ਵਿੱਚ ਕਮੀ ਦਸ ਦੇਂਦਾ ਤੇ ਕੋਈ ਮੇਰੀ ਘਰਵਾਲੀ ਵਿਚ ਬਹੁਤ ਦੁੱਖ ਹੁੰਦਾਂ ਲੋਕਾਂ ਦੀਆਂ ਗੱਲਾਂ ਸੁਣ ਕੇ ਜੀ । ਜਦੋ ਇਸ ਵਾਰ ਛੁੱਟੀ ਗਿਆ ਵਾਹਿਗੁਰੂ ਅੱਗੇ ਕੀਤੀਆਂ ਅਰਦਾਸਾਂ ਪ੍ਰਵਾਨ ਹੋ ਗਈਆਂ । ਨਿਹਾਲ ਸਿੰਘ ਦੇ ਘਰ ਬੱਚਾ ਹੋਣ ਵਾਲਾ ਹੋ ਗਿਆ ਸਮੇਂ ਅਨੁਸਾਰ ਘਰ ਵਿੱਚ ਇਕ ਧੀ ਦਾ ਜਨਮ ਹੋਇਆ ਸਾਰੇ ਘਰ ਵਿੱਚ ਖੁਸ਼ੀ ਦਾ ਮਾਹੌਲ ਸੀ । ਬਹੁਤ ਖੁਸ਼ੀਆਂ ਮਨਾਈਆਂ ਗਈਆਂ ਧੀ ਦਾ ਨਾਮ ਨਦਰਿ ਕੌਰ ਰਖਿਆ ਗਿਆ ਸਮਾਂ ਬੀਤ ਦਾ ਗਿਆ ਚਾਰ ਸਾਲ ਬਾਅਦ ਵਾਹਿਗੁਰੂ ਜੀ ਨੇ ਫੇਰ ਸੁਣ ਲਈ ਬੱਚਾ ਹੋਣ ਵਾਲਾ ਸੀ । ਹੁਣ ਨਿਹਾਲ ਸਿੰਘ ਫੇਰ ਅਰਦਾਸ ਕਰਨ ਲੱਗਾ ਵਾਹਿਗੁਰੂ ਜੀ ਹੁਣ ਪੁੱਤਰ ਹੀ ਹੋਵੇ ਦੋਵੇਂ ਭੈਣ ਭਰਾ ਹੋ ਜਾਣਗੇ। ਬੇਟਾ ਹੋਣ ਦੀ ਦਵਾਈ ਵੀ ਖਵਾਈ ਯਕੀਨ ਸੀ ਬੇਟਾ ਹੀ ਹੋਵੇਗਾ ਇਸ ਵਾਰ , ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ । ਇਸ ਵਾਰ ਫੇਰ ਬੇਟੀ ਹੋ ਗਈ ਕੋਈ ਖੁਸ਼ੀ ਨਹੀ ਘਰ ਵਿੱਚ ਗਮੀ ਦਾ ਮਹੌਲ ਜਿਵੇ ਘਰ ਵਿੱਚ ਕੋਈ ਮਾਤਮ ਹੋਵੇ । ਜਿਹੜਾ ਨਿਹਾਲ ਸਿੰਘ ਦਸ ਸਾਲ ਤੋ ਇਕ ਬੇਟੀ ਦੀ ਮੰਗ ਉਸ ਵਾਹਿਗੁਰੂ ਕੋਲੋ ਮੰਗਦਾ ਆ ਰਿਹਾ ਸੀ ਕਿ ਵਾਹਿਗੁਰੂ ਲੋਕ ਬਹੁਤ ਗਲਾਂ ਕਰਦੇ ਹਨ ਬੇ ਔਲਾਦ ਹਾ ਇਕ ਧੀ ਹੀ ਬਖਸ਼ ਦੇਵੋ । ਅੱਜ ਉਹੀ ਨਿਹਾਲ ਸਿੰਘ ਦੂਸਰੀ ਆਈ ਧੀ ਤੋ ਏਨਾ ਦੁੱਖੀ ਹੋਇਆ ਕਿ ਰੱਬ ਨੂੰ ਕੋਸਦਾ ਫਿਰੇ ਮੈਨੂੰ ਪੁੱਤ ਨਹੀ ਦਿੱਤਾ ਤੁਸੀ , ਇਸ ਨੂੰ ਹੀ ਬੰਦੇ ਦੀ ਲਾਲਸਾ ਕਹਿੰਦੇ ਹਨ ਜੇ ਇਕ ਮੰਗ ਪੂਰੀ ਹੋ ਗਈ ਦੂਰੀ ਮੰਗ ਜਨਮ ਲੈ ਲੈਦੀ ਹੈ । ਹੌਲੀ ਹੌਲੀ ਦੋਵੇ ਧੀਆਂ ਜਵਾਨ ਹੋਣ ਲੱਗੀਆਂ ਜੋ ਵੱਡੀ ਧੀ ਨਦਰਿ ਕੌਰ ਨੂੰ ਪਿਆਰ ਮਿਲਦਾ ਉਹ ਦੂਸਰੀ ਜੰਮੀ ਧੀ ਸਰਗੁਨ ਕੌਰ ਨੂੰ ਨਹੀ ਮਿਲਿਆ । ਹਮੇਸ਼ਾ ਉਸ ਧੀ ਨਾਲ ਵਿਤਕਰਾ ਹੁੰਦਾਂ ਨਾ ਚੰਗਾ ਖਾਣ ਨੂੰ ਨਾ ਚੰਗਾ ਪਹਿਨਣ ਨੂੰ ਮਿਲਦਾ ਤੇ ਮਾ ਪਿਉ ਦਾ ਪਿਆਰ ਵੀ ਵੱਡੀ ਧੀ ਨਾਲੋ ਬਹੁਤ ਘੱਟ ਮਿਲਦਾ । ਇਕ ਦਿਨ ਛੋਟੀ ਧੀ ਸਰਗੁਨ ਕੌਰ ਪਿੰਡ ਦੇ ਗੁਰਦੁਵਾਰਾ ਸਾਹਿਬ ਗਈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਖਲੋ ਕੇ ਤੋਤਲੀ ਅਵਾਜ ਵਿੱਚ ਅਰਦਾਸ ਕਰਨ ਲੱਗੀ ਬਾਬਾ ਜੀ ਮੈਨੂੰ ਵੀ ਇਕ ਵੀਰ ਦੇ ਦਵੋ ਜੀ । ਮੈਨੂੰ ਘਰ ਵਿੱਚ ਕੋਈ ਵੀ ਪਿਆਰ ਨਹੀ ਕਰਦਾ ਜੇ ਤੁਸੀ ਮੈਨੂੰ ਇਕ ਵੀਰ ਦੇ ਦਵੋ ਤੇ ਮੇਰੇ ਨਾਲ ਵੀ ਮੰਮੀ ਪਾਪਾ ਹੱਸਣ ਖੇਡਣਗੇ । ਛੋਟੀ ਜਿਹੀ ਧੀ ਦੀ...
...
ਅਰਦਾਸ ਵਾਹਿਗੁਰੂ ਜੀ ਨੇ ਪ੍ਰਵਾਨ ਕਰ ਲਈ ਘਰ ਵਿੱਚ ਬੇਟੇ ਦਾ ਜਨਮ ਹੋਇਆ ਜਿਸ ਦਾ ਨਾਮ ਬਿਕਰਮਜੀਤ ਸਿੰਘ ਰੱਖਿਆ । ਨਿਹਾਲ ਸਿੰਘ ਉਸਦੀ ਪਤਨੀ ਅਮਾਨਤ ਕੌਰ ਤੇ ਸਾਰੇ ਰਿਸਤੇਦਾਰ ਬਹੁਤ ਖੁਸ਼ ਸਨ ਬਹੁਤ ਖੁਸ਼ੀਆਂ ਮਨਾਈਆਂ ਗਈਆ । ਮਠਿਆਈਆ , ਮੀਟ , ਸਰਾਬਾਂ ਦੇ ਦੌਰ ਚਲੇ , ਹੌਲੀ ਹੌਲੀ ਬੱਚੇ ਜਵਾਨ ਹੁੰਦੇ ਗਏ ਸਕੂਲ ਵਿੱਚ ਪੜਨ ਜਾਦੇ ਹੱਸਦਿਆ ਖੇਡਦਿਆਂ ਦਿਨ ਬੀਤਨ ਲਗੇ । ਛੋਟੀ ਧੀ ਸਰਗੁਨ ਦੂਸਰਿਆਂ ਬੱਚਿਆ ਨਾਲੋ ਪੜਾਈ ਵਿੱਚ ਬਹੁਤ ਹੁਸ਼ਿਆਰ ਸੀ । ਵੱਡੀ ਧੀ 12 ਕਰਕੇ ਹਟ ਗਈ ਪਰ ਸਰਗੁਨ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਕੁਝ ਕੋਰਸ ਵੀ ਕਰ ਲਏ ਰੱਬ ਦੀ ਐਸੀ ਮਿਹਰ ਹੋਈ ਛੋਟੀ ਧੀ ਸਰਗੁਣ ਕੌਰ ਨੂੰ ਸਰਕਾਰੀ ਨੌਕਰੀ ਮਿਲ ਗਈ ਤਨਖ਼ਾਹ ਵੀ ਚੰਗੀ ਲੱਗ ਗਈ। ਤੇ ਛੋਟਾ ਵੀਰ ਬਿਕਰਮਜੀਤ ਸਿੰਘ ਕਾਲਜ ਵਿੱਚ ਪੜਦਿਆਂ ਹੀ ਕਿਸੇ ਕੁੜੀ ਨਾਲ ਕੋਟ ਮੈਰਜ ਕਰਵਾ ਲਈ । ਜਦੋ ਮਾਂ ਪਿਉ ਨੂੰ ਪਤਾ ਲੱਗਾ ਬਹੁਤ ਦੁਖੀ ਹੋਏ ਬਿਕਰਮਜੀਤ ਸਿੰਘ ਨੂੰ ਤੇ ਆਪਣੀ ਕਿਸਮਤ ਕੋਸਣ ਲੱਗੇ ਆਖਰਕਾਰ ਬਿਕਰਮਜੀਤ ਸਿੰਘ ਨੇ ਆਪਣੇ ਪਿਉ ਨੂੰ ਮਜਬੂਰ ਕਰਕੇ ਪੈਸੇ ਲਏ ਤੇ ਦੋਵੇ ਜੀਅ ਇਗਲੈਂਡ ਚਲੇ ਗਏ। ਵੱਡੀ ਧੀ ਨਦਰਿ ਕੌਰ ਦਾ ਵੀ ਵਿਆਹ ਕਰ ਦਿੱਤਾ ਕੋਲ ਰਹਿ ਗਈ ਨਿੱਕੀ ਧੀ ਸਰਗੁਨ ਕੌਰ ਜਿਸ ਦੇ ਜਨਮ ਵੇਲੇ ਮਾਪਿਆ ਨੂੰ ਰੋਣ ਪੈ ਗਿਆ ਸੀ । ਹੁਣ ਨੌਹ ਪੁੱਤ ਫੂਨ ਵੀ ਕਰਨੋ ਹੱਟ ਗਏ ਏਧਰ ਨਿਹਾਲ ਸਿੰਘ ਨੂੰ ਇਕ ਭਿਆਨਕ ਬਿਮਾਰੀ ਨੇ ਆਣ ਘੇਰਿਆ ਡਾਕਟਰਾਂ ਨੇ ਆਖਿਆ ਉਪਰੇਸ਼ਨ ਕਰਨਾ ਪਵੇਗਾ ਚਾਰ ਲੱਖ ਦਾ ਖਰਚਾ ਹੋਵੇਗਾ । ਨਿਹਾਲ ਸਿੰਘ ਨੇ ਇਲਾਜ ਦੇ ਵਾਸਤੇ ਪੁੱਤਰ ਨੂੰ ਇਗਲੈਡ ਫੂਨ ਕੀਤਾ ਤੇ ਦਸਿਆ ਡਾਕਟਰ ਚਾਰ ਲੱਖ ਰੁਪਿਆ ਮੰਗ ਰਹੇ ਹਨ । ਪੁੱਤ ਨੇ ਨਾਂਹ ਕਰ ਦਿੱਤੀ ਕਿ ਅਸੀ ਅਜੇ ਪਕੇ ਨਹੀ ਹੋਏ ਸਾਡਾ ਤੇ ਆਪਣਾ ਖਰਚਾ ਪੂਰਾ ਨਹੀ ਹੋ ਰਿਹਾ ਤੈਨੂ ਪੈਸੇ ਕਿਥੋ ਭੇਜੀਏ । ਪਿਉ ਉਦਾਸ ਹੋ ਗਿਆ ਤੇ ਜਿਉਣ ਦੀ ਆਸ ਛੱਡ ਦਿੱਤੀ ਉਸੇ ਸਮੇ ਛੋਟੀ ਧੀ ਸਰਗੁਣ ਨੇ ਪਿਉ ਦੇ ਮੋਢੇ ਤੇ ਹੱਥ ਰੱਖ ਕੇ ਆਖਿਆ ਪਾਪਾ ਮੈ ਹੈਗੀ ਆ ਤੁਸੀ ਫਿਕਰ ਨਾ ਕਰੋ । ਸਰਗੁਣ ਕੌਰ ਆਪਣੇ ਪਿਉ ਨੂੰ ਲੈ ਕੇ ਹਸਪਤਾਲ ਪਹੁੰਚ ਗਈ ਤੇ ਚਾਰ ਲੱਖ ਰੁਪਿਆ ਭਰ ਦਿੱਤਾ ਤੇ ਡਾਕਟਰਾਂ ਨੇ ਉਪਰੇਸਨ ਕਰ ਦਿੱਤਾ । ਹੌਲੀ ਹੌਲੀ ਨਿਹਾਲ ਸਿੰਘ ਠੀਕ ਹੋ ਗਿਆ ਬਹੁਤ ਪਛਤਾਉਣ ਲੱਗਾ ਜਿਸ ਧੀ ਦੇ ਜੰਮਨ ਤੇ ਏਨਾ ਦੁੱਖੀ ਹੋਇਆ ਸੀ ਕੋਈ ਪਿਆਰ ਨਾ ਧੀ ਨੂੰ ਦੇ ਸਕਿਆ ਆਖਰ ਉਸ ਧੀ ਨੇ ਹੀ ਮੇਰੀ ਜਾਨ ਬਚਾਈ ਨਿਹਾਲ ਸਿੰਘ ਜਦੋ ਬਾਹਰ ਲੋਕਾ ਵਿੱਚ ਜਾਇਆ ਕਰੇ ਤੇ ਸਾਰਿਆ ਨੂੰ ਆਖਦਾ ਸੀ ਮੇਰੀ ਛੋਟੀ ਧੀ ਨੇ ਮੇਰੀ ਜਾਨ ਬਚਾਈ ਹੈ ਉਹ ਮੇਰੀ ਧੀ ਨਹੀ ਮੇਰਾ ਪੁੱਤ ਹੈ ਪੁੱਤ । ਇਸ ਲੇਖ ਤੋ ਇਹ ਸਿਖਿਆ ਮਿਲਦੀ ਹੈ ਕਦੇ ਵੀ ਰੱਬ ਤੁਹਾਡਾ ਮਾੜਾ ਨਹੀ ਸੋਚਦਾ ਉਸ ਦੀ ਦਿੱਤੀ ਦਾਤ ਨੂੰ ਖੁਸ਼ੀ ਨਾਲ ਕਬੂਲ ਕਰਿਆ ਕਰੋ । ਧੀਆਂ ਪੁੱਤਰਾਂ ਨਾਲੋ ਮਾਪਿਆ ਦਾ ਮੋਹ ਵੱਧ ਕਰਦੀਆਂ ਹਨ ਕਦੇ ਵੀ ਕਿਸੇ ਧੀ ਨੂੰ ਮਾੜਾ ਨਾ ਆਖੋ ਕਿਉਕਿ ਧੀਆਂ ਵੀ ਰੱਬ ਕੋਲੋ ਹੀ ਲੇਖ ਲਿਖਾ ਕੇ ਲਿਉਦੀਆਂ ਹਨ ।
ਜੋਰਾਵਰ ਸਿੰਘ ਤਰਸਿੱਕਾ ।
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਮੈਂ ਇੱਕ ਝੱਲੀ ਜਿਹੀ ਕੁੜੀ, ਜੋ ਆਪਣੇ ਆਪ ਵਿੱਚ ਮਸਤ ਰਹਿੰਦੀ ਸੀ। ਜਿਸਨੂੰ ਪਿਆਰ ਨਾਮ ਦੇ ਸ਼ਬਦ ਤੋਂ ਵੀ ਨਫ਼ਰਤ ਸੀ।ਜੋ ਪਿਆਰ ਨੂੰ ਸਮੇਂ ਦੀ ਬਰਬਾਦੀ ਤੇ ਜਿਸਮਾਂ ਦੇ ਖੇਲ ਤੋ ਵੱਧ ਕੁਝ ਨਹੀਂ ਸਮਝਦੀ ਸੀ।ਆਪ ਕਦੋਂ ਕਿਸੇ ਨੂੰ ਜਾਨ ਤੋਂ ਵੀ ਵੱਧ ਪਿਆਰ ਕਰ ਬੈਠੀ ਪਤਾ ਹੀ ਨਾ ਚੱਲਿਆ। Continue Reading »
ਮੈਂ ਅੱਠਵੀਂ ਵਿਚ ਤੇ ਵੱਡੀ ਭੈਣ ਦਸਵੀਂ ਵਿਚ ਸੀ.. ਸਾਡੇ ਸਕੂਲ ਨਾਲ ਨਾਲ ਹੀ ਸਨ..ਮੈਨੂੰ ਕੱਲੇ ਸਾਈਕਲ ਤੇ ਘਰੇ ਆਉਣਾ ਪਸੰਦ ਸੀ..! ਅਤੇ ਉਸਨੂੰ ਸਹੇਲੀਆਂ ਨਾਲ ਤੁਰ ਕੇ ਵਾਪਿਸ ਆਉਣਾ ਚੰਗਾ ਲੱਗਦਾ..! ਘਰੋਂ ਸਖਤ ਹਿਦਾਇਤ ਸੀ ਕੇ ਕੱਠੇ ਇੱਕੋ ਸਾਈਕਲ ਤੇ ਹੀ ਵਾਪਿਸ ਮੁੜਨਾ ਏ..ਭਾਵੇਂ ਕੁਝ ਵੀ ਹੋ ਜਾਵੇ! ਉਸਨੂੰ Continue Reading »
ਪਤਾ ਹੀ ਨੀ ਲੱਗਾ ਨਿਆਣੇ ਕਦੋਂ ਵੱਡੇ ਹੋ ਗਏ ਅਤੇ ਜੁੰਮੇਵਾਰੀਆਂ ਵੱਧ ਜਿਹੀਆਂ ਗਈਆਂ.. ਵੱਡੀ ਧੀ ਦੀ ਯੂਨੀਵਰਸਿਟੀ ਦੀ ਐਡਮਿਸ਼ਨ ਲਈ ਲੋੜੀਂਦੇ ਪੈਸਿਆਂ ਵਿਚੋਂ ਅਜੇ ਵੀ ਤੀਹ ਹਜਾਰ ਥੁੜ ਰਹੇ ਸਨ..ਬਥੇਰੇ ਔੜ-ਪੌੜ ਕੀਤੇ ਪਰ ਕਿਤਿਓਂ ਵੀ ਗੱਲ ਨਾ ਬਣ ਸਕੀ.. ਅਖੀਰ ਨਾਲਦੀ ਨੇ ਸਲਾਹ ਦਿੱਤੀ ਕੇ ਪਿੰਡ ਹਿੱਸੇ ਆਉਂਦੀ ਜਮੀਨ Continue Reading »
ਦਸਵੀਂ ਮਗਰੋਂ ਕਾਲਜ ਗਿਆ ਤਾਂ ਸਪਸ਼ਟ ਆਖ ਦਿੱਤਾ ਕਿ ਸਾਇਕਲ ਤੇ ਸੰਗ ਆਉਂਦੀ ਏ..ਬਾਪੂ ਜੀ ਨੇ ਪੀ.ਐੱਫ. ‘ਚੋਂ ਰਕਮ ਕਢਵਾ ਕੇ ਹੀਰੋ-ਹਾਂਡਾ ਲੈ ਆਂਦਾ.. ਇੱਕ ਅਸੂਲ ਸੀ..ਪਾਟੀ ਬੁਨੈਣ ਅਤੇ ਜੁਰਾਬ ਕਦੀ ਵੀ ਨਹੀਂ ਸੀ ਪਾਉਣ ਦਿੰਦੇ..ਆਖਿਆ ਕਰਦੇ ਕਿ ਇਹ ਚੀਜਾਂ ਬਦਕਿਸਮਤੀ ਦੀ ਨਿਸ਼ਾਨੀ ਹੁੰਦੀਆਂ.. ਓਸੇ ਸਾਲ ਗਰਮੀਆਂ ਦੀਆਂ ਛੁੱਟੀਆਂ ਵਿਚ Continue Reading »
ਉਹ ਅਕਸਰ ਰੋਜ਼ ਹੀ ਰਾਹ ‘ਚ ਮਿਲਦੇ, ਬੜੇ ਠਰੰਮੇ ਜਿਹੇ ਨਾਲ ਸਾਈਕਲ ਦਾ ਪੈਂਡਲ ਮਾਰ ਰਹੇ ਹੁੰਦੇ ਜਿਦਾ ਇਸ ਕਾਹਲ ਭਰੇ ਮਾਹੌਲ ਨਾਲ ਉਹਨਾਂ ਦਾ ਕੋਈ ਵਾਹ-ਵਾਸਤਾ ਨਹੀ ਸੀ, ਮੇਨ ਰੋਡ ਤੇ ਬਹੁਤੀ ਵਾਰ ਅਸੀ ਇਕੱਠੇ ਸੜਕ ਲੰਘ ਰਹੇ ਹੁੰਦੇ, ਉਹਨਾਂ ਦਾ ਹੱਥ ਅਕਸਰ ਹੀ ਡੋਲ ਜਾਦਾ ਪਰ ਉਹ ਸੰਭਾਲ Continue Reading »
“ਉਮਰ ਦਰਾਜ਼” ਸਰਵਣ ਘਰੋਂ ਜਾਣ ਲੱਗਿਆ ਤਾਂ ਪਤਨੀ ਨੇ ਕਿਹਾ, “ਅੱਜ ਦਿਹਾੜੀ ਲੱਗ ਜਾਵੇ ਤਾਂ ਚੰਗਾ ਹੈ ਕਿਉਂਕਿ ਤਿੰਨ ਦਿਨ ਤਾਂ ਜਿਵੇਂ ਤਿਵੇਂ ਜੂਨ ਗੁਜ਼ਾਰਾ ਕਰਦੀ ਰਹੀ ਹਾਂ ਪਰ ਹੁਣ ਪੀਪਾ ਮੂਧਾ ਪਿਆ।ਮੁਫਤ ਮਿਲਦੀ ਸਰਕਾਰੀ ਕਣਕ ਵੀ ਕਦੋਂ ਦੀ ਖਤਮ ਹੋ ਗਈ। ” ਸਰਵਣ ਨੇ ਕੋਈ ਜੁਆਬ ਨਾ ਦਿੱਤਾ ਤੇ Continue Reading »
ਜਰਮਨੀ ਵਿੱਚ ਪੰਜਾਬਣਾਂ ਦਾ ਆਗਮਨ ਪਿੰਡ ਦੀ ਕੁੜੀ ਦਾ ਘਮੰਡੀ ਰਵੱਈਆ ਮੈਂ ਚੁਬਾਰੇ ਚੋਂ ਉੱਤਰ ਕੇ ਸ਼ਦੈਣਾ ਦੀ ਤਰਾਂ ਬੀਹੀ ਦੇ ਮੋੜ ਤੱਕ ਗਈ ਉਹਨੂੰ ਦੇਖਣ ਲਈ ਗਈ ਕਿ ਖਬਰੈ ਉਹ ਆ ਗਿਆ ਆ ! ਪਰ ਮੇਰਾ ਇਹ ਵਹਿਮ ਸੀ ਭੁਲੇਖਾ ਸੀ । ਕਿਸੇ ਕੱਚ ਦੀ ਅੈਸੀ ਕਿਰਚੀ ਜੋ ਮੇਰੇ Continue Reading »
ਤੇਰਾਂ ਸਾਲ ਦੀ ਨੌਕਰੀ ਦੌਰਾਨ ਮੈਥੋਂ ਇਕ ਹੀ ਗਲਤੀ ਹੋਈ ਤੇ ਉਹ ਮੈਨੂੰ ਸਾਰੀ ਉਮਰ ਯਾਦ ਰਹੂ ।ਮੇਰੇ ਲਈ ਉਹ ਭੁੱਲਣਯੋਗ ਨਹੀਂ । ਕਰੋਨਾ ਕਾਲ ਦੌਰਾਨ ਸਕੂਲ ਬੰਦ ਰਹਿਣ ਕਰਕੇ ਬੱਚਿਆਂ ਨਾਲ ਬਹੁਤੀ ਜਾਣ ਪਛਾਣ ਨਹੀਂ ਸੀ ।ਹਾਂ, ਫੋਨ ਤੇ ਤਾਂ ਬੱਚੇ ਹਮੇਸ਼ਾਂ ਸੰਪਰਕ ਵਿੱਚ ਰਹਿੰਦੇ ਸਨ ਪਰ ਮੂੰਹ ਰੂਪ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)