ਮੂਸੇ ਵਾਲਾ | Moosewala
27 ਦਿਸੰਬਰ 2016… ਮੂਸੇ ਆਲ਼ੇ ਨੇ ਪਹਿਲੀ ਵਾਰ ਕਨੇਡਾ ਜਾਣਾ ਸੀ…ਇੱਕ ਦਿਨ ਪਹਿਲਾਂ ਪਿਓ ਨਾਲ਼ ਖੇਤ ਗਿਆ… ਦੋ ਕੁ ਯਾਰ ਵੀ ਸੀ… ਕਣਕ ਆਲ਼ੇ ਖੇਤ ਚ ਫੋਟੋਆਂ ਖਿੱਚੀਆਂ… ਘਰੇ ਆਗੇ… ਸਿੱਧੂ ਦਾ ਪਿਓ ਕਹਿੰਦਾ… ਥੋੜੇ ਦਿਨ ਬਾਦ ਮੈਂ ਕਣਕ ਨੂੰ ਪਾਣੀ ਲਾਉਣਾ ਸੀ… ਕਹਿੰਦਾ ਜਿੱਥੇ ਖੜਕੇ ਅਸੀਂ ਫੋਟੋਆਂ ਖਿੱਚੀਆਂ…. ਮੈਂ ਉਸ ਥਾਂ ਪਾਣੀ ਨੀ ਲਾਇਆ… ਵੀ ਸਿੱਧੂ ਦੀਆਂ ਪੈੜਾਂ ਛਪੀਆਂ ਨੇ… ਜੇ ਪਾਣੀ ਲਾ ਤਾ… ਤੇ ਪੈੜਾਂ ਮਿਟ ਜਾਣੀਆਂ… ਇਹ ਪਿਆਰ ਸੀ ਪਿਓ ਪੁੱਤ ਦਾ…
ਮਾਂ ਕਹਿੰਦੀ… ਮੇਰੇ ਪੁੱਤ ਨੇ ਜੋ ਚਾਹਿਆ… ਉਹ ਮਿਲ਼ਿਆ… ਉਹ ਮੈਨੂੰ ਹਮੇਸ਼ਾ ਕਹਿੰਦਾ ਸੀ… ਮਾਂ ਮੈਂ ਸਿਖਰ ਜਵਾਨੀ ਚ ਮਰਨਾਂ ਚਾਹੁੰਨਾ… ਜਦ ਮੈਂ ਜਾਵਾਂ.. ਦਸ ਸਾਲ ਦੇ ਜਵਾਕ ਤੋੰ 80 ਸਾਲ ਦੇ ਬਾਬੇ ਤੱਕ ਸਭ ਰੋਣ…. ਤੇ ਉਹੀ ਹੋਇਆ… ਮੇਰਾ ਪੁੱਤ ਸਿਖਰ ਜਵਾਨੀ ਮਰ ਕੇ ਅਮਰ ਹੋਗਿਆ…
ਪਿਓ ਕਹਿੰਦਾ ਜਦ ਉਹ ਕਾਲਜ ਪੜਦਾ ਸੀ… ਕਿਸੇ ਨਾਲਦੇ ਨੂੰ ਕਿਹਾ… ਮੇਰਾ ਫੇਸਬੁੱਕ ਤੇ ਅਕੌਂਟ ਬਣਾਦੇ… ਗਾਂਹ ਆਲ਼ਾ ਟਿੱਚਰ ਕਰਕੇ ਕਹਿੰਦਾ… ਪਹਿਲਾਂ ਬਾਹਰ ਤੋਂ ਫਾਰਮ ਫੜਕੇ ਲਿਆ… ਫੇਰ ਚੱਲੂ ਫੇਸਬੁੱਕ… ਸਿੱਧੂ ਉੱਠਕੇ ਤੁਰਪਿਆ… ਬੀ ਖਬਨੀ ਸੱਚ ਈ ਕਹਿੰਦਾ… ਐਨਾ ਭੋਲ਼ਾ ਸੀ…
1984 ਚ ਮੈਂ ਜੰਮਿਆ...
...
ਨੀ ਸੀ… ਪਰ ਹੁਣ ਜੇ ਮੈਨੂੰ ਸੁੱਤੇ ਨੂੰ ਵੀ ਠਾਲ਼ ਕੇ ਪੁੱਛੂ.. ਤੇਰੀ ਜਿੰਦਗੀ ਦਾ ਸਭ ਤੋਂ ਮਾੜਾ ਸਾਲ ਕਿਹੜਾ ਸੀ… ਮੈਂ ਪਹਿਲੀ ਝੱਟ ਕਹੂੰ.. 2022… ਜੀਹਨੇ ਪੰਜਾਬ ਤੋਂ ਪੰਜਾਬ ਦੀ ਡੈਫੀਨੇਸ਼ਨ ਖੋ ਲਈ…
ਹੋਰ ਦਾ ਪਤਾ ਨੀ… ਪਰ ਸਿੱਧੂ ਦੇ ਜਾਣ ਤੋਂ ਬਾਦ ਮੈਂ ਬਹੁਤ ਡਿਸਟਰਬ ਰਿਹਾਂ.. ਹੁਣ ਵੀ ਆਂ… ਸੜਕਾਂ ਤੇ ਗੱਡੀਆਂ ਦੇ ਮਗਰ ਲੱਗੇ ਪੋਸਟਰ ਉਹਨੂੰ ਭੁੱਲਣ ਨੀ ਦਿੰਦੇ… ਪਿੰਡ ਤੋਂ ਅਲਾਂਟੇ ਤੱਕ ਉਹਦੇ ਗਾਣੇ ਵੱਜਦੇ ਨੇ… ਪਰ ਮੇਰਾ ਜੀਅ ਨੀ ਲੱਗਦਾ ਕਿਤੇ ਵੀ… ਕਿਤੇ ਜਾਣ ਨੂੰ ਜੀਅ ਨੀ ਕਰਦਾ… ਦਿਲ ਕਰਦਾ ਏਸ ਸਭ ਤੋਂ ਕਿਤੇ ਦੂਰ ਚਲੇ ਜਾਵਾਂ…ਜੇ ਰੱਬ ਜਾਂ ਕੋਈ ਕੁਦਰਤੀ ਤਾਕਤ ਮੇਰੀ ਸੁਣਦੀ ਹੁੰਦੀ.. ਮੈਂ ਆਪਣਾ ਸਭ ਕੁਝ ਦੇ ਕੇ ਬਦਲੇ ਚ ਸਿੱਧੂ ਦੀ ਜਿੰਦਗੀ ਲੈ ਲੈਂਦਾ… ਲਬਜੂ ਜੱਟਾ… 2022 ਚ ਗਿਆ ਤੂੰ… ਤੈਨੂੰ ਦੁਨੀਆਂ ਹਮੇਸ਼ਾ 22-22 ਕਹਿੰਦੀ ਰਹੂ… ਜਿੱਥੇ ਵੀ ਰਹੇਂ ਜਿੰਦਾਬਾਦ ਰਹੇਂ ..!!!
– ਬਾਗੀ ਸੁਖਦੀਪ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਆਪਣੇ ਆਪ ਨੂੰ ਚਲਾਕ ਸਮਝਦਾ ਇੱਕ ਬੰਦਾ ਬਾਹਰੋਂ ਆਏ ਇੱਕ ਵਿਓਪਾਰੀ ਨਾਲ ਘੋੜੀ ਦਾ ਸੌਦਾ ਕਰ ਆਇਆ..ਸੌਦੇ ਦਾ ਪੰਜ ਹਜਾਰ ਗਿਣਦਾ ਘਰੇ ਵੜਿਆ ਤਾਂ ਵੇਖਿਆ ਘੋੜੀ ਮਰੀ ਪਈ ਸੀ..! ਘਰੋਂ ਖਿਸਕ ਗਿਆ ਤੇ ਘੋੜੀ ਲੈਣ ਅੱਗਿਓਂ ਆਉਂਦੇ ਵਿਓਪਾਰੀ ਨੂੰ ਆਖ ਦਿੱਤਾ ਕੇ ਸ਼ਾਹ ਜੀ ਅਜੇ ਤਾਂ ਵੇਹੜੇ ਵਿਚ ਸੁੱਤੀ ਪਈ Continue Reading »
ਦੋ ਦਿਨ ਬੀਤ ਜਾਣ ਤੋ ਬਆਦ ਅੱਜ ਤੀਜੇ ਦਿਨ ਦੀ ਸਵੇਰ ਹੋ ਗਈ ਸੀ, ਅੱਜ ਮੈਂ ਪਹਿਲਾਂ ਨਾਲੋਂ ਥੋੜ੍ਹਾ ਜਲਦੀ ਉੱਠ ਛੇਤੀ-ਛੇਤੀ ਤਿਆਰ ਹੋ ਗੱਡੀ ਲੈਕੇ ਘਰੋ ਚੱਲ ਪਿਆ…। ਠੀਕ ਅੱਠ ਵਜੇ ਮੈ ਦੱਸੀ ਹੋਈ ਜਗਾ ਤੇ ਪਹੁੰਚ ਗਿਆ ਜਿਥੇ ਉਹ ਖੜੀ ਮੇਰਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ, ਉਸਨੂੰ Continue Reading »
ਹੱਥ ਪੂੰਝਦੀ ਹੋਈ ਨੇ ਜਦੋਂ ਬਾਹਰ ਆ ਕੇ ਇਹ ਦੱਸਿਆ ਕੇ ਗਰਭ ਅੰਦਰ ਪਲਦਾ ਹੋਇਆ “ਮੁੰਡਾ” ਹੀ ਏ..ਪਰ ਸਖਤੀ ਕਾਰਨ ਲਿਖਤੀ ਰਿਪੋਰਟ ਨਹੀਂ ਮਿਲ ਸਕਦੀ..ਤਾਂ ਸਾਰੇ ਪਾਸੇ ਖੁਸ਼ੀ ਦੀ ਲਹਿਰ ਦੌੜ ਗਈ..ਹਸਪਤਾਲ ਦੇ ਬਰਾਮਦੇ ਵਿਚ ਹੀ ਵਧਾਈਆਂ ਮਿਠਿਆਈਆਂ ਅਤੇ ਜੱਫੀਆਂ ਦੀ ਸੁਨਾਮੀ ਜਿਹੀ ਵਗ ਤੁਰੀ..! ਠੀਕ ਛੇ ਮਹੀਨਿਆਂ ਮਗਰੋਂ ਉਸਨੇ Continue Reading »
ਇਹ ਕਹਾਣੀ ਹੈ ਇਕ ਝੱਲੀ ਜਿਹੀ ਕੁੜੀ ਦੀ ਜੋ ਅਣਜਾਣ ਹੈ ਇਸ ਦੁਨੀਆ ਤੋਂ ।।।।।।।। ਕਹਾਣੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਪ੍ਰੀਤ ਨੂੰ ਇੱਕ ਅਜਨਬੀ ਦਾ ਮੈਸੇਜ ਆਉਂਦਾ ਹੈ।। ਇਹ ਮੈਸੇਜ ਉਸਨੂੰ ਫੇਸਬੁੱਕ ਤੇ ਆਇਆ ,,, ਉਹ ਉਸ ਸਮੇਂ ਅਣਜਾਣ ਸੀ ਕਿ ਫੇਸਬੁੱਕ ਤੇ ਮੁੰਡੇ ਕੁੜੀਆਂ ਸਿਰਫ ਟਾਈਮਪਾਸ ਲਈ ਇਕ Continue Reading »
ਜਦ ਆਪਣੇ ਤੇ ਬੀਤਦੀ ਹੈ ਫੇਰ ਮਹਿਸੂਸ ਹੁੰਦਾ ਆਪਣੀ ਗ਼ਲਤੀ ਦਾ.. ਗੋਰਿਆਂ ਦੀ ਇਹ ਗੱਲ ਮੈਨੂੰ ਬਹੁਤ ਵਧੀਆ ਲਗਦੀ ਹੈ ਕਿ ਤੁਸੀਂ ਕਿਸੇ ਨੂੰ ਜਾਣਦੇ ਹੋ ਜਾਂ ਨਹੀਂ 90 ਪ੍ਰਤੀਸ਼ਤ ਗੋਰੇ ਤੁਹਾਡੇ ਕੋਲੋਂ ਨਿਕਲਣ ਵੇਲੇ ਹੱਸ ਕੇ ਤੁਹਾਨੂੰ ਵਿਸ਼ ਜਰੂਰ ਕਰਣਗੇ । ਅੱਜ ਸ਼ਾਮੀ ਸੈਰ ਕਰਦਿਆਂ ਇੱਕ ਘਰ ਦੇ ਯਾਰਡ Continue Reading »
ਧੀ ਨਾਲ ਰਿਸ਼ਤਾ ਮਿੰਦਰੋ ਸਰਦੀਆਂ ਦੇ ਦਿਨਾਂ ਵਿੱਚ ਚੁਲ੍ਹੇ ਕੋਲ ਬੈਠੀ ਸਾਗ ਧਰਨ ਦੀਆਂ ਤਿਆਰੀਆਂ ਕਰ ਰਹੀ ਸੀ ਜਦ ਓਹਨੂੰ ਪੇਕਿਆਂ ਤੋਂ ਫੋਨ ਆ ਜਾਂਦਾ. ਮਿੰਦੋ ਦਾ ਭਰਾ ਦੱਸਦਾ ਕੇ ਕੁੜੀ ਲਈ ਅਸੀ ਰਿਸ਼ਤਾ ਪੱਕਾ ਕਰ ਆਏ ਆ. ਮਿੰਦੋ ਹੈਰਾਨੀ ਨਾਲ ਪੁੱਛਦੀ ਆ ਵੀਰਾ ਕੁੱਜ ਪੁਛੇ ਬਿਨਾ ਹੀ ਹਾਂ ਕਰ Continue Reading »
ਮੈਂ ਬੱਸ ਅੱਡੇ ਤੇ ਆਪਣੇ ਪੇਕੇ ਜਾਣ ਲਈ ਬੱਸ ਦਾ ਇੰਤਜ਼ਾਰ ਕਰ ਰਹੀ ਸੀ ਤੇ ਮੇਰਾ ਮਨ ਦੁੱਖ, ਸ਼ਿਕਵੇ, ਸ਼ਿਕਾਇਤਾਂ ਨਾਲ ਉੱਤੋਂ ਤੱਕ ਭਰਿਆ ਸੀ ਤੇ ਵਾਰ ਵਾਰ ਆਪਣੇ ਹੰਝੂ ਵੀ ਪੂੰਝ ਰਹੀ ਸੀ ਕਿ ਕੋਈ ਦੇਖ ਨਾ ਲਵੇ ਇੰਨੇ ਨੂੰ ਮੇਰੇ ਸਾਹਮਣੇ ਬੈਠੇ ਇਕ ਜੋੜੇ ਤੇ ਮੇਰੀ ਨਜ਼ਰ ਪਈ Continue Reading »
ਅੱਜ ਦੇ ਬਚਿਆ ਦੇ ਸੰਸਕਾਰ ਦੇਖ ਕੇ ਅਸੀ ਬੜੇ ਸੌਖੇ ਤਰੀਕੇ ਨਾਲ਼ ਕਹਿ ਦੇਂਦੇ ਹਾਂ ਕਿ ਇਹ ਸਭ ਮੀਡੀਆ ਦਾ ਅਸਰ ਹੈ ਪਰ ਇਹ ਬਿਲਕੁਲ ਗਲਤ ਦਲੀਲ ਹੋਵੇਗੀ ਕਿਉਂਕਿ ਮੀਡੀਆ ਨਾਲ਼ ਮੇਲ ਕਰਾਉਣ ਵਾਲੀ ਸਖਸ਼ੀਅਤ ਕੋਈ ਹੋਰ ਹੈ। ਮੈਨੂੰ ਕਹਾਣੀਆਂ ਲਿਖਣ ਤੋਂ ਜਿਆਦਾ ਆਪਬੀਤੀ ਲਿਖਣ ਦਾ ਸ਼ੌਂਕ ਹੈ ਕਿਉਂਕਿ ਉਸ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)