ਮੋਹ ਮਾਇਆ
ਮੋਹ ਮਾਇਆ ਕਦੇ ਬੁਰੀ ਨਹੀਂ,
ਪਰ ਜਦੋਂ ਹੱਦ ਬੰਨ੍ਹੇ ਟੱਪ ਜਾਂਦੈ,
ਫਿਰ ਮਾੜ੍ਹਾ ਹੁੰਦਾ।
ਮੋਹ ਆਪਣਿਆਂ ਨਾਲ ਹੀ ਹੁੰਦੈ,
ਬੇਗਾਨਿਆਂ ਵੱਲ ਕਦੇ ਧਿਆਨ ਹੀ ਨਹੀਂ ਕਰਦੇ।
ਚੱਲੋ ਧਿਆਨ ਨਹੀਂ ਕੀਤਾ ਤਾਂ,
ਕੋਈ ਗੱਲ ਨਹੀਂ।
ਬੱਸ ਇੱਕੋ ਗੱਲ ਹੀ ਯਾਦ ਰੱਖੋ,
ਕਿ ਦੇਖ ਦੇਖ ਕਿਸੇ ਨੂੰ,
ਅੰਦਰੋਂ ਬਾਹਰੋਂ ਸੜ੍ਹੋ ਨਾ।
ਆਪਣੇ ਪਿਆਰੇ ਦੇ ਮੋਹ ਵਿੱਚ,
ਉਸਦੀਆਂ ਗ਼ਲਤੀਆਂ ਕਦੇ ਵੀ,
ਨਜ਼ਰ ਅੰਦਾਜ਼ ਨਾ ਕਰੋ।
ਉਸਨੂੰ ਸਹੀ ਤਰੀਕੇ, ਸਹੀ ਰਾਹ ਪਾਓ।
ਹਰ ਕਿਸੇ ਨੂੰ,ਕਿਸੇ ਨਾ ਕਿਸੇ ਦਾ,
ਮੋਹ ਤਾਂ ਲਾਜ਼ਮੀ ਹੈ।
...
/>
ਸਭ ਜਾਣਦੇ ਨੇ ਕਿ,
ਕਿਸਨੂੰ ਕਿਸ ਦਾ ਮੋਹ ਹੈ।
ਘਰ ਪਰਿਵਾਰ ਤੋਂ ਲੈਂ ਕੇ ਦੁਨੀਆਂ ਦਾਰੀ ਤੱਕ,
ਸਭ ਮੋਹ ਹੀ ਮੋਹ ਹੈ।
ਪਤੀ-ਪਤਨੀ ਦਾ,ਔਲਾਦ ਦਾ, ਰਿਸ਼ਤੇਦਾਰਾਂ ਦਾ,
ਧਨ ਦੌਲਤ,ਖਾਧ ਪਦਾਰਥਾਂ,
ਚੱਲ ਅਚੱਲ ਸੰਪਤੀ ਦਾ,
ਮੋਹ ਦਾ ਤਾਂ,ਕੋਈ ਅੰਤ ਨਹੀਂ।
✍️
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463
Access our app on your mobile device for a better experience!
Related Posts
ਬੇਸ਼ੱਕ ਮੈਂ ਦੁੱਖੀ ਹਾਂ, ਸਮੇਂ ਤੇ ਹਾਲਤਾਂ ਤੋਂ, ਪਰ ਚੰਗੇ ਦਿਨਾਂ ਦੀ, ਮੈਨੂੰ ਤਾਂ ਆਸ ਹੀ ਹੈ। ਮਿਹਨਤ ਕਰਦਾ ਰਹਿੰਦਾ, ਚੰਗੇ ਦਿਨਾਂ ਦੀ ਆਸ ਵਿੱਚ, ਕਾਮਯਾਬ ਕਦੇ ਤਾਂ ਹੋਣਾ ਹੈ, ਮਨ ਵਿਚ ਵਿਸ਼ਵਾਸ ਵੀ ਹੈ। ਨਹੀਂ ਬੈਠੇ ਰਹਿਣਾ ਸਦਾ ਮੈਂ, ਕਿਸੇ ਮਦਦ ਦੀ ਆਸ ਤੇ, ਖ਼ੁਦ ਤੇ ਵੀ ਵਿਸ਼ਵਾਸ ਪੱਕਾ, Continue Reading »
ਲਿਖ ਲਿਖ ਚਿੱਠੀਆਂ , ਤੈਨੂੰ ਮੈਂ ਪਾਂਦੀ ਵੇ। ਯਾਦ ਵਿੱਚ ਤੇਰੀ ਚੰਨਾ, ਮਰਦੀ ਹਾਂ ਜਾਂਦੀ ਵੇ। ਵੇ ਤੂੰ ਤਰਸ ਕਦੇ ਨਾ ਖਾਇਆ, ਹੁਣ ਤਾਂ ਤੂੰ ਆ ਜਾ ਚੰਨ ਵੇ। ਯਾਦਾਂ ਤੇਰੀਆਂ ਨੇ,ਮਾਰ ਮੁਕਾਇਆ, ਹੁਣ ਤਾਂ ਤੂੰ ਆ ਜਾ ਚੰਨ ਵੇ। ਨਹਾ ਧੋ ਕੇ ਨਿੱਤ ਮੈਂ, ਹੁੰਦੀ ਤਿਆਰ ਵੇ। ਧੂਫ਼ ਬੱਤੀ Continue Reading »
ਹੰਝੂ ਅੱਖਾਂ ਵਿੱਚ ਖਾਰੇ ਨੇ, ਕਿੰਝ ਮਨਾਉਣ ਉਹ ਖ਼ੁਸ਼ੀਆਂ, ਪਿਆਰ ਬਾਜ਼ੀ ਜੋ ਹਾਰੇ ਨੇ। ਹੰਝੂ ਅੱਖਾਂ ਵਿੱਚ ਖਾਰੇ ਨੇ, ਸਾਰੀ ਨੇ ਕਹਾਣੀ ਦੱਸਦੇ, ਵਿਛੜੇ ਸੱਜਣ ਪਿਆਰੇ ਨੇ। ਹੰਝੂ ਅੱਖਾਂ ਵਿੱਚ ਖਾਰੇ ਨੇ, ਨਾਮ ਤੇਰਾ ਲੈਣ ਤੋਂ ਮੈਨੂੰ, ਰੋਕਣ ਟੋਕਣ ਸਾਰੇ ਨੇ। ਹੰਝੂ ਅੱਖਾਂ ਵਿੱਚ ਖਾਰੇ ਨੇ, ਤੇਰੀ ਗ਼ੈਰ ਹਾਜ਼ਰੀ ਵਿੱਚ, Continue Reading »
ਹੜ੍ਹਾਂ ਦੇ ਕਾਰਨਾਂ ਨੂੰ, ਲੱਭਦੀ ਫਿਰੇ ਲੋਕਾਈ। ਸੋਚ ਵਿਚਾਰ ਕਰੋ, ਕਿਉਂ ਆਇਆ ਸਮਾਂ ਦੁੱਖਦਾਈ। ਗ਼ਲਤੀ ਉਨ੍ਹਾਂ ਸ਼ੈਤਾਨਾਂ ਦੀ, ਜਿਨ੍ਹਾਂ ਨਾ ਸੋਚ ਵਿਚਾਰ ਕੀਤੀ। ਪਹਿਲੀਆਂ ਕੀਤੀਆਂ ਗ਼ਲਤੀਆਂ, ਸੁਧਾਰਨ ਲਈ ਨਾ ਤਿਆਰ ਕੀਤੀ ਨੀਤੀ। ਮਾਰ ਲਿਆ ਬਦਨੀਤੀਆਂ ਨੇ, ਤਾਂਹੀ ਤਾਂ ਹੁਣ ਦਿਨ ਅੱਜ ਐਸੇ ਖਾਏ। ਕੱਲ੍ਹ ਖਾਂਦਾ ਸੀ ਬੰਦਾ ਕੁਦਰਤ ਨੂੰ, ਅੱਜ Continue Reading »
ਕੁੱਝ ਦੋਸਤ ਨੇ ਮੇਰੇ,ਢਾਲ ਵਰਗੇ, ਜਿਹੜੇ ਖ਼ੁਦ ਤੇ,ਵਾਰ ਸਹਾਰ ਲੈਂਦੇ। ਕੁੱਝ ਦੋਸਤ ਨੇ, ਡਾਕੂਆਂ ਵਰਗੇ, ਜਿਹੜੇ ਹੱਕ ਕਿਸੇ ਦਾ,ਮਾਰ ਲੈਂਦੇ। ਕੁੱਝ ਦੋਸਤ ਨੇ ਮੇਰੇ, ਸ਼ਾਹੂਕਾਰ ਵਰਗੇ, ਕਈ ਲੈਂਦੇ ਵਿਆਜ,ਕਈ ਕੰਮ,ਸਾਰ ਦਿੰਦੇ। ਕੁੱਝ ਦੋਸਤ ਨੇ,ਭੈਣ, ਭਰਾ,ਮਾਂ ਵਰਗੇ, ਸਮਝ ਜਾਨ ਜਾਨੋਂ ਵੱਧ ਨੇ,ਪਿਆਰ ਦਿੰਦੇ। ਕੁਝ ਦੋਸਤ ਨੇ,ਮਦਦ ਕਰਕੇ, ਆਪੋ ਆਪਣਾ ਹੀ ਫਰਜ਼,ਨਿਭਾਉਂਦੇ Continue Reading »
ਬੇ-ਖਬਰ ਲੱਗਦਾ ਕੋਈ ਬੇ ਖਬਰ , ਕੋਈ ਬੇ ਸੂਝਵਾਨ ਏ, ਪਤਾ ਸਭ ਦਾ ਵਸ , ਮੌਕੇ ਦਾ ਇੰਤਜ਼ਾਰ ਏ। ਕੋਈ ਸਦਮਾ ਉਧਾਰ ਦੇ ਗਿਆ, ਕੋਈ ਮਜਬੂਰੀ ਦੱਸ, ਮਸ਼ਹੂਰੀ ਕਰਾ ਗਿਆ। ਲੱਗਦਾ ਕੋਈ ਬੇ ਖਬਰ , ਕੋਈ ਬੇ ਸੂਝਵਾਨ ਏ, ਪਤਾ ਸਭ ਦਾ ਵਸ ਮੌਕੇ ਦਾ ਇੰਤਜ਼ਾਰ ਏ। ਕੋਈ ਠੱਗਣ ਨੂੰ Continue Reading »
ਕਰ ਸਿਮਰਨ ਜਿੰਦੜੀਏ ਪ੍ਰਭ ਅਬਿਨਾਸੀ ਦਾ, ਜੋ ਦੇ ਦੇ ਦਾਤਾਂ, ਕਦੇ ਪਛਤਾਉਂਦਾ ਨਹੀਂ। ਜੋ ਸੇਵਾ ਸਿਮਰਨ ਬਖਸ਼ੇ, ਬਖਸ਼ੇ ਗੁਨਾਹਾਂ ਨੂੰ, ਕਰ ਚੇਤੇ ਬਖਸ਼ਣਹਾਰ, ਕਿਉ ਧਿਆਉਂਦਾ ਨਹੀਂ। ਹੁੰਦਾ ਜੋ ਕੁੱਝ ਵੀ ਹੁੰਦਾ, ਹੁੰਦਾ ਉਸਦੇ ਨਾਲ ਹੁਕਮਾਂ , ਜੋ ਪ੍ਰਭ ਚਾਹਵੇ,ਸੋਈ ਬਣਾਵੇ, ਆਪੇ ਸਾਜੇ ,ਆਪੇ ਮਿਟਾਵੇ। ਤਾਜੋ ਬੇਤਾਜ ਕਰੇ, ਜੋ ਹੁਕਮ ਨਾ Continue Reading »
ਨਿੱਕੀ ਉਮਰ ਤੇ #ਦੁੱਖੜੇ ਭਾਰੇ ਨੇ ਲੱਖਾਂ ਚਾਅ ਤੇ #ਸੁਪਨੇ ਮਾਰੇ ਨੇ, ਮੈਂ #ਹੱਸ ਕੇ ਹਰ ਦਰਦ ਸਹਿ ਲੈਣਾ ਜਿੰਨਾ ਚਿਰ ਵੀ ਰਹੂੰ #ਅਬਾਦ ਮਾਏ, ਅੱਜ ਧੀ ਤੇਰੇ ਦੇ #ਦਰਦਾਂ ਨੂੰ ਵੀ ਮਿਲਣ ਲੱਗੀ ਹੈ ਦਾਦ ਮਾਏ… ਅਠਾਰਾਂ #ਵਰ੍ਹਿਆਂ ਦੀ ਜ਼ਿੰਦਗੀ ਵਿੱਚ ਮੈਂ ਦੁਨੀਆਂ ਨੂੰ #ਪਹਿਚਾਣ ਲਿਆ, ਇੱਥੇ ਹਰ ਇੱਕ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)