ਧਰਮ,ਕਰਮ,ਇਨਸਾਨ
ਕਈ ਧਾਰਮਿਕ ਪਹਿਰਾਵਾ ਪਾ ਕੇ ਵੀ,
ਧਾਰਮਿਕ ਨਹੀਂ ਹੁੰਦੇ,
ਉਨ੍ਹਾਂ ਅੰਦਰ ਚੱਲਦਾ,ਕੋਈ ਨਾ ਕੋਈ,
ਚੰਗਾ ਮਾੜ੍ਹਾ ਵਿਚਾਰ ਰਹਿੰਦਾ।
ਬੁਣ ਜਾਲ ਸ਼ਬਦਾਂ ਦਾ,
ਕੋਈ ਨਾ ਕੋਈ ਕਦੇ,
ਸ਼ਰਧਾਲੂ ਬਣਾ ਲੈਂਦਾ,
ਲੁੱਟਾ ਕੇ ਸਭ ਕੁਝ ਸ਼ਰਧਾ ਵੱਸ,
ਨਾ ਕਿਸੇ ਨੂੰ ਕੁਝ ਕਹਿੰਦਾ।
ਉਸ ਲਈ ਗੁਰੂ ਗੁਰੂ ਹੁੰਦਾ,
ਸੰਤ ਸੰਤ ਹੁੰਦਾ,
ਬਾਬਾ ਬਾਬਾ ਹੁੰਦਾ ਹੈ।
ਧਰਮ ਸਥਾਨ ਕਹਿਣ ਨੂੰ ਤਾਂ,
ਨਾਮ ਕਮਾਈ ਦਾ ਕੇਂਦਰ ਨੇ।
ਪਰ ਹੁਣ ਤਾਂ ਹਰ ਕਿਸੇ ਨੇ,
ਧਰਮ ਪ੍ਰਚਾਰ ਨੂੰ ਹੀ,
ਵਪਾਰ ਬਣਾ ਲਿਆ ਹੈ।
ਕਈ ਦਿੰਦੇ ਸੁੱਖ ਸਹੂਲਤਾਂ,
ਤੇ ਕਈ ਰੱਜ ਕੇ ਲੁੱਟਦੇ ਨੇ।
ਚੜ੍ਹਾਵੇ ਵਾਲੇ ਨੂੰ ਸਵਰਗਾਂ ਚ,
ਤੇ ਨਿੰਦਕਾਂ ਨੂੰ ਨਰਕਾਂ ਚ ਸੁੱਟਦੇ ਨੇ।
ਧਰਮ ਕਈਆਂ ਲਈ,
ਸ਼ੁਭ ਕਰਮ ਨਹੀਂ,
ਅਧਰਮ ਕਈਆਂ ਲਈ,
ਕੁਕਰਮ ਹੋ ਗਿਆ ਹੈ।
ਮੈਂ ਫਿਰ ਕਹਿੰਦਾ ਹਾਂ,
ਸ਼ਰੇਆਮ ਕਹਿੰਦਾ ਹਾਂ,
ਜੇ ਤੁਹਾਡੇ ਚ ਹਿੰਮਤ ਹੈ ਤਾਂ,
ਤੁਸੀਂ ਵੀ ਕਹਿ ਸਕਦੇ ਹੋ ਕਿ,
ਕੋਈ ਧਰਮ ਮਾੜ੍ਹਾ ਨਹੀਂ ਹੁੰਦਾ,
ਬੱਸ ਸ਼ੈਤਾਨ ਧਾਰਮਿਕ ਪਹਿਰਾਵਾ ਪਾ,
ਅਸ਼ਾਂਤੀ ਫੈਲਾ ਦਿੰਦੇ ਹਨ।
ਸੋ ਆਓ ਅਸੀਂ ਧਰਮੀ,
ਬਾਅਦ ਵਿਚ ਬਣੀਏ,
ਪਹਿਲਾਂ ਨੇਕ ਇਨਸਾਨ ਬਣੀਏ।
ਰੱਬ ਕੋਈ ਅਦਿੱਖ ਨਹੀਂ ਹੈ,
ਉਸਨੂੰ ਆਪਣੇ ਅੰਦਰ,
ਆਸ-ਪਾਸ,ਮਹਿਸੂਸ ਕਰੋ,
ਕਦੇ ਜੇ ਕਰ ਸਕਦੇ ਹੋ।
ਮਾਂ ਬਾਪ,ਅਧਿਆਪਕ,
ਹਰ...
...
ਉਹ ਇਨਸਾਨ ਰੱਬ ਹੈ,
ਜੋ ਕਿਸੇ ਦਾ ਭਲਾ ਸੋਚਦਾ,
ਵਿਚਾਰਦਾ ਤੇ ਕਰਦਾ ਹੈ।
ਰੱਬ ਕਿਸੇ ਦੀ ਵੀ,
ਕਦੇ ਜਾਨ ਨਹੀਂ ਲੈਂਦਾ,
ਉਹ ਤਾਂ ਹਰ ਕਿਸੇ ਨੂੰ,
ਨਵ ਜੀਵਨ ਬਖ਼ਸ਼ ਦਾ ਹੈ।
ਤੁਸੀਂ ਵੀ ਕਿਸੇ ਦੀ,
ਭੁੱਖ ਪਿਆਸ ਨਾਲੇ,
ਦੁੱਖ ਤਕਲੀਫ਼ ਮਿਟਾ ਕੇ,
ਕਿਸੇ ਨਾ ਕਿਸੇ ਦੇ,
ਰੱਬ ਬਣ ਸਕਦੇ ਹੋ।
ਇਸ ਵਿਚ ਕੋਈ,
ਅਤਿਕਥਨੀ ਨਹੀਂ,
ਇਹ ਸੱਚਾਈ ਹੈ,
ਕੋਈ ਪ੍ਰਵਾਨ ਕਰੇ,
ਚਾਹੇ ਨਾ ਕਰੇ।
ਪਹਿਲਾਂ ਕਰਮ ਹੈ,
ਕਰਮ ਨੇ ਇਨਸਾਨ ਬਣਾਇਆ ,
ਤੇ ਇਨਸਾਨ ਨੇ ਧਰਮ ।
ਧਰਮ ਦੇ ਨਾਮ ਤੇ,
ਕਦੇ ਇਨਸਾਨ ਨਹੀਂ,
ਸ਼ੈਤਾਨ ਲੜ੍ਹਦੇ ਹਨ।
ਧਰਮ ਤੋੜ੍ਹਨਾ ਨਹੀਂ,
ਜੋੜ੍ਹਨਾ ਸਿਖਾਉਂਦਾ।
ਸੋ, ਤੁਸੀਂ ਇਨਸਾਨ,
ਇਨਸਾਨੀਅਤ ਨਾਲ ਜੁੜੋ,
ਆਪਣੇ ਸ਼ੁਭ ਕਰਮ ਕਰੋ,
ਹਰ ਕਿਸੇ ਨਾਲ ਸਦਾ,
ਇਹੋ ਜਿਹਾ ਵਰਤਾਓ ਕਰੋ,
ਜਿਹੋ ਜਿਹਾ ਤੁਸੀਂ ਸਦਾ,
ਕਿਸੇ ਤੋਂ ਚਾਹੁੰਦੇ ਹੋ।
ਇਹ ਹੁਣ ਤੁਹਾਡੇ ,
ਕਰਮਾਂ ਤੇ ਨਿਰਭਰ ਕਰਦਾ,
ਕੰਡੇ ਬੀਜੋਗੇ,ਕੰਡੇ ਮਿਲਣਗੇ,
ਤੇ ਫ਼ਲ ਬੀਜਣ ਤੇ ਫਲ।
✍️ ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463
Access our app on your mobile device for a better experience!
Related Posts
ਸੱਚ ਵੇ ਬਾਬਾ ਸੱਚ | ਤੇ ਹਾਕਮ ਮਾਰੇ ਖੱਚ | ਗੁਰਬਤ ‘ਚ ਅਵਾਮ, ਭਰੀ ਖੜੀ ਏ ਗੱਚ | ਦੇਸ਼,ਕਿਸੇ ਸਕੂਲ ਦੇ , ਨਾਮ ਰਹੇ ਨਾ ਪਚ | ਹਾਕਮ ਖਬਰੇ ਕਿਸ , ਰਿਹਾ ਇਸ਼ਾਰੇ ਨੱਚ | ਨੰਗੇ ਸਭ ਹਮਾਮ ‘ਚ , ਕੋਈ ਨਾ ਰਿਹਾ ਜੱਚ | ਨਵਿਆਂ ਨਵੇਂ ਨਾਂ ‘ਤੇ , Continue Reading »
ਕੋਈ ਕੋਸ਼ਿਸ਼ ਕਰੇ, ਮੈਨੂੰ ਪਹਿਚਾਣਨ ਦੀ, ਕੋਈ ਜਾਣਦਿਆਂ ਹੋਇਆਂ ਵੀ, ਬਣ ਕੇ ਅਨਜਾਣ ਰਹੇ। ਮੈਂ ਜਿਨ੍ਹਾਂ ਲਈ ਆਪਾ ਵਾਰਿਆ, ਜਾਣ ਬੇਗਾਨੀ ਜਾਨ ਮੇਰੀ, ਕਰਦੇ ਸਦਾ ਹੀ ਮੇਰਾ, ਉਹ ਤਾਂ ਘਾਣ ਰਹੇ। ਕੀਤੀ ਕੋਸ਼ਿਸ਼ ਕਈ ਵਾਰੀ, ਦਿਲ ਜਿਨ੍ਹਾਂ ਦਾ, ਬਾਗ਼ੋਂ ਬਾਗ਼ ਕਰਨ ਦੀ, ਜਾਨ ਆਪਣੀ ਦੁੱਖਾਂ ਵਿੱਚ ਪਾ। ਮੈਨੂੰ ਤਾਂ Continue Reading »
ਹਾਂ ਭਾਣਜਾ ਕਿਸੇ ਦਾ, ਕਿਸੇ ਦਾ ਹਾਂ ਦੋਹਤਾ । ਹਾਂ ਭਤੀਜਾ ਕਿਸੇ ਦਾ, ਕਿਸੇ ਦਾ ਹਾਂ ਪੋਤਾ । ਰੋਜ਼ੀ ਰੋਟੀ ਬਾਪ ਮੇਰੇ ਨੂੰ, ਮੇਰੇ ਤੋਂ ਦੂਰ ਕੀਤਾ। ਪੇਕੇ ਘਰ ਰਹਿਣ ਲਈ, ਮਾਂ ਨੂੰ ਮਜ਼ਬੂਰ ਕੀਤਾ। ਨਾਨਾ,ਨਾਨੀ,ਮਾਮਾ,ਮਾਸੀ, ਕਰਨ ਪਿਆਰ ਬਥੇਰਾ। ਕੋਈ ਮਾਮੀ ਕਹਿੰਦੀ ਏ, ਲੁੱਟ ਖਾ ਗਏ ਘਰ ਮੇਰਾ। ਮਾਮੇ ਮੇਰੇ Continue Reading »
ਬੇ-ਖਬਰ ਲੱਗਦਾ ਕੋਈ ਬੇ ਖਬਰ , ਕੋਈ ਬੇ ਸੂਝਵਾਨ ਏ, ਪਤਾ ਸਭ ਦਾ ਵਸ , ਮੌਕੇ ਦਾ ਇੰਤਜ਼ਾਰ ਏ। ਕੋਈ ਸਦਮਾ ਉਧਾਰ ਦੇ ਗਿਆ, ਕੋਈ ਮਜਬੂਰੀ ਦੱਸ, ਮਸ਼ਹੂਰੀ ਕਰਾ ਗਿਆ। ਲੱਗਦਾ ਕੋਈ ਬੇ ਖਬਰ , ਕੋਈ ਬੇ ਸੂਝਵਾਨ ਏ, ਪਤਾ ਸਭ ਦਾ ਵਸ ਮੌਕੇ ਦਾ ਇੰਤਜ਼ਾਰ ਏ। ਕੋਈ ਠੱਗਣ ਨੂੰ Continue Reading »
ਹੋਣਾ ਸੀ ਕਿੰਨਾ ਚੰਗਾ, ਪੈਰ ਪਿੱਛੇ ਜੇ ਕਦੇ ਹਟਾਇਆ ਹੁੰਦਾ। ਹੋਣਾ ਸੀ ਕਿੰਨਾ ਚੰਗਾ, ਸਿੱਧੇ ਰਾਹੇ ਕਿਸੇ ਦੇ ਜੇ ਸਮਝਾਇਆਂ ਆਇਆ ਹੁੰਦਾ। ਹੋਣਾ ਸੀ ਕਿੰਨਾ ਚੰਗਾ, ਜੇ ਕਦੇ ਕੁਝ ਕਿਸੇ ਲਈ ਨਾ ਲੁੱਟਾਇਆ ਹੁੰਦਾ। ਹੋਣਾ ਸੀ ਕਿੰਨਾ ਚੰਗਾ, ਜੇ ਮਨ ਆਪਣੇ ਸਮਝਾਇਆ ਹੁੰਦਾ। ਹੋਣਾ ਸੀ ਕਿੰਨਾ ਚੰਗਾ, ਦੇਖ ਬੇਰੁੱਖੀ ਕਿਸੇ Continue Reading »
ਜੋ ਦਿਲ ਦੇਵੇਗਾ,ਦਿਲ ਲਵੇਗਾ। ਜੋ ਕਿੱਲ ਦੇਵੇਗਾ,ਕਿੱਲ ਲਵੇਗਾ। ਪਿਆਰ ਦੇਵੋਗੇ, ਤਾਂ ਪਿਆਰ ਮਿਲੇਗਾ। ਖ਼ਾਰ ਦੇਵੋਗੇ,ਤਾਂ ਖ਼ਾਰ ਮਿਲੇਗਾ। ਜੋ ਜ਼ਖ਼ਮ ਦਿੰਦੇ ਸਾਨੂੰ, ਉਹ ਮਿਟਦੇ ਨਹੀਂ। ਕਰੀਏ ਖ਼ਾਤਮਾ ਜ਼ਾਲਮ ਦਾ, ਉਸ ਨੂੰ ਕਦੇ ਰੌਂਦੇ ਪਿੱਟਦੇ ਨਹੀਂ। ਭਾਜੀਆਂ ਪਾਉਣ ਵਾਲੇ ਸਾਨੂੰ, ਨਾ ਜਿਉਂਦੇ ਰਹੇ ਜੱਗ ਤੇ। ਲੈ ਬਦਲਾ ਜ਼ਾਲਮਾਂ ਤੋਂ, ਲੱਗਣ ਨਾ ਦਿੱਤਾ Continue Reading »
ਮੈਂ ਕਰ ਦਿੱਤਾ ਸੀ ਸਭ ਕੁਝ ਉਹਦੇ ਹਵਾਲੇ ਪਰ ਉਹਨੇ ਮੈਨੂੰ ਚੁਣਿਆ ਨਹੀਂ ਮੈਂ ਕਹਿ ਦਿੱਤਾ “ਤੇਰੇ ਬਿਨਾਂ ਮੈਂ ਮਰ ਜਾਓਗੀ” ਉਹ ਹੱਸ ਕੇ ਕਹਿੰਦਾ “ਕੀ ਕਿਹਾ? ਮੈਨੂੰ ਸੁਣਿਆ ਨਹੀਂ ਮੈਂ ਕਹਿੰਦੀ ਰਹੀ ਉਹਨੂੰ ਆਪਣੇ ਦਿਲ ਦੀਆਂ ਪਰ ਉਹਨੇ ਖ਼ੁਆਬ ਪਿਆਰ ਦਾ ਬੁਣਿਆ ਨਹੀਂ ਮੈਂ ਲੱਖਾਂ ਤਰਲੇ ਕੀਤੇ ਉਹਦੇ ਪਰ Continue Reading »
ਹੁਣ ਤਾਂ ਲੱਗਦਾ ਏ ਡਰ, ਕਿਸੇ ਦੇ ਹਾਸੇ ਤੋਂ। ਤਾਂਹੀਂਓ ਤਾਂ ਲੰਘਣਾਂ ਪੈਂਦੈ, ਹੋਕੇ ਇੱਕ ਪਾਸੇ ਤੋਂ। ਪਤਾ ਨਾ ਕਿਹੜੇ ਵੇਲੇ, ਇਲਜ਼ਾਮ ਕੋਈ ਲੱਗਾ ਦੇਵੇ। ਹੱਸਦੇ ਵੱਸਦੇ ਸੰਗਰੂਰਵੀ ਨੂੰ, ਕੋਈ ਖ਼ਤਰੇ ਵਿਚ ਪਾ ਦੇਵੇ। ਬੁਲਾ ਨਾ ਸਕੇ ਉਸਨੂੰ, ਜਿਸਨੂੰ ਚਾਹਿਆ ਸਦਾ ਬੁਲਾਉਣਾ। ਨਾ ਹੋ ਸਕੇ ਉਹ ਸਾਡੇ ਸੰਗਰੂਰਵੀ, ਚਾਹਿਆ ਜਿਸਨੂੰ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)