ਮਜ਼ਦੂਰ
ਮੈਂ ਮਜ਼ਦੂਰ ਹਾਂ,
ਦੱਬਿਆ ਹੋਇਆ,
ਕੁਚਲਿਆ ਹੋਇਆ,
ਲਤਾੜਿਆ ਹੋਇਆ ,
ਜਿਸ ਨੂੰ ਆਪਣੇ ਬਾਰੇ
ਸੋਚਣ ਦੀ ਕੋਈ ਆਜ਼ਾਦੀ ਨਹੀਂ ।
ਕਿਉਂਕਿ ਮੈਂ ਮਜ਼ਦੂਰ ਹਾਂ।
ਮੇਰੇ ਘਰ ਖੁਸ਼ੀਆਂ ਨਹੀਂ ਆਉਂਦੀਆਂ,
ਮੇਰੇ ਘਰ ਦੁੱਖ ਤਕਲੀਫਾਂ ਜਨਮ ਲੈਂਦੀਆਂ ਨੇ,
ਸਾਥੋਂ ਤਾਂ ਸਾਡੇ ਚਾਵਾਂ ਨੇ ਵੀ ਮੁੱਖ ਮੋੜ ਕੇ ਰੱਖਿਆ ਏ,
ਉਹ ਵੀ ਸਾਥੋਂ ਦੂਰ ਦੀ ਹੋ ਲੰਘਦੇ ਨੇ,
ਜਿਵੇਂ ਉਹਨਾਂ ਨੂੰ ਪਤਾ ਹੋਵੇ, ਕਿ
ਇਹ ਘਰ ਸਾਡੇ ਲਈ ਨਹੀਂ,
ਇਸ ਘਰ ਵਿਚ ਸਾਡਾ ਕੋਈ ਕੰਮ ਨਹੀਂ।
ਅਸੀਂ ਸਵੇਰੇ ਫੋਨ ਤੇ Good morning ਨਹੀਂ ਭੇਜਦੇ,
ਅਸੀਂ ਤਾਂ ਸਵੇਰ ਤੋਂ ਹੀ
ਰਾਤ ਦਾ ਸਫ਼ਰ ਮੁਕਾਉਣ ਵਿਚ ਲੱਗ ਜਾਂਦੇ ਹਾਂ ।
ਤੇ ਰਾਤ
ਨਵੇਂ ਸੁਪਨੇ ਬਣਦਿਆਂ,
ਜੋ ਸ਼ਾਇਦ ਕਦੀ ਪੂਰੇ ਨਹੀਂ ਹੋਣੇ।
ਸਾਡੇ ਲਈ ਕੋਈ ਯੂਨੀਫਾਰਮ ਨਹੀਂ ਹੁੰਦੀ,
ਨਾ ਹੀ ਕੱਪੜੇ ਪ੍ਰੈਸ ਹੁੰਦੇ ,
ਨਾ ਪੈਰੀਂ ਬੂਟ , ਤੇ
ਚੱਪਲਾਂ ਸਾਡੇ ਪੈਰਾਂ ਦਾ ਸ਼ਿੰਗਾਰ ਬਣਦੀਆਂ।
ਜਿੰਨਾ ਨੂੰ ਪਾ ਅਸੀਂ ਜ਼ਿੰਦਗੀ ਦੇ ਸਫ਼ਰਾਂ ਤੇ ਨਿਕਲ ਪੈਂਦੇ।
ਸਵੇਰ ਤੋਂ ਸ਼ਾਮ ਦੀ ਮਿਹਨਤ ਤੋਂ ਬਾਅਦ ਜਦ ਘਰ ਮੁੜਦੇ
ਅਧੂਰੇ ਸੁਪਨਿਆਂ ਦੇ ਨਾਲ,
ਝੂਠੀ ਮੁਸਕਰਾਹਟ ਦੇ ਨਾਲ,
ਬੱਚਿਆਂ ਦੀਆਂ ਚਮਕਦੀਆਂ ਅੱਖਾਂ ਦਾ...
...
ਸਾਹਮਣਾ
ਕਿਸੇ ਬਹੁਤ ਵੱਡੀ ਸੁਨਾਮੀ ਦਾ
ਸਾਹਮਣਾ ਕਰਨ ਦੇ ਬਰਾਬਰ ਹੁੰਦਾ ਹੈ।
ਜਿਹਦੇ ਡਰ ਨਾਲ ਸਾਡੀਆਂ ਅੱਖਾਂ ਨਮ ਹੋ ਜਾਂਦੀਆਂ
ਤੇ
ਅਸੀਂ ਵੱਡਾ ਜਿਗਰਾ ਕਰ
ਦਿਲ ਤੇ ਪੱਥਰ ਰੱਖ ਘਰ ਨੂੰ ਮੁੜ ਆਉਂਦੇ ।
✍️ ਗੁਰਮੀਤ ਸਿੰਘ ਘਣਗਸ
9872617880
Access our app on your mobile device for a better experience!
Related Posts
ਹਰ ਇਨਸਾਨ, ਨਹੀਂ ਹੁੰਦਾ,ਸਰਬ ਗੁਣਵਾਨ। ਹੁੰਦੇ ਨੇ,ਜਿਸ ਵਿੱਚ,ਉਹ ਭਾਗਵਾਨ ਇਨਸਾਨ। ਪਾਕ ਪਵਿੱਤਰ, ਰੂਹਾਂ ਤੇ,ਸਦਾ ਹੀ,ਹੁੰਦਾ ਮਿਹਰਵਾਨ, ਸਦਾ ਹੀ, ਹੁੰਦਾ ਮਿਹਰਵਾਨ, ਭਗਵਾਨ ਦਿਆਵਾਨ। ਕੁਝ ਸਮਾਂ, ਕੁਝ ਹਾਲਾਤ,ਕਦੇ ਕਦੇ, ਤੇ ਕੋਈ ਨਾ ਕੋਈ ਮਾੜਾ ਬਣ ਦੇਵੇ, ਜਨਮਜਾਤ ਨਹੀਂ ਹੁੰਦਾ,ਕਦੇ ਕੋਈ, ਕਦੇ ਕੋਈ ਕਠੋਰ,ਕਰੂਰ ਸ਼ੈਤਾਨ ਹੈਵਾਨ । ਹੁੰਦਾ ਕੱਠਾ, ਕੁਝ ਕਰਮਾਂ, ਪਿਛਲਿਆਂ ਦਾ Continue Reading »
ਤੈਨੂੰ 9 ਮਹੀਨੇ ਮਾਂ ਤੇਰੀ ਨੇ ਕੁੱਖ ਦੇ ਵਿੱਚ ਰੱਖਿਆ ਸੀ ‘ ਤੇ ਤੂੰ ਵਿਆਹ ਕਰਵਾਕੇ 9 ਦਿਨਾਂ ਵਿੱਚ ਮਾਂ ਘਰ ਚੋਂ ਕੱਢ ਦਿੱਤੀ !! ਤੈਨੂੰ ਰੋਦਾਂ ਦੇਖ ਕੇ ਮੈਂ ਪੁੱਤਰਾ ਮੈਂ ਸੀ ਰੋਟੀ ਛੱਡ ਦਿੰਦੀ ‘ ਤੂੰ ਹੁਣ ਘਰਵਾਲੀ ਦੇ ਪਿੱਛੇ ਲੱਗ ‘ ਮਾਂ ਆਪਣੀ ਹੀ ਛੱਡ ਦਿੱਤੀ !! Continue Reading »
ਅੱਜ ਤੱਕ ਬਰਸਾਤ ਸੱਜਣ ਜੀ, ਤੁਸੀਂ ਚੇਤੇ ਆਏ। ਅੱਖਾਂ ਦੇ ਅੰਬਰਾਂ ਤੇ , ਯਾਦਾਂ ਦੇ ਬੱਦਲ ਛਾਏ। ਤੱਕ ਤਸਵੀਰ ਤੇਰੀ ਸੱਜਣ ਜੀ, ਦਿਲ ਧਰਤੀ ਤੇ, ਹਛਿਅਅਂ ਦੀ ਝੜੀ ਲੱਗੀ। ਪਿਆਰ ਮਹਿਲ ਖੰਡਰ ਕਰਿਆ, ਪਤਾ ਨਾ ਜਿਂਦੇ ਮੇਰੀਏ. ਕੇਹੀ ਹਨੇਰੀ ਵੱਗੀ। ਮੈਨੂੰ ਛੱਡ ਜਹਾਨ ਤੇ,ਜਹਾਨੋ ਜਾਣ ਵਾਲੀਏ। ਬਿਰਹੋਂ ਦੀ ਅੱਗ ਸੀਨੇ Continue Reading »
ਬਾਪੂ ਤੂੰ ਦਿਲ ਤੋਂ ਨਹੀਂ ਸੀ ਮਾੜਾ ਪਰ ਤੇਰੀ ਸ਼ਰਾਬ ਪੀਣੀ ਮਾੜੀ ਸੀ ਤੇਰੀ ਉਮਰ ਨਹੀਂ ਸੀ ਛੱਡ ਜਾਣ ਦੀ ਸ਼ਰਾਬ ਨੇ ਤੇਰੀ ਜਿੰਦਗੀ ਉਜਾੜੀ ਸੀ ਸਾਨੂੰ ਤੇਰੇ ਨਾਲ ਸੀ ਪਿਆਰ ਜਿੰਨਾ ਤੈਨੂੰ ਉਸਤੋਂ ਵੱਧ ਕੇ ਸ਼ਰਾਬ ਪਿਆਰੀ ਸੀ ਜਦ ਤੱਕ ਏਹ ਅਹਿਸਾਸ ਹੋਇਆ ਤੁਹਾਨੂੰ ਤਦ ਤਕ ਤੁਸਾਂ ਮੌਤ ਕੋਲੋਂ Continue Reading »
ਪਤਾ ਨਹੀਂ, ਕਿਉਂ ਨਹੀਂ, ਲਿਖਾਈ ਮੈਂ,ਨਸੀਬ ਆਪਣੇ ਚ, ਮੈਂ ਤਾਂ ਨਹੀਂ ਸਨ, ਮੰਗੀਆਂ ਕੱਲੀਆਂ ਕਵਿਤਾਵਾਂ ਹੀ। ਮੈਂ ਅਭਾਗਾ ਮਰ ਗਿਆ, ਕਰ ਯਾਦ ਉਮਰ ਭਰ, ਨਾ ਨਿੱਘ ਕਿਸੇ ਦਾ ਹਿੱਸੇ ਆਇਆ, ਆਈਆਂ ਨਾ ਠੰਢੀਆਂ ਹਵਾਵਾਂ ਵੀ। ਹਰ ਕਿਸੇ ਦੇ ਲਿਖਣ ਗਾਉਣ ਦਾ, ਆਪੋ ਆਪਣੋ ਢੰਗ ਹੁੰਦਾ। ਹਰ ਕਿਸੇ ਦੇ ਗੀਤਾਂ ਦੇ Continue Reading »
ਕਹਿੰਦੇ ਲੋਕੀ, ਜਸ਼ਨ ਮਨਾਉਂਦੇ ਹਾਂ, ਅਸੀਂ 15ਅਗਸਤ ਦਾ। ਪਰ ਨਹੀਂ ਜਾਣਦੇ, ਭੋਲੇ ਲੋਕੀਂ, ਕਿੰਨਾ ਮੁੱਲ ਅਸਾਂ ਨੇ ਤਾਰਿਆ ਏ। ਹੁੰਦਾ ਫਾਇਦਾ,ਤਾਂ ਸਾਨੂੰ,ਅਜ਼ਾਦੀ ਦਾ, ਜੇ ਮੁਲਖ ਸਾਡਾ ਇੱਕ ਹੁੰਦਾ। ਨਾ ਹੁੰਦੀ ਵੰਡ ਕਦੇ ਜੇ, ਬੰਗਾਲ ਤੇ ਪਾਕਿਸਤਾਨ ਦੀ। ਸ਼ਾਖ਼ ਉੱਚੀ ਸੀ ਹੋਰ ਹੋਣੀ, ਫਿਰ ਹਿੰਦੋਸਤਾਨ ਦੀ। ਭੁੱਲ ਨਹੀਂ ਸਕਦੇ, ਹੋਏ ਦੋਹੇ Continue Reading »
ਜ਼ਹਿਰ ਖਾ ਕੇ ਮਰ ਜਾਵਾ, ਕਿੱਦਾਂ ਮੈਂ ਦੱਸ ਨੀ। ਇੰਜ ਕਰ ਲਵਾਂ ਮੈਂ ਹੁਣ, ਨਾ ਮੇਰੇ ਵੱਸ ਨੀ। ਤੂੰ ਸਮਝ ਸਕੀ ਨਾ ,ਹੀਰੇ ਮੇਰੀ ਮਜ਼ਬੂਰੀ। ਕਿਸੇ ਹੋਣ ਦਿੱਤੀ ਨਾ,ਆਸ ਮੇਰੀ ਪੂਰੀ। ਸਮਾਜ ਦੀਆਂ ਰੀਤਾਂ ਤੋਂ, ਸਕਦਾ ਨਾ ਨੱਸ ਨੀ, ਜ਼ਹਿਰ ਖਾ ਕੇ ਮਰ ਜਾਵਾਂ…,… ਮੰਦਾ ਬੋਲ ਸਹਿ ਨਾ ਸਕੇ , Continue Reading »
ਬੇ-ਖਬਰ ਲੱਗਦਾ ਕੋਈ ਬੇ ਖਬਰ , ਕੋਈ ਬੇ ਸੂਝਵਾਨ ਏ, ਪਤਾ ਸਭ ਦਾ ਵਸ , ਮੌਕੇ ਦਾ ਇੰਤਜ਼ਾਰ ਏ। ਕੋਈ ਸਦਮਾ ਉਧਾਰ ਦੇ ਗਿਆ, ਕੋਈ ਮਜਬੂਰੀ ਦੱਸ, ਮਸ਼ਹੂਰੀ ਕਰਾ ਗਿਆ। ਲੱਗਦਾ ਕੋਈ ਬੇ ਖਬਰ , ਕੋਈ ਬੇ ਸੂਝਵਾਨ ਏ, ਪਤਾ ਸਭ ਦਾ ਵਸ ਮੌਕੇ ਦਾ ਇੰਤਜ਼ਾਰ ਏ। ਕੋਈ ਠੱਗਣ ਨੂੰ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)