ਚਿੱਟੀ ਪੱਗ
ਮੇਰੀ ਗੱਲ ਸੁਣੋ ਇਹ ਪਹਿਲੀ ਵਾਰ ਆ ਪਲੀਸ ਮੈਨੂੰ ਦੱਸ ਦੋ ਮੈਨੂੰ ਕੋਈ ਪ੍ਰੌਬਲਮ ਤਾਂ ਨਹੀਂ ਹੋਊਗੀ । ਹੋਲੀ ਹੋਲੀ ਸੁਮਨ ਫੋਨ ਤੇ ਗੱਲ ਕਰ ਰਹੀ ਸੀ । ਓਹ ਨਹੀਂ ਨਹੀਂ ਇੱਦਾ ਕੁਝ ਨਹੀਂ ਹੁੰਦਾ…. ਰਣਜੀਤ ਨੇ ਕਿਹਾ । ਕਲ ਸਵੇਰੇ 10 ਵਜੇ ਪਹੁੰਚ ਜਾਊਗੀ । ਸਨ ਨੇ ਫਿਰ ਕਿਹਾ । ਚਲ ਠੀਕ ਹੈ ਪਰ ਗੱਲ ਸੁਣ ਕਲ ਸਾਰਾ ਕੁਝ ਬਲੈਕ ਹੀ ਹੋਵੇ ਫਿਰ .. ਰਣਜੀਤ ਨੇ ਕਿਹਾ । ਬੇਸ਼ਰਮ ਜੇਹੇ … ਸੁਮਨ ਨੇ ਇਹ ਕਹਿ ਕੇ ਫੋਨ ਕਟ ਦਿੱਤਾ ।
ਸੁਰਿੰਦਰ ਸਿੰਘ ( ਸੁਮਨ ਦੇ ਪਾਪਾ ) ਸਭ ਕੁਝ ਸੁਣ ਰਹੇ ਸੀ । ਪਹਿਲਾ ਓਹ ਸੁਮਨ ਵਲ ਨੂੰ ਵੱਧਣ ਲੱਗੇ ਸੀ ਪਰ ਫਿਰ ਕਦਮ ਰੋਕ ਲਏ। ਨਾ ਸੁਰਿੰਦਰ ਸਿਆ ਅਗਰ ਮੈ ਇਸਨੂੰ ਹੁਣ ਰੋਕ ਦਿੱਤਾ ਜਾਂ 2 ਥੱਪੜ ਮਾਰ ਦਿੱਤੇ ਤਾਂ ਇਸਨੂੰ ਇਸਦੀ ਗਲਤੀ ਸਮਝ ਨਹੀਂ ਆਉਣੀ । ਇਸ ਨੂੰ ਕੋਈ ਅਲਗ ਤਰੀਕੇ ਨਾਲ ਸਮਝਾਉਣਾ ਪੈਣਾ ।
ਦੂਸਰੇ ਦਿਨ ਸਵੇਰੇ ਬਾਹਰ ਹਾਲ ਵਿੱਚ ਸੁਰਿੰਦਰ ਸਿੰਘ ਬਿਨਾ ਪੱਗ ਬੰਨ੍ਹੇ ਤੋ ਬੈਠਾ ਸੀ । ਸੁਮਨ ਤਿਆਰ ਹੋ ਕੇ ਕਾਲਜ ਨੂੰ ਚੱਲੀ ਸੀ ।
ਸੁਮਨ : ਪਾਪਾ ਮੈ ਚਲੀ ਆ । ਥੋੜਾ ਲੇਟ ਹੋ ਗਈ ਆ ।
ਸੁਰਿੰਦਰ : ਠੀਕ ਆ ਮੇਰੀ ਲਾਡਲੀ ਧੀ ।
ਸੁਮਨ : ਪਰ ਪਾਪਾ ਤੁਸੀ ਅੱਜ ਐਵੇਂ ਹੀ ਬੈਠੇ ਹੋ । ਤੁਹਾਡੀ ਪੱਗ ਕਿੱਥੇ ਆ ?
ਸੁਰਿੰਦਰ : ਪੱਗ ਨੂੰ ਹੱਥ ਚ ਫੜ ਕੇ ਸੁਮਨ ਵਲ ਨੂੰ ਕੀਤੀ । ਸੁਮਨ ਆ ਪੱਗ ਤੂੰ ਅੱਜ ਆਪਣੇ ਨਾਲ ਲੈਕੇ ਜਾ । ਬਸ ਜਦੋਂ ਵੀ ਤੇਰੀ ਕਲਾਸ ਸ਼ੁਰੂ ਹੋਈ ਤੂੰ ਇਸ ਪੱਗ ਨੂੰ ਚੁੰਨੀ ਬਣਾ ਕੇ ਆਪਣੇ ਸਿਰ ਤੇ ਲਈ ਲਵੀ ।
ਸੁਮਨ : ( ਹਸਦੇ ਹੋਏ ) ਪਾਪਾ ਇਹ ਕੀ ਗੱਲ ਆ ਮੈ ਸਮਝੀ ਨੀ।
ਸੁਰਿੰਦਰ : ਪੁੱਤ ਸਮਝਣਾ ਜਰੂਰੀ ਨਹੀਂ ਆ ਬੱਸ ਤੂੰ ਲੈਕੇ ਜਾ।
ਸੁਮਨ : ( ਪੱਗ ਨੂੰ ਆਪਣੇ ਹੱਥ ਚ ਫੜ ਦੀ ਹੋਈ ) ਠੀਕ ਹੈ ਲਿਆਓ ।
( ਸੁਮਨ ਮੰਨ ਚ ਸੋਚਦੇ ਹੋਏ ) ਪਾਪਾ ਵੀ ਮੇਰੇ ਭੋਲੇ ਹੀ ਆ ਵੈਸੇ ਮੈ ਕਿਹੜਾ ਕਾਲਜ ਜਾਣਾ ਅੱਜ । ਘਰੋ ਬਾਹਰ ਨਿਕਲ ਗਈ ।
ਮੈ ਘਰੋ ਨਿਕਲ ਗਈ ਆ । ਤੁਸੀ ਮੈਨੂੰ ਕਿੱਥੇ ਮਿਲੋਗੇ .. ਰਣਜੀਤ ਨੂੰ ਫੋਨ ਕਰਦੇ ਹੋਏ ।
ਰਣਜੀਤ : ਤੂੰ ਇੱਕ ਕੰਮ ਕਰੀ ਬੱਸ ਅੱਡੇ ਉਤਰ ਕੇ ਰਿਕਸ਼ਾ ਲੈ ਲਵੀ ਤੇ ______ ਆ ਹੋਟਲ ਦਾ ਕੇ ਦਵੀ । ਰਿਕਸ਼ੇ ਵਾਲਾ ਲੈ ਆਉਗਾ ।
ਸੁਮਨ : ਚਲੋ ਠੀਕ ਆ ।
ਇਸ ਤਰਾਂ ਦੀਆਂ ਰੋਜ਼ਾਨਾ ਕਹਾਣੀਆਂ ਪੜ੍ਹਨ ਜਾਂ ਆਪਣੀ ਕਹਾਣੀ ਸਾਂਝੀ ਕਰਨ ਲਈ ਜਰੂਰ ਇੰਸਟਾਲ ਕਰੋ ਸਾਡੀ “ਕਲਮ” ਐਪ
ਕਲਿੱਕ ਕਰੋ ਇੰਸਟਾਲ ਕਰਨ ਲਈ : ਐਂਡਰਾਇਡ ਲਈ ਇਥੇ ਕਲਿੱਕ ਕਰੋ, ਆਈਫੋਨ ਲਈ ਇਥੇ ਕਲਿੱਕ ਕਰੋ
ਰਣਜੀਤ ਮੁਤਾਬਿਕ ਕਹੇ ਓਹ ਰਿਕਸ਼ਾ ਲੈਕੇ ਹੋਟਲ ਪਹੁੰਚ ਜਾਂਦੀ ਆ । ਬਾਹਰ ਹੀ ਖੜਾ ਰਣਜੀਤ ਹੁੰਦਾ ਆ ।
ਰਣਜੀਤ ਦੇਖਦਾ ਆ ਕੇ ਸੁਮਨ ਬਲੈਕ ਸੂਟ ਪਾ ਕੇ ਹੀ ਆਈ ਆ ।
ਰਣਜੀਤ : ਓਹੋ .. ਲਗਦਾ ਅੱਜ ਤਾਂ ਮਾਰ ਸੁੱਟਣਾ ਆ ਮੈਨੂੰ ਫਿਰ ਜਨਾਬ ਨੇ ।
ਸੁਮਨ : ( ਸ਼ਰਮਾਉਂਦੇ ਹੋਏ ) ਬੱਸ ਕਰੋ ।
ਰਣਜੀਤ : ਚਲ ਆਜਾ ਜਲਦੀ ।
ਅੰਦਰ ਜਾ ਕੇ ਹੋਟਲ ਵਾਲੇ ਨੂੰ ਅਪਣਾ ਅਧਾਰ ਕਾਰਡ ਦੇ ਕੇ ਰੂਮ ਵਾਸਤੇ ਕੇਹਂਦਾ ਹੈ । ਹੋਟਲ ਵਾਲਾ ਲੜਕਾ ਕੁੜੀ ਦਾ ਵੀ ਅਧਾਰ ਕਾਰਡ ਮੰਗਦਾ ਹੈ । ਸੁਮਨ ਪਹਿਲਾ ਤਾਂ ਮਨਾ ਕਰਦੀ ਹੈ ਪਰ ਰਣਜੀਤ ਦੇ ਕਹਿਣ ਤੇ ਦੇ ਦਿੰਦੀ ਹੈ । ਫਿਰ ਓਹ ਰੂਮ ਦੀ ਚਾਬੀ ਲੈਕੇ ਰੂਮ ਵਿੱਚ ਚਲੇ ਜਾਂਦੇ ਆ ।
ਰਣਜੀਤ ਦਰਵਾਜਾ ਬੰਦ ਕਰਦੇ ਹੀ ਸੁਮਨ ਨੂੰ ਜੱਫੀ ਪਾ ਲੈਂਦਾ । ਅੱਜ ਨੀ ਰਿਹਾ ਜਾ ਰਿਹਾ । ਤੇ ਉਪਰੋ ਤੂੰ ਅੱਜ ਬਲੈਕ ਪਾ ਕੇ ਤਾਂ ਕੇਹਰ ਹੀ ਢਾਹ ਰਹੀ ਹੈ ।
ਸੁਮਨ : ਸਬਰ ਕਰੋ ਯਾਰ । ਅੱਜ ਸ਼ਾਮ ਤਕ ਤੁਹਾਡੇ ਕੋਲ ਹੀ ਆ । ਪਹਿਲਾ ਚਲੋ ਕੁਝ ਗੱਲਾ ਬਾਤਾ ਤਾਂ ਕਰ ਲਈਏ।
ਰਣਜੀਤ : ਗੱਲਾ ਨੂੰ ਤਾਂ ਸਾਰਾ ਦਿਨ ਪਿਆ ਆ। ਪਹਿਲਾ ਕੁਝ ਹੋ ਨਾ ਜਾਏ ।
ਸੁਮਨ : ਅੱਛਾ … ਪਲੀਸ ਇਸ ਤਰਾ ਨਹੀਂ । ਅੱਜ ਵੇਲਨਟਾਈਨ ਡੇਅ ਆ। ਕੁਝ ਯਦ ਗਾਰ ਬਣਾਉਣਾ ਆ ਪਲੀਸ ।
ਰਣਜੀਤ : ਚਲ ਠੀਕ ਆ ਦਾ ਕੀ ਆ ?
ਸੁਮਨ : ( ਆਪਣਾ ਬੈਗ ਖੋਲ ਕੇ ) ਆਪਣੇ ਪਾਪਾ ਦੀ ਪੱਗ ਨੂੰ ਪਿੱਛੇ ਕਰਦੀ ਹੋਈ । ਆ ਗੁਲਾਬ ਦਾ ਫੁੱਲ ਲੈਕੇ ਆਈ ਆ ਮੈ ਤੁਹਾਡੇ ਵਾਸਤੇ । ਨਾਲ ਇੱਕ ਗਿਫ਼ਟ ਵੀ ਆ ।
ਜਦੋਂ ਉਸਦੀ ਦੋਬਾਰਾ ਨਜ਼ਰ ਪੱਗ ਤੇ ਪੈਂਦੀ ਆ ਤੇ ਓਹ ਰੁਕ ਜਾਂਦੀ ਆ ਤੇ ਪੱਗ ਨੂੰ ਬੈਗ ਵਿੱਚੋ ਬਾਹਰ ਕੱਢਦੀ ਆ। ਰਣਜੀਤ ਗਿਫ਼ਟ ਖੋਲਣ ਵਿੱਚ ਵਿਚ ਲੱਗ ਗਿਆ ਸੀ ।
ਸੁਮਨ ਦੇ ਕੰਨਾਂ ਵਿੱਚ ਆਪਣੇ ਪਾਪਾ ਦੀਆ ਓਹ ਗੱਲਾ ਗੂੰਜ ਰਹੀਆਂ ਸੀ। ਓਹ ਸੋਚਣ ਲੱਗ ਜਾਂਦੀ ਆ । ਮੇਰੇ ਪਾਪਾ ਕਦੀ ਵੀ ਚਿੱਟੀ ਪੱਗ ਨਹੀਂ ਬੰਨ੍ਹਦੇ ਪਰ ਅੱਜ ਆ ਚਿੱਟੀ ਪੱਗ ਮੈਨੂੰ ਕਿਉ ਦਿੱਤੀ । ਪਾਪਾ ਕਹਿੰਦੇ ਸੀ ਕੇ ਕਲਾਸ ਲੱਗਣ ਲੱਗੇ ਸਮੇਂ ਆ ਪੱਗ ਦੀ ਚੁੰਨੀ ਬਣਾ ਲਵੀ। ਸੁਮਨ ਉੱਠ ਕੇ ਸ਼ੀਸ਼ੇ ਸਾਹਮਣੇ ਗਈ ਤੇ ਪੱਗ ਦੀ ਚੁੰਨੀ ਬਣਾ ਕੇ ਸਿਰ ਤੇ ਰੱਖ ਲਈ । ਸੁਮਨ ਨੂੰ ਅਹਿਸਾਸ ਹੋ ਗਿਆ ਕੇ ਉਸਦੇ ਪਾਪਾ ਨੇ ਇਹ ਸਭ ਕਿਉ ਕਿਹਾ ਸੀ , ਮੈ ਅੱਜ ਜੌ ਕਰਨ ਆਈ ਆ ਇਸਦਾ ਮਤਲਵ ਮੇਰੇ ਪਾਪਾ ਨੇ ਸੁਣ ਲਿਆ ਸੀ ਸਭ । ਮਤਲਵ ਅੱਜ ਮੈ ਅਪਣੇ ਪਾਪਾ ਦੀ ਪੱਗ ਨੂੰ ਦਾਗ ਲਗਾਉਣ ਲੱਗੀ ਆ । ਇੰਨੇ ਨੂੰ ਪਿੱਛੇ ਤੋ ਰਣਜੀਤ ਸੁਮਨ ਨੂੰ ਜੱਫੀ ਪਾ ਲੈਂਦਾ...
...
ਹੈ । ਯਾਰ ਗਿਫ਼ਟ ਬਹੁਤ ਪਿਆਰਾ ਹੈ । ਰਣਜੀਤ ਦਾ ਹੱਥ ਸੁਮਨ ਦੀ ਛਾਤੀ ਵਲ ਨੂੰ ਵਧਦਾ ਹੈ ਤਾਂ ਸੁਮਨ ਹੱਥ ਫੜ ਕੇ ਰੋਕ ਦਿੰਦੀ ਆ । ਨਹੀਂ … ਪਲੀਸ । ਰਣਜੀਤ ਜਦੋਂ ਦੇਖਦਾ ਹੈ ਤਾਂ ਸੁਮਨ ਦੀਆ ਅੱਖਾਂ ਵਿੱਚ ਹੰਜੂ ਹੁੰਦੇ ਆ । ਸੁਮਨ ਕੀ ਹੋਇਆ ਤੈਨੂੰ ..ਰੋ ਕਿਉ ਰਹੀ ਆ ? ਸੁਮਨ ਨੇ ਕੋਈ ਜਵਾਬ ਨਾ ਦਿੱਤਾ । ਉਸਨੇ ਪੱਗ ਨੂੰ ਆਪਣੇ ਬੈਗ ਵਿੱਚ ਰੱਖਿਆ ਤੇ ਹੰਝੂ ਪੂੰਝ ਕੇ ਦਰਵਾਜ਼ਾ ਖੋਲ੍ਹ ਓਥੋਂ ਚਲੇ ਗਈ । ਰਣਜੀਤ ਨੇ ਬਹੁਤ ਅਵਾਜ਼ਾ ਮਾਰੀਆ ਉਸਨੂੰ ਪਰ ਸੁਮਨ ਰੁਕੀ ਨਾ ।
ਇਸ ਤਰਾਂ ਦੀਆਂ ਰੋਜ਼ਾਨਾ ਕਹਾਣੀਆਂ ਪੜ੍ਹਨ ਜਾਂ ਆਪਣੀ ਕਹਾਣੀ ਸਾਂਝੀ ਕਰਨ ਲਈ ਜਰੂਰ ਇੰਸਟਾਲ ਕਰੋ ਸਾਡੀ “ਕਲਮ” ਐਪ
ਕਲਿੱਕ ਕਰੋ ਇੰਸਟਾਲ ਕਰਨ ਲਈ : ਐਂਡਰਾਇਡ ਲਈ ਇਥੇ ਕਲਿੱਕ ਕਰੋ, ਆਈਫੋਨ ਲਈ ਇਥੇ ਕਲਿੱਕ ਕਰੋ
ਘਰ ਪਹੁੰਚੀ ਤਾਂ ਦੇਖਿਆ ਸੁਰਿੰਦਰ ਸਿੰਘ ਅਜੇ ਵੀ ਉਸੀ ਜਗ੍ਹਾ ਬੈਠਾ ਸੀ । ਸੁਮਨ ਨੇ ਜਾ ਕੇ ਘੁੱਟ ਕੇ ਜੱਫੀ ਪਾ ਲਈ ।
ਸੁਮਨ : ਪਾਪਾ ਮੈਨੂੰ ਮਾਫ਼ ਕਰਦੋ ।
ਸੁਰਿੰਦਰ : ( ਲੰਬਾ ਸਾਹ ਲੈਂਦੇ ਹੋਏ ) ਸੁਮਨ ਤੂੰ ਮੁੜ ਵੀ ਆਈ ।
ਸੁਮਨ : ਪਾਪਾ ਮੈ ਸੱਚੀ ਮੁੜ ਆਈ ਆ । ਪਲੀਸ ਮੈਨੂੰ ਮਾਫ਼ ਕਰਦੋ । ਮੈ ਸਮਝ ਚੁੱਕੀ ਆ ਸਭ ਕੁਝ । ਅੱਜ ਮੇਰੇ ਤੋ ਬਹੁਤ ਵੱਡੀ ਗਲਤੀ ਹੋ ਜਾਣੀ ਸੀ । ਮੈ ਸਭ ਸਮਝ ਚੁੱਕੀ ਆ ਕੇ ਕਿਉ ਤੁਸੀ ਮੈਨੂੰ ਆਪਣੀ ਚਿੱਟੀ ਪੱਗ ਦਿੱਤੀ ਸੀ । ਪਾਪਾ ਮੈ ਭਟਕ ਗਈ ਸੀ । ਮੈਨੂੰ ਲੱਗਾ ਕੇ ਮੈ ਸਹੀ ਆ। ਪਰ ਨਹੀਂ ਮੈ ਬਹੁਤ ਵੱਡੀ ਗਲਤ ਸੀ । ( ਆਪਣੇ ਬੈਗ ਚੋ ਪੱਗ ਕੱਢ ਕੇ ਉਸਨੇ ਆਪ ਆਪਣੇ ਪਾਪਾ ਦੇ ਸਿਰ ਤੇ ਰੱਖੀ) ਪਾਪਾ ਮੈ ਹੁਣ ਕਦੀ ਇੱਦਾ ਦੀ ਗਲਤੀ ਨਹੀਂ ਕਰਾਗੀ । ਪਲੀਸ ਮੈਨੂੰ ਇੱਕ ਵਾਰ ਮਾਫ ਕਰਦੋ।
ਸੁਰਿੰਦਰ : ਸੁਮਨ ਬੇਟੇ ਮੈ ਤੈਨੂੰ ਕੱਲ ਵੀ ਰੋਕ ਸਕਦਾ ਸੀ ਪਰ ਸ਼ਾਇਦ ਉਸ ਸਮੇਂ ਤੈਨੂੰ ਆ ਅਹਿਸਾਸ ਨਾ ਹੁੰਦਾ । ਸ਼ਾਇਦ ਤੂੰ ਕੱਲ ਰੁਕ ਜਾਂਦੀ ਮੇਰੇ ਕਹਿਣ ਤੇ ਪਰ ਤੂੰ ਦੋਬਾਰਾ ਮੌਕਾ ਲੱਭਣਾ ਸੀ ਕਿਉਕਿ ਤੈਨੂੰ ਤੇਰੀ ਗਲਤੀ ਦਾ ਅਹਿਸਾਸ ਨਹੀਂ ਸੀ ਹੋਣਾ ।
ਸੁਮਨ : ਪਾਪਾ ਮੈ ਅੱਜ ਤੁਹਾਡੀ ਪੱਗ ਨੂੰ ਦਾਗ ਨਹੀਂ ਲਗਾਇਆ। ਬਸ ਤੁਸੀ ਮੈਨੂੰ ਮਾਫ਼ ਕਰਦੋ । ਮੈ ਅਜਿਹੀ ਗਲਤੀ ਦੋਬਾਰਾ ਨਹੀਂ ਕਰੂਗੀ ।
ਸੁਰਿੰਦਰ : ( ਸੁਮਨ ਨੂੰ ਆਪਣੇ ਕਲਾਵੇ ਵਿੱਚ ਕੇ ਦੇ ਹੋਏ ) ਬੇਟੇ ਮੈਨੂੰ ਯਕੀਨ ਸੀ ਕੇ ਤੂੰ ਸਮਝ ਜਾਏਗੀ ।
ਸੁਰਿੰਦਰ : ਇੱਕ ਗੱਲ ਦਸਾਂ… ਪੁੱਤ ਤੂੰ ਦੇਖਿਆ ਹੋਣਾ ਆਮ ਕਰ ਕੇ ਦੁਕਾਨਦਾਰ ਲੋਹਾ ਰਾਤ ਨੂੰ ਵੀ ਬਾਹਰ ਰਹਿਣ ਦਿੰਦੇ ਆ । ਪਰ ਸੁਨਿਆਰਾ ਕਦੀ ਵੀ ਆਪਣਾ ਸੋਨਾ ਬਾਹਰ ਨਹੀਂ ਛੱਡਦਾ ਤੇ ਅੰਦਰ ਜਿੰਦਰਾ ਲਗਾ ਕੇ ਰੱਖਦਾ ਆ । ਪੁੱਤ ਧੀਆ ਓਹ ਸੋਨਾ ਹੁੰਦੀਆਂ ਆ । ਤੇ ਬਾਪ ਸੁਨਿਆਰੇ । ਧੀ ਨਾਲ ਹੀ ਪੀਓ ਦੀ ਸ਼ਾਨ ਹੁੰਦੀ ਆ । ਅਗਰ ਧੀ ਆਪਣੇ ਪਿਉ ਦੀ ਇੱਜ਼ਤ ਰੋਲ ਦਿੰਦੀਆਂ ਆ ਤਾਂ ਲੋਕ ਕਹਿੰਦੇ ਆ ਓਹ ਦੇਖ ਫਲਾਣੇ ਦੀ ਕੁੜੀ ਖੇ ਖਾ ਕੇ ਆਈ ਆ । ਪਰ ਮੁੰਡਿਆ ਦਾ ਕੋਈ ਨਹੀਂ ਕੇਹਂਦਾ ਕਿਉਕਿ ਇੱਜ਼ਤ ਕੁੜੀਆ ਨਾਲ ਬਰਕਰਾਰ ਹੁੰਦੀ ਆ । ਤਾਂ ਹੀ ਸਾਡੇ ਸਿਆਣੇ ਕਹਿ ਕੇ ਗਏ ਆ ਕੇ ਧੀਆ ਪੀਓ ਦੀ ਪੱਗ ਹੁੰਦੀਆ ਆ। ਬੱਚੇ ਲੋਕ ਅੱਜ ਕਲ ਧੀਆ ਜੰਮਣ ਤੋ ਇਸੀ ਕਰ ਕੇ ਡਰਦੇ ਆ ਕਿਉਕਿ ਲੋਕਾ ਨੂੰ ਆਪਣੀ ਇੱਜ਼ਤ ਬਹੁਤ ਪਿਆਰੀ ਆ । ਚਲ ਇੱਕ ਕੰਮ ਕਰ ਉਸ ਮੁੰਡੇ ਨੂੰ ਫੋਨ ਕਰ ਤੇ ਉਸਨੂੰ ਪੁੱਛ ਕੇ ਓਹ ਤੇਰੇ ਨਾਲ ਵਿਆਹ ਕਰਵਾਉਣ ਨੂੰ ਤਿਆਰ ਹੈ । ਸੁਮਨ ਮੈ ਲਵ ਮੈਰਿਜ ਦੇ ਖਿਲਾਫ ਨਹੀਂ ਆ ਪਰ ਮੁੰਡਾ ਚੰਗੀ ਸੋਚ ਵਾਲਾ ਤੇ ਚੰਗੇ ਕੰਮ ਕਾਰ ਵਾਲਾ ਹੋਵੇ ।
ਸੁਮਨ : ਫੋਨ ਕਰਦੇ ਹੋਏ ।
ਰਣਜੀਤ : ਯਾਰ ਤੂੰ ਚਲੇ ਕਿਉ ਗਈ । ਰੂਮ ਦੇ ਪੈਸੇ ਵੀ ਖਰਾਬ ਗਏ ਮੇਰੇ ।
ਸੁਮਨ : ਤੁਸੀ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਓਹ ?
ਰਣਜੀਤ : ਹਾਂ ਯਾਰ ਬਿਲਕੁਲ ਕਰਵਾਉਣਾ ਚਾਹੁੰਦਾ ਆ।ਪਰ ਅੱਜ ਇਹ ਸਵਾਲ ਕਿਉ ?
ਸੁਮਨ : ਠੀਕ ਹੈ । ਆ ਲਓ ਮੇਰੇ ਪਾਪਾ ਨਾਲ ਗੱਲ ਕਰੋ ਤੇ ਮੇਰੇ ਪਾਪਾ ਸਾਡਾ ਵਿਆਹ ਕਰਵਾਉਣ ਗੇ ਓਹ ਤਿਆਰ ਆ ਸਾਡੇ ਰਿਸ਼ਤੇ ਨੂੰ ਲੈਕੇ ।
ਰਣਜੀਤ : ਪਾਪਾ ਨਾਲ ਗੱਲ ਨਹੀਂ ਨਹੀਂ ਮੈ ਨੀ ਕਰਨੀ ।
ਰਣਜੀਤ ਨੇ ਫੋਨ ਕੱਟ ਦਿੱਤਾ ।
ਸੁਰਿੰਦਰ : ਦੇਖ ਲਿਆ ਸੁਮਨ … ਬੇਟੇ ਇਹਨਾ ਦਾ ਪਿਆਰ ਇੱਕ ਰੂਮ ਤੱਕ ਹੁੰਦਾ । ਬੱਚੇ ਅਸਲ ਜ਼ਿੰਦਗੀ ਚ ਕੋਈ ਪਿਆਰ ਨਹੀ ਕਰਦਾ ।
ਸੁਮਨ : ਪਾਪਾ ਮੈ ਸਮਝ ਚੁੱਕੀ ਆ ।
ਸੁਰਿੰਦਰ ਸਿੰਘ ਮਾਫ ਕਰ ਦਿੰਦਾ ਆ ਸੁਮਨ ਨੂੰ ਤੇ ਸੁਮਨ ਨੂੰ ਵੀ ਅਹਿਸਾਸ ਰਹਿੰਦਾ ਆ ਕੇ ਓਹ ਗਲਤ ਸੀ ।
ਨੋਟ: ਮੈ ਮਾਫ਼ੀ ਚਾਹੁੰਦਾ ਆ ਅਗਰ ਮੇਰੀ ਇਸ ਕਹਾਣੀ ਨਾਲ ਕਿਸੇ ਨੂੰ ਕੋਈ ਠੇਸ ਪਹੁੰਚੇ । ਇਹ ਕਹਾਣੀ ਸਿਰਫ ਇੱਕ ਚੰਗੀ ਸੇਧ ਦੇਣ ਵਾਸਤੇ ਲਿਖੀ ਆ ਮੈ । ਇਹ ਕਹਾਣੀ ਕਾਲਪਨਿਕ ਹੈ। ਬਾਕੀ ਇਹ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਇਹ ਵਿਚਾਰ ਜਰੂਰ ਦੇਣਾ ।
ਸਮਾਪਤ
ਧੰਨਵਾਦ ਜੀ ।
ਇਸ ਤਰਾਂ ਦੀਆਂ ਰੋਜ਼ਾਨਾ ਕਹਾਣੀਆਂ ਪੜ੍ਹਨ ਜਾਂ ਆਪਣੀ ਕਹਾਣੀ ਸਾਂਝੀ ਕਰਨ ਲਈ ਜਰੂਰ ਇੰਸਟਾਲ ਕਰੋ ਸਾਡੀ “ਕਲਮ” ਐਪ
ਕਲਿੱਕ ਕਰੋ ਇੰਸਟਾਲ ਕਰਨ ਲਈ : ਐਂਡਰਾਇਡ ਲਈ ਇਥੇ ਕਲਿੱਕ ਕਰੋ, ਆਈਫੋਨ ਲਈ ਇਥੇ ਕਲਿੱਕ ਕਰੋ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
“ਖਸਮਾਂ ਵਾਲੀਆਂ “ ਪੰਮੀ ਦਾ ਮੁੰਡਾ ਅਜੇ ਚਾਰ ਕੁ ਮਹੀਨਿਆਂ ਦਾ ਸੀ ਜਦੋਂ ਜਗਰੂਪ ਐਕਸੀਡੈਂਟ ਹੋਣ ਕਰਕੇ ਜਹਾਨੋਂ ਤੁਰ ਗਿਆ ਸੀ । ਅਜੇ ਵਿਆਹ ਨੂੰ ਮਸਾਂ ਦੋ ਸਾਲ ਹੋਏ ਸਨ .. ਜਦੋਂ ਦੋਨਾਂ ਦੀ ਹੱਸਦੀ ਵੱਸਦੀ ਖੁਸ਼ ਜਿੰਦਗੀ ਬਰਬਾਦ ਹੋ ਗਈ ਸੀ .. ਜਗਰੂਪ ਦੀ ਕਹਿਰ ਦੀ ਮੌਤ ਪੰਮੀ ਦੇ Continue Reading »
ਜੋ ਜੀਤਾ ਵੋਹੀ ਸਿਕੰਦਰ” ਤਿੰਨ ਦਹਾਕੇ ਪਹਿਲਾਂ ਆਈ ਇੱਕ ਹਿੰਦੀ ਫਿਲਮ.. ਅਮੀਰ ਗਰੀਬ ਦਾ ਪਾੜਾ,ਹੀਣ ਭਾਵਨਾ,ਸਸਤੇ ਮਹਿੰਗੇ ਵਿਚਕਾਰ ਜੱਦੋਜਹਿਦ.. ਵੱਡੇ ਘਰ ਦੀਆਂ ਨੂੰ ਚਕਾਚੌਂਦ ਕਰਨ ਖਾਤਿਰ ਮੰਗਵੀਂ ਕਾਰ ਤੇ ਕਰਾਈ ਜਾਂਦੀ ਐਸ਼, ਪੁੱਤ ਨੂੰ ਸਾਈਕਲ ਰੇਸ ਚੈਂਪੀਅਨ ਬਣਾਉਣ ਖਾਤਿਰ ਜੱਦੋਜਹਿਦ ਕਰਦਾ ਇੱਕ ਗਰੀਬ ਬਾਪ,ਵੱਡੇ ਘਰਾਂ ਦੇ ਕਾਕਿਆਂ ਦੇ ਅਜੀਬ ਕਾਰਨਾਮੇ,ਮੁਕਾਬਲਿਆਂ Continue Reading »
ਡੈਂਟਲ ਕਾਲਜ ਦੇ ਆਖਰੀ ਸਾਲ ਸਾਂ ਕੇ ਮੇਰੀ ਮੰਗਣੀ ਕਰ ਦਿੱਤੀ ਗਈ! ਜਾਂ ਇੰਝ ਅੱਖ ਲਵੋ ਮਜਬੂਰਨ ਕਰਨੀ ਪਈ..ਬੀਜੀ ਨੂੰ ਅਕਸਰ ਹੀ ਆਉਂਦੀ ਰਹਿੰਦੀ ਖੰਗ ਫੇਫੜਿਆਂ ਦਾ ਕੈਂਸਰ ਨਿੱਕਲੀ..! ਵਿਆਹ ਦੇ ਮਸੀ ਦੋ ਮਹੀਨੇ ਮਗਰੋਂ ਸੁਨੇਹਾ ਆ ਗਿਆ..! ਰੇਤ ਵਾਂਙ ਹੱਥਾਂ ਵਿਚੋਂ ਕਿਰ ਗਈ ਮੇਰੀ ਮਾਂ ਮੇਰੇ ਦਵਾਲੇ ਦੁਖਾਂ ਦੇ Continue Reading »
ਜੱਜ …….ਭਾਈ ਆਖਰੀ ਵਾਰ ਕਿਸਨੂੰ ਮਿਲਣਾ ਚਾਹੇਂਗਾ ? ਮੁਜਰਿਮ ..ਜੀ ਮੇਰੀ ਵਹੁਟੀ ਨੂੰ ਮਿਲਾ ਦਿਓ ! ਜੱਜ …….ਕਿਓਂ ਜੰਮਣ ਵਾਲਿਆਂ ਕਿ ਗੁਨਾਹ ਕੀਤਾ ..ਮਾਂ ਪਿਓ ਨੂੰ ਨਹੀਂ ਮਿਲਣਾ ? ਮੁਜਰਿਮ …ਉਹ ਤੇ ਜੀ ਫਾਂਸੀ ਮਗਰੋਂ ਜਦੋਂ ਦੋਬਾਰਾ ਜੰਮਿਆ ਤਾਂ ਓਸੇ ਵੇਲੇ ਫੇਰ ਮਿਲ ਹੀ ਜਾਣੇ ਪਰ ਵਹੁਟੀ ਲਈ ਤਾਂ ਪੰਝੀ Continue Reading »
ਉਸਦੀ ਮਾਂ ਦੀ ਇੱਕ ਅੱਖ ਨਹੀਂ ਸੀ,,, ਉਹ ਕਹਿੰਦਾ ਮੇਰੇ ਸਕੂਲ ਨਾ ਆਇਆ ਕਰ ..ਨਾਲਦੇ ਮਖੌਲ ਉਡਾਉਂਦੇ ..ਕਾਣੀ ਦਾ ਪੁੱਤ ਕਹਿੰਦੇ ! ਫੇਰ ਵੀ ਓਹ ਅੱਧੀ ਛੁੱਟੀ ਵੇਲੇ ਸਕੂਲ ਦੁੱਧ ਦਾ ਗਿਲਾਸ ਜਾਂ ਰੋਟੀ ਲੈ ਪਹੁੰਚ ਜਾਂਦੀ …ਨਿਆਣਾ ਭੁੱਖਾ ਹੋਊ ! ਓਹ ਫੇਰ ਆਪਣੀ ਮਾਂ ਨੂੰ ਬੁਰਾ ਭਲਾ ਕਹਿੰਦਾ ..ਗਾਲਾਂ Continue Reading »
ਮਾਂ ਸ਼ੀਤਲ ਕੌਰ ਤੇ ਬਾਪ ਨਿਰਮਲ ਸਿੰਘ.. ਪਰ ਜਦੋ ਲੜ ਪੈਂਦੇ ਤਾਂ ਨਾਵਾਂ ਵਿਚਲੀ ਸ਼ੀਤਲਤਾ ਅਤੇ ਨਿਰਾਲਾ ਪਣ ਕਿਧਰੇ ਖੰਬ ਲਾ ਕੇ ਉੱਡ ਜਾਇਆ ਕਰਦਾ! ਨਿੱਕੀ ਗੱਲ ਤੋਂ ਸ਼ੁਰੂ ਹੁੰਦੀ ਫੇਰ ਕਿੰਨੀ ਦੂਰ ਤੱਕ ਅੱਪੜ ਜਾਇਆ ਕਰਦੀ.. ਕਲੇਸ਼ ਦੀ ਵਜਾ ਕਦੇ ਖਰਚਾ ਬਣਦਾ..ਕਦੀ ਕਿਸੇ ਵੱਲੋਂ ਆਖੀ ਗੱਲ..ਤੇ ਕਦੀ ਚਾਚਿਆਂ ਤਾਇਆਂ Continue Reading »
“ਉਹ ਰਾਤ ਕੋਈ ਆਮ ਰਾਤ ਨਹੀਂ ਸੀ। ਰਾਤ ਦੇ ਹਨੇਰੇ ਥੱਲੇ ਦਵੇ ਉਹ ਰਾਹ, ਨਾ ਮੈਂ ਜਾਣਦਾ ਸੀ ਤੇ ਸ਼ਾਇਦ ਨਾ ਮੇਰੀ ਤਕਦੀਰ ਕਿ ਇਹ ਕਿੱਥੇ ਲੈ ਜਾ ਕੇ ਖੜਾ ਦੇਣ ਗੇ। ਏਨੀ ਲੰਬੀ ਰਾਤ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਨਾ ਦੇਖੀ ਸੀ। ਧੂਫ ਦੀ ਖੁਸ਼ਬੂ ਵਾਂਗ ਹੌਲੀ ਹੌਲੀ ਉਹ Continue Reading »
ਨਿਯੁਕਤੀ ਮਗਰੋਂ ਛੇਵੀਂ ਜਮਾਤ ਨੂੰ ਪੰਜਾਬੀ ਪੜਾਉਣੀ ਸ਼ੁਰੂ ਕਰ ਦਿੱਤੀ.. ਉਸ ਸਰਕਾਰੀ ਸਕੂਲ ਵਿਚ ਜਿਆਦਾਤਰ ਗਰੀਬ ਤਬਕੇ ਦੇ ਬੱਚੇ ਹੀ ਪੜਿਆ ਕਰਦੇ ਸਨ..! ਦਰਮਿਆਨੇ ਕਦ ਦਾ ਪਤਲਾ ਜਿਹਾ ਉਹ ਮੁੰਡਾ ਹਮੇਸ਼ਾਂ ਹੀ ਬਾਕੀਆਂ ਨਾਲੋਂ ਵੱਖਰਾ ਬੈਠਦਾ ਹੁੰਦਾ..! ਅੱਧੀ ਛੁੱਟੀ ਵੇਲੇ ਵੀ ਅਕਸਰ ਕੱਲਾ ਬੈਠਾ ਕੁਝ ਨਾ ਕੁਝ ਲਿਖਦਾ ਰਹਿੰਦਾ.. ਇੱਕ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)