ਸੇਵਾ ਮੁਕਤ ਨਹੀਂ ਹੁੰਦਾ ਕੋਈ
ਸੇਵਾ ਮੁਕਤ ਨਹੀਂ ਹੁੰਦਾ ਕੋਈ
ਲੰਘ ਜਾਂਦੀ ਉਮਰ ਸਾਰੀ,
ਜ਼ਿੰਮੇਵਾਰੀਆਂ ਨਿਭਾਉਂਦੀਆਂ ਦੀ।
ਲੰਘ ਜਾਂਦੀ ਉਮਰ ਸਾਰੀ,
ਸਮਝਦਿਆਂ ਚੰਗਾ ਮਾੜਾ ਕੀ ਕੀ।
ਡਿਊਟੀ ਤਾਂ ਡਿਊਟੀ ਹੁੰਦੀ ਹੈ,
ਹੋਵੇ ਸਰਕਾਰੀ ਜਾਂ ਗ਼ੈਰ ਸਰਕਾਰੀ।
ਹਰ ਕੋਈ ਆਪਣਾ ਫਰਜ਼ ਨਿਭਾਵੇ,
ਸਮਝ ਜ਼ਿੰਮੇਵਾਰੀ ਹਰ ਨਰ ਨਾਰੀ।
ਹੁੰਦੇ ਕਦੇ ਕਦੇ,ਕੱਲੇ ਕੱਲੇ, ਚਿੰਤਾ ਗ੍ਰਸਤ,
ਆ ਮਹਿਫ਼ਲ ਚ ਸਭ ਕੁਝ ਭੁੱਲ ਜਾਂਦੇ।
ਰਹੇ ਸੰਗਦੇ ਸੰਗਾਉੰਦੇ ਜਿਨ੍ਹਾਂ ਕੋਲੋਂ ਕਈ ਵਾਰ,
ਗੱਲਾਂ ਕਰਦੇ ਕਰਦੇ,ਕੱਠ ਚ ਖੁੱਲ੍ਹ ਜਾਂਦੇ।
ਵਿਦਾਇਗੀ ਪਾਰਟੀ ਖ਼ੁਸ਼ੀਆਂ ਦੀ ਨਹੀਂ,
ਨਾ ਹੀ ਉਦਾਸੀ ਦੀ ਵੀ ਕਹਿ ਸਕਦੇ।
ਕੁਝ ਅਧਿਕਾਰੀ, ਮੁਲਾਜ਼ਮਾਂ ਬਿਨ ਨਹੀਂ,
ਕੁਝ ਮੁਲਾਜ਼ਮ ਅਧਿਕਾਰੀ ਬਿਨ ਨਹੀਂ ਰਹਿ ਸਕਦੇ।
ਸੇਵਾ...
ਮੁਕਤ ਤਾਂ ਹੋਣਾ ਹਰ ਕਿਸੇ ਨੇ,
ਆਪਣੀ ਡਿਊਟੀ ਸਰਕਾਰੀ ਜਾਂ ਗ਼ੈਰ ਸਰਕਾਰੀ ਤੋਂ।
ਗ਼ਲਤੀਆਂ ਡਿਊਟੀ ਦੌਰਾਨ ਹੋ ਜਾਂਦੀਆਂ,
ਚਾਹੇ ਅਧਿਕਾਰੀ ਤੋਂ,ਚਾਹੇ ਕਰਮਚਾਰੀ ਤੋਂ।
ਸੇਵਾ ਮੁਕਤ ਸ਼ਬਦ ਉਦਾਸ ਕਰ ਦਿੰਦਾ ਹੈ,
ਕਿਸੇ ਦੇ ਦੂਰ ਜਾਣ ਦਾ ਅਹਿਸਾਸ ਕਰਾਉਂਦਾ ਹੈ।
ਰਹਿ ਜਾਂਦਾ ਕੋਈ ਕਿਸੇ ਨੂੰ ਮਿਲਣ ਮਿਲਾਉਣ ਤੋਂ,
ਕੋਈ ਕਦੇ ਕਿਸੇ ਨੂੰ ਭੁੱਲ ਜਾਂਦਾ, ਕੋਈ ਯਾਦ ਆਉਂਦਾ ਹੈ।
✍️ ਸਰਬਜੀਤ ਸੰਗਰੂਰਵੀ
Related Posts
ਨਿੱਕੀ ਉਮਰ ਤੇ #ਦੁੱਖੜੇ ਭਾਰੇ ਨੇ ਲੱਖਾਂ ਚਾਅ ਤੇ #ਸੁਪਨੇ ਮਾਰੇ ਨੇ, ਮੈਂ #ਹੱਸ ਕੇ ਹਰ ਦਰਦ ਸਹਿ ਲੈਣਾ ਜਿੰਨਾ ਚਿਰ ਵੀ ਰਹੂੰ #ਅਬਾਦ ਮਾਏ, ਅੱਜ ਧੀ ਤੇਰੇ ਦੇ #ਦਰਦਾਂ ਨੂੰ ਵੀ ਮਿਲਣ ਲੱਗੀ ਹੈ ਦਾਦ ਮਾਏ… ਅਠਾਰਾਂ #ਵਰ੍ਹਿਆਂ ਦੀ ਜ਼ਿੰਦਗੀ ਵਿੱਚ ਮੈਂ ਦੁਨੀਆਂ ਨੂੰ #ਪਹਿਚਾਣ ਲਿਆ, ਇੱਥੇ ਹਰ ਇੱਕ Continue Reading »
ਧੀਏ ਰਾਣੀਏ ਮੇਰੀਏ, ਮੈਨੂੰ ਮਾਣ ਤੇਰੇ ਤੇ, ਮੇਰੇ ਨਾਲੋਂ ਵੱਧ ਹੀ, ਤੂੰ ਤਾਂ ਬੜੀ ਸਿਆਣੀ ਏ। ਬੇਸ਼ੱਕ ਬਣਾਇਆ ਏ, ਪਿੰਜਰਾਂ ਰੋਕਾਂ ਟੋਕਾਂ ਦਾ, ਜ਼ਿੰਮੇਵਾਰੀ ਏ ਤੇਰੀ ਬਣਦੀ, ਕਿਵੇਂ ਇੱਜ਼ਤ ਬਚਾਣੀ ਏ। ਹੋਵਾਂਗਾ ਬੇਸ਼ੱਕ ਕਈਆਂ ਲਈ ਜ਼ਾਲਿਮ, ਪਰ ਤੂੰ ਹੀ ਜਾਣਦੀ ਏ ਕੱਚੇ ਘਰ ਚ, ਕਿੰਨੀ ਮੌਜ ਮਾਣੀ ਏ। ਤੂੰ ਆਟੇ Continue Reading »
ਨਹਿਰਾਂ ਵਿੱਚ ਪਾਣੀ ਕੋਈ ਨਾ, ਕਿੱਦਾਂ ਮਨਾਈਏ ਖੁਸ਼ੀ ਅਸੀਂ, ਰੱਬਾ ਸਾਡਾ ਹਾਣੀ ਕੋਈ ਨਾ। ਨਹਿਰਾਂ ਵਿੱਚ ਪਾਣੀ ਕੋਈ ਨਾ, ਛੱਡ ਮੈਨੂੰ ਨੈਣ ਜੋਤੀ ਨੇ, ਕਰੀਂ ਗੱਲ ਸਿਆਣੀ ਕੋਈ ਨਾ। ਨਹਿਰਾਂ ਵਿੱਚ ਪਾਣੀ ਕੋਈ ਨਾ, ਤੋੜ੍ਹਿਆ ਦਿਲ ਜਿਸਨੇ ਮੇਰਾ, ਉਹ ਤਾਂ ਹਾਲੇ ਨਿਆਣੀ ਕੋਈ ਨਾ। ਨਹਿਰਾਂ ਵਿੱਚ ਪਾਣੀ ਕੋਈ ਨਾ, ਇਲਜ਼ਾਮ Continue Reading »
ਛੱਡ ਦਿੰਦਾ ਏ, ਕੋਈ ਖਾਣਾ ਪੀਣਾ, ਚਿੰਤਾ ਜਿਸਨੂੰ ਖਾਂਦੀ ਏ। ਨਾ ਰਹੇ ਖ਼ਿਆਲ ਕੋਈ, ਚਿੰਤਾ ਜਿਸ ਨੂੰ, ਦਿਨ ਰਾਤ ਸਤਾਂਦੀ ਏ। ਹਰ ਹੀਲੇ, ਚੱਲਦਾ ਇੱਥੇ, ਕੋਈ ਨਾ ਕੋਈ, ਸਾਹ ਰੱਖੇ, ਚੱਲਦਾ ਚੱਲਦਾ, ਕਿਸੇ ਦਾ, ਕਦੇ ਕਦੇ ਹੈ, ਸਾਹ ਰੁੱਕ ਜਾਂਦਾ। ਭੱਜ ਦੌੜ ਨਾ, ਮੁੱਕਦੀ ਕਿਸੇ ਦੀ, ਭੱਜਦਾ ਭੱਜਦਾ, ਕੋਈ ਮੁੱਕ Continue Reading »
ਸੇਵਾ,ਸਿਮਰਨ ਬਖਸ਼ੇ, ਬਖ਼ਸ਼ੇ ਮਿਹਰਵਾਨ ਦਾਤਾ ਜੀ। ਰਿਸ਼ਤੇ ਨਾਤੇ ਝੂਠੇ ਸਾਰੇ ਇੱਥੇ, ਸੱਚੇ ਸਤਿਗੁਰ ਸੰਗ ਨਾਤਾ ਜੀ। ਬਿਨ ਭਾਗਾਂ ਕਦੇ ਵੀ, ਨਾ ਨਾਮ,ਜਪਿਆ ਜਾਵੇ ਜੀ। ਕਰ ਸੇਵਾ,ਸਿਮਰਨ ਸੰਗਰੂਰਵੀ, ਪਰਮ ਪਦ ਪਾਵੇ ਜੀ। ਅੰਦਰ ਆਇਆ ਅੰਦਰ ਸੰਸਾਰ, ਹੈ ਹੁਕਮੇ ਅੰਦਰ ਜਾਣਾ। ਵਿੱਚ ਕਰਮਾਂ ਜੋ ਹੈ ਲਿਖਿਆ, ਓਹੀ ਹੈ ਸਭਨਾਂ ਖਾਣਾ। ✍️ਸਰਬਜੀਤ ਸੰਗਰੂਰਵੀ Continue Reading »
ਪਾਣੀ ਨਹਿਰਾਂ ਚ ਘੱਟਿਆ ਏ, ਇੱਕ ਤੇਰਾ ਹੀ ਨਾਮ ਨੈਣ ਜੋਤੀਏ, ਜ਼ਿੰਦਗੀ ਸਾਰੀ ਰੱਟਿਆ ਏ। ਪਾਣੀ ਨਹਿਰਾਂ ਚ ਘੱਟਿਆ ਏ, ਕਦੇ ਫ਼ਿਕਰਾਂ,ਕਦੇ ਯਾਦਾਂ ਤੇਰੀਆਂ, ਰੱਜ ਰੱਜ ਦਿਮਾਗ਼ ਚੱਟਿਆ ਏ। ਪਾਣੀ ਨਹਿਰਾਂ ਚ ਘੱਟਿਆ ਏ, ਕੀ ਗੱਲ ਹੋਈ ਨੈਣ ਜੋਤੀਏ, ਕਿਹੜੀ ਗੱਲੋਂ ਪੱਤਾ ਕੱਟਿਆ ਏ। ਪਾਣੀ ਨਹਿਰਾਂ ਚ ਘੱਟਿਆ ਏ, ਤੇਰੇ Continue Reading »
ਓ ਵੀ ਸਮਾਂ ਸੀ ਸਾਡਾ ਚੱਲਦਾ, ਜਦੋਂ ਦੇਸੀ ਘਿਓ ਦੇ ਪੀਪੇ ਆਉਂਦੇ ਸੀ। ਕਦੇ ਰੱਖ ਪਰੌਂਠਿਆਂ ਤੇ, ਕਦੇ ਵਿੱਚ ਸਾਗ ਦੇ ਪਾਉਂਦੇ ਸੀ। ਮਾਂ ਸੀ ਸਾਡੀ,ਚੂਰੀਆਂ ਕੁੱਟਦੀ, ਕਦੇ ਸ਼ੁਕਰ,ਕਦੇ ਖੰਡ ਦੀਆਂ। ਦੇਸੀ ਘਿਓ ਦੀਆਂ ਬਣਵਾ ਭੈਣਾਂ, ਵਿਚ ਸਹੇਲੀਆਂ ਵੰਡਦੀਆਂ। ਜ਼ਮੀਨ ਜਾਇਦਾਦ ਸੀ ਬਥੇਰੀ, ਨਾ ਫ਼ਿਕਰ ਕੋਈ ਭੋਰਾ ਸੀ। ਬਾਪ ਸਿਰ Continue Reading »
ਜੋ ਹੋਵੇ ਕਾਰਨ,ਖ਼ੁਦ ਹੀ, ਆਪਣੀ ਬਰਬਾਦੀ ਦਾ, ਤਾਂ ਫਿਰ ,ਹੋਰ ਕਿਸੇ ਕਿਉਂ, ਹੈ ਹੋਰ ਬਰਬਾਦ ਕਰਨਾ। ਹੋ ਚੁੱਕਿਆ ਹੋਵੇ ਬਰਬਾਦ, ਹੋਵੇ ਦਿੱਤਾ ਮਾਰ ਕਿਸੇ, ਮਰ ਗਿਆ ਹੋਵੇ ਸੋ ਕਦੋਂ ਦਾ, ਫਿਰ ਦੁਬਾਰਾ ਕਿਉਂ ਮਰਨਾ। ਕੀ ਹੋਇਆ,ਜੇ ਭੱਜਿਆ, ਛੱਡ ਘਰ ਬਾਰ। ਆ ਤੰਗ, ਹਾਲਾਤਾਂ ਤੋਂ, ਤਾਂ ਨਹੀਂ,ਲਿਆ ਮਾਰ। ਪਿਆਰੇ ਨਾਲ ਰੱਖੋ, Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)