ਇੱਕ ਦਿਨ ਚਾਣਚੱਕ ਹੀ ਮੈ 7 ਸਾਲ ਦੇ ਬੱਚੇ ਨੂੰ ਪੁੱਛਿਆ, “ਗੁਰਦਵਾਰੇ ਜਾਨਾ ਹੁੰਨਾ”
ਉਹ ਥੋੜਾ ਸੋਚ ਕਿ ਕਹਿੰਦਾ “ਜਾਨਾ ਹੁੰਨਾ ਕਦੇ ਕਦੇ”,
ਮੈ ਕਿਹਾ “ਕਦੇ ਕਦੇ ਕਿਉਂ ਰੋਜ਼ ਕਿਉਂ ਨੀ ਜਾਂਦਾ”
ਬੜੇ ਭੋਲੇ ਜਿਹੇ ਅਂਦਾਜ਼ ‘ਚ ਕਹਿੰਦਾ “ਯਾਰ ਸਵੇਰੇ ਸਵੇਰੇ ਨੀਂਦ ਹੀ ਬੜੀ ਆਉਂਦੀ ਆ ਜਾਗ ਹੀ ਨੀ ਆਉਂਦੀ”
ਮੈਨੂੰ ਥੋੜਾ ਹਾਸਾ ਵੀ ਆਇਆ, ਫਿਰ ਮੈ ਕਿਹਾ “ਚੱਲ ਜਦੋਂ ਜਾਗ ਆਉਂਦੀ ਉਦੋਂ ਜਾ ਆਇਆ ਕਰ, ਗੁਰੂਦਵਾਰਾ ਕਿਹੜਾ
ਬਾਅਦ ‘ਚ ਬੰਦ ਹੋ ਜਾਂਦਾ”,
ਕਹਿੰਦਾ ਉਹ ਤਾਂ ਠੀਕ ਆ ਪਰ ਸਵੇਰੇ ਸਵੇਰੇ ਜਾਈਦਾ ਹੁੰਦਾ ਜਦੋਂ ਬਾਬਾ ਪਾਠ ਕਰਦਾ,
ਮੈ ਕਿਹਾ “ਅੱਛਾ ਜੀ”
ਕਹਿੰਦਾ “ਹਾਂ ਤੈਨੂੰ ਨੀ ਪਤਾ”
ਮੈਂ ਕਿਹਾ ਫਿਰ ਜਦੋਂ ਮੱਥਾ ਟੇਕਦਾ ਹੁੰਨਾ, “ਕੀ ਅਰਦਾਸ ਕਰਦਾ ਹੁੰਨਾ ਬਾਬਾ ਜੀ ਕੋਲ”, ਕੀ ਮੰਗਦਾ ਹੁੰਨਾ
ਕਹਿੰਦਾ “ਮੰਗਣਾ ਕੀ ਆ ਕੁਜ ਵੀ ਨੀ”
ਮੈਂ ਕਿਹਾ ਦੱਸ ਫਿਰ ਵੀ ਕੀ ਅਰਦਾਸ ਕਰਦਾ ਹੁੰਨਾ
ਉਸਦਾ ਜਵਾਬ ਸੁਣਨ ਵਾਲਾ ਸੀ
ਕਹਿੰਦਾ ਬਸ ਇਹੀ ਅਰਦਾਸ ਕਰਦਾ ਹੁੰਨਾ ਕਿ “ਬਾਬਾ ਜੀ ਡੈਡੀ ਸ਼ਰਾਬ ਛੱਡ ਦੇਣ”
ਮੈਂ ਕਿਹਾ ਇਹ ਤਾਂ ਡੈਡੀ ਲਈ ਅਰਦਾਸ ਕਰਦਾ ਏਂ, ਆਵਦੇ ਲਈ ਨੀ ਕੁਜ ਮੰਗਦਾ ਰੱਬ ਤੋਂ
ਕਹਿੰਦਾ ਆਵਦੇ ਲਈ ਕੀ ਕਰਨਾ ਬੱਸ ਰੱਬ ਇਹੀ ਪੂਰੀ ਕਰ ਦੇਵੇ ਬਾਬਾ
ਇਹ ਸੁਣਕੇ ਮਨ ਵਿੱਚ ਆਇਆ ਕਿ ਇਹ ਅਰਦਾਸ ਤਾਂ ਸਾਡੀ ਪਤਾ ਨੀ ਕਿੰਨੇ ਵਰ੍ਹਿਆਂ ਰੱਬ ਕੋਲ ਪੈਂਡਿਗ ਪਈ ਆ,
ਅਜੇ ਸਾਡੀ ਨੀ ਸੁਣੀ ਤੇ ਤੇਰੀ ਪਤਾ ਨੀ ਕਦੋਂ ਵਾਰੀ ਆਉਣੀ,
ਦੇਖੋ 7 ਸਾਲ ਦੀ ਛੋਟੀ ਜਿਹੀ ਉਮਰ ਚ ਅਸੀਂ ਬੱਚਿਆਂ ਨੂੰ ਕੀ ਕੀ ਟੈਨਸ਼ਨਾ ਪਾਤੀਆ, ਕਿਥੇ ਉਸਨੇ ਹਰ ਰੋਜ਼ ਨਵੀਂਆਂ ਨਵੀਆਂ
ਚੀਜਾਂ ਵੇਖ ਨਵੀਂ ਅਰਦਾਸ ਕਰਨੀ ਸੀ, ਹਰ ਰੋਜ ਨਵੀਂ ਉਮੰਗ ਦਿਲ ‘ਚ ਲੈ ਕੇ ਜਾਣੀ ਸੀ, ਤੇ ਕਿਥੇ ਉਹ ਇੱਕੋ ਅਰਦਾਸ ਤੇ
ਅੜਿਆ ਹੋਇਆ
ਹੁਣ ਕੀ ਉਹ ਬੱਚਾ ਸਿਰਫ ਰੱਬ ਕੋਲ ਹੀ ਅਰਦਾਸ ਕਰਦਾ ?
ਗੁਰਦਵਾਰੇ ਤਾਂ ਉਹ ਇੱਕ ਵਖਤ ਜਾ ਕੇ ਹੀ ਅਰਦਾਸ ਕਰਦਾ ਹੈ ਤੇ ਆਪਾਂ ਕਹਿਨੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ