More Gurudwara Wiki  Posts
Gurudwara Shri Baoli Sahib, Nanakmatta


ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ ਨਾਨਕਮੱਟਾ

ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ ਨਾਨਕਮੱਟਾ, ਜਿਲ੍ਹਾ ਊਧਮ ਸਿੰਘ ਨਗਰ, ਉੱਤਰਾਖੰਡ ਵਿਖੇ ਮੌਜੂਦ ਹੈ , ਗੁਰੂਦੁਆਰਾ ਸ਼੍ਰੀ ਬਾਉਲੀ ਸਾਹਿਬ ਗੁਰਦੁਆਰਾ ਸ਼੍ਰੀ ਨਾਨਕਮੱਟਾ ਦੇ ਪਿਛਲੇ ਪਾਸੇ ਸਥਿਤ ਹੈ।
ਇਤਿਹਾਸ – ਜਦੋਂ ਸਿੱਧ ਜੋਗੀਆਂ ਨੇ ਖੂਹ ਅਤੇ ਨਦੀਆਂ ਸੁਕਾ ਦਿੱਤੀਆਂ ਤਾਂ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕੇ ਇਹਨਾਂ ਵਿਚ ਦੁਬਾਰਾ ਪਾਣੀ ਲਿਆ ਕੇ ਦਿਖਾਓ , ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਫੌਹੜੀ (ਇਕ ਪ੍ਰਕਾਰ ਦੀ ਸੋਟੀ) ਦੇ ਕੇ ਕਿਹਾ , ਜਾਓ ਅਤੇ ਗੰਗਾ ਦੇ ਕੋਲ ਜਾ ਕੇ ਇਸ ਨਾਲ ਇਕ ਲਾਈਨ ਖਿੱਚਦੇ ਹੋਏ ਆਉਣਾ ਅਤੇ ਪਿੱਛੇ ਮੁੜ੍ਹਕੇ ਨਹੀਂ ਦੇਖਣਾ , ਗੰਗਾ ਤੁਹਾਡੇ ਪਿੱਛੇ ਆ ਜਾਵੇਗੀ , ਮਰਦਾਨੇ ਨੇ ਅਜਿਹਾ ਹੀ ਕੀਤਾ , ਜਦੋਂ ਮਰਦਾਨਾ ਗੁਰੂ ਜੀ ਦੇ ਨਜ਼ਦੀਕ ਆਇਆ ਤਾਂ ਉਸਨੇ ਸੋਚਿਆ ਕੇ ਦੇਖ ਤਾਂ ਲਵਾਂ ਕੇ ਗੰਗਾ ਪਿੱਛੇ ਆ ਵੀ ਰਹੀ ਆ ਜਾਂ ਨਹੀਂ , ਜਿਦਾਂ ਹੀ ਮਰਦਾਨੇ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਗੰਗਾ ਉਥੇ ਹੀ ਰੁਕ ਗਈ , ਜਦੋਂ ਗੰਗਾ ਪਿੱਛੇ ਰਹਿ ਗਈ ਤਾਂ ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੂੰ ਪੁੱਛਿਆ ਕੇ ਗੰਗਾ ਕਿਊ ਨਹੀਂ ਆਈ ਹੁਣ ਤੱਕ , ਮਰਦਾਨੇ ਨੇ ਕਿਹਾ ਕੇ ਤੁਹਾਡੇ ਮਨ੍ਹਾ ਕਰਨ ਦੇ ਬਾਅਦ ਵੀ ਮੈਂ ਪਿੱਛੇ ਮੁੜ ਕੇ ਦੇਖ ਲਿਆ ਤਾਂ ਗੰਗਾ ਉਥੇ ਹੀ ਰੁਕ ਗਈ ਅੱਗੇ ਨਹੀਂ ਆਈ , ਗੁਰੂ ਜੀ ਨੇ ਸਿੱਧ ਜੋਗੀਆਂ ਨੂੰ ਕਿਹਾ ਕੇ ਏਨੀ ਦੂਰ ਤੋਂ ਮਰਦਾਨਾ ਗੰਗਾ ਲੈ ਆਇਆ ਹੈ ਹੁਣ ਤੁਸੀਂ ਆਪਣੀ ਸ਼ਕਤੀ ਦੁਆਰਾ ਅੱਗੇ ਲੈ ਆਓ , ਪਰ ਸਿੱਧ ਜੋਗੀਆਂ ਦੇ ਸਾਰਾ ਜ਼ੋਰ ਲਗਾਉਣ ਤੋਂ ਬਾਅਦ ਵੀ ਗੰਗਾ ਨਹੀਂ ਆਈ , ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਸਿੱਧ ਜੋਗੀ ਗੁਰੂ ਜੀ ਦੇ ਪੈਰਾਂ ਤੇ ਡਿਗ ਪਏ , ਉਸਤੋਂ ਬਾਅਦ ਇਥੇ ਬਾਉਲੀ ਉਸਾਰੀ ਗਈ

ਨੀਚੇ ਬਾਉਲੀ ਸਾਹਿਬ ਜੀ ਦੇ ਦਰਸ਼ਨ ਕਰੋ ਵਾਹਿਗੁਰੂ ਜੀ

GURUDWARA SHRI BAOLI SAHIB...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Uploaded By:Kaur Preet

Related Posts

Leave a Reply

Your email address will not be published. Required fields are marked *

12 Comments on “Gurudwara Shri Baoli Sahib, Nanakmatta”

  • Harveer Singh Khalsa

    Waheguruji mehr krn

  • DHAN DHAN SHRI GURU NANAK DAV JI TU HE NIRANKAR HAI

  • Nice

  • Kaur manjit Kaur manjit

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)