1 ਜੂਨ 1984
ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲੇ ਬਾਰੇ ਤਾਂ ਕਈ ਮਹੀਨੇ ਪਹਿਲਾਂ ਹੀ ਸੋਚਿਆ ਹੋਇਆ ਸੀ ਜਨਰਲ ਸਿਨਹਾ ਅਨੁਸਾਰ ਤਾਂ 18/20 ਮਹੀਨੇ (ਡੇਢ ਪਉਣੇ ਦੋ ਸਾਲ)ਪਹਿਲਾਂ ਉਸ ਨੂੰ ਫੋਨ ਤੇ ਦੱਸਿਆ ਗਿਆ ਸੀ ਪਰ ਉਸ ਨੇ ਗੱਲ ਟਾਲ ਦਿੱਤੀ ਹਾਮੀ ਨਾ ਭਰੀ ਫਿਰ ਫੌਜ ਮੁਖੀ ਜਨਰਲ ਵੈਦਿਆ (ਜਿਸ ਨੂੰ ਬਾਅਦ ਵਿੱਚ ਸਰਦਾਰ ਸੁੱਖੇ ਜਿੰਦੇ ਨੇ ਪੂਣੇ ਚ ਸੋਧਿਆ ਸੀ ) ਨੂੰ 15 ਜਨਵਰੀ 1984 ਵਿੱਚ ਹੀ ਦੱਸ ਦਿੱਤਾ ਸੀ ਵੈਦਿਆ ਨੇ ਛੇਤੀ ਹੀ ਫੌਜੀ ਟੁਕੜੀਆਂ ਨੂੰ ਚਕਰਾਤਾ (ਦੇਹਰਾਦੂਨ ਵਿਖੇ ) ਤੇ ਸਰਸਾਸਾ (ਸਹਾਰਨਪੁਰ) ਚ ਦਰਬਾਰ ਸਾਹਿਬ ਬਿਲਡਿੰਗ ਬਣਾ ਕੇ ਅਭਿਆਸ ਦੀ ਤਿਆਰੀ ਸ਼ੁਰੂ ਕਰ ਦਿੱਤਾ ਪੰਜਾਬ ਦੇ ਵਿੱਚ ਫ਼ੌਜ ਭੇਜਣੀ ਸ਼ੁਰੂ ਕੀਤੀ ਬਹਾਨਾ ਇਹ ਬਣਾਇਆ ਕਿ ਸਰਹੱਦੋਂ ਪਾਰ ਹੁੰਦੀ ਘੁਸਪੈਠ ਨੂੰ ਬੰਦ ਕਰਨ ਖਾਤਰ ਸਰਹੱਦ ਤੇ ਤਾਇਨਾਤ ਕਰਨ ਲਈ ਫ਼ੌਜ ਭੇਜੀ ਜਾ ਰਹੀ ਆ ਇਸ ਲਈ ਭਾਰੀ ਤੋਪਾਂ ਵਿਜੰਤਾ ਟੈਂਕ ਬਖ਼ਤਰਬੰਦ ਗੱਡੀਆਂ ਹਲਕੀਆਂ ਤੋਂ ਭਾਰੀ ਮਸ਼ੀਨਗੰਨਾਂ ਲਾਈਟ ਮਸ਼ੀਨ ਗੰਨਾਂ ਆਦਿਕ ਸੜਕ ਰਸਤੇ ਪਹੁੰਚੀਆਂ ਜਲ ਸੈਨਾ ਦੀਆ ਵਿਸ਼ੇਸ਼ ਟੁਕੜੀਆਂ ਤੇ ਵਿਸ਼ੇਸ਼ ਸਿਖਲਾਈ ਵਾਲੇ ਕੁੱਤੇ ਜਹਾਜ਼ ਰਾਹੀਂ ਅੰਮ੍ਰਿਤਸਰ ਪਹੁੰਚੇ
ਇਹ ਵੀ ਚਾਣਕਯ ਨੀਤੀ ਦਾ ਇੱਕ ਪਹਿਲੂ ਸੀ ਕਿ
3 ਮੁਖੀ ਜਰਨੈਲਾਂ ਵਿੱਚੋ ਦੋ ਤਾਂ ਭੇਖੀਂ ਸਿੱਖ ਜਰਨਲ ਦਿਆਲ ਸਿੰਘ ਤੇ ਕੁਲਦੀਪ ਸਿੰਘ ਬਰਾੜ ਨੂੰ ਚੁਣਿਆ ਗਿਆ ਬਰਾੜ ਦੇ ਅਨੁਸਾਰ ਛੇ ਲੱਖ ਫ਼ੌਜ ਪੰਜਾਬ ਵਿੱਚ ਭੇਜੀ ਗਈ ਸਵਾ ਲੱਖ ਤੋਂ ਵੱਧ ਫ਼ੌਜ ਤਾਂ ਦਰਬਾਰ ਸਾਹਿਬ ਦੇ ਆਲੇ ਦੁਆਲੇ ਸੀ ਬਹੁਤ ਸਾਰੀ ਕਮਾਂਡੋ ਫੋਰਸ ਵੀ ਸੀ ਜਲ ਸੈਨਾ ਥਲ ਸੈਨਾ ਹਵਾਈ ਸੈਨਾ ਸਭ ਵਰਤੀ ਗਈ
ਇੱਕ ਜੂਨ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਚਾਰੇ ਪਾਸੇ ਫੌਜ ਨੇ ਆਪਣੇ ਮੋਰਚੇ ਬਣਾ ਲੈ ਸੀ ਆਸ ਪਾਸ ਦੀਆਂ ਬਹੁਤ ਸਾਰੀਆਂ ਉੱਚੀਆਂ ਬਿਲਡਿੰਗਾਂ ਖਾਲੀ ਕਰਵਾ ਲਈ ਕੁਝ ਨੇ ਤੇ ਆਪ ਹੀ ਕਰ ਦਿੱਤੀਆ ਕੁਝ ਤੋਂ ਧੱਕੇ ਨਾਲ ਕਰਵਾ ਲਈ
ਇੱਕ ਜੂਨ 1984 ਨੂੰ ਦੁਪਹਿਰੇ 12:40 ਤੇ ਇਕਦਮ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ ਜੋ ਤਕਰੀਬਨ 8 /8:30 ਤੱਕ ਹੁੰਦੀ ਰਹੀ ਗੋਲੀ ਦੇ ਨਾਲ ਨਾਲ ਦਰਬਾਰ ਸਾਹਿਬ ਕੰਪਲੈਕਸ ਉੱਪਰ ਹੈਲੀਕਾਪਟਰ ਵੀ ਘੁੰਮਦੇ ਰਹੇ ਜੋ ਸਿੰਘਾਂ ਵੱਲੋਂ ਲਾਏ ਸਾਰੇ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ