More Gurudwara Wiki  Posts
11 ਦਸੰਬਰ ਦਾ ਇਤਿਹਾਸ – ਸਿੰਘਾਂ ਦਾ ਨਨੌਤਾ ਤੇ ਹਮਲਾ


11 ਦਸੰਬਰ ਵਾਲੇ ਦਿਨ ਸਿੰਘਾਂ ਨੇ ਮਿਸਲ ਸ਼ਹੀਦਾਂ ਦੇ ਜਥੇਦਾਰ ਬਾਬਾ ਕਰਮ ਸਿੰਘ ਜੀ ਦੀ ਅਗਵਾਈ ਵਿਚ ਨਨੌਤਾ ਤੇ ਹਮਲਾ ਕੀਤਾ ਸੀ ਆਉ ਸੰਖੇਪ ਝਾਤ ਮਾਰੀਏ ਇਤਿਹਾਸ ਤੇ ਜੀ । ਸ਼ਹੀਦੀ ਮਿਸਲ ਦੇ ਕਰਮ ਸਿੰਘ ਨੇ 11 ਦਸੰਬਰ 1773 ਦੇ ਦਿਨ ਨਨੌਤਾ ਤੇ ਹਮਲਾ ਕੀਤਾ ਉਥੋ ਦਾ ਨਵਾਬ ਬਹੁਤ ਜਾਲਮ ਸੀ ਤੇ ਲੋਕਾਂ ਤੇ ਬਹੁਤ ਅਤਿਆਚਾਰ ਕਰਦਾ ਸੀ । ਖਾਲਸਾ ਅੱਗੇ ਲੋਕਾਂ ਫਰਿਆਦ ਕੀਤੀ ਤੇ ਬਾਬਾ ਕਰਮ ਸਿੰਘ ਜੀ ਨੇ ਉਹਦਾ ਸੌਦਾ ਲਾਇਆ ਤੇ ਲੁੱਟਿਆ ਤੇ ਫਿਰ ਜਲਾਲਾਬਾਦ ਤੇ ਜਾ ਪਏ । ਇੱਥੋਂ ਦੇ ਹਾਕਮ ਸਯਦ ਹਸਨ ਖ਼ਾਨ ਨੇ ਪੰਡਤਾਂ ਦੀ ਇਕ ਸ਼ਾਦੀ ਸ਼ੁਦਾ ਕੁੜੀ ਚੁੱਕ ਲਈ ਸੀ ; ਸਿੱਖਾਂ ਨੇ ਹਸਨ ਖ਼ਾਨ ਨੂੰ ਮਾਰਿਆ ਅਤੇ ਸਾਰੇ ਪਿੰਡ ਨੂੰ ਉਸ ਦਾ ਸਾਥ ਦੇਣ ਬਦਲੇ ਸਜ਼ਾ ਦਿਤੀ । ਜਦ ਸਿੱਖਾਂ ਨੇ ਕੁੜੀ ਨੂੰ ਬ੍ਰਾਹਮਣਾਂ ਦੇ ਹਵਾਲੇ ਕੀਤਾ ਤਾਂ ਉਨ੍ਹਾਂ ਨੇ ਉਸ ਨੂੰ ਅਪਵਿੱਤਰ ਕਹਿ ਕੇ ਰੱਖਣ ਤੋਂ ਨਾਂਹ ਕਰ ਦਿੱਤੀ । ਇਸ ‘ ਤੇ ਸਿੱਖਾਂ ਨੇ ਕੁੜੀ ਤੋਂ ਖਾਣਾ ਪਕਵਾ ਕੇ ਉਨ੍ਹਾਂ ਬ੍ਰਾਹਮਣਾਂ ਨੂੰ ਖੁਆਇਆ ਅਤੇ ਕੁੜੀ ਦੇ ਪਤੀ ਨੂੰ ਚੋਖੀ ਰਕਮ ਵੀ ਦਿੱਤੀ । ਤੇ ਕਿਹਾ ਇਹ ਅੱਜ ਤੋਂ ਸਿੰਘਾਂ ਦੀ ਧੀ ਹੋਈ ਜੋ ਵੀ ਕੋਈ ਇਸ ਨਾਲ ਭੈੜਾ ਵਰਤਾਓ ਕਰੇਗਾ ਉਹ ਖਾਲਸੇ ਦੀ ਸ੍ਰੀ ਸਾਹਿਬ ਨੂੰ ਚੇਤੇ ਰੱਖੇ । ਇਹੋ ਜਿਹੇ ਸਨ ਸਾਡੇ ਵੱਡੇ ਬਜੁਰਗ ਉਚੇ ਸੁੱਚੇ ਆਚਰਣ ਵਾਲੇ । ਬਾਬਾ ਦੀਪ ਸਿੰਘ ਦੀ ਸ਼ਹਾਦਤ ਉਪਰੰਤ ਸ਼ਹੀਦਾਂ ਮਿਸਲ ਦਾ ਨਵਾਂ ਜਥੇਦਾਰ ਕਰਮ ਸਿੰਘ ਨਿਯੁਕਤ ਹੋਇਆ । ਉਹ ਪਾਕਿਸਤਾਨ ਦੇ ਜ਼ਿਲ੍ਹਾ ਸ਼ੇਖੂਪੁਰਾ ਦਾ ਰਹਿਣ ਵਾਲਾ ਸੀ । 1763 ਵਿੱਚ ਸਿੱਖਾਂ ਨੇ ਰਲ ਕੇ ਸਰਹਿੰਦ ਫ਼ਤਿਹ ਕਰ ਲਿਆ ਸੀ । ਇਸ ਲੜਾਈ ਵਿੱਚ ਕਰਮ ਸਿੰਘ ਵੀ ਲੜਿਆ । ਉਸ ਤੋਂ ਬਾਅਦ ਸ਼ਹੀਦ ਮਿਸਲ ਨੇ ਅੰਬਾਲਾ ਜ਼ਿਲ੍ਹੇ ਦੇ ਕਈ ਪਰਗਨਿਆਂ ਜਿਵੇਂ ਕਿ ਕੇਸਰੀ , ਸ਼ਹਿਜ਼ਾਦਪੁਰ , ਸ਼ਾਹਬਾਦ , ਸਮਾਨਾ , ਸਢੌਰਾ , ਮੁਲਾਨਾ ‘ ਤੇ ਕਬਜ਼ਾ ਕਰ ਲਿਆ । ਸਰਦਾਰ ਕਰਮ ਸਿੰਘ ਬਹੁਤਾ ਸਮਾਂ ਤਲਵੰਡੀ ਸਾਬੋ ਵਿਖੇ ਹੀ ਰਿਹਾ , ਭਾਵੇਂ ਸ਼ਹਿਜ਼ਾਦਪੁਰ ਨੂੰ ਜਿੱਤਣ ਉਪਰੰਤ ਉਸ ਨੇ ਇਸ ਨੂੰ ਆਪਣਾ ਨਵਾਂ ਹੈਡਕੁਆਰਟਰ ਬਣਾ ਦਿੱਤਾ ਸੀ । 1773 ਵਿੱਚ ਕਰਮ ਸਿੰਘ ਅਪਰ – ਗੰਗਾ ਦੋਆਬੇ ਦੇ ਇਲਾਕਿਆਂ ਤੱਕ ਜਾ ਪਹੁੰਚਿਆ ਜੋ ਕਿ ਸਰਦਾਰ ਜ਼ਾਬਿਤਾ ਖ਼ਾਨ ਰੋਹਿਲਾ ਦੇ ਕਬਜ਼ੇ ਵਿੱਚ ਸਨ । ਉਸ ਨੇ ਸਹਾਰਨਪੁਰ ਦੇ ਕਈ ਪਿੰਡਾਂ ਨੂੰ ਵੀ ਲੁੱਟ ਲਿਆ । 1784 ਵਿੱਚ ਕਰਮ ਸਿੰਘ ਦੀ ਮੌਤ ਹੋਈ । ਕਰਮ ਸਿੰਘ ਦਾ ਵੱਡਾ ਲੜਕਾ ਗੁਲਾਬ ਸਿੰਘ ਮਿਸਲ ਦਾ ਨਵਾਂ ਸਰਦਾਰ ਬਣਿਆਂ ਗੁਲਾਬ ਸਿੰਘ ਦੀ 1844 ਵਿੱਚ ਮੌਤ ਹੋ ਗਈ ।
ਜੋਰਾਵਰ ਸਿੰਘ ਤਰਸਿੱਕਾ
ਸ਼ਹੀਦਾਂ ਦੀ ਮਿਸਲ ) : ਇਹ ਸਿੱਖਾਂ ਦੀਆਂ ਬਾਰਾਂ ਮਿਸਲਾਂ ਵਿਚੋਂ ਇਕ ਮਿਸਲ ਸੀ ਅਤੇ ਇਸ ਨੂੰ ਨਿਹੰਗਾਂ ਦੀ ਮਿਸਲ ਵੀ ਕਿਹਾ ਜਾਂਦਾ ਸੀ । ਜਿਵੇਂ ਕਿ ਇਸ ਦੇ ਨਾਂ ਤੋਂ ਹੀ ਪਤਾ ਚਲਦਾ ਹੈ ਇਸ ਮਿਸਲ ਦਾ ਖਾਲਸਾ ਪੰਥ ਲਈ ਹੋਣ ਵਾਲੇ ਸ਼ਹੀਦਾਂ ਨਾਲ ਬਹੁਤ ਸਬੰਧ ਹੈ । ਇਸ ਮਿਸਲ ਦੇ ਹੋਂਦ ਵਿਚ ਆਉਣ ਬਾਰੇ ਇਤਿਹਾਸਕਾਰਾਂ ਨੇ ਵੱਖ ਵੱਖ ਵਿਚਾਰ ਪ੍ਰਗਟਾਏ ਹਨ । ਇਕ ਵਿਚਾਰ ਅਨੁਸਾਰ ਇਸ ਮਿਸਲ ਦੀ ਨੀਹ ਬਾਬਾ ਦੀਪ ਸਿੰਘ ਜੀ ਨੇ ਰੱਖੀ ਸੀ । ਉਹ ਜੰਗ ਦੇ ਮੈਦਾਨ ਵਿਚ ਸਦਾ ਮੋਹਰੀ ਹੋ ਕੇ ਲੜਦੇ ਸਨ ਜਿਸ ਕਰਕੇ ਉਨ੍ਹਾਂ ਦੇ ਜੱਥੇ ਦਾ ਨਾ ‘ ਸ਼ਹੀਦਾਂ ਦਾ ਜੱਥਾ ” ਪੈ ਗਿਆ ਅਤੇ ਬਾਬਾ ਦੀਪ ਸਿੰਘ ਜੀ ਦੇ ਨਾਂ ਨਾਲ ‘ ਸ਼ਹੀਦ ’ ਸ਼ਬਦ ਜੁੜ ਗਿਆ । ਇਕ ਹੋਰ ਵਿਚਾਰ ਅਨੁਸਾਰ ਇਸ ਮਿਸਲ ਦਾ ਬਾਨੀ ਸਰਦਾਰ ਸਦਾ ਸਿੰਘ ਸੀ ਜੋ ਸ੍ਰੀ ਦਮਦਮਾ ਸਾਹਿਬ ( ਤਲਵੰਡੀ ) ਦਾ ਜਥੇਦਾਰ ਸੀ । ਇਨ੍ਹਾਂ ਨੇ ਜਲੰਧਰ ਦੇ ਮੁਸਲਮਾਨ ਗਵਰਨਰ ਨਾਲ ਲੜ ਕੇ ਸ਼ਹਾਦਤ ਪ੍ਰਾਪਤ ਕੀਤੀ ਸੀ । ਕਿਹਾ ਜਾਂਦਾ ਹੈ ਕਿ ਇਸ ਦਾ ਸੀਸ ਵੀ ਲੜਾਈ ਵਿਚ ਕਟਿਆ ਗਿਆ ਸੀ ਅਤੇ ਆਪਣੇ ਘੋੜੇ ਤੇ ਜ਼ਮੀਨ ਉੱਤੇ ਡਿਗਣ ਤੋਂ ਪਹਿਲਾਂ ਇਸ ਨੇ ਕਈ ਦੁਰਾਨੀ ਸਿਪਾਹੀਆਂ ਨੂੰ ਮਾਰ ਦਿੱਤਾ ਸੀ । ਅਜਿਹੀ ਲੜਾਈ ਕਾਰਨ ਸ . ਸਦਾ ਸਿੰਘ ਨੂੰ ‘ ਸ਼ਹੀਦ ’ ਕਿਹਾ ਜਾਣ ਲਗ ਪਿਆ ਅਤੇ ਉਸ ਦੇ ਪੈਰੋਕਾਰ ਵੀ ਆਪਣੇ ਨਾਂ ਪਿੱਛੇ ਸ਼ਹੀਦ ਦਾ ਉਪ – ਨਾ ਲਾਉਣ ਲਗ ਪਏ । ਇਸ ਮਿਸਲ ਦੇ ਮੈਂਬਰ ਆਮ ਕਰਕੇ ਨਿਹੰਗ ( ਅਕਾਲੀ ) ( ਸਿੱਖ ਸ਼ਰਧਾਲੂਆਂ ਦਾ ਇਕ ਵਰਗ ਜਿਸ ਦੀ ਬੁਨਿਆਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਰੱਖੀ ਸੀ ) ਜਿਹੜੇ ਨੀਲੇ ਰੰਗ ਦੇ ਬਸਤਰ ਪਹਿਨਦੇ ਸਨ , ਹੱਥਾਂ ਵਿਚ ਸਰਬ ਲੋਹੇ ਦੇ ਕੜੇ ਅਤੇ ਆਪਣੇ ਸਿਰ ਦੁਆਲੇ ਇਕ ਗੋਲ ਤੇਜ਼ ਧਾਰ ਵਾਲਾ ਚੱਕਰ ਪਹਿਨਦੇ ਸਨ । ਇਨ੍ਹਾਂ ਅਕਾਲੀਆਂ ਨੇ ਹੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਅਤੇ ਪਿੱਛੋਂ ਸਿੱਖ ਤਾਕਤ ਸਥਾਪਿਤ ਕਰਨ ਵਿਚ ਬਹੁਤ ਅਹਿਮ ਰੋਲ ਅਦਾ ਕੀਤਾ ਸੀ । ਗਿਆਨੀ ਗਿਆਨ ਸਿੰਘ ਜੀ ਨੇ ਵੀ ਆਪਣੀ ਪੁਸਤਕ ਸ਼ਮਸ਼ੇਰ ਖਾਲਸਾ ( ਭਾਗ ਦੂਜਾ ) ਵਿਚ ਲਿਖਿਆ ਹੈ ਕਿ ਸ਼ਹੀਦਾਂ ਦੀ ਮਿਸਲ ਦੇ ਅਸਲ ਮਾਲਕ ਬਾਬਾ ਦੀਪ ਸਿੰਘ ਸ਼ਹੀਦ , ਪਿੰਡ ਪੋਹੂਵਿੰਡ , ਜਿਲ੍ਹਾ ਅੰਮ੍ਰਿਤਸਰ ਦੇ ਸਨ । ਸਰਦਾਰ ਗੁਰਬਖਸ਼ ਸਿੰਘ ਪਿੰਡ ਲੀਲ , ਜ਼ਿਲ੍ਹਾ ਅੰਮ੍ਰਿਤਸਰ , ਸੁਧ ਸਿੰਘ ਵਾਸੀ ਪਿੰਡ ਦਕੋਹਾ ਜਲੰਧਰ , ਪ੍ਰੇਮ ਸਿੰਘ , ਸ਼ੇਰ ਸਿੰਘ , ਦਰਗਾਹਾ ਸਿੰਘ ਹੀਰਾ ਸਿੰਘ ਆਦਿ ਉਸ ਦੇ ਸਿਰਕੱਢ ਸਾਥੀ ਸਨ । ਬਾਬਾ ਦੀਪ ਸਿੰਘ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਛੱਕਿਆ ਸੀ ਅਤੇ ਗੁਰੂ ਸਾਹਿਬ ਦੀਆ ਲੜਾਈਆਂ ਵਿਚ ਵਧ – ਚੜ੍ਹਕੇ ਹਿੱਸਾ ਲਿਆ । ਜਦੋਂ ਦਸਵੇਂ ਪਾਤਸ਼ਾਹ ਦੱਖਣ ਵੱਲ ਨੰਦੇੜ ਨੂੰ ਗਏ ਤਾਂ ਉਨ੍ਹਾਂ ਨੇ ਬਾਬਾ ਦੀਪ ਸਿੰਘ ਜੀ ਨੂੰ ਦਮਦਮਾ | ਸਾਹਿਬ ਦਾ ਜਥੇਦਾਰ ਥਾਪ ਕੇ ਇਥੋਂ ਦੀ ਸੇਵਾ ਸੌਂਪੀ । ਇਸੇ ਥਾਂ ਉੱਤੇ ਹੀ ਬਾਬਾ ਜੀ ਨੇ ਇਕ ਖੂਹ ਲਗਵਾਇਆ ਸੀ ਜੋ ਅੱਜ ਵੀ ਮੌਜੂਦ ਹੈ । ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਵੱਲ ਆਏ ਤਾਂ ਬਾਬਾ ਦੀਪ ਸਿੰਘ ਜੀ ਆਪਣੇ ਸਾਥੀਆਂ ਸਮੇਤ ਬਾਬਾ ਬੰਦਾ ਸਿੰਘ ਬਹਾਦਰ ਨਾਲ ਜਾ ਰਲੇ ਸਨ ਅਤੇ ਉਨ੍ਹਾਂ ਨੇ ਬੜੀ ਬਹਾਦਰੀ ਦੇ ਜੌਹਰ ਵਿਖਾਏ । ਬਾਬਾ ਬੰਦਾ ਸਿੰਘ ਦੀ ਸ਼ਹਾਦਤ ਉਪਰੰਤ ਬਾਬਾ ਦੀਪ ਸਿੰਘ ਜੀ ਨੇ ਫਿਰ ਦਮਦਮਾ ਸਾਹਿਬ ਆ ਮੱਲਿਆ । ਬਾਬਾ ਜੀ ਨੇ ਸੰਨ 1726 ( ਸੰਮਤ 1783 ਬਿਕਰਮੀ ) ਵਿਚ ਇਥੇ ਬੀੜ ਤੋਂ ਉਤਾਰਾ ਕਰਕੇ ਚਾਰ ਹੋਰ ਬੀੜਾਂ ਤਿਆਰ ਕੀਤੀਆਂ । ਇਨ੍ਹਾਂ ਬਾਰੇ ਬੀੜਾਂ ਵਿਚੋਂ ਇਕ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ , ਇਕ ਸ੍ਰੀ ਪਟਨਾ ਸਾਹਿਬ ਅਤੇ ਇਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਭੇਜ ਦਿੱਤੀ । ਚੌਥੀ ਬੀੜ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਰੱਖੀ ਗਈ । ਸੰਨ 1748 ਵਿਚ ਜਦੋਂ ਸਿੱਖ ਮਿਸਲਾ ਹੋਂਦ ਵਿਚ ਆਈਆਂ ਤਾਂ ਸ਼ਹੀਦਾਂ ਦੀ ਇਕ ਵੱਖਰੀ ਮਿਸਲ ਬਣੀ ਜਿਸ ਦੇ ਜੱਥੇਦਾਰ ਬਾਬਾ ਦੀਪ ਸਿੰਘ ਜੀ ਥਾਪੇ ਗਏ । ਸੰਨ 1659 ( 1816 ਬਿਕਰਮੀ ) ਨੂੰ ਅਦੀਨਾ ਬੇਗ ਦੀ ਮੌਤ ਉਪਰੰਤ ਜਲੰਧਰ ਦਾ ਇਲਾਕਾ ਸਿੱਖਾਂ ਦੇ ਅਧਿਕਾਰ ਖੇਤਰ ਵਿਚ ਆ ਗਿਆ । ਇਸ ਵੱਲੋਂ ਬਾਬਾ ਦੀਪ ਸਿੰਘ ਨੇ ਮੁਹੰਮਦ ਅਮੀਨ ਸਿਆਲਕੋਟ ਦਾ ਇਲਾਕਾ ਜਿੱਤ ਕੇ ਆਪਣੇ ਸਾਥੀਆਂ – ਦਿਆਲ ਸਿੰਘ ਅਤੇ ਨੱਥਾ ਸਿੰਘ ਸ਼ਹੀਦ ਦੇ ਸਪੁਰਦ ਕਰ ਦਿੱਤਾ । ਇਹ ਸਰਦਾਰ ਇਸ ਇਲਾਕੇ ਵਿਚੋਂ ਕੁਝ ਸਾਲਾਨਾ ਰਕਮ , ਸ਼ਹੀਦ ਕਰਮ ਸਿੰਘ ਦੇ ਵੇਲੇ ਤੱਕ ਪਹੁੰਚਾਉਂਦੇ ਰਹੇ ਪਰ ਗੁਲਾਬ ਸਿੰਘ ਦੇ ਭੈੜੇ ਸੁਭਾਅ ਕਾਰਨ ਇਨ੍ਹਾਂ ਸਰਦਾਰਾਂ ਨੇ ਸਿਆਲਕੋਟ ਦੀ ਜਾਗੀਰ ਦਰਬਾਰ ਬੇਰ ਬਾਬਾ ਨਾਨਕ ਸਾਹਿਬ ਦੇ ਨਾਉਂ ਲਗਾ ਦਿੱਤੀ । ਸੰਨ 1760 ( 1817 ਬਿਕਰਮੀ ) ਨੂੰ ਬਾਬਾ ਦੀਪ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਰਤਾਰਪੁਰ ਵਾਲੀ ਬੀੜ ਦੇ ਨਾਲ ਦਮਦਮਾ ਸਾਹਿਬ ਵਿਚ ਬੀੜ ਦੀ ਸੁਧਾਈ ਕੀਤੀ । ਅਹਿਮਦ ਸ਼ਾਹ ਅਬਦਾਲੀ ਚੌਥੇ ਹਮਲੇ ਤੋਂ ਪਰਤਦਾ ਹੋਇਆ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਲਾਹੌਰ ਦਾ ਸੂਬੇਦਾਰ ਬਣਾ ਗਿਆ ਅਤੇ ਜਹਾਨ ਖ਼ਾਂ ਨੂੰ ਉਸ ਦਾ ਨਾਇਬ ਤੇ ਸੈਨਾਪਤੀ ਬਣਾ ਗਿਆ । ਇਸ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੀ ਸੰਭਾਲ ਤੇ ਰਾਖੀ ਬਾਬਾ ਗੁਰਬਖਸ਼ ਸਿੰਘ ਪਿੰਡ ਲੀਲ , ਤਹਿਸੀਲ ਕਸੂਰ ਵਾਲੇ ਕਰ ਰਹੇ ਸਨ । ਉਹ ਆਪਣੇ ਥੋੜ੍ਹੇ ਜਿਹੇ ਸਾਥੀਆਂ ਸਮੇਤ ਹੀ ਦਰਬਾਰ ਸਾਹਿਬ ਦੀ ਰਾਖੀ ਕਰਦੇ ਅਤੇ ਦੁਰਾਨੀਆਂ ਨਾਲ ਬਹਾਦਰਾਂ ਵਾਂਗ ਲੜਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ । ਸੰਨ 1756 ( ਸੰਮਤ 1813 ) ਨੂੰ ਜਦੋਂ ਦੁਰਾਨੀਆਂ ਨੇ ਕੁਝ ਤਾਕਤ ਫੜ ਲਈ ਤਾਂ ਜਹਾਨ ਖ਼ਾਂ ਨੇ ਅੰਮ੍ਰਿਤਸਰ ਉਪਰ ਕਬਜ਼ਾ ਕਰ ਲਿਆ ਅਤੇ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰਨੀ ਸ਼ੁਰੂ ਕੀਤੀ । ਸਰੋਵਰ ਨੂੰ ਪੂਰ ਦਿੱਤਾ ਅਤੇ ਬਹੁਤ ਸਾਰੇ ਗੁਰਦੁਆਰੇ ਮਲੀਆਮੈਂਟ ਕਰ ਦਿੱਤੇ । ਇਹ ਖਬਰਾਂ ਦਮਦਮਾ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਕੋਲ ਵੀ ਪਹੁੰਚ ਗਈਆਂ । ਬਾਬਾ ਜੀ ਨੇ ਉਸ ਵਕਤ ਆਪਣੇ ਭਤੀਜੇ ਸਦਾ ਸਿੰਘ ਨੂੰ ਦਮਦਮਾ ਸਾਹਿਬ ਦਾ ਜਥੇਦਾਰ ਥਾਪ ਕੇ ਆਪਣੀਆਂ ਫੌਜਾਂ ਨਾਲ ਅੰਮ੍ਰਿਤਸਰ ਵੱਲ ਨੂੰ ਚੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ । ਬਾਬਾ ਦੀਪ ਸਿੰਘ ਜੀ ਨੇ ਵੱਖ ਵੱਖ ਪਿੰਡਾਂ ਵਿਚ ਉੱਤਰੀਆਂ ਖਾਲਸਾ ਫ਼ੌਜਾਂ ਨੂੰ ਸੱਦੇ ਭੇਜ ਦਿੱਤਾ । ਬਾਬਾ ਦੀਪ ਸਿੰਘ ਜੀ ਦੀ ਆਵਾਜ਼ ਤੇ ਕੋਈ ਪੰਜ ਹਜਾਰ ਸਵਾਰ ( ਕਈਆਂ ਇਤਿਹਾਸਕਾਰਾਂ ਨੇ ਦਸ ਹਜ਼ਾਰ ਲਿਖਿਆ ਹੈ ) ਕੁਰਬਾਨੀ ਦੇਣ ਲਈ ਮੈਦਾਨ ਵਿਚ ਆ ਨਿਤਰੇ । ਦੁਸਹਿਰੇ ਵਾਲੇ ਦਿਨ ਬਾਬਾ ਦੀਪ ਸਿੰਘ ਨੇ ਇਸ ਦਲ ਦੀ ਅਗਵਾਈ ਕਰਦਿਆਂ ਸ੍ਰੀ ਦਮਦਮਾ ਸਾਹਿਬ ਤੋਂ ਕੂਚ ਕਰ ਦਿੱਤਾ । ਖਾਲਸਾ ਦਲ ਦੀ ਚੜ੍ਹਾਈ ਦੀ ਖ਼ਬਰ ਸੁਣ ਕੇ ਦੁੱਰਾਨੀ ਫ਼ੌਜਾਂ ਵੀ ਤਿਆਰ – ਬਰ – ਤਿਆਰ ਹੋ ਗਈਆਂ । ਜਹਾਨ ਖ਼ਾਂ ਆਪਣੀਆਂ ਫ਼ੌਜਾਂ ਨਾਲ ਗੋਲ੍ਹਵੜ੍ਹ ਦੇ ਕੋਲ ਆਣ ਡਟਿਆ । ਦੂਜੇ ਪਾਸੇ ਬਾਬਾ ਦੀਪ ਸਿੰਘ ਜੀ ਦੀਆਂ ਫੌਜਾਂ ਵੀ ਰਣਭੂਮੀ ਵਿਚ ਆ ਡਟੀਆਂ । ਦੋਹਾਂ ਪਾਸਿਆਂ ਵੱਲੋਂ ਘਮਸਾਨ ਦੀ ਲੜਾਈ ਹੋਈ । ਸਿੰਘਾਂ ਨੇ ਅੰਮ੍ਰਿਤਸਰ ਪੁਜਣ ਦੀ ਕੋਸ਼ਿਸ਼ ਲਈ ਅਜਿਹੀਆਂ ਤਲਵਾਰਾਂ ਵਾਰੀਆਂ ਅਤੇ ਲਾਸਾਨੀ ਦਲੇਰੀ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)