14 ਫਰਵਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ਆਉ ਸੰਖੇਪ ਝਾਤ ਮਾਰੀਏ ਗੁਰੂ ਸਾਹਿਬ ਜੀ ਦੇ ਜੀਵਨ ਕਾਲ ਤੇ ਜੀ ।
ਸੋਢੀ ਸੁਲਤਾਨ ਗੁਰੂ ਰਾਮਦਾਸ ਸਾਹਿਬ ਜੀ ਦੇ ਵੰਸ਼ ਵਿੱਚੋ ਗੁਰੂ ਅਰਜਨ ਸਾਹਿਬ ਦੇ ਪੜਪੋਤੇ , ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੋਤਰੇ , ਬਾਬਾ ਗੁਰਦਿੱਤਾ ਜੀ ਦੇ ਪੁੱਤਰ , ਮਹਾਂਬਲੀ ਯੋਧੇ ਫੌਲਾਦ ਵਾਂਗ ਮਜਬੂਰ ਸਰੀਰ ਦੇ ਮਾਲਿਕ ਫੁੱਲਾਂ ਦੀ ਤਰਾਂ ਨਰਮ ਦਿਲ ਗੁਰੂ ਹਰਿਰਾਇ ਸਾਹਿਬ ਜੀ ਦਾ ਪ੍ਰਕਾਸ਼ ਮਾਤਾ ਨਿਹਾਲ ਕੌਰ ਜੀ ਦੀ ਪਵਿੱਤਰ ਕੁੱਖ ਤੋ ੧੪ ਫਰਵਰੀ ੧੬੩੦ ਨੂੰ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੋਇਆ ਸੀ । ਗੁਰੂ ਹਰਿਗੋਬਿੰਦ ਸਾਹਿਬ ਜੀ ਆਪਣੇ ਪੋਤਰੇ ਹਰਿਰਾਇ ਸਾਹਿਬ ਜੀ ਨੂੰ ਬਚਪਨ ਤੋ ਹੀ ਬਹੁਤ ਪਿਆਰ ਕਰਦੇ ਸਨ । ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਪੋਤਰੇ ਹਰਿਰਾਇ ਸਾਹਿਬ ਜੀ ਦੀ ਸਾਰੀ ਸਿੱਖਿਆ ਆਪਣੀ ਰੇਖ – ਦੇਖ ਹੇਠ ਕਰਵਾਈ। ਗੁਰੂ ਹਰਿਰਾਇ ਸਾਹਿਬ ਜੀ ਬਚਪਨ ਤੋ ਹੀ ਏਨੇ ਕੋਮਲ ਦਿਲ ਦੇ ਮਾਲਿਕ ਸਨ ਇਕ ਵਾਰ ਆਪ ਜੀ ਜਲੰਧਰ ਵਾਲੇ ਕਰਤਾਰਪੁਰ ਸਾਹਿਬ ਵਿੱਚ ਇਕ ਬਾਗ ਵਿੱਚ ਟਹਿਲ ਰਹੇ ਸਨ । ਅਚਾਨਕ ਥੋੜੀ ਤੇਜ ਹਵਾ ਚੱਲ ਪਈ ਆਪ ਨੇ ਸਰੀਰ ਦੇ ਉਪਰ ਕਾਫੀ ਖੁੱਲਾ ਚੋਲਾ ਪਾਇਆ ਹੋਇਆ ਸੀ । ਹਵਾ ਨਾਲ ਗੁਰੂ ਹਰਿਰਾਇ ਸਾਹਿਬ ਜੀ ਦਾ ਚੋਲਾ ਫੁੱਲਾ ਨਾਲ ਅੜ ਗਿਆ ਜਿਸ ਨਾਲ ਫੁੱਲ ਦੀਆਂ ਕੁਝ ਪੱਤੀਆਂ ਟੁੱਟ ਕੇ ਮਿੱਟੀ ਵਿੱਚ ਖਿੱਲੜ ਗਈਆਂ । ਇਹ ਵੇਖ ਕੇ ਆਪ ਜੀ ਦੁੱਖੀ ਜਹੇ ਹੋ ਕੇ ਫੁੱਲਾਂ ਦੇ ਬੂਟਿਆਂ ਕੋਲ ਖਲੋ ਗਏ ਅਤੇ ਮਨ ਵਿੱਚ ਕਹਿਣ ਲੱਗੇ ਇਹ ਸੁੰਦਰ ਫੁੱਲ ਟਾਹਣੀਆਂ ਨਾਲ ਲੱਗੇ ਕਿੰਨੇ ਸੋਹਣੇ ਲੱਗ ਰਹੇ ਸਨ। ਪਰ ਮੇਰੇ ਚੋਲੇ ਨਾਲ ਅੜ ਕੇ ਇਹ ਘੱਟੇ ਮਿੱਟੀ ਵਿੱਚ ਜਾ ਪਏ ਹਨ ਫੁੱਲਾਂ ਦੀ ਸੁੰਦਰਤਾਂ ਦਾ ਮਿੱਟੀ ਵਿੱਚ ਰੁਲਣਾ ਮਾੜੀ ਗੱਲ ਹੈ । ਗੁਰੂ ਹਰਿਰਾਇ ਸਾਹਿਬ ਜੀ ਸੋਚੀ ਪਏ ਫੁੱਲਾਂ ਕੋਲ ਖੜੇ ਸਨ ਕਿ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਉਥੇ ਆ ਗਏ। ਆਪਣੇ ਕੋਮਲ ਚਿਤ ਤੇ ਖੁਸ਼ ਦਿਲ ਪੋਤਰੇ ਪਾਸੋ ਸਹਿਮੇ ਜਹੇ ਹੋਣ ਦਾ ਕਾਰਨ ਪੁੱਛਿਆ ਤਾ ਗੁਰੂ ਹਰਿਰਾਇ ਸਾਹਿਬ ਜੀ ਨੇ ਫੁੱਲ ਵਾਲੀ ਸਾਰੀ ਘਟਨਾਂ ਦੱਸੀ । ਅਗੋ ਗੁਰੂ ਹਰਿਗੋਬਿੰਦ ਸਾਹਿਬ ਜੀ ਬੋਲੇ ਬੇਟਾ , ਜਦ ਏਹੋ ਜਿਹਾ ਜਾਮਾਂ ਪਾਇਆ ਹੋਵੇ ਜੋ ਖਿੰਡ ਕੇ ਦੂਰ ਤੱਕ ਜਾ ਸਕਦਾ ਹੋਵੇ ਤੇ ਕੋਮਲ ਚੀਜਾਂ ਨੂੰ ਨੁਕਸਾਨ ਪਹੁੰਚ ਸਕਦਾ ਹੋਵੇ ਤਾ ਆਪਣੇ ਚੋਲੇ ਨੂੰ ਸੰਕੋਚ ਕੇ ਚੱਲਣਾ ਚਾਹੀਦਾ ਹੈ । ਮੀਰੀ ਪੀਰੀ ਦੇ ਮਾਲਿਕ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਮਹਾਂਬਲੀ ਸੰਤ ਸਿਪਾਹੀ ਪੋਤਰੇ ਨੂੰ ਇਹ ਸਿਖਿਆ ਦਿੱਤੀ ਕਿ ਬੰਦੇ ਨੂੰ ਆਪਣੀ ਤਾਕਤ ਸੋਚ ਸਮਝ ਕੇ ਵਰਤਨੀ ਚਾਹੀਦੀ ਹੈ । ਸੁੱਤੇ ਸਿਧ ਜਾ ਵਿੱਸਰ ਭੋਲੇ ਵੀ ਕਿਸੇ ਨੂੰ ਅਜਾਈ ਦੁੱਖ ਤਕਲੀਫ਼ ਦੇਣੋ ਸੰਕੋਚ ਕਰਨਾਂ ਚਾਹੀਦਾ ਹੈ । ਜਿੰਨੀ ਤਾਕਤ ਵਧੇਰੇ ਹੋਵੇ ਓਨੀ ਹੀ ਵਧੇਰੇ ਜ਼ਿੰਮੇਵਾਰੀ ਮਹਿਸੂਸ ਕਰਨੀ ਚਾਹੀਦੀ ਹੈ ।
ਸ੍ਰੀ ਹਰਿਰਾਇ ਸਾਹਿਬ ਨੇ ਦਾਦਾ – ਗੁਰੂ ਜੀ ਦਾ ਇਹ ਉਪਦੇਸ਼ ਘੁੱਟ ਕੇ ਪੱਲੇ ਬੰਨ੍ਹਿਆ । ਸਾਰੀ ਉਮਰ ਇਸ ਅਨੁਸਾਰ ਵਰਤੋਂ ਕੀਤੀ ਅਤੇ ਤਾਣ ਹੁੰਦਿਆਂ ਨਿਤਾਣੇ ਹੋ ਕੇ ਵਰਤ ਕੇ ਵਿਖਾਇਆ । ਆਪ ਕਿਸੇ ਦਾ ਦਿਲ ਦੁਖਾਉਣ ਨੂੰ ਪਾਪ ਸਮਝਦੇ ਸਨ ।
ਅਨੋਖੇ ਸ਼ਿਕਾਰੀ— ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਾਂਗੂੰ ਸ੍ਰੀ ਗੁਰੂ ਹਰਿਰਾਏ ਸਾਹਿਬ ਵੀ ਸ਼ਿਕਾਰ ਦੇ ਪ੍ਰੇਮੀ ਅਤੇ ਤਕੜੇ ਸ਼ਿਕਾਰੀ ਸਨ , ਪਰ ਨਾਲ ਹੀ ਆਪ ਸ਼ਿਕਾਰ ਨੂੰ ਮਾਰਨ ਦੀ ਥਾਂ ਜਿਉਂਦੇ ਫੜਨ ਦਾ ਯਤਨ ਕਰਦੇ ਸਨ । ਜਿਹੜੇ ਜਾਨਵਰ ਫੜੇ ਜਾਂਦੇ ਸਨ , ਉਨ੍ਹਾਂ ਨੂੰ ਆਪਣੇ ਬਾਗ ਵਿੱਚ ਲਿਆ ਕੇ ਉਨ੍ਹਾਂ ਦੀ ਪਾਲਨਾ ਕਰਦੇ ਕਰਾਉਂਦੇ ਸਨ । ਆਪ ਦਾ ਬਾਗ ਇਸ ਤਰ੍ਹਾਂ ਇਕ ਤਰ੍ਹਾਂ ਦਾ ਚਿੜੀਆ – ਘਰ ਬਣ ਗਿਆ ਸੀ । ਦਵਾਈਖਾਨਾ- ਸ੍ਰੀ ਗੁਰੂ ਹਰਿਰਾਇ ਸਾਹਿਬ ਰੋਗੀ ਤੇ ਦੁਖੀ ਦਿਲਾਂ ਨੂੰ ਨਾਮ ਦਾਨ ਦੇ ਕੇ ਅਰੋਗ ਤੇ ਸੁਖੀ ਕਰਦੇ ਸਨ । ਉਨ੍ਹਾਂ ਵਿੱਚੋਂ ਬਦੀਆਂ ਔਗੁਣ ਕੱਢ ਕੇ , ਪਾਪ ਵਾਲੇ ਪਾਸੇ ਦੀਆਂ ਰੁਚੀਆਂ ਨੂੰ ਉਚੇ – ਸੁਚੇ ਜੀਵਨ ਵੱਲ ਪ੍ਰੇਰ ਕੇ ਅਤੇ ਢਹਿੰਦੀਆਂ ਕਲਾਂ ਵਾਲੇ ਰਾਹੋਂ ਹਟਾ ਕੇ ਚੜ੍ਹਦੀਆਂ ਕਲਾਂ ਵਿੱਚ ਵਿਚਰਨ ਦੀ ਜਾਚ ਦੱਸ ਕੇ ਉਨ੍ਹਾਂ ਨੂੰ ਨਰੋਏ ਤੇ ਬਲਵਾਨ ਬਣਾਉਂਦੇ ਸਨ । ਨਾਲ ਹੀ ਆਪ ਇਨਸਾਨਾਂ ਦੇ ਰੋਗੀ ਤਨਾਂ ਦੇ ਰੋਗ ਮਿਟਾਉਣ ਅਤੇ ਉਨ੍ਹਾਂ ਨੂੰ ਨਰੋਏ ਤੇ ਸੁਖੀ ਬਣਾਉਣ ਦਾ ਵੀ ਪ੍ਰਬੰਧ ਕਰਦੇ ਸਨ । ਆਪ ਨੇ ਬੜਾ ਵੱਡਾ ਦਵਾਈਖਾਨਾ ਖੋਲ੍ਹਿਆ ਅਤੇ ਉਸ ਵਿੱਚ ਬੜੀਆਂ ਕੀਮਤੀ ਤੇ ਦੁਰਲੱਭ ਦਵਾਈਆਂ ਮੰਗਵਾ ਕੇ ਰੱਖੀਆਂ । ਕੋਈ ਰੋਗੀ ਕਿਸੇ ਵੇਲੇ ਵੀ ਆ ਜਾਂਦਾ , ਉਸ ਨੂੰ ਮੁਫਤ ਦਵਾਈ ਤੇ ਖੁਰਾਕ ਮਿਲਦੀ ਅਤੇ ਉਸ ਦੀ ਪ੍ਰੇਮ ਨਾਲ ਟਹਿਲ ਸੇਵਾ ਕੀਤੀ ਜਾਂਦੀ । ਆਪ ਦਾ ਦਵਾਈਖਾਨਾ ਇੰਨਾਂ ਪ੍ਰਸਿੱਧ ਹੋ ਗਿਆ ਕਿ ਏਥੋਂ ਦਵਾਈਆਂ ਲੈਣ ਵਾਸਤੇ ਦੂਰੋਂ – ਦੂਰੋਂ ਲੋਕ ਆਇਆ ਕਰਦੇ ਸਨ । ਇਕ ਵਾਰ ਸ਼ਾਹ ਜਹਾਨ ਬਾਦਸ਼ਾਹ ਦਾ ਪੁੱਤ , ਦਾਰਾ ਸ਼ਿਕੋਹ , ਸਖ਼ਤ ਬੀਮਾਰ ਹੋ ਗਿਆ । ਹਕੀਮਾਂ ਨੇ ਖਾਸ ਕਿਸਮ ਦੇ ਵਜ਼ਨ ਦੀ ਹਰੜ ਤੇ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ