14 ਜੂਨ ਜਨਮ ਦਿਹਾੜਾ ਭਗਤ ਕਬੀਰ ਜੀ ... ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
🌹🌹
ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਜਿਨ੍ਹਾਂ 15 ਭਗਤਾਂ ਦੀ ਬਾਣੀ ਦਰਜ ਆ ਉਨ੍ਹਾਂ ਚੋਂ ਇਕ ਨੇ ਭਗਤ ਕਬੀਰ ਜੀ
ਭਗਤ ਜੀ ਦਾ ਜਨਮ ਜੇਠ ਸੁਦੀ ਪੰਦਰਾਂ 1398 ਈ: ਨੂੰ ਬਨਾਰਸ ਸ਼ਹਿਰ ਚ ਹੋਇਆ ਪਿਤਾ ਦਾ ਨਾਂ ਨੀਰੂ (ਅਲੀ) ਜੀ ਮਾਤਾ ਦਾ ਨਾਂ ਨੀਮਾ ਜੀ ਸੀ ਜਾਤ ਦੇ ਜੁਲਾਹੇ ਸਨ ਇਸ ਲਈ ਕੁਝ ਜਾਤ ਅਭਿਮਾਨੀਆਂ ਵੱਲ ਆਪ ਜੀ ਨੂੰ ਸ਼ੂਦਰ ਨੀਚ ਜ਼ਾਤ ਕਹਿ ਦੁਰਕਾਰਿਆ ਵੀ ਗਿਆ ਭਗਤ ਜੀ ਨੇ ਜਾਤੀਵਾਦ ਦੀ ਖੁੱਲ੍ਹ ਕੇ ਵਿਰੋਧ ਕੀਤੀ
ਆਪ ਜੀ ਨੇ ਸੁਆਮੀ ਰਾਮਾਨੰਦ ਜੀ ਨੂੰ ਗੁਰੂ ਧਾਰਨ ਕੀਤਾ ਇਹ ਗਾਥਾ ਵੀ ਅਨੋਖੀ ਹੈ ਰਾਮਾਨੰਦ ਜੀ ਰੋਜ਼ ਇਸ਼ਨਾਨ ਕਰਨ ਲਈ ਗੰਗਾ ਜਾਂਦੇ ਛੋਟੀ ਉਮਰੇ ਹੀ ਇਕ ਦਿਨ ਭਗਤ ਕਬੀਰ ਜੀ ਉਸ ਰਸਤੇ ਤੇ ਰਾਮਾਨੰਦ ਜੀ ਦੇ ਜਾਣ ਤੋਂ ਪਹਿਲਾਂ ਹੀ ਲੰਮੇ ਪੈ ਗਏ ਅੰਮ੍ਰਿਤ ਵੇਲਾ ਅਜੇ ਹਨ੍ਹੇਰਾ ਸੀ ਜਦੋਂ ਰਾਮਾਨੰਦ ਦੇ ਪੇੈੇਰ ਨੂੰ ਠੋਕਰ ਲੱਗੀ ਤਾਂ ਉਹਨਾ ਸੁਭਾਵਿਕ ਕਿਹਾ ਉਠੋ ਰਾਮ ਬੋਲੋ ਭਗਤ ਕਬੀਰ ਜੀ ਨੇ ਇਸਨੂੰ ਗੁਰਮੰਤਰ ਜਾਣ ਬੰਦਗੀ ਸ਼ੁਰੂ ਕਰ ਦਿੱਤੀ ਬੰਦਗੀ ਵੀ ਐਸੀ ਕਿ ਰੱਬ ਦਾ ਰੂਪ ਹੋਗੇ ਭਗਤ ਜੀ ਖੁਦ ਕਹਿੰਦੇ ਨੇ ਮੇਰੇ ਚ ਤੇ ਪ੍ਰਮਾਤਮਾ ਚ ਕੋਈ ਭੇਦ ਨੀ
ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ ॥੬॥੩॥
🌹🌹
ਭਗਤ ਜੀ ਗ੍ਰਹਿਸਤੀ ਨੇ ਉਨ੍ਹਾਂ ਦੀ ਪਤਨੀ ਦਾ ਨਾਮ ਲੋਈ ਜੀ ਸੀ ਦੋ ਬੱਚੇ ਸਨ ਪੁਤਰ ਕਮਾਲ ਜੀ ਤੇ ਪੁੱਤਰੀ ਕਮਾਲੀ ਆਰਥਿਕ ਪੱਖੋਂ ਭਗਤ ਜੀ ਇੰਨੇ ਗ਼ਰੀਬ ਕਿ ਪਾਈਆ ਘਿਉ ਅੱਧਾ ਕਿੱਲੋ ਦਾਲ ਲੂਣ ਤੇ ਮੰਜਾ ਬਿਸਤਰਾ ਵੀ ਪਰਮਾਤਮਾ ਕੋਲੋਂ ਮੰਗਦੇ ਆ
ਦੁਇ ਸੇਰ ਮਾਂਗਉ ਚੂਨਾ ॥
ਪਾਉ ਘੀਉ ਸੰਗਿ ਲੂਨਾ ॥
ਅਧ ਸੇਰੁ ਮਾਂਗਉ ਦਾਲੇ ॥
ਮੋਕਉ ਦੋਨਉ ਵਖਤ ਜਿਵਾਲੇ ॥੨॥
🌹
ਪਰ ਫਿਰ ਵੀ ਦਾਨੀ ਸੁਭਾਅ ਇੰਨਾ ਹੈ ਕਿ ਹਰ ਆਏ ਗਏ ਦੀ ਸੇਵਾ ਕਰਨੀ ਘਰਵਾਲੀ ਤੇ ਮਾਂ ਦਾ ਗਿਲਾ ਵੀ ਕਰਦੀਆ ਕਿ ਇੱਕ ਦੋ ਸਾਧ ਰਸਤੇ ਚ ਹੁੰਦੇ ਇੱਕ ਦੋ ਘਰੇ ਬੈਠੇ ਹੁੰਦੇ
ਬੱਚਿਆਂ ਨੂੰ ਖਾਣ ਲਈ ਨਹੀਂ ਮਿਲਦਾ ਇਹ ਕਬੀਰ ਸਾਧਾਂ ਨੂੰ ਲੰਗਰ ਖਵਉਦਾ ਰਹਿੰਦਾ ਜਿਹੜੀਆਂ ਚਾਰ ਰੋਟੀਆਂ ਪਕਾਈਆਂ ਹੋਣ ਉਨ੍ਹਾਂ ਨੂੰ ਖਵਾ ਦਿੰਦਾ ਹੈ ਤੇ ਸਾਨੂੰ ਕਹਿੰਦਾ ਹੈ ਛੋਲੇ ਖਾ ਕੇ ਸੌਂ ਜਓ
ਹਮ ਕਉ ਚਾਬਨੁ ਉਨ ਕਉ ਰੋਟੀ ॥੩॥
14 ਜੂਨ ਜਨਮ ਦਿਹਾੜਾ ਭਗਤ ਕਬੀਰ ਜੀ