14 ਮਾਰਚ ਦਾ ਇਤਿਹਾਸ
14 ਮਾਰਚ 1823 ਨੂੰ ਮਹਾਨ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੇ ਨੌਸ਼ਹਿਰੇ ਦੀ ਜੰਗ ਵਿੱਚ ਸ਼ਹਾਦਤ ਪ੍ਰਾਪਤ ਕੀਤੀ ਸੀ ।
ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜੋ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਅਤੇ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਹੋਏ। ਅਕਾਲੀ ਬਾਬਾ ਫੂਲਾ ਸਿੰਘ ਜੀ ਦੀ 62 ਸਾਲ ਦੀ ਆਯੂ ਵਿੱਚ ਇੱਕ ਇੱਕ ਦਿਨ ਗੁਰੂ ਦੇ ਲੇਖੇ ਲਾਇਆ ।ਐਸੀਆਂ ਰੂਹਾਂ ਵਿਰਲੀਆਂ ਹੀ ਸੰਸਾਰ ਤੇ ਆਉਂਦੀਆਂ ਹਨ। ਜਿਸ ਬਾਰੇ ਗੁਰਬਾਣੀ ਵਿੱਚ ਆਇਆ ਹੈ ।”ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ॥” ਐਸੀਆਂ ਰੂਹਾਂ ਜਨਮ ਮਰਨ ਤੋਂ ਰਹਿਤ ਹੁੰਦੀਆਂ ਹਨ, ਦੂਜਿਆਂ ਦਾ ਭਲਾ ਕਰਨ ਵਾਸਤੇ ਸੰਸਾਰ ਦਾ ਭਲਾ ਕਰਨ ਵਾਸਤੇ ਆਉਂਦੇ ਹਨ।
ਫੂਲਾ ਸਿੰਘ ਦਾ ਜਨਮ ਸੰਨ 1761 ਈ. ਵਿੱਚ ਸਰਦਾਰ ਈਸ਼ਰ ਸਿੰਘ ਤੇ ਮਾਤਾ ਹਰਿ ਕੌਰ ਦੇ ਘਰ ਹੋਇਆ।
ਮਾਲਵੇ ਦੀ ਧਰਤੀ ਤੇ ਬਾਂਗਰ ਵਾਲੇ ਪਾਸੇ ਨੂੰ ਜਾਈਏ ਤਾਂ ਸੁਣਿਆ ਹੋਣਾ ਸੁਨਾਮ ਤੇ ਸੁਨਾਮ ਤੋਂ ਅੱਗੇ ਇੱਕ ਪਿੰਡ ਹੈ ਬੁਢਲਾਢਾ, ਬੁਢਲਾਢੇ ਤੋਂ ਵੀ ਅੱਗੇ ਥੋੜ੍ਹਾ ਬਾਂਗਰ ਦੇਸ਼ ਸ਼ੁਰੂ ਹੋ ਜਾਂਦਾ ਹੈ ਹਰਿਆਣੇ ਵਾਲੇ ਪਾਸੇ ਜਿੱਥੇ ਬਾਂਗਰੂ ਲੋਕ ਰਹਿੰਦੇ ਆ ਉਸ ਇਲਾਕੇ ਵਿੱਚ ਦੇਹਲਾਂ ਪਿੰਡ ਵਿੱਚ ਬਾਬਾ ਈਸ਼ਰ ਸਿੰਘ ਜੀ ਦੇ ਘਰ ਬਾਬਾ ਫੂਲਾ ਸਿੰਘ ਜੀ ਦਾ ਜਨਮ ਹੋਇਆ। ਸਿੱਖੀ ਚ ਇਹ ਮਰਿਯਾਦਾ ਹੈ ਕੀ ਜਦੋਂ ਸਿੱਖ ਘਰ ਬੱਚਾ ਜਨਮ ਲੈਂਦਾ ਹੈ ਤਾਂ 21 ਵੇਂ ਦਿਨ ਸ਼੍ਰੀ ਆਦਿ ਗ੍ਰੰਥ ਸਾਹਿਬ ਵਿੱਚੋਂ ਹੁਕਮਨਾਮਾ ਲੈ ਕੇ ਨਾਮ ਰੱਖਿਆ ਜਾਂਦਾ ਹੈ। ਆਦਿ ਗ੍ਰੰਥ ਸਾਹਿਬ ਵਿੱਚੋਂ ਹੁਕਮਨਾਮਾ ਆਇਆ “ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰਿ ਸਮਝਾਇਆ ॥ ਆਨ ਸਗਲ ਬਿਧਿ ਕਾਂਮਿ ਨ ਆਵੈ ਹਰਿ ਹਰਿ ਨਾਮੁ ਧਿਆਇਆ ॥੧॥”। ਇੱਥੋ ਬਾਬਾ ਜੀ ਦਾ ਨਾਂ “ਫ” ਅੱਖਰ ਤੇ ਰੱਖਿਆ ਗਿਆ।ਬਾਬਾ ਈਸ਼ਰ ਸਿੰਘ ਜੀ, ਅਕਾਲੀ ਬਾਬਾ ਨੈਣਾ ਸਿੰਘ ਜੀ, ਬਾਬਾ ਤਪਾ ਸਿੰਘ ਜੀ ਤਿੰਨ ਭਰਾ ਸਨ। ਬਾਬਾ ਈਸ਼ਰ ਸਿੰਘ ਜੀ ਗ੍ਰਹਿਸਤੀ ਸਨ ਤੇ ਅਕਾਲੀ ਬਾਬਾ ਨੈਣਾ ਸਿੰਘ ਜੀ ਤੇ ਅਕਾਲੀ ਬਾਬਾ ਤਪਾ ਸਿੰਘ ਜੀ ਬਿਹੰਗਮ ਸਨ। ਤਿੰਨਾਂ ਭਰਾਵਾਂ ਨੇ ਛੋਟੇ ਹੁੰਦਿਆਂ ਹੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਰਹਿ ਕੇ ਬਾਬਾ ਦੀਪ ਸਿੰਘ ਜੀ ਤੋਂ ਆਦਿ ਗ੍ਰੰਥ,ਦਸਮ ਗ੍ਰੰਥ,ਸਰਬਲੋਹ ਗ੍ਰੰਥ ਦੀ ਵਿਦਿਆ ਲਈ ਅਤੇ ਸ਼ਸਤਰ ਵਿਦਿਆ, ਘੋੜਸਵਾਰੀ ਵੀ ਬਾਬਾ ਦੀਪ ਸਿੰਘ ਜੀ ਤੋਂ ਸਿੱਖੀ। ਤਿੰਨਾਂ ਭਾਈਆਂ ਵਿੱਚ ਬੜਾ ਪ੍ਰੇਮ ਸੀ, ਤਿੰਨੇ ਜੰਗਜ਼ੂ ਯੋਧੇ ਸਨ ਤੇ ਬਾਣੀ ਦੇ ਰਸੀਏ ਸਨ। ਪੁਰਾਤਨ ਵੇਲੇਆਂ ਵਿੱਚ ਸਾਰਿਆਂ ਸਿੰਘਾਂ ਨੂੰ ਆਦਿ ਗ੍ਰੰਥ, ਦਸਮ ਗ੍ਰੰਥ, ਸਰਬਲੋਹ ਗ੍ਰੰਥ ਦੀ ਬਾਣੀ ਕੰਠ ਹੁੰਦੀ ਸੀ। ਜਦੋਂ ਅਕਾਲੀ ਬਾਬਾ ਫੂਲਾ ਸਿੰਘ ਜੀ 1 ਸਾਲ ਦੇ ਸਨ ਤਾਂ ਅਕਾਲੀ ਜੀ ਦੇ ਪਿਤਾ ਜੀ ਬਾਬਾ ਈਸ਼ਰ ਸਿੰਘ ਜੀ ਵੱਡੇ ਘੱਲੂਘਾਰੇ ਵਿੱਚ ਫਰਵਰੀ 1761 ਵਿੱਚ ਸ਼ਹੀਦੀ ਪਾ ਗਏ।ਅਖੀਰਲੇ ਸਮੇਂ ਵਿੱਚ ਬਾਬਾ ਈਸ਼ਰ ਸਿੰਘ ਜੀ ਨਿਹੰਗ ਸਿੰਘ ਨੇ ਅਕਾਲੀ ਬਾਬਾ ਫੂਲਾ ਸਿੰਘ ਨੂੰ ਆਪਣੇ ਦੋਵੇਂ ਭਾਈਆਂ ਨੂੰ ਸੌਂਪਕੇ ਕਿਹਾ ਸੀ ਕੀ ਫੂਲਾ ਸਿੰਘ ਨੂੰ ਪੰਥ ਦਾ ਸੇਵਾਦਾਰ ਬਣਾਇਓ ਤੇ ਗੁਰੂ ਨਾਲ ਜੋੜੇਓ। ਬਾਬਾ ਨੈਣਾ ਸਿੰਘ ਤੇ ਬਾਬਾ ਤਪਾ ਸਿੰਘ ਜੀ ਨੇ ਅਕਾਲੀ ਜੀ ਨੂੰ ਪਾਲਿਆ, ਗੁਰਮਤਿ ਦੀ ਗੁੜਤੀ ਦਿੱਤੀ, ਅਕਾਲੀ ਜੀ ਨੇ ਸ਼ਸਤਰ ਵਿਦਿਆ, ਘੋੜਸਵਾਰੀ ਦੀ ਸਿੱਖਿਆ ਵੀ ਬਾਬਾ ਨੈਣਾ ਸਿੰਘ ਜੀ ਤੇ ਬਾਬਾ ਤਪਾ ਸਿੰਘ ਜੀ ਪਾਸੋਂ ਲਈ ਤੇ ਸੂਰਬੀਰ ਜੰਗੀ ਯੋਧੇ ਸਜ ਗਏ।ਓਸ ਸਮੇਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਜਥੇਦਾਰ ਅਕਾਲੀ ਬਾਬਾ ਜੱਸਾ ਸਿੰਘ ਜੀ ਆਹਲੁਵਾਲਿਆ ਹੁੰਦੇ ਸਨ, 1784 ਦੇ ਵਿੱਚ ਅਕਾਲੀ ਬਾਬਾ ਜੱਸਾ ਸਿੰਘ ਜੀ ਅਕਾਲ ਚਲਾਣਾ ਕਰ ਗਏ। ਬਾਬਾ ਜੱਸਾ ਸਿੰਘ ਜੀ ਆਹਲੁਵਾਲਿਆ ਜੀ ਦੇ ਅਕਾਲ ਚਲਾਣੇ ਤੋ ਬਾਅਦ ਪੰਥ ਦਾ ਇੱਕਠ ਹੋਇਆ ਤੇ ਪੰਥ ਦੇ ਅਗਲੇ ਜਥੇਦਾਰ ਦੀ ਚੌਣ ਕਰਨੀ ਸੀ ਜਿਸ ਲਈ ਯੋਗ ਧਾਰਮਿਕ ਤੇ ਸੂਰਬੀਰ ਸਿੰਘ ਚਾਹੀਦਾ ਸੀ। ਪੰਥ ਦੀ ਨਿਗਾਹ ਓਸ ਵੇਲੇ ਅਕਾਲੀ ਬਾਬਾ ਨੈਣਾ ਸਿੰਘ ਜੀ ਤੇ ਪਈ। ਬਾਬਾ ਨੈਣਾ ਸਿੰਘ ਜੀ ਗੁਰਮਤਿ ਦੇ ਧਾਰਨੀ, ਸ਼ਸਤਰ ਵਿਦਿਆ ਵਿੱਚ ਨਿਪੁਣ। ਹਠੀ ਤਪੀ ਜਪੀ ਸਨ। ਜਿੰਨਾ ਨੇ ਬਾਬਾ ਦੀਪ ਸਿੰਘ ਜੀ ਦੀ ਸੰਗਤ ਕੀਤੀ ਸੀ ਤੇ ਗੁਰਮਤਿ ਅਤੇ ਸ਼ਸਤਰ ਵਿਦਿਆ ਚ ਸੁਲਝੇ ਹੋਏ ਪੁਰਸ਼ ਸਨ। ਪੰਥ ਨੇ ਬਾਬਾ ਨੈਣਾ ਸਿੰਘ ਜੀ ਨੂੰ ਜਥੇਦਾਰ ਥਾਪ ਦਿੱਤਾ ਸੀ । ਬਾਬਾ ਨਰੈਣ ਸਿੰਘ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਜਥੇਦਾਰੀ ਨਿਬਾਹੀ ਤੇ ਸਿੱਖੀ ਦਾ ਬਹੁਤ ਪਰਚਾਰ ਕੀਤਾ ਤੇ ਫੂਲਾ ਸਿੰਘ ਨੂੰ ਹਮੇਸ਼ਾ ਆਪਣੇ ਨਾਲ ਰਖਦੇ ਸਨ ।
ਛੋਟੀ ਉਮਰ ਵਿੱਚ ਹੀ ਅਕਾਲੀ ਫੂਲਾ ਸਿੰਘ ਘੋੜ-ਸਵਾਰੀ, ਨਿਸ਼ਾਨੇਬਾਜ਼ੀ , ਤੇਗ ਵਾਹੁਣ ਅਤੇ ਵੀਰਤਾ ਭਰਪੂਰ ਹੋਰ ਕਰਤੱਬਾਂ ਵਿੱਚ ਨਿਪੁੰਨਤਾ ਹਾਸਲ ਕਰ ਚੁਕੇ ਸਨ । ਉਨ੍ਹਾ ਨੇ ਸ਼ਹੀਦਾਂ ਦੀ ਮਿਸਲ ਦੇ ਬਾਬਾ ਨਰੈਣ ਸਿੰਘ ਨਾਲ ਮਿਲਕੇ ਸਮੇ ਦੀ ਲੋੜ ਮੁਤਾਬਕ ਪੰਥ ਲਈ ਕਈ ਅਜਿਹੀਆਂ ਘਾਲਣਾ ਘਾਲੀਆਂ ਕਿ ਬਾਬਾ ਨੈਣਾ ਸਿੰਘ ਦੇ ਚਲਾਣੇ ਮਗਰੋਂ ਸਰਬ ਸੰਮਤੀ ਨਾਲ ਇਨ੍ਹਾ ਨੂੰ ਮਿਸਲ ਦਾ ਜਥੇਦਰ ਥਾਪ ਦਿਤਾ ਗਿਆ । ਸਰਦਾਰ ਨੈਰਣ ਸਿੰਘ ਦੀ ਮੌਤ ਤੋਂ ਬਾਅਦ ਆਪ ਅੰਮ੍ਰਿਤਸਰ ਜਿਥੇ ਅਜਕਲ ਅਕਾਲੀ ਫੂਲਾ ਸਿੰਘ ਬੁੰਗਾ ਹੈ ਆਪਣਾ ਨਿਵਾਸ ਅਸਥਾਨ ਬਣਾ ਲਿਆ । ਉਸ ਵੇਲੇ ਸਿੱਖ ਮਿਸਲਾਂ ਦੀਆਂ ਸਰਕਾਰਾਂ ਨੇ ਅਕਾਲੀ ਜੀ ਨੂੰ ਅਕਾਲ ਤਖ਼ਤ ਦੀ ਸੇਵਾ ਸੌਂਪ ਦਿੱਤੀ ਤੇ ਉਨ੍ਹਾਂ ਨੂੰ ਸ਼ਸਤਰਧਾਰੀ ਸਿੰਘਾਂ ਦੇ ਗੁਜ਼ਾਰੇ ਲਈ ਜਾਗੀਰ ਦੇ ਦਿੱਤੀ।
ਸੰਨ 1802 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਅਮ੍ਰਿਤਸਰ ਨੂੰ ਫਤਹਿ ਕਰਨ ਦਾ ਫੈਸਲਾ ਕੀਤਾ ਜੋ ਭੰਗੀ ਮਿਸਲ ਦੇ ਕਬਜ਼ੇ ਵਿਚ ਸੀ । ਜਦ ਆਪਜੀ ਨੂੰ ਪਤਾ ਚਲਿਆ ਤਾਂ ਆਪ ਦਾ ਪੰਥਕ ਪਿਆਰ ਨਾਲ ਭਰਪੂਰ ਹਿਰਦਾ ਬਹੁਤ ਦੁਖੀ ਹੋਇਆ । ਆਪਣੇ ਆਪਣੀ ਸਿਆਣਪ ਤੇ ਸੂਝ ਬੂਝ ਨਾਲ ਵਿੱਚ ਪੈ ਕੇ ਜੰਗ ਬੰਦ ਕਰਵਾ ਦਿਤੀ ਤੇ ਸਿਖਾਂ ਨੂੰ ਸਿਖਾਂ ਦਾ ਖੂਨ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Mangal Singh Rinku Rinku
9882284919