15 ਫਰਵਰੀ 1604 ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਅਨੰਦ ਕਾਰਜ ਮਾਤਾ ਦਮੋਦਰੀ ਜੀ ਨਾਲ ਹੋਇਆ ਆਉ ਸੰਖੇਪ ਝਾਤ ਮਾਰੀਏ ਮਾਤਾ ਦਮੋਦਰੀ ਜੀ ਦੇ ਇਤਿਹਾਸ ਤੇ ਜੀ ।
ਨਰਾਇਣ ਦਾਸ ਖੱਤਰੀ ਡਰੋਲੀ ਦੇ ਰਹਿਣ ਵਾਲਾ । ਆਪ ਦੇ ਦਾਦਾ ਜੀ ਭਾਈ ਪਾਰੋ ਜੀ ਗੁਰੂ ਅਮਰਦਾਸ ਜੀ ਦਾ ਅਨਿਨ ਸਿੱਖ ਸੀ । ਇਸ ਨੂੰ ਇਕ ਮੰਜੀ ਬਖਸ਼ੀ ਹੋਈ ਸੀ ਤੇ ਗੁਰਸਿੱਖ ਪ੍ਰਵਾਰ ਵਿਚੋਂ ਸਨ । ਗੁਰੂ ਅਮਰਦਾਸ ਜੀ ਨੇ ਕਿਸੇ ਵੇਲੇ ਕੋਈ ਵਾਕ ਕੀਤਾ ਸੀ ਕਿ ਭਾਈ ਪਾਰੋ ਦੀ ਸੰਤਾਨ ਦਾ ਗੁਰੂ ਘਰ ਨਾਲ ਰਿਸ਼ਤਾ ਬਣੇਗਾ । ਸੋ ਭਾਈ ਨਾਰਾਇਣ ਦੇ ਦੋ ਲੜਕੀਆਂ ਸਨ । ਵੱਡੀ ਸੀ ਰਾਮੋ ਤੇ ਛੋਟੀ ਦਮੋਦਰੀ । ਬੀਬੀ ਰਾਮੋ ਜੀ ਦਾ ਵਿਆਹ ਭਾਈ ਸਾਂਈ ਦਾਸ ਡੱਲੇ ਨਿਵਾਸੀ ਨਾਲ ਕਰ ਦਿੱਤਾ । ਇਸ ਪਿੰਡ ਵਿਚ ਵੀ ਮੰਜੀ ਪ੍ਰਚਾਰ ਹਿੱਤ ਤੀਜੇ ਪਾਤਸ਼ਾਹ ਨੇ ਸਥਾਪਤ ਕੀਤੀ ਸੀ । ਇਥੇ ਵੀ ਸਿੱਖੀ ਦਾ ਬੜਾ ਬੋਲਬਾਲਾ ਸੀ । ਸੋ ਸਾਂਈਂ ਦਾਸ ਵੀ ਗੁਰਸਿੱਖ ਸੀ । ਭਾਈ ਨਾਰਾਇਣ ਦਾਸ ਦੇ ਲੜਕਾ ਕੋਈ ਨਹੀਂ । ਸਾਈਂਦਾਸ ਨਾਲ ਬਹੁਤ ਪਿਆਰ ਕਰਦੇ ਸਨ । ਇਨ੍ਹਾਂ ਨੂੰ ਇਸ ਨੇ ਡਲੇ ਤੋਂ ਆਪਣੇ ਪਾਸ ਡਰੋਲੀ ਹੀ ਸੱਦ ਲਿਆ ।
( ਗੁਰੂ ) ਹਰਿਗੋਬਿੰਦ ਸਾਹਿਬ ਨੂੰ ਚੰਦੂ ਦੀ ਲੜਕੀ ਦਾ ਹੁੰਦਾ ਰਿਸ਼ਤਾ ਵੇਖ ਦਿੱਲੀ ਦੀ ਸੰਗਤ ਨੇ ਚੰਦੂ ਦੀ ਬਦਕਲਾਮੀ ਬਾਰੇ ਗੁਰੂ ਅਰਜਨ ਸਾਹਿਬ ਜੀ ਨੂੰ ਲਿਖਿਆ ਕਿ “ ਚੰਦੂ ਬੜਾ ਹੰਕਾਰਿਆ ਹੈ ਇਸ ਨੇ ਆਪਣੇ ਆਪ ਨੂੰ ਚੁਬਾਰਾ ਗੁਰੂ ਜੀ ਨੂੰ ਮੋਰੀ ਨਾਲ ਤੁਲਣਾ ਕੀਤੀ ਹੈ ਇਸ ਲਈ ਇਸ ਦੀ ਲੜਕੀ ਦਾ ਰਿਸ਼ਤਾ ਸਵੀਕਾਰ ਨਹੀਂ ਕਰਨਾ । ਕਿ ਚੰਦੂ ਦੁਸ਼ਟ ਗੁਰਬੀਲੇ ਦੁਰਬਚਨ ਸਿਉ ਹਮ ਉਰ ਨਸ਼ੀਲੇ ॥ ਆਪ ਚੁਬਾਰਾ ਬਣਿਓ ਪਾਪੀ ॥ ਗੁਰੂ ਕਾ ਘਰ ਇਨ ਮੋਰੀ ਥਾਪੀ । ਫਿਰ ਲਿਖਿਆ ਹੈ । ਨਿੰਦਾ ਯਾ ਬਿਧਿ ਇਨ ਗੁਰ ਗਾਦੀ ॥ ਕਰੀ ਨਾ ਚਾਹੀਏ ਇਨ ਸਿਉ ਸਾਦੀ ॥ ਇਧਰ ਗੁਰੂ ਜੀ ਅੰਮ੍ਰਿਤਸਰ ਸਿੱਖ ਸੰਗਤਾਂ ਵਿਚ ਪਧਾਰ ਰਹੇ ਸਨ ਕਿ ਦਿੱਲੀ ਦੇ ਸਿੱਖਾਂ ਦੀ ਚਿੱਠੀ ਪੜੀ ਤਾਂ ਗੁਰੂ ਜੀ ਨੇ ਕਿਹਾ ਕਿ “ ਸਾਨੂੰ ਨਿਰਮਾਣ ਘਰ ਦੀ ਲੋੜ ਹੈ। ਅਭਿਮਾਨੀ ਘਰ ਦੀ ਲੋੜ ਨਹੀਂ ਜੇ ਕਿਸੇ ਨਿਰਮਾਣ ਪੁਰਸ਼ ਦੀ ਲੜਕੀ ਮਿਲ ਜਾਵੇ ਤਾਂ ਚੰਗਾ ਹੈ ।
ਸੰਗਤ ਵਿਚ ਬੈਠੇ ਨਾਰਾਇਣ ਦਾਸ ਜਿਹੜਾ ਆਪਣੇ ਦਿਲ ਵਿਚ ਵਿਚਾਰਾਂ ਬਣਾ ਰਿਹਾ ਸੀ ਕਿਉਂ ਨਾ ਉਹ ਆਪਣੀ ਲੜਕੀ ਦਮੋਦਰੀ ਦਾ ਰਿਸ਼ਤਾ ਬਾਲਕ ਹਰਿਗੋਬਿੰਦ ਨੂੰ ਕਰ ਦੇਵੇ । ਲਾਗੇ ਬੈਠੇ ਆਪਣੇ ਜਵਾਈ ਸਾਂਈ ਦਾਸ ਦੇ ਕੰਨਾਂ ‘ ਚ ਗੱਲ ਕਰ ਉਠ ਖੜਾ ਹੋਇਆ ਗਲ ਵਿਚ ਪਰਨਾ ਪਾ ਖੜਾ ਹੋ ਹੱਥ ਜੋੜ ਕਹਿਣ ਲੱਗਾ “ ਮਹਾਰਾਜ ! ਜੇ ਚਾਹੋ ਤਾਂ ਦਾਸ ਦੀ ਪੁੱਤਰੀ ਦਮੋਦਰੀ ਤੁਹਾਡੇ ਸਾਹਿਬਜ਼ਾਦੇ ਲਈ ਹਾਜ਼ਰ ਹੈ । ਗੁਰੂ ਜੀ ਹਾਂ ਕਰ ਦਿੱਤੀ । ਏਸੇ ਸੰਗਤ ਵਿਚ ਡੱਲੇ ਦੀ ਹੋਰ ਸੰਗਤ ਭਾਈ ਨਾਰਾਇਣ ਦਾਸ ਦਾ ਸਾਰਾ ਪ੍ਰਵਾਰ ਹਾਜ਼ਰ ਸੀ । ਸਾਰੇ ਬੜੇ ਖੁਸ਼ ਹੋਏ । ਏਥੇ ਹੀ ਸਗਾਈ ਦੀ ਵਸਤੂਆਂ ਲਿਆ ਕੇ ਬਾਲਕ ਹਰਿਗੋਬਿੰਦ ਸਾਹਿਬ ਨੂੰ ਤਿਲਕ ਲਾ ਕੇ ਕੁੜਮਾਈ ਦੀ ਮਰਯਾਦਾ ਵੀ ਏਥੇ ਸੰਗਤ ਵਿਚ ਕਰ ਦਿੱਤੀ ਗਈ । ਅਕਾਲ ਪੁਰਖ ਅੱਗੇ ਅਰਦਾਸ ਕਰਕੇ ਤਿਲਕ ਲਾਇਆ ਗਿਆ । ਕੜਾਹ ਪ੍ਰਸਾਦ ਦੇ ਖੁਲ੍ਹੇ ਗੱਫੇ ਵਰਤਾਏ ਗਏ । ਸਭ ਨਾਲੋਂ ਵੱਧ ਇਸ ਖੁਸ਼ੀ ਰਾਮੋ ਤੇ ਸਾਂਈ ਦਾਸ ਜੀ ਨੂੰ ਹੋਈ । ਜਿਹੜੇ ਗੁਰੂ ਅਰਜਨ ਸਾਹਿਬ ਜੀ ਦੇ ਅਤਿ ਸ਼ਰਧਾਲੂ ਸਨ । ਸਾਰੀ ਡਰੋਲੀ ਦੀ ਸੰਗਤ ਬੜੀ ਖੁਸ਼ ਖੁਸ਼ ਵਾਪਸ ਪਿੰਡ ਪੁੱਜੇ ।
ਸੰਗਤਾਂ ਤਾਂ ਚੱਲ ਪਈਆਂ ਸੌਹਰਾ ਜਵਾਈ ਤੇ ਰਾਮੋ ਰਹਿ ਪਏ । ਹੁਣ ਗੁਰੂ ਜੀ ਨਾਲ ਵਿਆਹ ਦੀ ਵਿਚਾਰ ਬਣਾਉਣ ਲੱਗੇ । ਭਾਈ ਨਾਰਾਇਣ ਦਾਸ ਚਾਹੁੰਦਾ ਵਿਆਹ ਛੇਤੀ ਹੋ ਜਾਵੇ । ਗੁਰੂ ਜੀ ਨੇ ਦੋ ਤਿੰਨ ਮਹੀਨੇ ਉਡੀਕਣ ਲਈ ਕਿਹਾ । ਕਹਿ ਦਿੱਤਾ ਜਾਓ ਜਾ ਕੇ ਵਿਆਹ ਦੀ ਤਿਆਰੀ ਕਰ ਮਾਘ ਦੇ ਮਹੀਨੇ ਵਿਹਾਉਣ ਆਵਾਂਗੇ । ‘ ਹੁਣ ਸਾਰਾ ਪ੍ਰਵਾਰ ਖੁਸ਼ੀ ਖੁਸ਼ੀ ਉਥੋਂ ਤੁਰ ਪਿਆ । ਪਿੰਡ ਆ ਕੇ ਰਾਮੋ ਛੋਟੀ ਭੈਣ ਦੇ ਵਿਆਹ ਦੀਆਂ ਤਿਆਰੀਆਂ ਵਿਚ ਜੁਟ ਪਈ । ਬੀਬੀ ਰਾਮੋ ਨੂੰ ਆਪਣੀ ਭੈਣ ਦੇ ਗੁਰੂ ਘਰ ਜਾਣ ਦਾ ਬਹੁਤ ਚਾਅ ਸੀ । ਭੈਣ ਦਮੋਦਰੀ ਨੂੰ ਘੁਟ ਘੁਟ ਜੱਫੀਆਂ ਪਾਉਂਦੀ ਹੈ ਚਾਅ ਨਾਲ ਪੈਰ ਧਰਤੀ ਨਾਲ ਨਹੀਂ ਲਗਦਾ ਇਸ ਖੁਸ਼ੀ ਵਿਚ ਮਾਂ ਪਿਉ ਨੂੰ ਕੋਈ ਫਿਕਰ ਨਹੀਂ ਸਾਰਾ ਭਾਂਡਾ ਟੀਡਾ ਹੌਲੀ ਹੌਲੀ ਲਈ ਆਉਂਦੇ ਹਨ । ਚੀਜ਼ਾਂ ਵੀ ਚੋਟੀ ਦੀਆਂ ਬਣਾ ਰਹੇ ਹਨ ਕਿ ਗੁਰੂ ਘਰ ਜਾਣੀਆਂ ਹਨ । ਰਾਮੋ ਹਰ ਚੀਜ਼ ਨੂੰ ਆਪਣੇ ਸੁੰਦਰ ਜੀਜੇ ਨਾਲ ਮੇਚ ਕੇ ਲੈਂਦੀ ਕਿ ” ਆਹ ਉਸ ਸੁੰਦਰ ਮੁਖੜੇ ਨੂੰ ਬੜੀ ਫੱਬੇਗੀ ਕਰ ਕਰ ਆਪ ਹੀ ਗੱਲਾਂ ਕਰਦੀ ਰਹਿੰਦੀ । ਮਾਂ ਨੂੰ ਕਹਿੰਦੀ ਕਿ ਉਸ ਸੁੰਦਰ ਮੁਖੜੇ ਲਈ ਹਰ ਇਕ ਢੁਕਵੀਂ ਵਸਤੂ , ਬਸਤਰ ਆਦਿ ਬਣਾਉਂਣੇ ਹਨ ।
ਕਿਉਂਕਿ ਸਾਰਾ ਪਿੰਡ ਹੀ ਗੁਰਸਿੱਖਾਂ ਦਾ ਸੀ, ਸਾਰੇ ਸਿੱਖ ਤੇ ਸਿੱਖ ਬੀਬੀਆਂ ਵੱਧ ਤੋਂ ਵੱਧ ਚੰਗੀ ਤੇ ਯੋਗ ਵਸਤੂ ਤਿਆਰ ਕਰਨ ਦਾ ਅਭਿਆਸ ਸੀ । ਦਮੋਦਰੀ ਦੀ ਪ੍ਰੇਮੀ ਨੂੰ ਕਿਸੈ ਚੰਗਾ ਬਾਗ , ਫੁਲਕਾਰੀ ਚੰਗਾ ਪੱਟ ਲਾ ਕੇ ਕੱਢ ਦਿੱਤਾ । ਹਰ ਕੋਈ ਸਮਝਦੀ ਸੀ ਇਹ ਚੀਜ਼ਾਂ ਗੁਰੂ ਘਰ ਜਾ ਰਹੀਆਂ । ਇਹ ਵੀ ਇਕ ਗੁਰੂ ਘਰ ਦੀ ਸੇਵਾ ਹੈ । ਕਿਸੇ ਨੇ ਕਿਸੇ ਤਰਾਂ ਦੀ ਫੁਲਕਾਰੀ ਕਿਸੇ ਨੇ ਕਿਸੇ ਰੰਗ ਦਾ ਬਾਗ ਕੱਢ ਕੱਢ ਕੇ ਲਿਆ ਲਿਆ ਦੇਂਦੀਆਂ ਕਹਿੰਦੀਆਂ ਹਨ । ਪ੍ਰੇਮ ਦੇਈਏ ! ਜੇ ਇਹ ਲੀਰ ਆਪਣੀ ਪੁੱਤਰੀ ਲਈ ਕਬੂਲ ਲਵੇ ਤਾਂ ਸਾਡੇ ਵੀ ਧੰਨ ਭਾਗ ਹੋਣਗੇ । ਇਸ ਵਸੀਲੇ ਹੀ ਜੋ ਇਹ ਨਿਕਾਰੀ ਸ਼ੈਅ ਸਤਿਗੁਰੂ ਦੇ ਦਰਬਾਰ ਅਪੜ ਪਵੇ । ਅਰ ਸ੍ਰੀ ਗੰਗਾ ਵਰਗੀ ਧਰਮ ਮੂਰਤ ਦੇ ਪਿਆਰੇ ਹੱਥ ਇਨਾਂ ਨੂੰ ਇਕ ਵੇਰ ਛੋਹ ਲੈਣ । ਭਾਈ ਵੀਰ ਸਿੰਘ ਅਸ਼ਟ ਚਮਤਕਾਰ ਪੰਨਾ ੯ ਇਹ ਵਸਤੂਆਂ ਮਾਤਾ ਪ੍ਰੇਮ ਦੇਈ ਕਬੂਲਣੋਂ ਨਾਂਹ ਨਾ ਕਰਦੀ ਸਗੋਂ ਕਹਿੰਦੀ ਸਾਡੇ ਧੰਨਭਾਗ ਜਿਸ ਘਰ ਵਿਚ ਕੁਲਤਾਰੂ ਪੁੱਤਰੀ ਜਨਮੀ ਹੈ । ਵਿਆਹ : ਇਧਰ ਮਾਤਾ ਗੰਗਾ ਜੀ ਸਾਰੇ ਸ਼ਗਨ ਵਿਹਾਰ ਆਪਣੇ ਲਾਡਲੇ ਦੇ ਕਰ ਗੁਰੂ ਜੀ ਦੀ ਸੰਗਤ ਸੰਬੰਧੀ ਅੰਮ੍ਰਿਤਸਰ ਤੋਂ ਚਲ ਤਰਨ ਤਾਰਨ ਖਡੂਰ ਸਾਹਿਬ ਦਾਤੂ ਜੀ ਪਹਿਲਾਂ ਹੀ ਨਾਲ ਸੀ । ਫਿਰ ਬਾਬਾ ਮੋਹਨ ਜੀ ਦੀਆਂ ਅਸੀਸਾਂ ਗੋਇੰਦਵਾਲ ਆ ਲਈਆਂ । ਬਾਬਾ ਮੋਹਰੀ ਜੀ ਪਹਿਲਾਂ ਹੀ ਪ੍ਰਵਾਰ ਸਮੇਤ ਨਾਲ ਸਨ । ਫਿਰ ਸੁਲਤਾਨਪੁਰ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹਾਂ ਵਾਲੇ ਅਸਥਾਨਾਂ ਦੇ ਦਰਸ਼ਨ ਕੀਤੇ । ਅਗਲੇ ਦਿਨ ਡੱਲੇ ਪੁੱਜ ਗਏ । ਸੰਗਤ ਤੇ ਸਾਕ ਸੰਬੰਧੀਆਂ ਨੇ ਆਈ ਬਰਾਤ ਦਾ ਬੜਾ ਸਵਾਗਤ ਕੀਤਾ ਤੇ ਜੋਟੀਆਂ ਚ ਜੀ ਆਇਆਂ ਦੇ ਸ਼ਬਦ ਪੜੇ । ਕੁੜਮਾਂ ਦੀ ਮਿਲਣੀ ਹੋਈ ਭਾਈ ਨਾਰਾਇਣ ਦਾਸ ਨੇ ਗੁਰੂ ਅਰਜਨ ਦੇਵ ਜੀ ਦੇ ਗਲ ਹਾਰ ਪਾ ਚਰਨ ਛੂਹਨ ਲੱਗਾ ਸੀ ਕਿ ਗੁਰੂ ਜੀ ਗਲ ਵਿਚ ਲੈ ਕੇ ਪਿਆਰ ਕੀਤਾ ।
ਏਥੋਂ ਦੀ ਸਿੱਖ ਸੰਗਤ ਗੁਰੂ ਜੀ ਤੇ ਬਾਲ ਹਰਿਗੋਬਿੰਦ ਸਾਹਿਬ ਦੀ ਕੋਈ ਪੱਕੀ ਯਾਦ ਬਣਾਉਣ ਲਈ ਬੇਨਤੀ ਕੀਤੀ ਕਿ ਏਥੇ ਇਕ ਬਾਉਲੀ ਬਣਾਈ ਜਾਏ । ਗੁਰੂ ਜੀ ਟੱਕ ਲਾ ਕੇ ਭਾਈ ਸਾਹਲੋ ਜੀ ਨੂੰ ਇਸ ਨੂੰ ਨੇਪਰੇ ਚੜ੍ਹਾਉਣ ਦੀ ਸੌਂਪਣਾ ਕਰ ਦਿੱਤੀ । ਇਹ ਬਾਉਲੀ ਸੀ ਗੁਰੂ ਦੀ ਕਰ ਕਮਲਾ ਦੇ ਉਪਕਾਰ ਦੀ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵਿਆਹ ਦੀ ਅੱਜ ਤੱਕ ਯਾਦ ਤਾਜ਼ਾ ਕਰਦੀ ਹੈ । ਇਥੇ ਕਈ ਦਿਨ ਬਰਾਤ ਰਹੀ । ਆਸਾ ਦੀ ਵਾਰ ਦਾ ਕੀਰਤਨ ਤੇ ਹੋਰ ਗੁਰ ਉਪਦੇਸ਼ ਸੰਗਤਾਂ ਨੂੰ ਮਿਲਦੇ ਰਹੇ । ਵਿਆਹ ਬੜੀ ਧੂਮ ਧਾਮ ਚਾਵਾਂ ਮਲਾਰਾਂ ਨਾਲ ਸਮਾਪਤ ਹੋ ਗਿਆ ਹੈ । ਸਾਰਾ ਪ੍ਰਵਾਰ ਭਾਈ ਨਾਰਾਇਣ ਦਾ ਤੇ ਪਿੰਡ ਦੀ ਸੰਗਤ ਨਿਹਾਲ ਹੋ ਰਹੀ ਹੈ । ਮਾਤਾ ਪ੍ਰੇਮ ਦੇਈ ਸੱਸ ਨੇ ਲਾਡਾਂ ਨਾਲ ਲਾੜੇ ਨੂੰ ਗੋਦੀ ਲੈ ਕੇ ਪਿਆਰ ਕੀਤਾ ਤੇ ਸਾਰੇ ਸੱਸਾਂ ਵਾਲੇ ਸ਼ਗਨ ਕੀਤੇ ਹਨ । ਉਧਰ ਸਾਲੀ ਰਾਮੋ ਆਪਣੀਆਂ ਸਖੀਆਂ ਨੂੰ ਨਾਲ ਲੈ ਆਪਣੇ ਮੂੰਹੋਂ ਅਰਦਾਸ ਦੇ ਪ੍ਰੇਮ ਵਿਚ ਇਉਂ ਨਿਕਲਿਆ ।
ਪੰਕਜ ਫਾਥੇ ਪੰਕ ਮਹਾਮਦ ਗੁੱਫਿਆ ॥ ਅੰਗ ਸੰਗ ਉਰਜਾਇ ਬਿਸਤਰੇ ਸੁੱਫਿਆ | ਹੈ ਕੋਊ ਐਸਾ ਮੀਤੁ ਜਿ ਤੋਰੈ ਬਿਖਮ ਗਾਂਫਿ ॥ ਨਾਨਕ ਇਕੁ ਸ਼੍ਰੀ ਧਰ ਨਾਥੁ ਜਿ ਟੂਟੇ ਲੇਇ ਸਾਂਠ ॥ ਇਹ ਸ਼ਬਦ ਸੁਣ ਪਿਆਰੇ ਦੂਲੇ ਜੀ ਬੋਲੇ : ਅਉਖਧੁ ਨਾਮੁ ਅਪਾਰੁ ਅਪਾਰੁ ਅਮੋਲਕੁ ਪੀਜਈ ॥ ਮਿਲਿ ਮਿਲਿ ਖਾਵਹਿ ਸੰਤ ਸਗਲ ਕਉ ਦੀਜਈ ॥ ਜਿਸੈ ਪ੍ਰਾਪਤਿ ਹੋਇ ਤਿਸੈ ਹੀ ਪਾਵਣੇ ॥ ਹਰਿਹਾ ਹਉ ਬਲਿਹਾਰੀ ਤਿਨ ਜਿ ਹਰਿ ਰੰਗ ਗਾਵਣੇ ॥ ਉਧਰ ਡੱਲੇ ਦੀ ਸੰਗਤ ਵੀ ਬੜੇ ਪ੍ਰੇਮ ਵਸ ਹੋਈ ਮਗਨ ਹੈ ਬੇਵੱਸ ਹੋਈ ਸਾਰੀ ਸੰਗਤ ਇਹ ਗਾਉਣ ਲੱਗੀ ਜਿਥੈ ਜਾਏ ਭਗਤੁ ਸੋ ਥਾਨੁ ਸੁਹਾਵਣਾ ॥ ਸ਼ਮਲੇ ਹੋਏ ਸੁਖ ਹਰਿ ਨਾਮੁ ਧਿਆਵਣਾ ॥ ਜੀਅ ਕਰਨਿ ਜੈਕਾਰੁ ਨਿੰਦਕ ਮੁਏ ਪਚਿ ॥ ਸਾਜਨ ਮਨਿ ਆਨੰਦੁ ਨਾਨਕ ਨਾਮੁ ਜਪਿ ॥੧੮ ॥
ਜਦੋਂ ਇਸ ਤਰਾਂ ਹੋ ਰਹੇ ਮੰਗਲਾਚਾਰ ਦਾ ਸਮਾਚਾਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਮਿਲੀ ਤਾਂ ਆਪ ਸਹਿਜ ਬਚਨ ਕੀਤਾ “ ਹਰਿ ਗੋਬਿੰਦ ਸੂਰਾ ਗੁਰੂ , ਸਾਂਈ ਦਾਸ ਰਾਮੋ ਪੂਰੇ ਸਿੱਖ ਡੱਲੇ ਦੀ ਸਿੱਖੀ ਧਨ । ਤਿੰਨ ਦਿਨ ਬਰਾਤ ਏਥੇ ਰਹੀ ਭਾਈ ਨਾਰਾਇਣ ਦਾਸ ਨੇ ਪ੍ਰੇਮ ਤੇ ਸਤਿਕਾਰ ਨਾਲ ਸੇਵਾ ਕਰਨ ਵਿਚ ਕੋਈ ਕਸਰ ਨਾ ਛੱਡੀ । ਜਥਾਸ਼ਕਤ ਪ੍ਰੇਮ ਤੇ ਉਤਸ਼ਾਹ ਨਾਲ ਬਹੁਤ ਸਤਿਕਾਰ ਦਿੱਤਾ । ਜਦੋਂ ਗੁਰੂ ਜੀ ਵਿਦਾ ਹੋਣ ਲੱਗੇ ਨਿਮਰਤਾ ਸਹਿਤ ਬੇਨਤੀ ਕੀਤੀ : ਔਰ ਕਛੂ ਨ ਬਨਯੋ ਮੁਝ ਤੇ ਇਕ ਦਾਸੀ ਦਈ ਹਿਤ ਸੇਵ ਤੁਮਾਰੀ । ਆਪ ਕੋ ਨਾਮ ਅਨਾਥ ਕੋ ਨਾਥ ਹੈ ਰਾਖਿ ਲਈ ਪਤਿ ਆਨਿ ਹਮਾਰੀ ॥ ਦੋਨਹੂੰ ਲੋਕ ਸਹਾਇ ਕਰੋ ਸੁ ਕਰੋਰਨਿ ਕੀ ਕਰਤੇ ਰਖਵਾਰੀ ॥ ਮੈਂ ਪਕਰਯੋ ਇਕ ਦਾਮਨ ਆਪ ਕੋ ਆਯੋ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Gurmeet Singh
waheguru