16 ਮਈ ਦਾ ਇਤਿਹਾਸ
16 ਮਈ ਵਾਲੇ ਦਿਨ ਸਿੰਘਾਂ ਨੇ ਪਹਾੜ ਗੰਜ ਤੇ ਜੈ ਪੁਰਾ ਜੋ ਕਿ ਹੁਣ ਬੰਗਲਾ ਸਾਹਿਬ ਦਿੱਲੀ ਕਰਕੇ ਮਸਹੂਰ ਹੈ ਤੇ ਕਬਜਾ ਕੀਤਾ ਸੀ ਆਉ ਸੰਖੇਪ ਝਾਤ ਮਾਰੀਏ ਇਤਿਹਾਸ ਤੇ ਜੀ ।
ਸਰਦਾਰ ਬਘੇਲ ਸਿੰਘ 18 ਵੀ ਸਦੀ ਦੇ ਉਹਨਾਂ ਮਹਾਨ ਸਿਖ ਯੋਧਿਆਂ ਵਿਚੋਂ ਹਨ ਜਿਨ੍ਹਾ ਨੇ ਨਾ ਕੇਵਲ ਪੰਜਾਬ ਵਿਚ ਖਾਲਸਾ ਰਾਜ ਕਾਇਮ ਕੀਤਾ ਬਲਕਿ ਦਿਲੀ ਨੂੰ ਜਿਤਕੇ 11 ਮਾਰਚ 1783 ਵਿਚ ਮੁਗਲ ਸਲਤਨਤ ਦੇ ਚਿਨ੍ਹ ਲਾਲ ਕਿਲੇ ਤੇ ਸਿਖ ਪੰਥ ਦਾ ਕੇਸਰੀ ਨਿਸ਼ਾਨ ਸਾਹਿਬ ਝੁਲਾ ਦਿਤਾ । ਸਿਖ ਇਤਿਹਾਸ ਦੀ ਇਸ ਸ਼ਾਨਦਾਰ ਜਿੱਤ ਅਤੇ ਦਿਲੀ ਵਿਚ ਗੁਰੂ ਸਾਹਿਬਾਨਾਂ ਦੀਆਂ ਨਿਸ਼ਾਨੀਆਂ ਵਜੋਂ ਸੱਤ ਇਤਿਹਾਸਕ ਗੁਰੁਦਵਾਰੇ ਕਾਇਮ ਕਰਨ ਤੇ ਸਿਖ ਕੌਮ ਨੂੰ ਸਰਦਾਰ ਬਘੇਲ ਸਿੰਘ ਤੇ ਹਮੇਸ਼ਾ ਫੱਖਰ ਰਹੇਗਾ । ਇਹ ਸਿੱਖੀ ਦਾ ਉਹ ਥੰਮ ਹੈ ਜਿਸ ਨੇ ਬਾਬਾ ਬੰਦਾ ਸਿੰਘ ਬਹਾਦਰ ਪਿੱਛੋਂ ਮਿਸਲ ਰਾਜ ਦੇ ਅਤਿ ਮੁਸ਼ਕਲਾਂ ਵਾਲੇ ਸਮੇਂ ਸਿੱਖੀ ਦੀਆਂ ਜੜ੍ਹਾਂ ਪੱਕੀਆਂ ਕਰਨ ਵਿੱਚ ਭਰਪੂਰ ਹਿੱਸਾ ਹੀ ਨਹੀਂ ਪਾਇਆ ਸਗੋਂ ਸਿੱਖਾਂ ਦਾ ਪ੍ਰਭਾਵ ਅਵਧ, ਉਤਰਾ- ਖੰਡ ਤੇ ਦਿੱਲੀ ਤੱਕ ਫੈਲਾਇਆ। ਜੇ ਦੁਆਬਾ, ਮਾਝਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਫੈਲਾਉਣ ਦੀ ਪਿੱਠ-ਭੂਮੀ ਬਣੇ, ਮਾਲਵਾ ਫੂਲਕੀਆਂ ਰਿਆਸਤਾਂ ਦੇ ਵਧਣ ਫੁਲਣ ਦਾ ਮੈਦਾਨ ਬਣਿਆ ਤਾਂ ਹਰਿਆਣਾ ਸ੍ਰ: ਬਘੇਲ ਸਿੰਘ ਦੇ ਪ੍ਰਭਾਵ ਵਧਾਉਣ ਦਾ ਧੁਰਾ ਰਿਹਾ। ਗੰਗ-ਜਮੁਨਾ ਦਾ ਕੋਈ ਵੀ ਅਜਿਹਾ ਇਲਾਕਾ ਨਹੀਂ ਸੀ ਜੋ ਸਰਦਾਰ ਨੇ ਨਾ ਲਤਾੜਿਆ ਹੋਵੇ ।
ਇਹ ਬਹਾਦਰ ਯੋਧਾ ਉੱਚਾ ਲੰਮਾ ਸੁਡੌਲ, ਸੁੰਦਰ ਕੱਦ-ਕਾਠ, ਪੱਕਾ ਰੰਗ, ਭੂਰੀਆਂ ਅੱਖਾਂ ,ਬੇਹਦ ਹਿੰਮਤ ਤੇ ਹੌਂਸਲੇ ਵਾਲਾ, ਖੁੱਲ੍ਹੇ ਦਿਲ ਦਾ ਮਾਲਕ , ਬਾਹਰੋਂ ਸਖ਼ਤ ਪਰ ਅੰਦਰੋਂ ਨਰਮ, ਤੇਜ਼-ਤਰਾਰ, ਦੂਰ ਦੀ ਸੂਝ ਰਖਣ ਵਾਲਾ, ਹਰ ਲੋੜਵੰਦ ਦੀ ਮਦਦ ਕਰਨ ਲਈ ਤਤਪਰ, ਮਿੱਠ ਬੋਲੜਾ. ਹਰ ਇਕ ਦੀ ਖਿਚ ਦਾ ਕਾਰਨ ਸੀ । ਇਹ ਸਿੱਖੀ ਕਦਰਾਂ ਕੀਮਤਾਂ ਦਾ ਪਕਾ ਧਾਰਨੀ ਤੇ ਭਰੋਸੇ ਯੋਗ, ਜੋ ਦੂਸਰੇ ਦਾ ਭਰੋਸਾ ਜਿਤਣ ਲਈ ਆਪਣੀ ਜਾਨ ਤਕ ਦੀ ਬਾਜ਼ੀ ਲਗਾ ਦਿੰਦਾ ਸੀ 1 ਇਸ ਇਨਸਾਨ ਨੂੰ ਹਰ ਧਰਮ ਦੇ ਲੋਕ ਪਿਆਰ ਕਰਦੇ ਤੇ ਲੋੜ ਪੈਣ ਤੇ ਇਸਦੀ ਮੱਦਤ ਵੀ ਲੈਂਦੇ।
ਅਜੇ ਦਿੱਲੀ ਜਿਤਿਆਂ ਕੁਝ ਹਫਤੇ ਹੀ ਹੋਏ ਸਨ ਕੀ ਕੁਝ ਸਿੰਘ ਜਮਨਾ ਦਰਿਆ ਦੇ ਕੰਢੇ ਸੈਰ ਕਰ ਰਹੇ ਸਨ । ਇਸ਼ਨਾਨ ਕਰਦਿਆਂ ਸਿੰਘਾ ਨੇ ਇਕ ਡੋਲਾ ਜਾਦਿਆਂ ਦੇਖਿਆ , ਜਿਨ੍ਹਾ ਨੂੰ ਚਾਰ ਮੁਸਲਮਾਨ ਕੁਹਾਰ ਚੁਕਕੇ ਲਿਜਾ ਰਹੇ ਸੀ । ਸਿੰਘਾ ਨੂੰ ਸ਼ਕ ਪੈ ਗਿਆ ਕਿ ਇਹ ਕੋਈ ਕਾਮ ਦਾ ਮਾਰਿਆ ਹਾਕਮ ਕਿਸੇ ਹਿੰਦੂ ਲੜਕੀ ਨੂੰ ਜਬਰਦਸਤੀ ਤਾਂ ਨਹੀ ਲਿਜਾ ਰਹੇ । ਜਦ ਉਨ੍ਹਾ ਨੇ ਰੋਕਿਆ ਤਾਂ ਉਹ ਕੁਹਾਰ ਡੋਲਾ ਉਥੇ ਹੀ ਛਡ ਕੇ ਨਸ ਗਏ ਸਿੰਘਾ ਨੇ ਜਦ ਡੋਲੇ ਕੋਲ ਜਾਕੇ ਪੁਛਿਆ ਕੌਣ ਹੈ ?ਤਾਂ ਵਿਚੋਂ ਜਨਾਨੀ ਸਵਾਰੀ ਨੇ ਉਤਰ ਦਿਤਾ ਕੀ ਉਹ ਸਰਧਾਨਾ ਜਾਗੀਰ ਦੇ ਫਰਾਂਸੀਸੀ ਨਵਾਬ ਸਮਰੂ ਦੀ ਬੇਗਮ ਹਾਂ ਦਿਲੀ ਆਈ ਸੀ , ਭਾਜੜ ਪਈ ਦੇਖਕੇ ਵਾਪਸ ਜਾ ਰਹੀ ਸੀ ਇਨ੍ਹਾ ਨੇ ਮੈਂਨੂੰ ਪਕੜ ਲਿਆ । ਸਿਖਾਂ ਨੇ ਘੋੜੇ ਦੁੜਾ ਕੇ ਕਹਾਰਾਂ ਨੂੰ ਪਕੜਿਆ ਚਾਰ ਸਿੰਘ ਰਾਖੀ -ਰਖਿਆ ਲਈ ਬੇਗਮ ਨੂੰ ਸਰਧਾਨਾ, ਉਸਦੇ ਘਰ ਛੱਡ ਕੇ ਆਏ ਜਦ ਸਿੰਘ ਵਾਪਸ ਜਾਣ ਲਗੇ ਤਾਂ ਬੇਗਮ ਨੇ ਪੁਛਿਆ ਕਿ ਤੁਸੀਂ ਆਪਣੇ ਬਾਰੇ ਤੇ ਕੁਝ ਦਸਿਆ ਹੀ ਨਹੀਂ ? ਸਿਘਾਂ ਨੇ ਦਸਿਆ ਕਿ ਅਸੀਂ ਸਰਦਾਰ ਬਘੇਲ ਸਿੰਘ ਦੇ ਜਥਿਆਂ ਦੇ ਸਿੰਘ ਹਾਂ ਤੇ ਸਾਨੂੰ ਹੁਕਮ ਹੈ ਕਿ ਅਬਲਾ ਦੁਖੀ ਭੁਖੇ ਤੇ ਲੋੜਵੰਦਾ ਦੀ ਮਦਤ ਕਰਨਾ ਬੇਗਮ ਨੇ ਬਘੇਲ ਸਿੰਘ ਨੂੰ ਸਲਾਮ ਭੇਜਿਆ ਤੇ ਮਿਲਣ ਦੀ ਇਛਾ ਪ੍ਰਗਟ ਕੀਤੀ । ਜਦ ਮਿਲੀ ਤੇ 10,000 ਰੁਪਏ ਨਜ਼ਰਾਨਾ ਤੇ 10 ਵਧੀਆ ਘੋੜੇ ਨਜ਼ਰਾਨੇ ਵਜੋਂ ਦਿਤੇ ਉਹ ਇਸ ਖੁਦਾਈ ਫਰਿਸ਼ਤੇ ਤੋਂ ਇਤਨੀ ਪ੍ਰਭਾਵਿਤ ਹੋਈ ਕਿ ਉਸਨੇ ਬਘੇਲ ਸਿੰਘ ਨੂੰ ਆਪਣਾ ਧਰਮ ਭਰਾ ਬਣਾ ਲਿਆ ।
ਜਦ ਬਾਬਾ ਬਘੇਲ ਸਿੰਘ ਨੇ ਸੁਣਿਆ ਕੀ ਜਲਾਲਾਬਾਦ ਦੇ ਹਾਕਮ ਮੁਹੰਮਦ ਖਾਨ ਨੇ ਇਕ ਬ੍ਰਾਹਮਣ ਦੀ ਲੜਕੀ ਜਬਰਦਸਤੀ ਆਪਣੇ ਘਰ ਪਾ ਲਈ ਹੈ । ਉਸ ਵਕ਼ਤ ਲੰਗਰ ਦਾ ਵਕ਼ਤ ਹੋ ਗਿਆ ਸੀ, ਲੰਗਰ ਪਕ ਰਿਹਾ ਸੀ । ਪਰ ਬਾਬਾ ਬਘੇਲ ਸਿੰਘ ਨੇ ਕਿਹਾ ਕੀ ਇਹ ਵਿਚਾਰਾਂ ਦਾ ਸਮਾਂ ਨਹੀ ਰੋਟੀ ਅਸੀਂ ਆਕੇ ਖਾਵਾਂਗੇ ਜਥੇਦਾਰਾਂ ਨੇ ਕਿਹਾ ਕੀ ਜਲਾਲਾਬਾਦ ਬਹੁਤ ਦੂਰ ਹੈ ਤਾਂ ਬ੍ਖੇਲ ਸਿੰਘ ਇਹ ਕਹਿ ਕੇ ਤੁਰ ਪਏ , ਹੋਰ ਕੋਈ ਜਾਏ ਨਾ ਜਾਏ ਅਸੀਂ ਇੱਕਲੇ ਹੀ ਚਲੇ ਜਾਵਾਂਗੇ । ਇਸਦਾ ਇਹ ਕਹਿਣਾ ਸੀ ਕਿ ਸਾਰੇ ਜਥੇ ਨਗਾਰੇ ਵਜਾਂਦੇ ਨਾਲ ਹੋ ਤੁਰੇ ਤੇ ਉਸਦੀ ਲੜਕੀ ਨੂੰ ਛੁਡਵਾਇਆ ਮੁਹੰਮਦ ਖਾਨ ਜਿਥੇ ਡਰ ਕੇ ਛੁਪ ਗਿਆ ਸੀ ਉਸ ਘਰ ਨੂੰ ਅੱਗ ਲਗਾ ਦਿਤੀ ਤੇ ਉਹ ਅੰਦਰ ਹੀ ਸੜ ਕੇ ਮਰ ਗਿਆ । ਇਸ ਪਿਛੋਂ ਜਦ ਵੀ ਕੋਈ ਕਿਸੇ ਦੀ ਧੀ ਭੈਣ ਦੀ ਇੱਜ਼ਤ ਨਾਲ ਖੇਡਣ ਦੀ ਕੋਸ਼ਿਸ਼ ਕਰਦਾ, ਉਹ ਬਿਨੈ ਲੈ ਕੇ ਬਘੇਲ ਸਿੰਘ ਕੋਲ ਪਹੁੰਚ ਜਾਂਦੇ। ਬਘੇਲ ਸਿੰਘ ਧੀਆਂ ਭੈਣਾਂ ਦੀ ਆਬਰੂ ਦਾ ਮੁਜਸਮਾ ਬਣ ਗਿਆ। ਸਤਲੁਜ ਤੇ ਗੰਗਾ ਦੁਆਬ ਦੇ ਇਲਾਕੇ ਦਾ ਸਮੁੱਚਾ ਕੰਟਰੋਲ ਸ੍ਰ: ਬਘੇਲ ਸਿੰਘ ਹੱਥ ਸੌਂਪ ਦਿੱਤਾ ਗਿਆ।
ਇਕ ਨੇਕ ਤੇ ਚੰਗੇ ਇਨਸਾਨ ਹੋਣ ਦੇ ਨਾਲ ਇਹ ਇਕ ਬਹਾਦਰ ਯੋਧਾ ਵੀ ਸੀ। ਘੋੜਸਵਾਰੀ ਕਰਦਾ, ਨਿਸ਼ਾਨੇ ਲਾਉਂਦਾ, ਤਲਵਾਰ ਚਲਾਉਂਦਾ, ਤਾਂ ਸਭ ਨੂੰ ਮਾਤ ਪਾ ਦਿੰਦਾ।ਇਹ ਸਰਦਾਰ ਬਘੇਲ ਸਿੰਘ ਸਿਖਾਂ ਦੀਆ 12 ਮਿਸਲਾਂ ਵਿਚੋਂ ਕਰੋੜ ਸਿੰਘੀਆ ਮਿਸਲ ਦਾ ਸਰਦਾਰ ਸੀ ਜਿਸਦਾ ਮੋਢੀ ਸਰਦਾਰ ਸ਼ਾਮ ਸਿੰਘ 1739 ਵਿਚ ਨਾਦਰਸ਼ਾਹ ਦੇ ਵਿਰੁਧ ਲੜਦਾ ਸ਼ਹੀਦ ਹੋ ਗਿਆ । ਸਰਦਾਰ ਸ਼ਾਮ ਸਿੰਘ ਦੀ ਮੋਤ ਤੋਂ ਬਾਅਦ ਇਸਦੀ ਕਮਾਨ ਸਰਦਾਰ ਕਰਮ ਸਿੰਘ ਤੇ ਉਸਤੋਂ ਪਿਛੋਂ ਸਰਦਾਰ ਕਰੋੜਾ ਸਿੰਘ ਨੇ ਸੰਭਾਲੀ ਕਰੋੜਾ ਸਿੰਘ ਵੀ ਇਕ ਬਹਾਦਰ ਤੇ ਦਲੇਰ ਯੋਧਾ ਸੀ ਜਿਸਦੇ ਸਮੇ ਮਿਸਲ ਵਿਚ ਬਹੁਤ ਵਾਧਾ ਹੋਇਆ । ਫਰੁਖਾਬਾਦ ਤਕ ਉਸਦੇ ਘੋੜਿਆਂ ਦੀਆਂ ਟਾਪਾ ਨੂੰ ਰੋਕਣ ਵਾਲਾ ਕੋਈ ਨਹੀਂ ਸੀ ਜਦ ਕਰੋੜਾ ਸਿੰਘ ਅਹਿਮਦ ਸ਼ਾਹ ਅਬਦਾਲੀ ਨਾਲ ਲੜਦਾ ਸ਼ਹੀਦ ਹੋਇਆ ਤਾ ਬਘੇਲ ਸਿੰਘ ਦੇ ਪੰਥਕ ਜਜਬੇ ਤੇ ਯੋਗਤਾ ਨੂੰ ਦੇਖਦੇ 1765 ਵਿਚ ਇਸ ਨੂੰ ਕਰੋੜਾ ਸਿੰਘਿਆ ਮਿਸਲ ਦਾ ਸਰਦਾਰ ਬਣਾ ਦਿਤਾ ਗਿਆ ।
ਬਘੇਲ ਸਿੰਘ ਬਹੁਤ ਬਹਾਦਰ ਤੇ ਸ਼ਕਤੀਸ਼ਾਲੀ ਸਰਦਾਰ ਸੀ ਜਿਸਨੇ ਦੂਰ ਦੂਰ ਤਕ ਆਪਣੇ ਇਲਾਕਿਆਂ ਦਾ ਵਿਸਥਾਰ ਕੀਤਾ ਉਸਦਾ ਰਾਜਸੀ ਖੇਤਰ ਜਲੰਧਰ ਤੋਂ ਲੈਕੇ ਗੰਗ-ਜਮੁਨਾ ਤਕ ਦੇ ਕਈੰ ਇਲਾਕਿਆਂ ਵਿਚ ਫੈਲਿਆ ਹੋਇਆ ਸੀ ਜਿਸਤੋਂ ਤਕਰੀਬਨ ਤਿੰਨ ਲਖ ਸਾਲਾਨਾ ਆਮਦਨ ਸੀ । 12000 ਘੋੜ ਸਵਾਰ, ਜਿਸਤੋਂ ਮੁਗਲ ਮਰਹਟੇ ਤੇ ਰੁਹੇਲੇ ਥਰ ਥਰ ਕੰਬਦੇ ਸੀ ।
ਮਿਸਲ ਦੀ ਸਰਦਾਰੀ ਸੰਭਾਲਦਿਆਂ ਹੀ ਉਸਨੇ ਜਲੰਧਰ ਦੋਆਬ ਵਿਚ ਆਪਣਾ ਦਬ-ਦਬਾ ਕਾਇਮ ਕਰ ਲਿਆ ਅਗਲਾ ਕਦਮ ਤਲਵਾਨ ਵਿਖੇ ਕਿਲਾ ਉਸਾਰਨਾ ਸੀ ਜਿਸ ਨਾਲ ਆਸ ਪਾਸ ਦੇ ਇਲਾਕਿਆਂ ਦੀ ਸੁਰਖਿਆ ਤੇ ਅਮਨ-ਅਮਾਨ ਕਾਇਮ ਰਹਿ ਸਕੇ । ਇਥੋਂ ਦੇ ਮੀਆਂ ਮਹਿਮੂਦ ਖਾਨ ਨੇ ਮਿਸਲਾਂ ਦੁਆਰਾ ਸਥਾਪਿਤ ਕੀਤੀ ਰਾਖੀ ਪ੍ਰਥਾ ਦੇ ਅੰਤਰਗਤ ਬਘੇਲ ਸਿੰਘ ਨੂੰ ਆਪਣੀ ਆਮਦਨ ਦਾ ਚੌਥਾ ਹਿਸਾ ਦੇਣਾ ਕਬੂਲ ਕਰ ਲਿਆ ਸੀ ਜੋ ਕਰੋੜਾ ਸਿੰਘ ਦੇ ਵਕ਼ਤ ਤੋਂ ਚਲਿਆ ਆ ਰਿਹਾ ਸੀ ।
ਜਲੰਧਰ , ਅੰਬਾਲਾ , ਹਰਿਆਣਾ ਦੇ ਉਤਰ ਪਛਮੀ ਇਲਾਕਿਆਂ ਤੇ ਕਬਜਾ ਕਰਨ ਤੋਂ ਬਾਅਦ ਕਰਨਾਲ ਤੋਂ 20 ਮੀਲ ਦੂਰ ਛ੍ਲੋੰਦੀ ਨੂੰ ਆਪਣੀ ਰਾਜਧਾਨੀ ਬਣਾਇਆ ਤਾਕਿ ਦਿਲੀ ਦੇ ਆਸ ਪਾਸ ਦੇ ਸ਼ਾਹੀ ਇਲਾਕਿਆਂ ਤੇ ਆਸਾਨੀ ਨਾਲ ਹਮਲਾ ਕੀਤਾ ਜਾ ਸਕੇ । ਉਸਨੇ ਪੂਰਬੀ ਪੰਜਾਬ ਹਰਿਆਣਾ ਅਤੇ ਯੂਪੀ ਦੇ ਕਈੰ ਨਗਰਾਂ ਤੇ ਕਬਜਾ ਕਰਕੇ ਆਪਣੀ ਐਸੀ ਧਮਕ ਜਮਾਈ ਕਿ ਅਹਿਮਦ ਸ਼ਾਹ ਵਲੋਂ ਨਿਯੁਕਤ ਕੀਤੇ ਫੌਜਦਾਰ , ਮੁਗਲ , ਰੁਹੇਲੇ ਮਰਹਟਿਆਂ ਦੇ ਇਲਾਵਾ ਅੰਗਰੇਜ਼ ਵੀ ਉਸ ਨਾਲ ਮਿਤਰਤਾ ਕਾਇਮ ਕਰਨ ਲਈ ਤਤਪਰ ਰਹਿਣ ਲਗੇ ਭਾਵੇਂ ਵਕ਼ਤ ਦੀ ਨਜ਼ਾਕਤ ਦੇਖਦੇ ਦੋਸਤੀਆਂ ਵੀ ਕਾਇਮ ਕੀਤੀਆਂ ਪਰ ਪੰਥ ਤੇ ਦੇਸ਼ ਦੀ ਹਿਤ ਵਿਰੋਧੀ ਕਦੇ ਨਹੀਂ ਗਿਆ ।
1763 ਵਿਚ ਅਹਿਮਦ ਸ਼ਾਹ ਨੇ ਮਰਹਟਿਆਂ ਨੂੰ ਪਾਨੀਪਤ ਦੀ ਤੀਸਰੀ ਲੜਾਈ ਵਿਚ ਹਰਾਇਆ । ਪੰਜ ਫਰਵਰੀ 1762 ਵਿਚ ਵਡੇ ਘਲੂਘਾਰੇ ਦੇ ਮੌਕੇ ਤੇ 30000 ਸਿਖ, ਬਚੀ ਬਚਿਆਂ ਤੇ ਔਰਤਾਂ ਦਾ ਕਤਲ ਕਰਕੇ ਅਬਦਾਲੀ ਨੇ ਇਹ ਸਮਝ ਲਿਆ ਕੀ ਸਿਖਾਂ ਨੂੰ ਉਸਨੇ ਖਤਮ ਕਰ ਦਿਤਾ ਹੈ । ਪਰ 1764 ਵਿਚ ਸਰਹੰਦ ਨੂੰ ਜਿਤ ਕੇ ਉਸਨੂੰ ਸਾਬਤ ਕਰ ਦਿਤਾ ਕੀ ਸਿਖ ਇਕ ਨਾ ਮਿਟਣ ਵਾਲੀ ਕੌਮ ਹੈ ਜਿਤਨੀ ਦੇਰ ਅਬਦਾਲੀ ਹਿੰਦੁਸਤਾਨ ਤੇ ਹਮਲੇ ਕਰਦਾ ਰਿਹਾ ਸਿਖ ਮਿਸਲਦਾਰ ਆਪਸ ਵਿਚ ਮਤ-ਭੇਦ ਹੋਣ ਦੇ ਬਾਵਜੂਦ ਸਾਂਝੀ ਸ਼ਕਤੀ ਨਾਲ ਉਸ ਦੇ ਹਰ ਹਮਲੇ ਨੂੰ ਪਛਾੜਦੇ ਰਹੇ
ਇਸ ਵਕਤ ਮੁਗਲ ਹਕੂਮਤ ਆਖਰੀ ਸਾਹਾਂ ਤੇ ਸੀ , ਇਸਦਾ ਬਾਦਸ਼ਾਹ, ਸ਼ਾਹ ਆਲਮ ਵੀ ਆਯਾਸ਼ ਤੇ ਕਮਜ਼ੋਰ ਸੀ ਤੇ ਦਰਬਾਰੀ ਮੋਕਾ ਪ੍ਰਸਤ ਇਸ ਹਕੂਮਤ ਨੇ ਸਦੀਆਂ ਸਿਖਾਂ ਤੇ ਅੰਤਾਂ ਦੇ ਜੁਲਮ ਢਾਹੇ ਸਨ । ਮੌਕਾ ਆਉਣ ਤੇ ਸਿਖਾਂ ਨੇ 1765 ਤੋ ਲੈਕੇ 1787 ਤਕ ਦਿਲੀ ਤੇ 15 ਹਮਲੇ ਕੀਤੇ ਜਿਸ ਵਿਚੋਂ ਬਹੁਤ ਸਾਰੇ ਹਮਲੇ ਕਰੋੜਾ ਸਿੰਘਿਆ ਮਿਸਲ ਦੇ ਸਨ ਜਿਸਦੇ ਜਥੇਦਾਰ ਸਰਦਾਰ ਬਘੇਲ ਸਿੰਘ ਸਨ
1 ਫਰਵਰੀ 1764 ਵਿਚ ਬਘੇਲ ਸਿੰਘ , ਜੱਸਾ ਸਿੰਘ ਅਹਲੂਵਾਲਿਆ , ਜੱਸਾ ਸਿੰਘ ਰਾਮਗੜੀਆ ਤੇ ਕੁਝ ਹੋਰ ਆਪਣੀਆਂ ਆਪਣੀਆਂ ਫੌਜਾ ਨਾਲ ਜੋ ਤਕਰੀਬਨ 40000 ਦੇ ਕਰੀਬ ਸਨ, ਜਮਨਾ ਪਾਰ ਕਰਕੇ ਸਹਾਰਨਪੁਰ ਤੇ ਹਮਲਾ ਕੀਤਾ ਜਿਸਦਾ ਸਰਦਾਰ ਨਵਾਬ ਨਸੀਬ-ਉ-ਦੋਲਾ ਸੀ । ਦੋਨੋ ਵਿਚਕਾਰ ਤਕੜੀ ਲੜਾਈ ਹੋਈ 20 ਫਰਵਰੀ ਸਿਖਾਂ ਨੇ ਇਥੇ ਆਪਣਾ ਅਧਿਕਾਰ ਜਮਾ ਲਿਆ ਤੇ ਆਸ ਪਾਸ ਦੇ ਇਲਾਕਿਆਂ ਨੂੰ ਤਹਿਸ ਨਹਿਸ ਕਰ ਦਿਤਾ । ਨਗੀਨਾ , ਮੁਰਾਦਾਬਾਦ , ਚੰਦੋਸੀ ,ਅਨੂਪ ਨਗਰ ਅਤੇ ਗੜ ਮੁਕਤੇਸ਼ਵਰ ਹਮਲਾ ਕਰਕੇ ਇਕੋ ਝਟਕੇ ਨਾਲ ਅਵਧ ਤੇ ਦਿਲੀ ਲਈ ਖਤਰਾ ਪੈਦਾ ਕਰ ਦਿਤਾ ।
1767 ਅਹਿਮਦ ਸ਼ਾਹ ਨੇ ਫਿਰ ਹਿੰਦੁਸਤਾਨ ਆਇਆ ਨਸੀਬ-ਉ-ਦੀਨ ਆਪਣੀਆ ਫੌਜਾਂ ਲੇਕੇ ਅਹਿਮਦ ਸ਼ਾਹ ਅਬਦਾਲੀ ਦੀ ਸੇਵਾ ਵਿਚ ਹਾਜ਼ਰ ਹੋਇਆ ਤਾਂ ਬਘੇਲ ਸਿੰਘ ਨੇ ਉਸਦੇ ਇਲਾਕਿਆਂ ਤੇ ਫਿਰ ਹਮਲਾ ਬੋਲ ਦਿਤਾ । ਨਸੀਬ-ਉ-ਦੀਨ ਨੇ ਆਪਣਿਆਂ ਇਲਾਕਿਆਂ ਦੀ ਸੁਰਰਖਸ਼ਾ ਵਾਸਤੇ ਅਬਦਾਲੀ ਤੋਂ ਮਦਤ ਮੰਗੀ । ਅਬਦਾਲੀ ਨੇ ਆਪਣੇ ਵਡੇ ਜਰਨੈਲ ਜਹਾਨ ਖਾਨ ਨੂੰ 80000 ਫੌਜ਼ ਦੇਕੇ ਭੇਜਿਆ ਬੇਸ਼ਕ ਇਸ ਲੜਾਈ ਵਿਚ ਖਾਲਸਿਆਂ ਦਾ ਵੀ ਬਹੁਤ ਨੁਕਸਾਨ ਹੋਇਆ ਬਘੇਲ ਸਿੰਘ ਗੰਭੀਰ ਰੂਪ ਵਿਚ ਘਾਇਲ ਹੋ ਗਿਆ ਪਰ ਜਿਤ ਖਾਲਸਿਆਂ ਦੀ ਹੀ ਹੋਈ ਅਤੇ ਅਬਦਾਲੀ ਨੂੰ ਨਿਰਾਸ਼ ਹੋਕੇ ਕਾਬਲ ਪਰਤਣਾ ਪਿਆ ।
ਦਿਲੀ ਤੇ ਹਮਲਾ ਕਰਨ ਤੋਂ ਪਹਿਲਾਂ ਸਾਰੇ ਮਿਸਲਾਂ ਦੇ ਜਥੇਦਾਰਾਂ ਨੂੰ ਲਿਖ ਕੇ ਕੁਝ ਸਿਰਕਢ ਜਥੇਦਾਰ ਮੰਗਵਾਏ ਤੇ ਤਕਰੀਬਨ 40000 ਸਿਖ ਫੌਜ਼ ਨੂੰ ਲੇਕੇ ਮਜਨੂੰ ਦੇ ਟਿਲੇ ਤੇ ਜਾ ਪੁਜਾ । ਇਨ੍ਹਾ ਫੌਜਾਂ ਵਿਚ ਜੱਸਾ ਸਿੰਘ ਅਹਲੂਵਾਲਿਆ , ਜੱਸਾ ਸਿੰਘ ਰਾਮਗੜੀਆ , ਸਰਦਾਰ ਤਾਰਾ ਸਿੰਘ ਘੇਬਾ, ਤੇ ਸਰਦਾਰ ਮਹਾਂ ਸਿੰਘ ਸ਼ੁਕ੍ਰ੍ਚ੍ਕਿਆ ਦੀ ਫੌਜ਼ ਸੀ । ਅਜਮੇਰੀ ਗੇਟ ਵਲੋਂ ਸ਼ਹਿਰ ਦੇ ਅੰਦਰ ਦਾਖਲ ਹੋਏ ਤੇ ਕਟੜਾ ਨੀਲ ਤੇ ਹਲਾ ਬੋਲਿਆ ਸ਼ਹਿਰ ਦੇ ਸਾਰੇ ਲੋਕੀ ਸ਼ਹਿਰ ਛਡ ਕੇ ਨਸ ਤੁਰੇ ਚਾਹੇ ਫੌਜਾਂ ਜਮਨਾ ਦੇ ਪਰਲੇ ਪਾਰ ਸ਼ਾਹਦਰਾ ਤਕ ਪਹੁੰਚ ਗਈਆਂ ਪਰ ਮੌਕੇ ਦੀ ਨਜ਼ਾਕਤ ਦੇਖਦਿਆਂ ਤੇ ਸੈਨਿਕ ਦ੍ਰਿਸ਼ਟੀ ਤੋਂ ਹਾਲਤ ਅਨਕੂਲ ਸਮਝ ਕੇ ਦਿਲੀ ਸ਼ਹਿਰ ਵਿਚ ਦਾਖਲ ਨਹੀਂ ਹੋਏ । ਅਮੀਰ ਵਪਾਰੀਆਂ ਕੋਲੋਂ ਨਜ਼ਰਾਨਾ ਲੇਕੇ ਪੰਜਾਬ ਵਾਪਸ ਪਰਤ ਗਏ ਵਾਪਸੀ ਤੇ ਦਿਓਬੰਧ ਤੇ ਗੋਸਗੜ ਦੇ ਨਵਾਬ ਕੋਲੋਂ 50,000 ਰੁਪੇ ਨਜ਼ਰਾਨੇ ਵਲੋਂ ਵਸੂਲ ਕੀਤੇ ।
ਦਿਲੀ ਤੇ ਦੂਸਰਾ ਹਮਲਾ 15 ਜੁਲਾਈ 1775 ਵਿਚ ਕੀਤਾ 22 ਅਪ੍ਰੈਲ ਨੂੰ ਬੇਗੀ ਦੇ ਸਥਾਨ ਜਮਨਾ ਪਾਰ ਕਰਕੇ ਸ਼ਹਿਰ ਦੀ ਘਣੀ ਆਬਾਦੀ ਵਾਲੇ ਇਲਾਕੇ ਪਹਾੜ ਗੰਜ ਤੇ ਜੈ ਸਿੰਘ ਪੁਰਾ ਜਿਥੇ ਅਜ-ਕਲ ਬੰਗਲਾ ਸਾਹਿਬ ਗੁਰੂਦਵਾਰਾ ਹੈ । ਇਸ ਵਾਰ ਇਨ੍ਹਾ ਨਾਲ ਜਥੇਦਾਰ ਤਾਰਾ ਸਿੰਘ ਗੈਬਾ ਤੇ ਜਥੇਦਾਰ ਰਾਇ ਸਿੰਘ ਭੰਗੀ ਵੀ ਸਨ । ਇਥੇ ਖਾਲਸਾ ਫੌਜ਼ ਦੀ ਮੁਗਲ ਸੈਨਾ ਨਾਲ ਨਿਕੀ ਜਹੀ ਝੜੱਪ ਹੋਈ ਜਿਸ ਵਿਚ ਸ਼ਾਹੀ ਟੁਕੜੀ ਹਾਰ ਖਾਕੇ ਲਾਲ ਕਿਲੇ ਵਲ ਨੂੰ ਦੌੜ ਗਈ ਕੁਝ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ