17 ਮਈ ਦਾ ਇਤਿਹਾਸ
ਛੋਟੇ ਘੱਲੂਘਾਰੇ ਦਾ ਦਿਨ ਆਉ ਸੰਖੇਪ ਝਾਤ ਮਾਰੀਏ ਇਤਿਹਾਸ ਤੇ ਜੀ ।
ਛੋਟਾ ਘੱਲੂਘਾਰਾ
‘ਘੱਲੂਘਾਰਾ’ ਸ਼ਬਦ ਦਾ ਸਬੰਧ ਅਫ਼ਗਾਨੀ ਬੋਲੀ ਨਾਲ ਹੈ; ਜਿਸ ਦੇ ਅੱਖਰੀ ਅਰਥ ਹਨ ਸਭ ਕੁਝ ਤਬਾਹ ਹੋ ਜਾਣਾ, ਵੱਡੇ ਪੱਧਰ ’ਤੇ ਕਤਲੇਆਮ ਹੋਣਾ, ਨਸਲਘਾਤ ਜਾਂ ਸਰਬਨਾਸ਼। ਸਿੱਖਾਂ ਦਾ ਸੁਭਾਅ ਜ਼ੁਲਮ ਦੇ ਵਿਰੁੱਧ ਲੜਨ ਵਾਲਾ ਅਤੇ ਕਿਸੇ ਦੀ ਗੁਲਾਮੀ ਜਾਂ ਈਨ ਨਾ ਸਵੀਕਾਰ ਕਰਨ ਵਾਲਾ ਹੋਣ ਕਰਕੇ ਸਮੇਂ-ਸਮੇਂ ਸਿਰ ਸਿੱਖਾਂ ਨੂੰ ਭਿਆਨਕ ਘੱਲੂਘਾਰਿਆਂ ਦਾ ਸਾਹਮਣਾ ਕਰਨਾ ਪਿਆ।
ਸਿੱਖਾਂ ਅਤੇ ਮੁਗਲਾਂ ਦਰਮਿਆਨ ਜ਼ਿਲ੍ਹਾ ਗੁਰਦਾਸ ਪੁਰ ਦੇ ਕਾਹਨੂੰਵਾਨ ਛੰਭ ’ਚ ਖੂਨੀ ਦੁਖਾਂਤ ਵਾਪਰਿਆ ਜਿਸ ਨੂੰ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ। 4 ਜੇਠ ਨੂੰ ਨਾਨਕਸ਼ਾਹੀ ਕੈਲੰਡਰ ਦੀ ਤਾਰੀਖਾਂ ਵਿਚ ਬਦਲਣ ਨਾਲ ਹੁਣ ਇਹ 4 ਜੇਠ ਹਰ ਸਾਲ 17 ਮਈ ਨੂੰ ਆਉਂਦਾ ਹੈ। ਇਸ ਖੂਨੀ ਦੁਖਾਂਤ ਦਾ ਪਿਛੋਕੜ ਜਾਨਣ ਲਈ ਇਤਿਹਾਸ ਦੇ ਪੰਨੇ ਫਰੋਲਿਆਂ ਪਤਾ ਲਗਦਾ ਹੈ ਕਿ 1745 ਵਿੱਚ ਲਾਹੌਰ ਦੇ ਗਵਰਨਰ ਜ਼ਕਰੀਆ ਖ਼ਾਨ ਨੇ ਨਿਰਦੋਸ਼ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਾਰ ਕੇ ਅਸਹਿ ਕਸ਼ਟ ਦੇ ਕੇ ਸ਼ਹੀਦ ਕੀਤਾ, ਪਰ ਭਾਈ ਤਾਰੂ ਸਿੰਘ ਦੀ ਸ਼ਹੀਦੀ ਤੋਂ ਪਹਿਲਾਂ ਹੀ ਉਸ ਪਾਪੀ ਦਾ ਅੰਤ ਵੀ ਬਹੁਤ ਬੁਰੀ ਤਰ੍ਹਾਂ ਹੋਇਆ। ਪਿਸ਼ਾਬ ਬੰਦ ਹੋ ਜਾਣ ਕਾਰਨ ਗੁਰਸਿੱਖ ਸ਼ਹੀਦ ਭਾਈ ਤਾਰੂ ਸਿੰਘ ਜੀ ਦੀਆਂ ਜੁੱਤੀਆਂ 22 ਦਿਨ ਉਸ ਦੇ ਸਿਰ ਵਿਚ ਵੱਜਦੀਆਂ ਰਹੀਆਂ ਤੇ ਪਾਪੀ ਦਾ ਬੁਰੀ ਤਰ੍ਹਾਂ ਅੰਤ ਹੋਇਆ। ਜ਼ਕਰੀਆ ਖ਼ਾਨ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਯਹੀਆ ਖ਼ਾਨ ਲਾਹੌਰ ਦਾ ਗਵਰਨਰ ਬਣਿਆ ਜੋ ਪਿਤਾ ਦੇ ਪੂਰਨਿਆਂ ’ਤੇ ਚਲਦਾ ਹੋਇਆ ਸਿੰਘਾਂ ’ਤੇ ਅੱਤਿਆਚਾਰ ਕਰਨ ਲੱਗਾ। ਯਹੀਆ ਖ਼ਾਨ ਦਾ ਸੂਬੇਦਾਰ ਸੀ ਲਖਪਤ ਰਾਏ। ਇਸ ਸੂਬੇਦਾਰ (ਦੀਵਾਨ) ਲਖਪਤ ਰਾਏ ਦਾ ਭਰਾ ਜਸਪਤ ਰਾਏ ਵੀ ਫ਼ੌਜ ਦਾ ਸੈਨਾਪਤੀ ਸੀ। ਇਹ ਤਿਕੜੀ ਅੰਦਰਖਾਤੇ ਸਿੱਖਾਂ ਨੂੰ ਖ਼ਤਮ ਕਰਨ ’ਤੇ ਤੁਲੀ ਹੋਈ ਸੀ। ਯਹੀਆ ਖਾਂ ਨੇ ਲੱਖਪਤ ਰਾਏ ਤੇ ਉਸ ਦੇ ਭਰਾ ਜਸਪਤ ਰਾਏ ਨੂੰ ਬਹੁਤ ਜ਼ਿਆਦਾ ਅਧਿਕਾਰ ਦੇ ਰੱਖੇ ਸਨ। ਜਸਪਤ ਰਾਏ ਨੇ ਆਮ ਜਨਤਾ ’ਤੇ ਹੱਦੋਂ ਵੱਧ ਸਖ਼ਤੀ ਕਰਕੇ ਜਜ਼ੀਆ ਵਸੂਲਣਾ ਸ਼ੁਰੂ ਕਰ ਦਿੱਤਾ ਤਾਂ ਬਹੁਤ ਲੋਕ ਤੰਗ ਆ ਕੇ ਖਾਲਸਾ ਫ਼ੌਜ ਵਿੱਚ ਭਰਤੀ ਹੋਣ ਲੱਗੇ। 1746 ਈ: (ਬਿਕ੍ਰਮੀ ਸੰਮਤ 1803) ਵਿਚ ਵਿਸਾਖੀ ਦੇ ਪਾਵਨ ਪੁਰਬ ਦੇ ਸਬੰਧ ਵਿੱਚ ਸਿੱਖ-ਸੰਗਤਾਂ ਦਾ ਇਕੱਠ ਏਮਨਾਬਾਦ ਦੇ ਗੁਰਦੁਆਰਾ ਰੋੜੀ ਸਾਹਿਬ ਵਿਖੇ ਹੋਇਆ। ਜਸਪਤ ਰਾਏ ਨੂੰ ਸਿੰਘਾਂ ਦਾ ਏਡਾ ਵੱਡਾ ਇਕੱਠ ਚੰਗਾ ਨਾ ਲੱਗਿਆ। ਉਸ ਨੇ ਸਿੱਖ ਸੰਗਤਾਂ ਨੂੰ ਹੁਕਮ ਕੀਤਾ ਕਿ ‘ਉਹ ਗੁਰਦੁਆਰਾ ਛੱਡ ਜਾਣ ਤੇ ਇੱਥੋਂ ਚਲੇ ਜਾਣ’, ਪਰ ਸਿੰਘਾਂ ਨੇ ਕਿਹਾ ਕਿ ਉਹ ਦੂਰੋਂ-ਨੇੜਿਓਂ ਆਏ ਹਨ, ਕਈ ਦਿਨਾਂ ਤੋਂ ਲੰਗਰ ਤੋਂ ਵੀ ਫ਼ਾਕੇ ਹਨ। ਅੱਜ ਦੀ ਰਾਤ ਕੱਟ ਕੇ ਅਤੇ ਲੰਗਰ ਬਣਾ/ਛਕ ਕੇ ਕੱਲ੍ਹ ਨੂੰ ਇੱਥੋਂ ਚਲੇ ਜਾਣਗੇ, ਪਰ ਜਸਪਤ ਰਾਏ ਕਿੱਥੇ ਮੰਨਣ ਵਾਲਾ ਸੀ। ਉਹ ਤਾਂ ਮੌਕੇ ਦੀ ਭਾਲ ਵਿੱਚ ਸੀ। ਉਸ ਨੇ ਸਿੱਖਾਂ ਉੱਪਰ ਹਮਲਾ ਕਰ ਦਿੱਤਾ। ਸਿੱਖਾਂ ਨੂੰ ਨਾ ਚਾਹੁੰਦੇ ਹੋਏ ਵੀ ਇਹ ਲੜਾਈ ਲੜਨੀ ਪਈ। ਸਿੱਖਾਂ ਵੱਲੋਂ ਸੰਜਮ ਵਰਤਣ ਦੇ ਬਾਵਜੂਦ ਜਸਪਤ ਰਾਏ ਆਪਣੀ ਅੜੀ ਤੋਂ ਪਿੱਛੇ ਹਟਣ ਲਈ ਤਿਆਰ ਨਾ ਹੋਇਆ ਤੇ ਹਾਥੀ ’ਤੇ ਚੜ੍ਹ ਕੇ ਅੱਗੇ ਹੀ ਵਧਦਾ ਆ ਰਿਹਾ ਸੀ। ਪਾਣੀ ਸਿਰੋਂ ਲੰਘਦਿਆਂ ਦੇਖ ਘੋੜ ਸਵਾਰ ਭਾਈ ਨਿਬਾਹੂ ਸਿੰਘ ਰੰਘਰੇਟਾ ਜਸਪਤ ਰਾਏ ਦੇ ਹਾਥੀ ਦੀ ਪੂਛ ਦਾ ਸਹਾਰਾ ਲੈ ਕੇ ਅੱਖ ਦੇ ਫੋਰ ’ਚ ਹਾਥੀ ਉਪਰ ਜਾ ਚੜ੍ਹਿਆ ਅਤੇ ਤਲਵਾਰ ਦੇ ਇੱਕੋ ਵਾਰ ਨਾਲ ਜਸਪਤ ਰਾਏ ਦਾ ਸਿਰ ਲਾਹ ਦਿੱਤਾ। ਜਸਪਤ ਰਾਏ ਦੀ ਮੌਤ ਨਾਲ ਮੁਗਲ ਫ਼ੌਜ ਵਿੱਚ ਭਗਦੜ ਮੱਚ ਗਈ ਤੇ ਫ਼ੌਜ ਉੱਥੋਂ ਭੱਜ ਗਈ। ਜਸਪਤ ਰਾਏ ਦੀ ਮੌਤ ਦੀ ਖ਼ਬਰ ਜਦ ਉਸ ਦੇ ਭਰਾ ਲਖਪਤ ਰਾਏ ਨੂੰ ਪਤਾ ਲੱਗੀ ਤਾਂ ਉਸ ਨੇ ਭਰਾ ਦੀ ਮੌਤ ਦਾ ਬਦਲਾ ਲੈਣ ਦਾ ਪ੍ਰਣ ਕਰ ਲਿਆ। ਉਹ ਲਾਹੌਰ ਪਹੁੰਚ ਗਿਆ ਤੇ ਲਾਹੌਰ ਦਰਬਾਰ ਮਿੰਨਤਾਂ ਤਰਲੇ ਕਰਨ ਲੱਗਾ। ਆਪਣੇ ਸਿਰ ਤੋਂ ਪੱਗੜੀ ਉਤਾਰ ਕੇ ਕਸਮ ਖਾਧੀ ਕਿ ਜਿੰਨਾ ਚਿਰ ਸਿੱਖਾਂ ਦਾ ਖੁਰਾ ਖੋਜ ਨਹੀਂ ਮਿਟਾ ਲੈਂਦਾ, ਮੈਂ ਆਪਣੇ ਸਿਰ ’ਤੇ ਪੱਗ ਨਹੀ ਬੰਨ੍ਹਾਂਗਾ ਅਤੇ ਆਪਣੇ ਆਪ ਨੂੰ ਖੱਤਰੀ ਨਹੀਂ ਅਖਵਾਵਾਂਗਾ। ਲਾਹੌਰ ਦੇ ਗਵਰਨਰ ਯਹੀਆ ਖਾਨ ਤੋਂ ਵੱਡੀ ਸ਼ਾਹੀ ਫੌਜ ਇਕੱਠੀ ਕੀਤੀ। ਅਗਲੇ ਹੀ ਦਿਨ ਜ਼ਾਲਮਾਨਾ ਕਾਰਵਾਈ ਦੀ ਆਰੰਭਤਾ ਉਸ ਨੇ ਲਾਹੌਰ ਸ਼ਹਿਰ ਤੋਂ ਹੀ ਕਰ ਦਿੱਤੀ। ਦੀਵਾਨ ਕੌੜਾ ਮੱਲ ਦੀ ਅਗਵਾਈ ਵਿੱਚ ਹਿੰਦੂ ਪਤਵੰਤਿਆਂ ਦੇ ਇਕੱਠ ਵੱਲੋਂ ਕੀਤੀ ਸਿਫ਼ਾਰਸ਼ ਕਿ ਸਿੱਖਾਂ ਅਤੇ ਗੁਰੂ ਸਾਹਿਬਾਨਾਂ ਨੇ ਹਿੰਦੂਆਂ ਲਈ ਮਹਾਨ ਕੁਰਬਾਨੀਆਂ ਕੀਤੀਆਂ ਹਨ ਇਸ ਲਈ ਬੇਗੁਨਾਹ ਸਿੱਖਾਂ ਦਾ ਕਤਲ ਨਾ ਕੀਤਾ ਜਾਵੇ; ਨੂੰ ਵੀ ਲਖਪਤ ਰਾਏ ਨੇ ਨਾ ਮੰਨਿਆ। ਉਸ ਨੇ ਆਪਣੇ ਗੁਰੂ, ਸੰਤ ਜਗਤ ਭਗਤ ਗੁਸਾਂਈ ਦੀ ਇਹ ਸਲਾਹ ਕਿ ਅੱਜ ਚੰਦਰ ਮਹੀਨੇ ਦਾ ਆਖਰੀ ਦਿਨ ਭਾਵ ਵਦੀ ਪੱਖ ਦੀ ਮੱਸਿਆ ਅਤੇ ਸੋਮਵਾਰ ਹੈ ਜੋ ਹਿੰਦੂਆਂ ਲਈ ਬਹੁਤ ਹੀ ਪਵਿੱਤਰ ਦਿਨ ਹੈ ਇਸ ਲਈ ਇਸ ਪਵਿੱਤਰ ਦਿਹਾੜੇ ਨੂੰ ਸਿੱਖਾਂ ਦਾ ਕਤਲ ਕਰਕੇ ਪਾਪ ਨਾ ਕੀਤਾ ਜਾਵੇ; ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਅਤੇ ਹੁਕਮ ਕੀਤਾ ਕਿ ਜਿੱਥੇ ਵੀ ਸਿੱਖ ਦਿਖਾਈ ਦੇਵੇ, ਮੌਤ ਦੇ ਘਾਟ ਉਤਾਰ ਦਿੱਤਾ ਜਾਵੇ। ਲਖਪਤ ਰਾਏ ਨੇ ਐਲਾਨ ਕਰਵਾ ਦਿੱਤਾ ਕਿ ਕੋਈ ਵੀ ਸਿੱਖਾਂ ਨਾਲ ਵਾਹ-ਵਾਸਤਾ ਨਾ ਰੱਖੇ। ਇਹਨਾਂ ਦੀ ਬਾਣੀ ਨਾ ਪੜ੍ਹੇ। ਉਸ ਨੇ ‘ਗੁੜ’ ਸ਼ਬਦ ’ਤੇ ਵੀ ਪਾਬੰਦੀ ਲਗਾ ਕੇ ‘ਗੁੜ’ ਦੀ ਥਾਂ ‘ਰੋੜੀ’ ਸ਼ਬਦ ਬੋਲਣ ਲਈ ਕਿਹਾ। ਕਿਉਂ ਜੋ ‘ਗੁੜ’ ਸ਼ਬਦ ਦਾ ਉਚਾਰਨ ਕਰਨ ਲੱਗਿਆਂ ‘ਗੁਰੂ’...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ