19 ਨਵੰਬਰ ਨੂੰ ਬਾਬਾ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ ਆਉ ਗੁਰੂ ਮਹਾਰਾਜ ਜੀ ਦੇ ਜੀਵਨ ਕਾਲ ਤੇ ਸੰਖੇਪ ਝਾਤ ਮਾਰੀਏ ਜੀ ।
ਭਾਗ ੨
ਗੁਰੂ ਨਾਨਕ ਸਾਹਿਬ ਜੀ ਨੇ ਕਰਮਕਾਂਡਾਂ , ਵਹਿਮਾ -ਭਰਮਾਂ , ਪਖੰਡਾ ਤੇ ਬੇਫਾਲਤੂ ਰਸਮਾਂ ਰਿਵਾਜ਼ਾ ਨੂੰ ਨਕਾਰਿਆ ਤੇ ਇਸਦੀ ਸ਼ੁਰੂਵਾਤ ਆਪਣੇ ਘਰ ਤੋਂ ਕੀਤੀ । ਨੋ ਸਾਲ ਦੀ ਉਮਰ ਵਿਚ ਮਹਿਤਾ ਕਾਲਿਆਣ ਜੀ ਨੇ ਪੰਡਤ ਹਰਿਦਿਆਲ ਦੀ ਸਲਾਹ ਨਾਲ ਇਸ ਕੁਲ ਦੀ ਰੀਤ ਜੰਜੂ ਲਈ ਇਕ ਦਿਨ ਮਿਥਿਆ ਅੰਗਾਂ ਸਾਕਾਂ ਸੱਜਣਾ ਮਿਤਰਾਂ, ਬਰਾਦਰੀ , ਭਾਈਚਾਰੇ ਤੇ ਆਂਡੀ ਗੁਆਂਢੀਆ ਨੂੰ ਸਦੇ ਦਿਤੇ । ਕੜਾਹ ਪੂੜੀ ਤੇ ਤਰਹ ਤਰਹ ਦੇ ਪਕਵਾਨ ਬਣੇ ਕੁਝ ਮੁਢਲੀਆਂ ਰਸਮਾਂ ਹੋਣ ਤੋਂ ਬਾਅਦ ਗੁਰੂ ਸਾਹਿਬ ਨੂੰ ਬੁਲਾਇਆ ਗਿਆ । ਜਦ ਪੰਡਤ ਗਲ ਵਿਚ ਜਨੇਊ ਪਾਣ ਲਗਾ ਤਾ ਗੁਰੂ ਸਾਹਿਬ ਨੇ ਉਸਦਾ ਹੱਥ ਰੋਕ ਦਿਤਾ ਤੇ ਪੁਛਣ ਲਗੇ,” ਇਹ ਧਾਗਾ ਕੀ ਹੈ ਤੇ ਇਸਦਾ ਕੀ ਫਾਇਦਾ ਹੈ “? ਪੰਡਤ ਨੇ ਕਿਹਾ ਕਿ ਇਹ ਉਚੀਆਂ ਜਾਤੀਆਂ ਦੀ ਨਿਸ਼ਾਨੀ ਤੇ ਹਿੰਦੂਆਂ ਦੀ ਰਸਮ ਹੈ ।
ਗੁਰੂ ਸਾਹਿਬ ਨੇ ਇਨਕਾਰ ਕਰ ਦਿਤਾ ਓਨ੍ਹਾ ਨੇ ਕਿਹਾ ਕੀ ਉੱਚੀ ਜਾਤ ਤਾਂ ਉਸਦੀ ਹੁੰਦੀ ਹੈ ਜੋ ਉਚੇ ਕੰਮ ਕਰੇ ਖਾਲੀ ਇਹ ਧਾਗਾ ਪਾਣ ਨਾਲ ਕੋਈ ਉਚਾ ਕਿਵੈ ਹੋ ਸਕਦਾ ਹੈ । ਫਿਰ ਇਹ ਧਾਗਾ ਖੁਦ ਮੈਲਾ ਹੋ ਜਾਂਦਾ ਹੈ , ਟੁਟ ਜਾਂਦਾ ਹੈ ਅਗਰ ਤੇਰੇ ਕੋਲ ਕੋਈ ਐਸਾ ਧਾਗਾ ਹੈ ਜੋ ਸਾਰੀ ਉਮਰ ਮੇਰਾ ਨਾਲ ਨਿਭੇ ,ਮੈਨੂੰ ਮੰਦੇ ਕੰਮਾਂ ਤੋ ਬਚਾਏ ਤਾਂ ਪਾ ਦੇ ।
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥ ਨਾ ਏਹੁ ਤੁਟੈ ਨਾ ਮਲੁ ਲਗੈ ਨਾ ਏਹੁ ਜਲੈ ਨ ਜਾਇ ॥ ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ॥
ਪੰਡਤ ਲਾਜਵਾਬ ਹੋ ਗਿਆ ਲੋਕਾਂ ਨੂੰ ਗੁਰੂ ਸਾਹਿਬ ਦੀਆਂ ਗਲਾਂ ਸਮਝ ਆ ਗਈਆਂ ਪਰ ਮਹਿਤਾ ਕਾਲਿਆਣ ਜੀ ਕਾਫੀ ਨਿਰਾਸ਼ ਹੋ ਗਏ ਕਿ ਸਾਡੇ ਪੁਤਰ ਨੇ ਕੁਲ ਦੀ ਰੀਤ ਭੰਗ ਕਰ ਦਿਤੀ ਹੈ ।
ਗੁਰੂ ਸਾਹਿਬ ਹੁਣ ਬਹੁਤਾ ਸਮਾਂ ਸਿਮਰਨ ਵਿਚ ਜੁੜੇ ਰਹਿਣ ਲਗ ਪਏ ਨਾ ਖਾਣ ਦੀ ਸੁਧ ਨਾ ਪੀਣ ਦੀ ਮਾਪਿਆਂ ਨੇ ਸਮਝਿਆ ਸ਼ਾਇਦ ਨਾਨਕ ਬੀਮਾਰ ਹੈ । ਵੈਦ ਨੂੰ ਬੁਲਾਇਆ , ਜਦ ਵੈਦ ਨੇ ਨਾਨਕ ਕੋਲੋਂ ਤਕਲੀਫ਼ ਬਾਰੇ ਪੁਛਿਆ ਤਾਂ ਕਹਿਣ ਲਗੇ ,” ਸਭ ਤੋ ਵਡਾ ਦੁਖ ਉਸ ਸਿਰਜਨਹਾਰ ਨਾਲ ਵਿਛੋੜਾ ਹੈ । ਉਸ ਨਾਲ ਜੁੜਨ ਦੀ ਤੇਰੇ ਕੋਲ ਦਵਾਈ ਹੈ ਤਾਂ ਦੇ ਦੇ ਵੈਦ ਦੀਆਂ ਅਖਾਂ ਖੁਲ ਗਈਆਂ ਸਿਰ ਨਿਵਾ ਕੇ ਵਿਦਾ ਹੋਇਆ ਤੇ ਜਾਂਦੀ ਵਾਰੀ ਕਹਿ ਗਿਆ ਇਹ ਰੋਗੀ ਨਹੀ ਸੰਸਾਰ ਦੇ ਰੋਗ ਦੂਰ ਕਰਨ ਵਾਲਾ ਰੋਗੀਆਂ ਦਾ ਵੈਦ ਹੈ ।
ਸਮਾਂ ਪਾਕੇ ਗੁਰੂ ਸਾਹਿਬ ਤੁਰਨ ਫਿਰਨ ਹੱਸਣ ਖੇਡਣ ਤੇ ਖਾਣ ਪੀਣ ਲਗ ਪਾਏ ਮਹਿਤਾ ਕਾਲੁ ਨੇ ਸੋਚਿਆ ਪੁਤਰ ਜਵਾਨ ਹੋ ਗਿਆ ਹੈ , ਕਿਸੇ ਕਾਰੇ ਲਗਾਇਆ ਜਾਏ । ਵੀਹ ਰਜਤਪਨ ਦੇਕੇ ਖਰਾ ਸੋਦਾ ਕਰਨ ਲਈ ਮੂਜਬ ਪਿੰਡ ਦੇ ਭਾਈ ਬਾਲੇ ਨਾਲ ਚੂੜਕਾਣੇ ਮੰਡੀ ਭੇਜਿਆ ਜਦ 10-12 ਕੋਹ ਤੁਰੇ ਤਾਂ ਰੁਖਾਂ ਦੇ ਨੇੜੇ ਇਕ ਝੁਗੀ ਦਿਖੀ ਜਿਥੇ ਸਾਧੂਆਂ ਦੀ ਟੋਲੀ ਭਜਨ ਬੰਦਗੀ ਵਿਚ ਲਗੀ ਹੋਈ ਸੀ , ਜਾਕੇ ਸੁਣਨ ਤੇ ਪਤਾ ਚਲਿਆ ਕਿ ਸਾਧੂ ਕਈ ਦਿਨ ਦੇ ਭੁਖੇ ਸਨ ਗੁਰੂ ਸਾਹਿਬ ਨੇ 20 ਰਜਤਪਨ ਦਾ ਖਾਣ ਪੀਣ ਦਾ ਸਮਾਨ ਮੰਗਵਾ ਕੇ ਉਨ੍ਹਾ ਨੂੰ ਖਵਾ ਦਿਤਾ ।
ਪਿਤਾ ਦੇ ਗੁਸੇ ਦਾ ਪਤਾ ਸੀ ਬਾਲੇ ਨੂੰ ਘਰ ਭੇਜ ਦਿਤਾ ਤੇ ਆਪ ਇਕ ਦਰਖਤ ਦੇ ਥਲੇ ਬੈਠ ਕੇ ਅਕਾਲ ਪੁਰਖ ਨਾਲ ਜੁੜ ਗਏ ਜਦ ਪਿਤਾ ਨੂੰ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ