ਗੁਰੂ ਦੇ ਸਿੰਘਾਂ ਨੂੰ ਬੇਨਤੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ ਮੇਰਾ ਸਿੰਘ ਸਸ਼ਤਰ ਧਾਰੀ ਜਰੂਰ ਹੋਵੇ । ਜਰੂਰ ਵਧੀਆ ਸ੍ਰੀ ਸਾਹਿਬ ( ਤਲਵਾਰ ) ਆਪਣੇ ਕੋਲ ਜਾ ਘਰਾਂ ਵਿੱਚ ਰੱਖਿਆ ਕਰੋ ਜੀ । ਜਦੋ ਅਸੀ ਸਸ਼ਤਰ ਤਿਆਗ ਦਿੱਤਾ ਇਸ ਦਾ ਬਹੁਤ ਭਾਰੀ ਨੁਕਸਾਨ ਦਿੱਲੀ ਵਿੱਚ ਭੁਗਤਣਾ ਪਿਆ ਹੈ। ਇੰਦਰਾਂ ਗਾਂਧੀ ਦੇ ਮਾਰੇ ਜਾਣ ਨਾਲ ਉਸ ਦੇ ਪੁਤਰ ਨੇ ਇਕੱਲੇ ਦਿੱਲੀ ਅੰਦਰ ਹੀ ਨਹੀਂ ਸਗੋਂ ਭਾਰਤ ਤੇ ਹਰ ਸ਼ਹਿਰ ਵਿਚ ਗਿਣੀ ਮਿਥੀ ਯੋਜਨਾ ਅਧੀਨ ਸਿੱਖਾਂ ਦੇ ਸ਼ਰੇਆਮ ਕਤਲ ਕਰਾਏ।ਕਤਲ ਕਰਨ ਵਾਲੇ ਭਈਏ ਜਾ ਸਿਵਲ ਵਰਦੀ ਵਿਚ ਪੁਲਸ ਕਰਮਚਾਰੀ ਸਨ । ਇਸ ਕਤਲਿਆਮ ਨੇ ਨਾਦਰ ਸ਼ਾਹ ਦੇ ਕਤਲਿਆਮ ਨੂੰ ਵੀ ਮਾਤ ਪਾ ਦਿੱਤਾ । ਸਾਰੇ ਸ਼ਹਿਰਾਂ ਵਿਚ ਹੀ ਸਰੀਆ ਤੇ ਅੱਗ ਲਾਉਣ ਵਾਲੇ ਇਕੋ ਜਿਹਾ ਰਸਾਇਣਕ ਪਦਾਰਥ ਵਰਤਿਆ ਗਿਆ ਜਿਹੜਾ ਕਿ ਕਾਂਗਰਸ ਨੇ ਦਿੱਤਾ ਸੀ । ਜਸਵੰਤ ਸਿੰਘ ਬੇਦੀ ਇਕ ਸੀਨੀਅਰ ਨੇਤਾ ਮੰਗੋਲ ਪੁਰੀ ਦੀ ਯੂਨਿਟ ਦੇ ਪਰਧਾਨ ਨੇ ਦੱਸਿਆ ਕਿ ਦੇਸ਼ ਦੇ ਬਟਵਾਰੇ ਸਮੇਂ ਦੇ ਨਾਲੋਂ ਵੀ ਬਹੁਤ ਉੱਚੀ ਪੱਧਰ ਤੇ ਗੜਬੜ ਹੋਈ । ਉਸ ਨਾਲੋਂ ਦਿੱਲੀ ਵਿੱਚ ਸਿੱਖਾਂ ਨੂੰ ੧੦੦ ਫੀਸਦੀ ਜ਼ਿਆਦਾ ਦੁੱਖ ਸਹਿਣੇ ਪਏ । ਸਭ ਤੋਂ ਦੁਖਦਾਈ ਗਲ ਇਹ ਹੈ ਕਿ ਇੰਦਰਾਂ ਕਾਂਗਰਸ ਅਤੇ ਪੁਲਿਸ ਦੀ ਮਦਦ ਨਾਲ ਗੁੰਡਿਆਂ ਤੋਂ ਸਿੱਖਾਂ ਨੂੰ ਕਤਲ ਕਰਵਾਇਆ ਇਸ ਕਤਲੇਆਮ ਵਿੱਚ ਹਰ ਕਾਂਗਰਸੀ ਆਗੂ ਨੇ ਵੱਧ ਤੋਂ ਵੱਧ ਕਤਲ ਕਰਾਕੇ ਰਾਜੀਵ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ । ਪਿੰਡਾਂ ਦੇ ਲੋਕੀਂ ਤੇ ਗੁਜਰਾਂ ਨੂੰ ਸ਼ਰਾਬ ਪਿਆ ਕੇ ਨਾਲ ੧੦੦ ਰਪੈ ਪ੍ਰਤੀ ਦਿਨ ਕਰਾਇਆ ਦੇ ਕੇ ਇਹ ਸਿੱਖਾਂ ਦੇ ਕਤਲ ਕਰਾਏ । ਸਿੱਖਾਂ ਦੇ ਘਰ , ਦੁਕਾਨਾਂ ਤੇ ਗੱਡੀਆਂ ਸਾੜੀਆਂ ਗਈ । ਜੰਗਲ ਦਾ ਰਾਜ ਹੀ ਬਣਾ ਦਿੱਤਾ ਸਿੱਖ ਬੱਚਿਆਂ ਨੂੰ ਕਤਲ ਕਰ ਉਨ੍ਹਾਂ ਦੇ ਮਾਪਿਆ ਨੂੰ ਗਲਾ ਵਿਚ ਟਾਇਰ ਪਾ ਉਤੇ ਮਿਟੀ ਦਾ ਤੇਲ ਪਾ ਸਾੜਿਆ ਜਾਂਦਾ ਰਿਹਾ । ਕਈ ਗਵਾਂਢੀ ਹਿੰਦੂਆਂ ਨੇ ਵੀ ਹਿੰਸਕ ਭੀੜ ਨੂੰ ਸਿਖਾਂ ਦੇ ਘਰਾਂ ਬਾਰੇ ਦੱਸ ਪਈ । ਸੈਂਕੜਿਆਂ ਚੋਂ ਕਿਸੇ ਨੇ ਸਿੱਖਾਂ ਦੀ ਰਖਿਆ ਵੀ ਕੀਤੀ । ਬੀਬੀਆਂ ਦੀ ਬਹੁਤ ਬੇਪਤੀ ਕੀਤੀ ਗਈ । ਪੁਲਸ ਰਾਖੀ ਕਰਨ ਦੀ ਜਾਂ ਹਿੰਸਕ ਭੀੜ ਦੀ ਸਹਾਇਤਾ ਕਰਦੀ ਰਹੀ । ਜਾਂ ਲਾਗੇ ਖੜਕੇ ਤਮਾਸ਼ਾ ਵੇਖਦੀ ਰਹੀ । ਜੇ ਕੋਈ ਸਿੱਖ ਥਾਨੇ ਸ਼ਰਨ ਲੈਣ ਲਈ ਗਿਆ ਤਾਂ ਉਸ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ । ਜੋ ਨੌਜੁਆਨ ਬੱਚਿਆਂ ਨਾਲ ਦਿੱਲੀ ਵਿਚ ਵਾਪਰੀ ਕਲਮ ਸ਼ਰਮਾਉਂਦੀ ਪਰ ਇਨਸਾਨੀਅਤ ਤੇ ਮਨੁੱਖਤਾ ਦੀ ਥਾਂ ਉਸ ਵੇਲੇ ਦੈਤਾਂ ਤੇ ਦੁਸ਼ਟਾ ਦਾ ਰਾਜ ਸੀ ਜੋ ਕੁਝ ਬੀਬੀਆਂ ਨਾਲ ਹੋਈ ਵਾਰੀ ਦੀ ਕੇਵਲ ਇਕ ਉਦਾਹਰਣ ਜਿਹੜੀ ਕਿ “ ਮਧੂ – ਕੇਸ਼ਵਰ ਦੇ ਰਸਾਲੇ ਮਨੁਸ਼ੀ ਦੇ ਲੇਖ “ ਗੁੰਡਿਆ ਦਾ ਰਾਜ ਤੇ ਸਿੱਖਾਂ ਦੇ ਕਤਲੇਆਮ ” ਲੇਖ ਦੇ ਸਫਾ ਅਠ ਤੇ ਦਰਜ ਤਰਲੋਕ ਪੁਰੀ ਦੇ ੩੨ ਬਲਾਕ ਦੀ ਇਕ ੫੦ ਸਾਲਾਂ ਦੀ ਜਨਾਨੀ ਗੁਰਦੀਪ ਕੌਰ ਜਿਸ ਦੇ ਤਿੰਨ ਮੁੰਡਿਆਂ ਨੂੰ ਬੁਰੀ ਤਰ੍ਹਾਂ ਕਸ਼ਟ ਦੇ ਕੇ ਕਤਲ ਕਰ ਦਿੱਤਾ ਸੀ ਤੇ ਜਿਸ ਦਾ ਜਵਾਈ ਤੇ ਦੋਹਤਾ ਵੀ ਕਤਲ ਕਰ ਦਿੱਤਾ ਸੀ । ਉਸ ਦਾ ਪਤੀ ਬਸਤੀ ਵਿੱਚ ਇਕ ਨਿਕੀ ਜਿਹੀ ਦੁਕਾਨ ਦਾ ਮਾਲਕ ਸੀ । ਉਸ ਦਾ ਇਕ ਲੜਕਾ ਭਜਨ ਸਿੰਘ ਰੇਲਵੇ ਸਟੇਸ਼ਨ ਤੇ ਕੰਮ ਕਰਦਾ ਸੀ । ਦੂਜਾ ਕਿਸੇ ਦੀ ਰੇਡੀਓ ਦੀ ਦੁਕਾਨ ਤੇ ਕੰਮ ਕਰਦਾ ਸੀ ਤੇ ਤੀਜਾ ਸਕੂਟਰ ਚਲਾਉਂਦਾ ਸੀ ਉਸਨੇ ਇਵੇਂ ਦਸਿਆ ਪਹਿਲੀ ਤਰੀਕ ਨੂੰ ਸਵੇਰ ਵੇਲੇ ਜਦੋਂ ਇੰਦਰਾਂ ਮਾਤਾ ਦਾ ਸਰੀਰ ਤਿੰਨ ਮੂਰਤੀ ਲਿਆਂਦਾ ਗਿਆ ਤਾਂ ਸਾਰੇ ਟੀ . ਵੀ . ਤੇ ਵੇਖ ਰਹੇ ਸਨ । ਸਵੇਰੇ ਅੱਠ ਵਜੇ ਤੋਂ ਉਸ ਨੂੰ ਸ਼ਰਧਾਜਲੀ ਭੇਟ ਕੀਤੀ ਦਿਖਾਈ ਜਾ ਰਹੀ ਸੀ । ੧੨ ਕੁ ਵਜੇ ਉਨ੍ਹਾਂ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ