More Gurudwara Wiki  Posts
20 ਅਪ੍ਰੈਲ ਦਾ ਇਤਿਹਾਸ – ਭਗਤ ਧੰਨਾ ਜੀ


20 ਅਪ੍ਰੈਲ ਦਾ ਇਤਿਹਾਸ
20 ਅਪ੍ਰੈਲ ਭਗਤ ਧੰਨਾ ਜੀ ਦੇ ਜਨਮ ਦਿਹਾੜੈ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ।
ਭਗਤ ਧੰਨਾ ਜੀ
ਸੱਭ ਤੋ ਪਹਿਲਾ ਇਹ ਦੱਸਣਾ ਜਰੂਰੀ ਹੈ ਕਿ ਭਗਤ ਧੰਨਾ ਜੀ ਨੇ ਸਰਧਾ , ਪਿਆਰ ਵਿੱਚੋ ਰੱਬ ਪਾਇਆ ਪੱਥਰ ਵਿੱਚੋ ਨਹੀ ਪੱਥਰ ਸਿਰਫ ਇਕ ਜਰੀਆ ਸੀ ।
ਭਗਤ ਧੰਨਾ ਜੀ ਹਿੰਦ ਉਪਮਹਾਦੀਪ ਦੇ ਇੱਕ ਅਹਿਮ ਰੂਹਾਨੀ ਅੰਦੋਲਨ ਮਧਕਾਲ ਦੀ ਭਗਤੀ ਲਹਿਰ ਦੇ ਇੱਕ ਭਗਤ ਸਨ। ਉਨ੍ਹਾਂ ਦਾ ਜਨਮ ਸੰਨ 20 ਅਪ੍ਰੈਲ 1416 ਰਾਜਸਥਾਨ ਦੇ ਜਿਲਾ ਟਾਂਕ, ਦਿਓਲੀ ਨੇੜੇ ਪਿੰਡ ਧੂਆਨ ਕਲਾਂ ਵਿੱਚ ਪਿਤਾ ਮਾਹੀ, ਜੋ ਕਿ ਇਕ ਕਿਸਾਨ ਜ਼ਮੀਦਾਰ ਦੇ ਘਰ ਹੋਇਆ ਸੀ। ਬਚਪਨ ਦੇ ਥੋੜੇ ਸਾਲ ਖੇਡਦਿਆਂ ਕੁਦਦਿਆਂ ਬੀਤੇ। ਜਦੋਂ ਥੋੜੇ ਵਡੇ ਹੋਏ ਤਾਂ ਮਾ-ਬਾਪ ਨੇ ਗਊਆਂ ਚਾਰਨ ਵਾਸਤੇ ਲਾ ਦਿੱਤਾ। ਧੰਨਾ ਜੀ ਜਿੱਧਰ ਗਊਆਂ ਚਾਰਨ ਜਾਇਆ ਕਰਦੇ ਸਨ, ਰਾਹ ਵਿੱਚ ਠਾਕਰ ਦੁਆਰਾ ਆਉਂਦਾ ਸੀ। ਪਿੰਡ ਦਾ ਪੰਡਤ ਹਰ ਰੋਜ਼ ਉਸ ਠਾਕੁਰ ਦੁਆਰੇ ਵਿੱਚ ਦੇਵੀ-ਦੇਵਤਿਆਂ ਦੀਆਂ ਬਣੀਆਂ ਪੱਥਰ ਦੀਆਂ ਮੂਰਤੀਆਂ ਨੂੰ ਨੁਹਾਉਂਦਾ, ਘੰਟੀਆਂ ਖੜਕਾ ਕੇ ਉਨ੍ਹਾ ਦੀ ਪੂਜਾ ਕਰਦਾ ਤੇ ਭੋਗ ਲਵਾਉਂਦਾ ਜੋ ਉਸਦੀ ਰੋਟੀ ਰੋਜ਼ੀ ਦਾ ਵਸੀਲਾ ਸੀ ਬੱਸ ਹੋਰ ਕੁਝ ਨਹੀਂ I ਧੰਨਾ ਬਚਪਨ ਤੋਂ ਓਸ ਬ੍ਰਾਹਮਣ ਨੂੰ ਪੂਜਾ ਕਰਦਾ ਦੇਖਦਾ ਆਇਆ । ਇਕ ਦਿਨ ਉਸਦੇ ਮੰਨ ਵਿੱਚ ਸਵਾਲ ਉਠਿਆ ਕਿ ਬ੍ਰਾਹਮਣ ਰੋਜ਼ ਠਾਕਰਾਂ ਦੀ ਪੂਜਾ ਕਿਉ ਕਰਦਾ ਹੈ, ਠਾਕੁਰ ਇਸ ਨੂੰ ਕੀ ਦੇਂਦੇ ਹਨ? ਜੇ ਠਾਕੁਰ ਵਾਕਿਆ ਹੀ ਕੁੱਝ ਦਿੰਦੇ ਹਨ, ਤਾਂ ਉਹ ਵੀ ਠਾਕੁਰ ਦੀ ਪੂਜਾ ਕਰੇਗਾ ਤਾਕਿ ਉਸ ਦੀ ਗਰੀਬੀ ਦੂਰ ਹੋ ਜਾਵੇ।
ਇੱਕ ਦਿਨ ਧੰਨੇ ਨੇ ਬ੍ਰਾਹਮਣ ਤੋਂ ਪੂਜਾ ਕਰਨ ਦਾ ਕਾਰਣ ਪੁੱਛਿਆ । ਪੰਡਤ ਨੇ ਦੱਸਿਆ ਕਿ ਜੇ ਠਾਕੁਰ ਖੁਸ਼ ਹੋ ਜਾਣ ਤਾ ਜੋ ਮੰਗੀਏ ਸੋ ਦੇ ਦੇਂਦੇ ਹਨ। ਧੰਨੇ ਨੇ ਕਿਹਾ ਕਿ ਪੰਡਤ ਜੀ ਇੱਕ ਠਾਕੁਰ ਮੈਨੂੰ ਵੀ ਦੇ ਦਿਉ। ਪੰਡਤ ਨੇ ਕਿਹਾ ਕਿ ਇਹ ਤੇਰੇ ਕੋਲੋ ਪ੍ਰਸੰਨ ਨਹੀ ਹੋਣਾ। ਇੱਕ ਤਾ ਤੂੰ ਜੱਟ ਹੈਂ, ਦੂਸਰਾ ਅਨਪੜ੍ਹ ਤੇ ਤੀਜਾ ਠਾਕੁਰ ਮੰਦਰ ਤੋਂ ਬਗੈਰ ਕਿਤੇ ਪ੍ਰਸੰਨ ਨਹੀਂ ਹੁੰਦਾ। ਬ੍ਰਾਹਮਣ ਦਾ ਕੰਮ ਪੂਜਾ ਕਰਨਾ ਤੇ ਤੁਹਾਡਾ ਕੰਮ ਹੈ ਖੇਤੀ ਕਰਨੀ Iਪੰਡਤ ਨੇ ਬਹੁਤ ਸਮਝਾਇਆ ਪਰ ਧੰਨਾ ਆਪਣੀ ਜਿਦ ਤੇ ਅੜ ਗਿਆ। ਪੰਡਤ ਨੇ ਸੋਚਿਆ ਕਿ ਕਿਤੇ ਗੁੱਸੇ ਆਕੇ ਕੁਝ ਉਲਟੀ ਸਿਧੀ ਹਰਕਤ ਨਾ ਕਰ ਦੇਵੇ ਉਸ ਨੇ ਮੰਦਰ ਵਿੱਚ ਪਿਆ ਇਕ ਸਾਲ ਗਰਾਮ ਪੱਥਰ ਧੰਨੇ ਨੂੰ ਦੇ ਦਿੱਤਾ ਤੇ ਪੂਜਾ ਕਰਨ ਦਾ ਤਰੀਕਾ ਵੀ ਸਮਝਾ ਦਿਤਾ । ਚਾਦਰ ਵਿੱਚ ਲਪੇਟ ਕੇ ਧੰਨਾ ਠਾਕੁਰ ਨੂੰ ਘਰ ਲੈ ਗਿਆ। ਤਰਖਾਣ ਕੋਲੋ ਲੱਕੜ ਦੀ ਚੌਂਕੀ ਬਣਾਈ ਤੇ ਠਾਕੁਰ ਨੂੰ ਉਸ ਉੱਪਰ ਰੱਖ ਦਿੱਤਾ। ਧੰਨਾ ਸਾਰੀ ਰਾਤ ਸੋਚਦਾ ਰਿਹਾ ਕਿ ਉਹ ਠਾਕੁਰ ਨੂੰ ਪ੍ਰਸੰਨ ਕਰ ਕੇ ਕੀ ਮੰਗੇਗਾ। ਘਰ ਵਿੱਚ ਕਈ ਲੋੜਾਂ ਹਨ, ਪਹਿਲਾ ਕੀ ਮੰਗੇਗਾ। ਸਵੇਰੇ ਉੱਠ ਕੇ ਆਪ ਇਸ਼ਨਾਨ ਕੀਤਾ ਫਿਰ ਠਾਕੁਰ ਨੂੰ ਕਰਾਇਆ। ਕੁੱਝ ਚਿਰ ਭਗਤੀ ਭਾਵ ਨਾਲ ਠਾਕੁਰ ਅੱਗੇ ਬੈਠਾ ਅਤੇ ਬਾਅਦ ਵਿੱਚ ਰੋਟੀ ਤਿਆਰ ਕਰਕੇ ਅੱਗੇ ਰੱਖ ਦਿੱਤੀ ਤੇ ਬੇਨਤੀ ਕੀਤੀ ਠਾਕੁਰ ਜੀ ਭੋਜਨ ਛਕੋ । ਧੰਨੇ ਨੇ ਵੇਖਿਆ ਕਿ ਵਾਰ ਵਾਰ ਮਿਨਤਾ ਕਰਨ ਤੇ ਵੀ ਠਾਕੁਰ ਨੇ ਪ੍ਰਸ਼ਾਦਾ ਨਹੀਂ ਛਕਿਆ। ਧੰਨੈ ਨੇ ਕਿਹਾ ਕਿ ਜੇਕਰ ਆਪ ਨਹੀਂ ਛਕੋਗੇ ਤਂ ਮੈ ਵੀ ਕੁੱਝ ਨਹੀਂ ਛਕਾਂਗਾ, ਭੁੱਖਾ ਹੀ ਮਰ ਜਾਵਾਂਗਾ। ਪ੍ਰਮਾਤਮਾ ਨੇ ਸੋਚਿਆ,ਧੰਨੇ ਦੀ ਆਤਮਾ ਨਿਰਮਲ ਹੈ ਉਹ ਵਲ ਛਲ ਨਹੀਂ ਜਾਣਦਾ ਤੇ ਸਚ-ਮੁਚ ਭੁਖਾ ਮਰ ਜਾਵੇਗਾI ਇਸ ਪਵਿੱਤਰ ਆਤਮਾ ਲਈ ਭਗਵਾਨ ਨੂੰ ਪੱਥਰ ਵਿੱਚੋਂ ਪ੍ਰਗਟ ਹੋਣਾ ਪਵੇਗਾ। ਧੰਨਾ ਉਡੀਕ ਵਿਚ ਠਾਕੁਰ ਤੇ ਅੱਖਾਂ ਜਮਾ ਕੇ ਬੈਠਾ ਰਿਹਾ। ਕਾਫੀ ਸਮਾਂ ਬੀਤ ਜਾਣ ਮਗਰੋ ਧੰਨਾ ਦੇਖਦਾ ਹੈ ਕਿ ਅਚਾਨਕ ਭਗਵਾਨ ਉਸ ਦੀ ਰੋਟੀ ਮੱਖਣ ਨਾਲ ਖਾ ਰਹੇ ਹਨ , ਥੋੜਾ ਪ੍ਰਸ਼ਾਦ ਧੰਨੇ ਵਾਸਤੇ ਬਚਾ ਦਿਤਾ । ਧੰਨਾ ਖੁਸ਼ੀ ਨਾਲ ਉਛਲ ਪਿਆ। ਰੋਟੀ ਖਾ ਕੇ ਭਗਵਾਨ ਜੀ ਨੇ ਪ੍ਰਸੰਨਚਿਤ ਹੋਕੇ ਧੰਨੇ ਨੂੰ ਕੁਝ ਮੰਗਣ ਵਾਸਤੇ ਕਿਹਾ । ਧੰਨੇ ਨੇ ਜੋ ਮੰਗਿਆ , ਉਨ੍ਹਾ ਦੀਆਂ ਸਤਰਾਂ ਰਾਗ ਧਨਾਸਰੀ ਹੇਠ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਦਰਜ਼ ਹਨ –
ਗੋਪਾਲ ਤੇਰਾ ਆਰਤਾ॥
ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ॥੧॥ ਰਹਾਉ॥
ਦਾਲਿ ਸੀਧਾ ਮਾਗਉ ਘੀਉ॥ ਹਮਰਾ ਖੁਸੀ ਕਰੈ ਨਿਤ ਜੀਉ॥
ਪਨੀ੍ਆ ਛਾਦਨੁ ਨੀਕਾ॥ ਅਨਾਜੁ ਮਾਗਉ ਸਤ ਸੀ ਕਾ॥੧॥
ਗਊ ਭੇਸ ਮਗਉ ਲਾਵੇਰੀ॥ ਇੱਕ ਤਾਜਨਿ ਤੁਰੀ ਚੰਗੇਰੀ॥
ਘਰ ਕੀ ਗੀਹਨਿ ਚੰਗੀ॥ ਜਨੁ ਧੰਨਾ ਲੇਵੈ ਮੰਗੀ॥੨॥੪॥ ਅੰਗ 695
ਅਰਥ: (ਹੇ ਧਰਤੀ ਦੇ ਪਾਲਣਹਾਰ ਪ੍ਰਭੂ ! ਮੈਂ ਤੁਹਾਡੇ ਦਰ ਦਾ ਮੰਗਤਾ ਹਾਂ, ਮੇਰੀ ਜਰੂਰਤਾਂ ਪੂਰੀ ਕਰ, ਜੋ-ਜੋ ਮਨੁੱਖ ਤੁਹਾਡੀ ਭਗਤੀ ਕਰਦੇ ਹਨ, ਤੂੰ ਉਨ੍ਹਾਂ ਦੇ ਕੰਮ ਪੂਰੇ ਕਰਦਾ ਹੈਂ ॥1॥ ਰਹਾਉ ॥ ਮੈਂ ਤੁਹਾਡੇ ਦਰ ਵਲੋਂ ਦਾਲ, ਆਟਾ ਅਤੇ ਘਿਉ ਮੰਗਦਾ ਹਾਂ, ਜੋ ਮੇਰੀ ਜਿੰਦ ਨੂੰ ਨਿਤ ਸੁਖੀ ਰੱਖ ਸਕੇ। ਜੁੱਤੀ ਅਤੇ ਸੁੰਦਰ ਕੱਪੜਾ ਵੀ ਮੰਗਦਾ ਹਾਂ ਅਤੇ ਸੱਤਸੀਵਾਂ ਦਾ ਅਨਾਜ ਵੀ ਮੰਗਦਾ ਹਾਂ ॥ ਹੇ ਗੋਪਾਲ ! ਮੈਂ ਦੁੱਧ ਦੇਣ ਵਾਲੀ ਗਾਂ ਵੀ ਮੰਗਦਾ ਹਾਂ ਅਤੇ ਇੱਕ ਅਰਬੀ ਘੋੜੀ ਵੀ ਮੰਗਦਾ ਹਾਂ। ਮੈਂ ਤੇਰਾ ਦਾਸ ਧੰਨਾ ਤੁਹਾਡੇ ਵਲੋਂ ਘਰ ਲਈ ਇੱਕ ਚੰਗੀ ਇਸਤਰੀ (ਨਾਰੀ) ਵੀ ਮੰਗਦਾ ਹਾਂ।)
ਇੱਸ ਪ੍ਰਚਲਤ ਕਹਾਣੀ ਦਾ ਜਿਕਰ ਭਾਈ ਗੁਰਦਾਸ ਜੀ ਵੀ ਦਸਵੀਂ ਵਾਰ ਦੀ 13ਵੀਂ ਪਉੜੀ ਵਿਚ ਜਿਕਰ ਕਰਦੇ ਹੋਏ ਲਿਖਦੇ ਹਨ –
ਬ੍ਰਾਹਮਣੁ ਪੂਜੇ ਦੇਵਤੇ, ਧੰਨਾ ਗਊ ਚਰਾਵਣ ਆਵੈਂ॥ ਧੰਨੇ ਡਿਠਾ ਚਲਿਤ ਏਹੁ, ਪੂਛੈ ਬ੍ਰਾਹਮਣ ਆਖਿ ਸੁਣਾਵੈ॥ ਠਾਕੁਰ ਦੀ ਸੇਵਾ ਕਰੈ, ਜੋ ਇਛੈ ਸੋਈ ਫਲ ਪਾਵੈ। ਧੰਨਾ ਕਰਦਾ ਜੋਦੜੀ, ਮੈਂ ਭਿ ਦੇਹ ਇੱਕ, ਜੇ ਤੁਧ ਭਾਵੈ॥ ਪਥਰੁ ਇੱਕ ਲਪੇਟਿ ਕਰਿ, ਦੇ ਧੰਨੈ ਨੋ ਗੈਲ ਛੁਡਾਵੈ॥ ਠਾਕੁਰ ਨੋ ਨ੍ਹਾਵਾਲਿਕੈ, ਛਾਹਿ, ਰੋਟੀ ਲੈ ਭੌਗੁ ਚੜ੍ਹਾਵੈ॥ ਹਥਿ ਜੋੜਿ ਮਿਨਤਾਂ ਕਰੈ, ਪੈਰੀ ਪੈ ਪੈ ਬਹੁਤ ਮਨਾਵੈ॥ ਹਉਂ ਭੀ ਮੁਹੁ ਨਾ ਜੁਠਾਲਸਾਂ, ਤੂੰ ਰੂਠਾ ਮੈਂ ਕਿਹੁ ਨਾ ਸੁਖਾਵੈ॥ ਗੋਸਾਈ ਪਰਤਖਿ ਹੋਇ, ਰੋਟੀ ਖਾਇ, ਛਾਹਿ ਮੁਹਿ ਲਾਵੈ॥ ਭੋਲਾ ਭਾਉ ਗੋਬਿੰਦੁ ਮਿਲਾਵੈ॥13॥
ਇਹ ਭਾਵਨਾ ਠੀਕ ਹੈ ਕਿ ਠੀਕ ਈਸ਼ਵਰ ਅਣਮੰਗਿਆ ਹੀ ਸਭ ਕੁਝ ਦਿੰਦਾ ਹੈ ਤੇ ਹਰ ਬੰਦਾ ਆਪਣੀਆਂ ਲੋੜਾਂ ਤੇ ਆਪਣੀ ਸੋਚ ਦੇ ਹਿਸਾਬ ਨਾਲ ਉਸ ਅਕਾਲ ਪੁਰਖ ਤੋ ਕੁਝ ਨਾ ਕੁਝ ਮੰਗਦਾ ਹੀ ਰਹਿੰਦਾਂ ਹੈ, ਭੁਖਾ ਦਾਲ ਰੋਟੀ ਤੇ ਰਜਿਆ ਮਹਿਲ ਮਾੜੀਆਂ ਤੇ ਅਧਿਆਤਮਿਕ ਉਸਦੇ ਰਾਹ ਤੇ ਤੁਰਨ ਦਾ ਰਸਤਾI ਪਰ ਜੋ ਢਿਡ ਤੋ ਭੁਖਾ ਤੇ ਸੋਚ ਤੋਂ ਅਧਿਆਤਮਿਕ ਹੋਵੇ ਉਹ ਪਹਿਲਾਂ ਰੋਟੀ ਤਾਂ ਰਬ ਕੋਲੋਂ ਮੰਗੇਗਾ ਹੀ, ਕਿਓਂਕਿ ਭੁਖਿਆਂ ਭਗਤੀ ਨਹੀਂ ਹੁੰਦੀ ਜਦ ਤਕ ਇਨਸਾਨ ਅਕਾਲ ਪੁਰਖ ਨਾਲ ਇਕਮਿਕ ਨਹੀਂ ਹੋ ਜਾਂਦਾI
ਮਾਂਗਉ ਰਾਮ ਤੇ ਸਭ ਥੋਕ ॥
ਮਾਨੁਖ ਕਉ ਜਾਚਤ ਸ੍ਰਮੁ ਪਾਈਐ, ਪ੍ਰਭ ਕੇ ਸਿਮਰਨਿ ਮੋਖ ॥ਰਹਾਉ॥50॥
ਧਨਾਸਰੀ ਮਹਲਾ 5
ਮੈ ਤਾਣੁ ਦੀਬਾਣੁ ਤੂ ਹੈ ਮੇਰੇ ਸੁਆਮੀ, ਮੈ ਤੁਧੁ ਆਗੈ ਅਰਦਾਸਿ ॥
ਮੈ ਹੋਰੂ ਥਾਉ ਨਾਹੀ ਜਿਸੁ ਪਹਿ ਕਰਉ ਬੇਨੰਤੀ, ਮੇਰਾ ਦੁਖੁ ਸੁਖੁ ਤੁਧ ਹੀ ਪਾਸਿ ॥
ਕਈ ਇਤਿਹਾਸਕਾਰ ਲਿਖਦੇ ਹਨ ਕਿ ਜਦੋਂ ਬ੍ਰਾਹਮਣ ਕੋਲੋਂ ਲੈਕੇ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)