21 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਨੂੰ ਛੱਡ ਕੇ ਚੱਲੇ ਗਏ ਆਉ ਸੰਖੇਪ ਝਾਤ ਮਾਰੀਏ ਇਤਿਹਾਸ ਜੀ ।
ਇੱਕ ਸਮਾਂ ਇਹੋ ਜਿਹਾ ਆਇਆ ਜਿਸ ਵਕਤ ਮੁਗਲਾਂ ਤੇ ਪਹਾੜੀ ਰਾਜਿਆਂ ਨੇ ਮਿਲ ਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ।ਦੁਸ਼ਮਨਾਂ ਦਾ ਮਕਸਦ ਸੀ ਗੁਰੂ ਜੀ ਤੇ ਸਿੱਖ ਕੌਮ ਨੂੰ ਖਤਮ ਕਰਨਾ ਤੇ ਉਹਨਾਂ ਦੇ ਧਾਰਮਿਕ ਸਥਾਨਾਂ ਤੇ ਕਬਜਾ ਕਰਨਾ। ... ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
8 ਮਹੀਨਿਆਂ ਤੋਂ ਵੀ ਜਿਆਦਾ ਸਮਾਂ ਮੁਗਲ ਅਪਣੀ 10 ਲੱਖ ਫੌਜ ਨਾਲ ਅਨੰਦਪੁਰ ਸਾਹਿਬ ਨੂੰ ਘੇਰਾ ਪਾਏ ਖੜੇ ਸੀ।ਅਨੰਦਪੁਰ ਸਾਹਿਬ ਦੇ ਕਿਲ੍ਹੇ ਵਿੱਚ ਕੇਵਲ 10,000 ਸਿੱਖ ਸੀ।ਮੁਗਲਾਂ ਨੇ ਬਾਹਰ ਜਾਣ ਦਾ ਕੋਈ ਰਸਤਾ ਨਹੀਂ ਛੱਡਿਆ।ਇਸ ਸਮੇਂ ਦੌਰਾਨ ਮੁਗਲਾਂ ਨੇ ਚਾਲ ਖੇਡੀ ਤੇ ਗੁਰੂ ਜੀ ਨੂੰ ਇੱਕ ਸੰਦੇਸ਼ ਭੇਜਿਆ ਤੇ ਕਿਹਾ ਕਿ ਗੁਰੂ ਜੀ ਤੁਸੀ ਆਪਣੇ ਪਰਿਵਾਰ ਨਾਲ ਕਿਲ੍ਹਾ ਛੱਡਕੇ ਜਾ ਸਕਦੇ ਹੋ।ਅਸੀਂ ਤੁਹਾਡੇ ਪਰਿਵਾਰ ਤੇ ਸਾਥੀਆਂ ਨੂੰ ਕੁੱਝ ਨਹੀਂ ਕਹਾਂਗੇ। ਮੁਗਲਾਂ ਵੱਲੋਂ ਕੁਰਾਨ ਤੇ ਹੱਥ ਰੱਖ ਕੇ ਕਸਮਾਂ ਵੀ ਖਾਦੀਆਂ ਗਈਆਂ। ਹਿੰਦੂ ਰਾਜਿਆਂ ਨੇ ਆਟੇ ਦੀ ਗਊ ਬਣਾ ਕੇ ਸੌਂਹ ਖਾਧੀ ਗੁਰੂ ਸਾਹਿਬ ਨੂੰ ਪਤਾ ਸੀ ਕਿ ਇਹ ਕਸਮਾਂ ਵਾਧੇ ਸਾਰੇ ਝੂਠੇ ਹਨ।
ਪਰ ਸਿੱਖਾਂ ਤੇ ਮਾਤਾ ਗੁਜਰ ਕੌਰ ਜੀ ਦੇ ਕਹਿਣ ਤੇ ਗੁਰੂ ਜੀ ਨੇ ਅਨੰਦਪੁਰ ਸਾਹਿਬ ਛੱਡਣ ਦੀ ਤਿਆਰੀ ਕਰ ਲਈ ।
ਮਾਤਾ ਸੁੰਦਰ ਕੌਰ ਜੀ ਨੇ ਮਾਤਾ ਗੁਜਰੀ ਕੋਲੋਂ ਗੁਰੂ ਜੀ ਦੇ ਬਚਪਨ ਦੀਆਂ ਕਹਾਣੀਆਂ ਸੁਣੀਆਂ ਸਨ। ਸਤਲੁਜ ਦੇ ਪਾਣੀਆਂ ਦੀ ਕਲ-ਕਲ ਸੁਣੀ ਸੀ। ਗੁਰੂ ਜੀ ਦੇ ਸਾਥ ਵਿਚ ਹਰਿਆਲੀਆਂ ਥਾਂਵਾਂ ‘ਤੇ ਘੁੰਮਦਿਆਂ ਅਨੰਦ ਮਾਣਿਆ ਸੀ। ਇਥੇ ਹੀ ਮਾਤਾ ਸੁੰਦਰੀ ਨੇ ਸਿੱਖਾਂ ਨੂੰ ਹਥਿਆਰਾਂ ਦਾ ਅਭਿਆਸ ਕਰਦਿਆਂ ਤੇ ਸਾਹਿਬਜ਼ਾਦਿਆਂ ਨੂੰ ਹੱਸਦਿਆਂ-ਖੇਡਦਿਆਂ ਤੇ ਕਿਲਕਾਰੀਆਂ ਮਾਰਦਿਆਂ ਦੇਖਿਆ। ਮਾਤਾ ਜੀ ਨੇ ਅਜੀਤ ਸਿੰਘ ਨੂੰ ਜਵਾਨੀ ਦੀਆਂ ਪੌੜੀਆਂ ਚੜ੍ਹਦਿਆਂ ਦੇਖਿਆ। ਮਾਤਾਵਾਂ ਨੇ ਸਾਹਿਬਜ਼ਾਦਿਆਂ ਨੂੰ ਯੁੱਧ ਕਲਾ ਵਿਚ ਨਿਪੁੰਨ ਹੁੰਦੇ ਵੇਖਿਆ। ਗੱਲ ਕੀ, ਜ਼ਿੰਦਗੀ ਦਾ ਪਲ-ਪਲ ਯਾਦਾਂ ਦੇ ਹੀਰਿਆਂ ਨਾਲ ਜੜਿਆ ਹੋਇਆ ਸੀ। ਅੱਜ ਇਸ ਥਾਂ ਨਾਲੋਂ ਵਿਛੜਦਿਆਂ ਹਿਰਦਾ ਕੰਬ ਰਿਹਾ ਸੀ, ਅੱਖਾਂ ਭਰ-ਭਰ ਆਉਂਦੀਆਂ ਸਨ। ਮਨ ਵਿਚ ਵਾਰ-ਵਾਰ ਆਉਂਦਾ ਕਿ ਕਦੀ ਫਿਰ ਵੀ ਇਸ ਥਾਂ ਆਵਾਂਗੇ? ਅੱਗੇ ਜਾ ਕੇ ਕੀ ਹੋਣਾ ਹੈ? ਅਗਲਾ ਟਿਕਾਣਾ ਕਿਥੇ ਹੋਵੇਗਾ? ਕੋਈ ਨਹੀਂ ਸੀ ਜਾਣਦਾ!
ਗੁਰੂ ਜੀ ਨੇ ਡੇਢ ਪਹਿਰ ਰਾਤ ਪਈ ਤੋਂ ਅੱਧਾ ਵਹੀਰ ਤੋਰ ਦਿੱਤਾ। ਗੁਰੂ ਜੀ ਦੇ ਅਨੰਦਪੁਰ ਛੱਡਣ ਦੀ ਮਿਤੀ 20 ਅਤੇ 21 ਦਸੰਬਰ 1704 ਈਸਵੀ ਦੀ ਵਿਚਕਾਰਲੀ ਰਾਤ ਮੰਨੀ ਜਾਂਦੀ ਹੈ। ਇਸ ਅਨੁਸਾਰ ਚਮਕੌਰ ਸਾਹਿਬ ਦਾ ਯੁੱਧ 23 ਦਸੰਬਰ 1704 ਈਸਵੀ ਅਤੇ ਛੋਟੇ ਸਾਹਿਬਜ਼ਾਦੀਆਂ ਦੀ ਸ਼ਹੀਦੀ 27 ਦਸੰਬਰ 1704 ਨੂੰ ਮੰਨਿਆ ਗਿਆ ਹੈ। ‘ਗੁਰਬਿਲਾਸ ਪਾਤਸ਼ਾਹੀ 10’ ਵਿਚ ਭਾਈ ਸੁੱਖਾ ਸਿੰਘ ਲਿਖਦੇ ਹਨ:
ਡੇਢ ਕੁ ਜਾਮ ਜੁ ਰਾਤ ਗਈ
ਤਬ ਤੋ ਕਰੁਨਾਨਿਧ ਕੂਚ ਕਰਾਯੋ।
ਆਦਿ ਵਹੀਰ ਸੁ ਤੋਰ ਦਯੋ
ਪੁਨ ਕੈ ਅਰੁ ਅੱਧ ਕੁ ਆਪ ਸਿਧਾਯੋ।
ਗੁਰੂ ਜੀ ਨੇ ਅਨੰਦਪੁਰ ਸਾਹਿਬ ਵਿਚ ਵੱਸਣ ਵਾਲੇ ਗ੍ਰਹਿਸਥੀ ਪਰਿਵਾਰਾਂ ਨੂੰ ਅਨੰਦਪੁਰ ਸਾਹਿਬ ਤੋਂ ਚਲੇ ਜਾਣ ਲਈ ਕਿਹਾ। ਉਨ੍ਹਾਂ ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ ਨੂੰ ਵਹੀਰ ਨਾਲ ਤੋਰ ਦਿੱਤਾ। ਮਾਤਾ ਗੁਜਰ ਕੌਰ ਉਨ੍ਹਾਂ ਦੇ ਨਾਲ ਜਾਣ ਲਈ ਨਹੀਂ ਮੰਨੇ। ‘ਬੰਸਾਵਲੀਨਾਮਾ’ ਵਿਚ ਭਾਈ ਕੇਸਰ ਸਿੰਘ ਛਿੱਬਰ ਲਿਖਦੇ ਹਨ:
ਤਬ ਸਾਹਿਬ ਆਪਣੀ ਮਾਤਾ ਗੁਜਰੀ ਨੂੰ ਐਸੇ ਕਹਿਆ,
“ਮਾਤਾ ਜੀ! ਤੁਸੀਂ ਨਿੱਕੇ ਨੀਂਗਰ ਨਾਲ ਲੈ ਚਾਹੀਐ ਗਇਆ।
ਵੱਡੇ ਦੋਨੋਂ ਭਾਈ ਰਹਿਨ ਅਸਾਡੇ ਨਾਲ।
ਤੁਸੀਂ ਪਹਿਲੇ ਟੂਰੋ ਪਾਓ ਚਾਲ। (581)
ਮਾਤਾ ਨ ਮੰਨੀ ਸਾਹਿਬ ਦੀ ਏਹੁ ਗੱਲ।
ਕਹਿਆ, ਚਾਰੇ ਨੀਂਗਰ ਨਾਲ ਮੇਰੇ ਘੱਲ।
ਸਾਹਿਬ ਬਹੁਤ ਮਾਤਾ ਜੀ ਨੂੰ ਆਖ ਰਹੇ।
ਮਾਤਾ ਜੀ ਨਾ ਲੱਗੇ ਸਾਹਿਬ ਦੇ ਕਹੇ। (542)
ਫੇਰ ਸਾਹਿਬ ਕਹਿਆ ਚਉਪਾ ਸਿੰਘ,
ਸਾਹਿਬ ਸਿੰਘ ਸਾਲੇ ਜੋਗੁ।
(ਨੋਟ: ਸਾਹਿਬ ਸਿੰਘ ਮਾਤਾ ਸਾਹਿਬ ਦੇਵਾਂ ਦਾ ਭਰਾ ਸੀ)
ਤੁਸੀਂ ਲੈ ਟੁਰੋ ਜਨਾਨੇ ਨਾਲ ਲੋਗ।
ਸਭ ਤਿਆਰ ਕਰ ਦਿੱਤੇ ਟੋਰ।
ਮਾਤਾ ਸੁੰਦਰੀ, ਮਾਤਾ ਸਾਹਿਬ ਦੇਈ, ਨਾਲੇ ਕੁਝ ਲੋਕ ਹਰੋ। (543)
ਨਾਲਿ ਦਿੱਤੇ ਊਠ ਸੰਦੂਕਾਂ ਵਾਲੇ।
ਜਿਨ੍ਹਾਂ ਦੇ ਵਿਚਿ ਛਿੱਤਰ ਪੱਥਰ ਆਹੇ ਡਾਲੇ।
ਬਚਨ ਕੀਤਾ, ਤੁਸਾਂ ਟੁਰ ਜਾਣਾ ਜਨਾਨੇ ਲੋਕ ਲੈ ਕੇ ਅੱਗੇ।
ਅਤੇ ਊਠ ਅਉਸਨ ਹਉਲੀ ਹਉਲੀ ਪਿਛੇ ਲੱਗੇ। (544)
ਚਉਪਾ ਸਿੰਘ ਨੂੰ ਸਭ ਹਕੀਕਤ ਛੱਡੀ ਸੀ ਸਮਝਾਇ।