22 ਜੁਲਾਈ ਪ੍ਰਕਾਸ਼ ਪੁਰਬ
1656 ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਮਾਤਾ ਕ੍ਰਿਸ਼ਨ ਕੌਰ ਜੀ ਦੀ ਪਾਵਨ ਕੁੱਖੋਂ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਗ੍ਰਹਿ ਵਿਖੇ 1656 ਈ: ਸਾਵਣ ਬਦੀ 10 ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ। ਨਰੋਤਮ ਜੀ ਦੇ ਅਨੁਸਾਰ ਪ੍ਰਕਾਸ਼ ਦਾ ਸਮਾ ਇੱਕ ਪਹਿਰ ਦਿਨ ਚੜੇ ਭਾਵ 9 ਕੁ ਵਜੇ ਦੇ ਕਰੀਬ ਸ਼ੀਸ਼ ਮਹਲ ਚ ਹੋਇਆ। ਰਿਸ਼ਤੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪੜਪੋਤੇ ਲੱਗਦੇ ਨੇ , ਇਕ ਵੱਡਾ ਭਰਾ ਬਾਬਾ ਰਾਮਰਾਏ ਸੀ।
ਸਤਿਗੁਰਾਂ ਦੇ ਚਿਹਰੇ ਦੀ ਨੁਹਾਰ ਬਾਰੇ ਕਵੀਆਂ ਨੇ ਬਹੁਤ ਕੁਝ ਲਿਖਿਆ ਹੈ। ਕਵੀ ਕੁਵਦੇਸ਼ ਲਿਖਦੇ ਨੇ ਕਿ ਅਠਵੇ ਪਾਤਸ਼ਾਹ ਦੇ ਦਰਸ਼ਨ ਕਰਨ ਦੇ ਨਾਲ ਤਿ੍ਸ਼ਨਾ ਤੇ ਮਨ ਦੀ ਭਟਕਣਾ ਖ਼ਤਮ ਹੋ ਜਾਂਦੀ ਹੈ। ਗੁਰ ਅਤ੍ਰਿਸ਼ਨ ਗੁਰੂ ਹਰਿਕ੍ਰਿਸ਼ਨ।
ਸਮੇ ਨਾਲ ਜਦੋ ਥੋੜ੍ਹਾ ਜਿਅ ਬੈਠਣ ਲੱਗੇ ਤਾਂ ਚੌਂਕੜੀ ਮਾਰ ਕੇ ਬੈਠਦੇ ਵਿੱਦਿਆ ਵੀ ਬਹੁਤ ਛੇਤੀ ਪ੍ਰਾਪਤ ਕਰ ਲਈ। ਗੁਰਬਾਣੀ ਦਾ ਪਾਠ ਬੜੀ ਲੈ ਚ ਕਰਦੇ ਲੰਗਰ ਚ ਸੇਵਾ ਵੀ ਬੜੇ ਪਿਆਰ ਨਾਲ ਕਰਦੇ। ਸੰਗਤ ਵੀ ਬੜਾ ਲਾਡ ਕਰਦੀ।
ਜਦੋਂ ਔਰੰਗਜ਼ੇਬ ਨੇ ਸਤਵੇ ਬਾਦਸ਼ਾਹ ਨੂੰ ਦਿੱਲੀ ਬੁਲਾਇਆ ਤਾਂ ਮਹਾਰਾਜ ਨੇ ਵੱਡੇ ਪੁੱਤਰ ਰਾਮਰਾਏ ਨੂੰ ਭੇਜਿਆ। ਰਾਮ ਰਾਇ ਉੱਥੇ ਜਾ ਕੇ ਔਰੰਗਜ਼ੇਬ ਦਾ ਖ਼ੁਸ਼ਾਮਦੀ ਬਣ ਗਿਆ। ਇਥੋਂ ਤਕ ਕਿ ਗੁਰਬਾਣੀ ਦੀ ਪੰਕਤੀ ਬਦਲ ਦਿੱਤੀ। ਸੱਤਵੇਂ ਪਾਤਸ਼ਾਹ ਨੇ ਕਿਹਾ ਸਾਡੇ ਮੂੰਹ ਨਾ ਲੱਗੇ। ਛੋਟੇ ਪੁਤਰ ਹਰਿਕ੍ਰਿਸ਼ਨ ਜੀ ਨੂੰ ਗੁਰਤਾ ਗੱਦੀ ਸੋਪੀ। ਬਾਬਾ ਬੁੱਢਾ ਜੀ ਦੀ ਕੁਲ ਵਿੱਚੋਂ ਬਾਬਾ ਗੁਰਦਿੱਤਾ ਜੀ ਨੇ ਗੁਰਤਾ ਗੱਦੀ ਦਾ ਤਿਲਕ ਲਾਇਆ। ਉਸ ਵੇਲੇ ਉਮਰ 5 ਸਾਲ ਤਿੰਨ ਮਹੀਨੇ ਸੀ। ਇਸ ਕਰਕੇ ਨਾਮ ਪ੍ਰਸਿੱਧ ਹੋਇਆ ਬਾਲਾ ਪ੍ਰੀਤਮ।
ਬੇਪਰਵਾਹੀ ਅਤੇ ਨਿਰਭੈਤਾ
ਰਾਮ ਰਾਇ ਨੇ ਗੁਰਤਾਗੱਦੀ ਦੇ ਲਈ ਕਈ ਪਾਪੜ ਵੇਲੇ ਪਰ ਸਫ਼ਲ ਨਾ ਹੋਇਆ। ਗੱਦੀ ਦੇ ਲਾਲਚ ਤੇ ਈਰਖਾ ਦੀ ਅੱਗ ਵਿੱਚ ਸੜਦੇ ਨੇ ਚਾਲ ਚੱਲ ਕੇ ਔਰੰਗਜ਼ੇਬ ਨੂੰ ਕਹਿ ਕੇ ਅੱਠਵੇਂ ਪਾਤਸ਼ਾਹ ਨੂੰ ਦਿੱਲੀ ਬੁਲਵਾਇਆ। ਸੁਨੇਹਾ ਕੀਰਤਪੁਰ ਸਾਹਿਬ ਆਇਆ ਤਾਂ ਅੱਠਵੇਂ ਪਾਤਸ਼ਾਹ ਨੇ ਸਾਫ਼ ਕਹਿ ਦਿੱਤਾ ਸਾਨੂੰ ਦਿੱਲੀ ਜਾਣ ਵਿੱਚ ਕੋਈ ਦਿੱਕਤ ਨਹੀਂ ਪਰ ਅਸੀਂ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦੇਣੇ। ਦਿੱਲੀ ਜਾ ਕੇ ਵੀ ਸਭ ਨੂੰ ਦਰਸ਼ਨ ਦਿੱਤੇ ਪਰ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦਿੱਤੇ ਜਦ ਕਿ ਉਹਨੇ ਕਈ ਵਾਰ ਸੁਨੇਹਾ ਭੇਜਿਆ। ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ