ਮੰਜੀ ਪ੍ਰਥਾ ਦਾ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਅਸਥਾਨ ਹੈ ਕਿਉਂਕੇ ਇਸ ਨਾਲ ਹੀ ਸਿੱਖ ਧਰਮ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਪ੍ਰਚਾਰਿਆ ਗਿਆ। ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਜਿਹੜੇ ਛੋਟੇ-ਛੋਟੇ ਧਾਰਮਿਕ ਕੇਂਦਰ ਸਥਾਪਿਤ ਕੀਤੇ, ਉਹਨਾਂ ਨੂੰ ਮੰਜੀਆਂ ਦਾ ਨਾਮ ਦਿੱਤਾ ਗਿਆ ਜਿਥੇ ਅਨੁਆਈ ਗੁਰੂ ਜੀ ਦੇ ਉਪਦੇਸ਼ ਸੁਣਦੇ ਅਤੇ ਧਾਰਮਿਕ ਵਿਸ਼ਿਆਂ ਉੱਤੇ ਵਿਚਾਰ ਵਟਾਂਦਰਾ ਕਰਦੇ ਸਨ। ਪਹਿਲੇ ਗੁਰੂ ਨੇ ਜਿਲ੍ਹਾ ਗੁਜਰਾਂਵਾਲਾ ਵਿਖੇ ਐਮਨਾਬਾਦ ਦੀ ਮੰਜੀ ਦਾ ਮੁੱਖੀ ਭਾਈ ਲਾਲੋ, ਤੁਲੰਬਾ ਵਿਖੇ ਸੱਜਣ ਠੱਗ ਨੂੰ ਅਤੇ ਬਨਾਰਸ ਵਿੱਚ ਚਿਤਰਦਾਸ ਬ੍ਰਾਹਮਣ ਥਾਪਿਆ। ਤੀਜੇ ਗੁਰੂ ਅਮਰ ਦਾਸ ਜੀ ਦੇ ਸਮੇਂ ਇਸ ਪ੍ਰਥਾ ਦਾ ਬਹੁਤ ਵਿਕਾਸ ਹੋਇਆ। ਉਹਨਾਂ ਨੇ ਆਪਣੇ ਅਧਿਆਤਮਕ ਇਲਾਕੇ ਨੂੰ 22 ਭਾਗਾਂ ਵਿੱਚ ਵੰਡਿਆ ਹੋਇਆ ਸੀ। ਹਰ ਭਾਗ “ਮੰਜੀ” ਅਖਵਾਉਂਦਾ ਸੀ। ਸਾਰੀਆਂ ਮੰਜੀਆਂ ਗੁਰੂ ਸਾਹਿਬ ਦੇ ਅਧੀਨ ਹੁੰਦੀਆਂ ਸਨ। ਹਰ ਮੰਜੀ ਵਿੱਚ ਲੰਗਰ ਅਤੇ ਰਹਿਣ ਦਾ ਪ੍ਰਬੰਧ ਹੁੰਦਾ ਸੀ। ਹਰ ਮੰਜੀ ਦਾ ਖਰਚ ਲੋਕਾਂ ਦੇ ਦਾਨ ਨਾਲ ਚਲਦਾ ਸੀ। ਪੰਜਵੇ ਗੁਰੂ ਅਰਜਨ ਦੇਵ ਨੇ ਸਰੋਵਰਾਂ ਅਤੇ ਮੰਦਿਰਾਂ ਦੀ ਉਸਾਰੀ ਲਈ ਧਨ ਦੀ ਜਰੂਰਤ ਕਰਕੇ ਮੰਜੀਆਂ ਦੀ ਗਿਣਤੀ ਵਧਾ ਦਿਤੀ । ਇਹ ਦੇ ਮੁੱਖੀ ਨੂੰ ਮਸੰਦਾਂ ਕਿਹਾ ਗਿਆ। ਇਹ ਮਸੰਦ ਆਪਣੇ ਅਸਲੀ ਮਕਸਦ ਨੂੰ ਭੁੱਲ ਕੇ ਗਲਤ ਰਸਤੇ ਪੈ ਗਏ ਇਸ ਕਾਰਨ ਇਸ ਪ੍ਰਥਾ ਨੂੰ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਤਮ ਕਰ ਦਿੱਤਾ।
ਗੁਰੂ ਨਾਨਕ ਬਾਣੀ ਵਿਚਲੀ ਸੰਗਤ ਦਾ ਮੁਢਲਾ ਰੂਪ ਤੇ ਇਤਿਹਾਸਕ ਵਿਕਾਸ ਮੁਢਲਾ ਰੂਪ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਤ ਅੱਲਗ ਅੱਲਗ ਸੰਗਤਾਂ ਦੇ ਮੋਢੀ ਸਿੱਖ ਗੁਰੂ ਨਾਨਕ ਦੇਵ ਨੇ ਆਪਣੇ ਮਿਸ਼ਨ ਲਈ ਸੰਸਾਰ ਦੀਆਂ ਚਾਰ ਉਦਾਸੀਆਂ ਕੀਤੀਆਂ।ਇਹਨਾਂ ਉਦਾਸੀਆਂ ਦੇ ਦੌਰਾਨ ਉਹਨਾਂ ਨੇ ਵੱਖ ਵੱਖ ਸੰਗਤਾਂ ਦੀ ਸਥਾਪਨਾ ਕੀਤੀ ਤਾਂਕਿ ਇਸ ਵਿੱਚ ਸ਼ਾਮਲ ਹੋ ਕੇ ਮਨੁੱਖੀ ਜੀਵ ਨਾਮ ਰਸ ਦੀ ਪ੍ਰਾਪਤੀ ਕਰ ਸਕੇ ਅਤੇ ਆਪਣੇ ਮਨੁੱਖੀ ਜਨਮ ਨੂੰ ਸਫਲਾ ਕਰਕੇ ਸਚਿਆਰ ਦੀ ਪਦਵੀ ਪ੍ਰਾਪਤ ਕਰ ਸਕੇ । ਗੁਰੂ ਨਾਨਕ ਦੇਵ ਜਿੱਥੇ – ਜਿੱਥੇ ਜਾਕੇ ਉਪਦੇਸ਼ ਕਰਦੇ , ਲੋਕ ਉਹਨਾਂ ਦੀ ਵਿਚਾਰਧਾਰਾ ਨੂੰ ਸਹੀ ਮੰਨ ਕੇ ਅਪਨਾਉਂਦੇ ਕਿਉਂਕਿ ਲੋਕ ਪਹਿਲਾਂ ਹੀ ਵਰਤਮਾਨ ਸਥਿਤੀ ਤੋਂ ਅਸੰਤੁਸ਼ਟ ਸਨ । ਉਸ ਸਥਾਨ ਤੇ ਗੁਰੂ ਨਾਨਕ ਦੇਵ ‘ ਸੰਗਤ ਦੀ ਸਥਾਪਨਾ ਕਰ ਦਿੰਦੇ ਸਨ । ਇਸ ਦੀ ਗਵਾਹੀ ਭਾਈ ਗੁਰਦਾਸ ਨੇ ਭਰੀ ਹੈ । ਗੁਰੂ ਨਾਨਕ ‘ ਸੰਗਤ ਦੀ ਸਥਾਪਨਾ ਕਰਨ ਦੇ ਨਾਲ ਨਾਲ ਮੋਢੀ ਸਿੱਖ ਨੂੰ ‘ ਮੰਜੀ ਦੀ ਬਖ਼ਸ਼ਿਸ਼ ਕਰਕੇ ਇਸ ਸੰਗਤ ਦੇ ਇਲਾਕੇ ਵਿੱਚ ਸਿੱਖੀ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਵੀ ਸੌਂਪਦੇ ਸਨ । ਭਾਈ ਸੇਵਾਦਾਸ ਅਨੁਸਾਰ ਇਸ ਮੋਢੀ ਸਿੱਖ ਨੂੰ ਮੰਜੀ ਕਿਹਾ ਜਾਂਦਾ ਸੀ।ਕਿਉਂਕਿ ਉਹ ਮੰਜੀ ਤੇ ਬੈਠ ਕੇ ਸਿੱਖੀ ਦਾ ਪ੍ਰਚਾਰ ਕਰਦਾ ਸੀ।ਉਹਨਾਂ ਅਨੁਸਾਰ ਗੁਰੂ ਨਾਨਕ ਦੇਵ ਜੀਦੁਆਰਾ ਸਥਾਪਤ ਮੁੱਖ ਸੰਗਤਾਂ ਤੇ ਮੰਜੀਆਂ ਦਾ ਵੇਰਵਾ ਇਸ ਤਰ੍ਹਾਂ ਹੈ : ਸ਼ੇਖ ਸੱਜਣ ਦੱਖਣੀ ਪੱਛਮੀ ਪੰਜਾਬ ਵਿੱਚ । ਗੋਪਾਲਦਾਸ ਬਨਾਰਸ ਦੀ ਸੰਗਤ ਦਾ ਮੋਢੀ । ਭਾਈ ਲਾਲੋ ਉੱਤਰ ਦੀ ਸੰਗਤ ਦਾ ਮੋਢੀ । ਝੰਡਾਬਾਢੀ ਬੁਸ਼ਿਹਰ ਦੀ ਸੰਗਤ ਦਾ ਮੋਢੀ । ਬੁੱਢਣ ਸ਼ਾਹ ਕੀਰਤਪੁਰ ਵਿੱਚ । ਮਾਹੀ ਮਾਹੀਸਰ ਵਿੱਚ । ਕੁਲਯੁਗ ਜਗਨਨਾਥ ਪੁਰੀ ਵਿੱਚ । ਸਾਲਸ ਰਾਇ ਪਟਨਾ ਤੇ ਬਿਹਾਰ ਵਿੱਚ ਰਾਜਾ ਸ਼ਿਵਨਾਭ ਸ੍ਰੀ ਲੰਕਾ ਵਿੱਚ । ਭਾਈ ਗੁਰਦਾਸ ਜੀ ਦੀ 11 ਵੀਂ ਵਾਰ ਵਿਚ ਗੁਰੂ ਨਾਨਕ ਦੇਵ ਜੀ ਦੇ ਪੁਰਾਤਨ ਸਿੱਖਾਂ ਤੇ ‘ ਸੰਗਤਾਂ ਦੇ ਨਾਂ ਮਿਲਦੇ ਹਨ।ਕਸ਼ਮੀਰ , ਤਿੱਬਤ , ਰਾਮਪੁਰ , ਬੁਸ਼ਹਿਰ , ਦਿੱਲੀ , ਆਗਰਾ , ਉਜੈਨ , ਬਰਗਨਪੁਰ , ਢਾਕਾਆਦਿਵਿੱਚ ਸਿੱਖ ਸੰਗਤਾਂ ਦਾ ਜ਼ਿਕਰ ਆਉਂਦਾ ਹੈ । ਪ੍ਰਿੰਸੀਪਲ ਤੇਜਾ ਸਿੰਘ ਅਨੁਸਾਰ ਗੁਰੂ ਨਾਨਕ ਦੇਵ ਜੀਨੇ ਸੰਗਤਾਂ ਬਣਾਈਆਂ । ਇਸ ਤਰ੍ਹਾਂ ਸਿੱਖ ਸੰਗਤਾਂ ਦੀ ਨੀਂਹ ਗੁਰੂ ਨਾਨਕ ਦੇਵ ਜੀ ਨੇ ਰੱਖੀ।ਉਹਨਾਂ ਨੇ ਆਪਣੇ ਪ੍ਰਚਾਰ ਦੌਰਿਆਂ ਸਮੇਂ ਅਲੱਗ – ਅਲੱਗ ਸੰਗਤਾਂ ਕਾਇਮ ਕੀਤੀਆਂ।ਸੰਗਤ ਦੀ ਇਕੱਤਰਤਾ ਤੇ ਮਿਲ ਬੈਠਣ ਲਈ ਦੇਸ਼ ਦੇਸਾਂਤਰਾਂ ਵਿਚ ਗੁਰਦੁਆਰੇ ( ਜਿਹਨਾਂ ਨੂੰ ਉਸ ਸਮੇਂ ਧਰਮਸਾਲਾ ਕਿਹਾ ਜਾਂਦਾ ਸੀ ) ਬਣਾਏ।ਗਿਆਨੀ ਪ੍ਰਤਾਪ ਸਿੰਘ ਅਨੁਸਾਰ ਜੂਨਾਗੜ੍ਹ , ਕਾਮਰੂਪ ( ਆਸਾਮ ) , ਚਿੱਟਾਗਾਂਗ ( ਬੰਗਾਲ ) , ਸੂਰਤ , ਪਟਨਾ ( ਬਿਹਾਰ ) , ਕਟਕ , ਨਾਨਕਮੱਤਾ ( ਯੂ ਪੀ ) ਖਟਮੰਡੂ , ਬਗਦਾਦ , ਕਾਬਲ ਤੇ ਜਲਾਲਾਬਾਦ , ਕੰਬੂ ਰਾਮੇਸਵਰਮ , ਕਜਲੀਬਲ , ਧੋਬੜੀ ( ਆਸਾਮ ) , ਹੈਦਰਾਬਾਦ ( ਦੱਖਣ ) ਸੰਗਲਾਦੀਪ ਵਿੱਚ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਤ ਸਿੱਖ ਸੰਗਤਾਂ ਸਨ । ਸੰਗਤ ਦਾ ਮੁਢਲਾ ਸਰੂਪ ਤੇ ਕ੍ਰਿਆ : ਇਹਨਾਂ ਸੰਗਤਾਂ ਦੇ ਸਰੂਪ ਬਾਰੇ ਹਵਾਲੇ ਜਨਮਸਾਖੀਆਂ ਵਿੱਚ ਮਿਲਦੇ ਹਨ । ਗੁਰੂ ਨਾਨਕ ਦੇਵ ਜੀ ਮੋਢੀ ਸਿੱਖਾਂ ਨੂੰ ਮੰਜੀਆਂ ਦੀ ਬਖਸ਼ਿਸ਼ ਕਰਕੇ ਸੰਗਤ ਦਾ ਮੁਖੀਆ ਥਾਪਦੇ ਸਨ ।
ਮੰਜੀਦਾਰ ਥਾਪਣ ਸਮੇਂ ਕਿਸੇ ਦੀ ਜਾਤ ਜਾਂ ਸਮਾਜਿਕ ਰੁਤਬੇ ਨੂੰ ਨਾ ਦੇਖ ਕੇ ਯੋਗਤਾ ਦੇਖੀ ਜਾਂਦੀ ਸੀ । ਸੰਗਤ ’ ਦੇ ਸਿੱਖਾਂ ਨੂੰ ਨਾਨਕ ਪੰਥੀ ’ ਵੀ ਕਿਹਾ ਜਾਂਦਾ ਸੀ । ਸੰਗਤ ਅਤੇ ਜਿਸ ਸਥਾਨ ਤੇ ਸੰਗਤ ਦਾ ਇਕੱਠ ਹੁੰਦਾ ਉਸ ਨੂੰ ਧਰਮਸਾਲ ਆਖਿਆ ਜਾਂਦਾ ਸੀ।ਇੰਜ ਗੁਰੂ ਨਾਨਕ ਦੇਵ ਜੀ ਨੇ ਧਰਮਸਾਲਾ ਦੀ ਵੀ ਸਥਾਪਨਾ ਕੀਤੀ।ਸੰਗਤਾਂ ਨਿਯਮ ਨਾਲ ਸਵੇਰੇ ਸ਼ਾਮ ਜੁੜਦੀਆਂ ਸਨ । ਸੰਗਤ ਦਾ ਮੁੱਖ ਉਦੇਸ਼ ਪਰਮਾਤਮਾ ਦੀ ਯਾਦ ਵਿਚ ਜੁੜਨਾ , ਕੀਰਤਨ ਕਰਨਾ ਤੇ ਗੁਰਬਾਣੀ ਪੜ੍ਹਨਾ ਸੀ । ਨਾਲਦੀ ਨਾਲ ਜ਼ਿੰਦਗੀ ਨਾਲ ਸੰਬਧਿਤ ਬਾਕੀ ਮਸਲਿਆਂ ਉੱਤੇ ਵੀ ਵਿਚਾਰਾਂ ਹੁੰਦੀਆਂ ਸਨ । ਗੁਰਬਾਣੀ ਦਾ ਕੀਰਤਨ ਨੇਮ ਨਾਲ ਹੁੰਦਾ ਸੀ । ਸਿੱਖਾਂ ਨੂੰ ਸੰਗਤਾਂ ਦੀ ਸੇਵਾ ਕਰਨ ਦੀ ਤਾਕੀਦ ਕੀਤੀ ਗਈ । ਇਸਲਈ ਸਿੱਖ ਖੁਸ਼ੀ – ਖੁਸ਼ੀ ਸੇਵਾ ਕਰਦੇ ਸਨ । ਸੰਗਤਾਂ ਵਿੱਚ ਲੰਗਰ ਨਿਯਮਤ ਰੂਪ ਨਾਲ ਦਿਨ ਰਾਤ ਚਲਦਾ ਸੀ । ਸੰਗਤਾਂ ਵਿੱਚ ਸ਼ਾਮਲ ਲੋਕਾਂ ਲਈ ਕਿਰਤ ਕਰਨਾ ਲਾਜ਼ਮੀ ਐਲਾਨਿਆ ਗਿਆ । ਜਿਸ ਨਾਲ ਕਿ ਸਿੱਖਾਂ ਦੀ ਆਪਣੀ ਕਮਾਈ ਦੇ ਕੁੱਝ ਹਿੱਸੇ ਵਿੱਚੋਂ ਸੰਗਤ ਦੀ ਸੇਵਾ ਲਈ ਖਰਚ ਕੀਤਾ ਜਾਂਦਾ ਸੀ । ” ਕਿਰਤ ਨਾਲ ਇਸ਼ਨਾਨ ਕਰਨਾ ਵੀ ਸੰਗਤ ਲਈ ਜ਼ਰੂਰੀ ਕੀਤਾ ਗਿਆ । ਸੰਗਤਾਂ ਵਿੱਚ ਲੋਕਾਂ ਦੀ ਸਮੂਲੀਅਤ ਬਹੁਤ ਵੱਡੀ ਗਿਣਤੀ ਵਿੱਚ ਹੁੰਦੀ ਸੀ । ਇਹ ਸੰਗਤਾਂ ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਵਿੱਚ ਵੀ ਸਥਾਪਤ ਹੋਈਆਂ । ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਤ ਸੰਗਤਾਂ ਵਿੱਚ ਮੁੱਖ ਕੇਂਦਰ ਪਰਮਾਤਮਾ ਨੂੰ ਮੰਨਿਆ ਗਿਆ । ਗੁਰੂ ਦਾ ਸਮਾਵੇਸ਼ ਸ਼ਬਦ ( ਬਾਣੀ ) ਦੇ ਰੂਪ ਵਿੱਚ ਹੋਇਆ।ਮਾਲਕ ਤੇ ਨੌਕਰ ਸਭ ਨੂੰ ਸੰਗਤ ਵਿੱਚ ਬਰਾਬਰ ਦਾ ਸਥਾਨ ਦਿੱਤਾ ਗਿਆ।ਜਾਤ ਜਾਂ ਧਰਮ ਸੰਗਤ ਦੀ ਸ਼ਮੂਲੀਅਤ ਵਿਚ ਆੜੇ ਨਹੀਂ ਆਉਂਦੀ ਸੀ । ਹਰ ਜਾਤੀ , ਮਜ਼ਬ , ਕਿੱਤੇ ਤੇ ਰੁਤਬੇ ਦੇ ਲੋਕ ਇਸ ਵਿੱਚ ਸ਼ਾਮਲ ਹੁੰਦੇ ਸਨ।ਰਾਜਾ ਤੇ ਰੰਕ ਨੂੰ ਬਰਾਬਰ ਸਮਝਿਆ ਗਿਆ।ਸੰਗਤ ਦੀ ਰਚਨਾ ਵਿੱਚ ਪਰਮਾਤਮਾ , ਗੁਰੂ ਤੇ ਆਮ ਲੋਕਾਂ ਨੂੰ ਮੁੱਖ ਅੰਗਾਂ ਵਜੋਂ ਲਿਆ ਗਿਆ।ਲੰਗਰ ਨੂੰ ਸੰਗਤ ਦਾ ਅਨਿੱਖੜਵਾਂ ਅੰਗ ਬਣਾਇਆ ਗਿਆ ਜਿਸ ਵਿੱਚ ਲੋਕ ਬਿਨਾਂ ਕਿਸੇ ਭੇਦ – ਭਾਵ ਤੋਂ ਬਰਾਬਰ ਬੈਠ ਕੇ ਲੰਗਰ ਪਕਾਉਂਦੇ ਤੇ ਛਕਦੇ ਸਨ ਜਿਸ ਨਾਲ ਲੋਕਾਂ ਵਿੱਚ ਆਪਸੀ ਸਾਂਝ ਪੈਦਾ ਹੋਈ ਤੇ ਸਮਾਜਿਕ – ਦੂਰੀਆਂ ਖਤਮ ਹੋਈਆਂ । ਪੂਰਵ – ਨਾਨਕ ਕਾਲੀ ਸੰਗਤਾਂ ਵਿੱਚ ਇਸ ਤਰ੍ਹਾਂ ਦੀ ਪ੍ਰਦੀ ਅਣਹੋਂਦ ਸੀ।ਇਸ ਤਰ੍ਹਾਂ ਸਿੱਖ – ਸੰਗਤਾਂ ਨੇ ਲੋਕਾਂ ਵਿੱਚ ਜਾਤ – ਪਾਤ ਤੇ ਊਚ – ਨੀਚ ਨੂੰ ਖਤਮ ਕਰਨ ਲਈ ਅਮਲੀ ਰੂਪ ਵਿੱਚ ਉਪਰਾਲਾ ਕੀਤਾ । ਸਿੱਖ – ਸੰਗਤ ਨੇ ਲੋਕਾਂ ਨੂੰ ਕਿਰਤੀ ਹੋਣ ਦਾ ਸੰਦੇਸ਼ ਦਿੱਤਾ । ਜਿਸ ਵਿੱਚ ਲੰਗਰ – ਪ੍ਰਥਾ ਦੇ ਨਾਲ ਵੰਡ ਕੇ ਛਕਣ ਦੇ ਸਿਧਾਂਤ ( ਨਾਮ ਜਪਣਾ , ਕਿਰਤ ਕਰਨੀ ਤੇ ਵੰਡ ਛਕਣਾ ) ਨੂੰ ਅਮਲੀ ਜਾਮਾ ਪਹਿਨਾਇਆ ਗਿਆ । ਪਹਿਲੀ ‘ ਸੰਗਤ ਸੁਲਤਾਨਪੁਰ ਲੋਧੀ ਸਥਾਪਤ ਕਰਨ ਤੇ ਗੁਰੂ ਨਾਨਕ ਦੇਵ ਜੀ ਆਪਣੀ ਕਮਾਈ ਦਾ ਬਹੁਤਾ ਹਿੱਸਾ ਲੰਗਰ ਵਿੱਚ ਪਾਉਂਦੇ , ਸੰਗਤ ਵਿੱਚ ਬੈਠ ਕੇ ਸਿਮਰਨ ਕਰਦੇ ਤੇ ਲੰਗਰ ਛਕਦੇ । ਨਾਮ ਜਪਣ ਨਾਲ ਸਿੱਖਾਂ ਦੇ ਅਧਿਆਤਮਕ ਜੀਵਨ ਵਿੱਚ ਉਨਤੀ ਹੋਈ ਤੇ ਪਰਮਾਤਮਾ ਨਾਲ ਜੁੜੇ।ਕਿਰਤ ਨੇ ਸਿੱਖਾਂ ਦੇ ਆਰਥਿਕ ਪੱਖ ਨੂੰ ਮਜ਼ਬੂਤ ਕੀਤਾ ਤੇ ਵੰਡ ਕੇ ਛਕਣ ਦੇ ਸਿਧਾਂਤ ਨੇ ਇਕ ਦੂਸਰੇ ਨਾਲ ਸਮਾਜਿਕ ਸੰਬੰਧਾਂ ਨੂੰ ਮਜ਼ਬੂਤ ਕੀਤਾ । ਸੰਗਤ ਸਿੱਖਾਂ ਦੇ ਜੀਵਨ ਦੇ ਤਿੰਨਾਂ ਪੱਖਾਂ ਦੀ ਉਨਤੀ ਦਾ ਕਾਰਣ ਬਣੀ । ਇਸ ਤਰ੍ਹਾਂ ਸਿੱਖਾਂ ਨੂੰ ਸੰਸਾਰ ਵਿਚ ਵਿਚਰਦਿਆਂ ਹੀ ਜੀਵਨ ਮਨੋਰਥ ਨੂੰ ਪ੍ਰਾਪਤ ਕਰਨ ਦਾ ਸਹਿਲ ਮਾਰਗ ਦਰਸਾਇਆ।ਅਜਿਹੇ ਜੀਵਨ – ਮਾਰਗ ਦੀ ਪੂਰਵ – ਕਾਲੀ ਸੰਗਤਾਂ ਵਿੱਚ ਅਣਹੋਂਦ ਸੀ । ਸਿੱਖ ਸੰਗਤ ਦੀ ਇਹ ਵਿਸ਼ੇਸ਼ਤਾ ਇਸ ਨੂੰ ਦੂਸਰੀਆਂ ਸੰਗਤਾਂ ਦੀ ਸੰਰਚਨਾ , ਪ੍ਰਕਾਰਜ ਅਤੇ ਮਨੋਰਥ ਤੋਂ ਨਿਖੇੜਦੀ ਹੈ ।
ਇਤਿਹਾਸਕ ਵਿਕਾਸ ਗੁਰੂ ਅੰਗਦ ਦੇਵ ਸਮੇਂ ਸੰਗਤ : ਸਿੱਖ ਜਗਤ ਵਿਚ ਪ੍ਰਚਲਿਤ ‘ ਸੰਗਤ ’ ਸੰਸਥਾ ਦਾ ਨਿਕਾਸ ਤੇ ਵਿਕਾਸ ਗੁਰੂ ਨਾਨਕ ਕਾਲ ਵਿੱਚ ਹੀ ਸ਼ੁਰੂ ਹੋ ਜਾਂਦਾ ਹੈ । ਗੁਰੂ ਨਾਨਕ ਵਲੋਂ ਨਿਰਧਾਰਿਤ ਕੀਤੀ ਗਈ ਸਿੱਖ ਸੰਸਥਾ ਨੂੰ ਉਹਨਾਂ ਦੇ ਉਤਰਾਧਿਕਾਰੀ ਗੁਰੂਆਂ ਨੇ ਨਾ ਕੇਵਲ ਜਾਰੀ ਹੀ ਰੱਖਿਆ ਸਗੋਂ ਸਮਾਜਿਕ ਤੇ ਧਾਰਮਿਕ ਲੋੜਾਂ ਅਨੁਸਾਰ ਇਸ ਨੂੰ ਹੋਰ ਦ੍ਰਿੜ ਕੀਤਾ । ਨਾਨਕ ਨਾਮ ਲੇਵਾ ਸਿੱਖਾਂ ਦੀ ਗਿਣਤੀ ਵਧਣ ਕਾਰਣ ਗੁਰੂ ਅੰਗਦ ਦੇਵ ਜੀ ਨੇ ਸਿੱਖੀ ਦੇ ਕਈ ਨਵੇਂ ਕੇਂਦਰ ਖੋਲ।ਉਹਨਾਂ ਨੇ ਸਿੱਖ – ਸੰਗਤਾਂ ਦੇ ਜੋੜ ਮੇਲਿਆਂ ਦਾ ਪ੍ਰਬੰਧ ਕਰਕੇ ਸਭਿਆਚਾਰਕ ਵਿਕਾਸ ਨੂੰ ਨਵਾਂ ਰੂਪ ਦਿੱਤਾ । ਸਿੱਖ ਕੇਂਦਰਾਂ ਉਤੇ ਖੇਡਾਂ ਤੇ ਸਰੀਰਕ ਕਰਤੱਬਾਂ ਦਾ ਪ੍ਰਦਰਸ਼ਨ ਸ਼ੁਰੂ ਕਰਵਾਇਆ।ਇਸ ਕਾਰਜ – ਵਿਧੀ ਨੇ ਸੰਗਤ ਤੇ ਪੰਗਤ ਸੰਸਥਾ ਨੂੰ ਨਵੀਂ ਸੰਸਕ੍ਰਿਤਕ ਦਿਸ਼ਾ ਪ੍ਰਦਾਨ ਕੀਤੀ।ਜਿਸ ਅਧੀਨ ਸਿੱਖਾਂ ਵਿੱਚ ਭਾਈਚਾਰਕ ਸਾਂਝ ਪ੍ਰਫੁਲਤ ਹੋਈ । ਡਾ.ਏ ਸੀ.ਅਰੋੜਾ ਅਨੁਸਾਰ ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਦੁਆਰਾ ਸਥਾਪਿਤ ਕੀਤੀ ਗਈ ਸੰਗਤ ਸੰਸਥਾ ਨੂੰ ਨਿਸ਼ਚਿਤ ਰੂਪ ਦਿੱਤਾ।ਖਡੂਰ ਸਾਹਿਬ ਵਿੱਚ ਰੋਜ਼ ਪ੍ਰਭਾਤ ਵੇਲੇ ਤੇ ਸ਼ਾਮ ਸਮੇਂ ਗੁਰੂ ਸਾਹਿਬ ਦੇ ਸਿੱਖਾਂ ਦੀ ਧਾਰਮਿਕ ਸਭਾ ਹੁੰਦੀ ਸੀਂ , ਜਿੱਥੇ ਗੁਰੂ ਨਾਨਕ ਸਾਹਿਬ ਦੁਆਰਾ ਰਚੇ ਗਏ ਸ਼ਬਦਾਂ ਦਾ ਕੀਰਤਨ ਹੁੰਦਾ ਸੀ।ਸੇਵਾ ‘ ਸੰਗਤ ’ ਦਾ ਮੁੱਖ ਕਾਰਜ ਹੁੰਦਾ ਸੀ । ਇਸ ਤੋਂ ਇਲਾਵਾ ਉਹਨਾਂ ਨੇ ਗੁਰੂ ਨਾਨਕ ਸਾਹਿਬ ਵਲੋਂ ਚਲਾਈ ਪਰਚਾਰ ਵਿਧੀ ਅਨੁਸਾਰ , ਆਪਣਾ ਸਾਰਾ ਸਮਾਂ ਰਾਵੀ ਤੇ ਬਿਆਸ ਦੇ ਵਿਚਕਾਰਲੇ ਇਲਾਕੇ ਦੇ ਪਿੰਡਾਂ ਵਿੱਚ ਧਰਮ ਪ੍ਰਚਾਰ ਕਰਨ ਲਈ ਖ਼ਰਚ ਕੀਤਾ । ਗੁਰੂ ਸਾਹਿਬ ਦੇ ਇਹਨਾਂ ਕੰਮਾਂ ਨੇ ‘ ਸੰਗਤ ’ ਸੰਸਥਾ ਨੂੰ ਨਰੋਆ ਕਰਨ ਵਿੱਚ ਵੱਡਾ ਹਿੱਸਾ ਪਾਇਆ । ਗੁਰੂ ਅਮਰਦਾਸ ਸਮੇਂ ਸੰਗਤ ਮੰਜੀ ਪ੍ਰਥਾ ; ਸੱਯਦ ਮੁਹੰਮਦ ਲਤੀਫ ਦੇ ਕਥਨ ਅਨੁਸਾਰ , “ ਗੁਰੂ ਅਮਰਦਾਸ ਜੀ ਦੇ ਉਤਸ਼ਾਹ ਪੂਰਬਕ ਧਰਮ ਪ੍ਰਚਾਰ , ਦਿਆਲੂ ਵਤੀਰੇ ਅਤੇ ਸ਼ੁਸ਼ੀਲ ਸੁਭਾਅ ਨੇ ਬਹੁਤ ਸਾਰੇ ਵਿਅਕਤੀਆਂ ਨੂੰ ਸਿੱਖ ਧਰਮ ਵਿੱਚ ਲੈ ਆਂਦਾ ਸੀ । ਗੁਰੂ ਅਮਰਦਾਸ ਜੀ ਨੇ ਸਿੱਖ ਸੰਗਤਾਂ ਨੂੰ ਵਿਕਸਤ ਕਰਨ ਵਲ ਵਧੇਰੇ ਧਿਆਨ ਦਿੱਤਾ । ਇਸ ਤਰ੍ਹਾਂ ਹੋਰ ਸਿੱਖ ਸੰਗਤਾਂ ਕਾਇਮ ਕੀਤੀਆਂ । ਇਸ ਤੋਂ ਇਹ ਪਤਾ ਲਗਦਾ ਹੈ ਕਿ ਗੁਰੂ ਅਮਰਦਾਸ ਜੀ ਦੀ ਗੁਰਿਆਈ ਦੇ ਕਾਲ ਵਿਚ ਪੰਜਾਬ ਅਤੇ ਬਾਕੀ ਦੇ ਹੋਰ ਇਲਾਕਿਆਂ ਵਿੱਚ ਸਿੱਖਾਂ ਦੀ ਗਿਣਤੀ ਕਾਫੀ ਵਧ ਗਈ ਸੀ।ਇਸ ਵੱਡੀ ਗਿਣਤੀ , ਜੋ ਕਿ ਵੱਖ ਵੱਖ ਇਲਾਕਿਆਂ ਵਿੱਚ ਖਿਲਰੀ ਹੋਈ ਸੀ , ਦੀ ਪ੍ਰਬੰਧਕੀ ਸੰਭਾਲ ਵਾਸਤੇ ਸੰਗਤ ਦੀ ਸੰਸਥਾ ਵਿੱਚ ਕੁੱਝ ਤਬਦੀਲੀ ਲਿਆਂਦੀ ਗਈ।ਇਹ ਤਬਦੀਲੀ ਸੁਭਾ ਵਿਚ ਸਿਧਾਂਤਕ ਨਹੀਂ ਸੀ ਸਗੋਂ ਪ੍ਰਬੰਧਕੀ ਸੀ।ਪਰਚਾਰ ਨੂੰ ਤੇਜ਼ ਕਰਨ ਲਈ ਅਤੇ ਸਿੱਖ ਧਰਮ ਨੂੰ ਪੱਕੇ ਪੈਰਾਂ ਤੇ ਖੜਾ ਕਰਨ ਲਈ ਗੁਰੂ ਅਮਰਦਾਸ ਜੀ ਨੂੰ ਸਿੱਖ ਵਸੋਂ ਵਾਲੇ ਇਲਾਕਿਆਂ ਨੂੰ 22 ਹਿੱਸਿਆਂ ਅਰਥਾਤ ਮੰਜੀਆਂ ਵਿੱਚ ਵੰਡ ਦਿੱਤਾ ਅਤੇ 22 ਸਿਆਣੇ ਪ੍ਰਚਾਰਕ ਇਹਨਾਂ ਦੇ ਮੰਜੀਦਾਰ ਨਿਯੁਕਤ ਕਰ ਦਿੱਤੇ । ਇਨ੍ਹਾਂ ਮੰਜੀਆਂ ਦਾ ਕੰਮ ਆਪਣੇ ਆਪਣੇ ਨਿਸ਼ਚਿਤ ਇਲਾਕੇ ਵਿੱਚ ਗੁਰੂ ਸਾਹਿਬ ਦੇ ਉਪਦੇਸ਼ਾਂ ਦਾ ਪ੍ਰਚਾਰ ਕਰਨਾ ਅਤੇ ਸਿੱਖਾਂ ਕੋਲੋਂ ਭੇਟਾ ਲੈ ਕੇ ਗੁਰੂ ਜੀ ਕੋਲ ਪਹੁੰਚਾਉਣਾ ਹੁੰਦਾ ਸੀ । ਮੰਜੀਆਂ ਨੂੰ ਅੱਗੇ ਜਾ ਕੇ ਜਿਸ ਤਰ੍ਹਾਂ ਵਿਚ ਵੰਡਿਆ ਗਿਆ , ਉਸ ਨੂੰ ਪੀੜ੍ਹੀਆਂ ਕਿਹਾ ਜਾਂਦਾ ਸੀ । ਤੇਜਾ ਸਿੰਘ 52 ਪੀੜ੍ਹੀਆਂ ਦਾ ਸੰਕੇਤ ਦਿੰਦਾ ਹੈ । ਇਸ ਤਰ੍ਹਾਂ ਕਰਕੇ ਗੁਰੂ ਅਮਰਦਾਸ ਵੇਲੇ ਮੰਜੀ ਸੰਸਥਾ ਦੀ ਸਥਾਪਨਾ ਦੁਆਰਾ ਸਿੱਖੀ ਦਾ ਪ੍ਰਚਾਰ ਹੋਰ ਵੀ ਪ੍ਰਭਾਵਸ਼ਾਲੀ ਹੋ ਗਿਆ । ਸ਼ਬਦ ਕੋਸ਼ ਦੀ ਦ੍ਰਿਸ਼ਟੀ ਤੋਂ , ਮੰਜੀ ਦਾ ਅਰਥ ਮਹਾਨ ਕੋਸ਼ ਵਿਚ ਵੀ ਆਸਣ ਅਥਵਾ ਬੈਠਣ ਦੀ ਥਾਂ ਲਿਆ ਗਿਆ ਹੈ ਪਰ ਸਿੱਖ ਧਰਮ ਵਿੱਚ ਗੁਰੂ ਅਮਰਦਾਸ ਜੀ ਵਲੋਂ ਸਿੱਖ ਸੰਗਤਾਂ ਨੂੰ ਸੰਗਠਿਤ ਰੱਖਣ ਹਿੱਤ ਬਣਾਈ ਗਈ ਯੋਜਨਾ ਅਧੀਨ 22 ਮੰਜੀਆਂ ਦੀ ਸਥਾਪਨਾ ਹੈ।ਇੰਦੂ ਭੂਸ਼ਨ ਬੈਨਰਜੀ ਅਨੁਸਾਰ , ਮੰਜੀਆਂ ਸਥਾਪਿਤ ਕਰਨ ਨਾਲ ਗੁਰੂ ਸਾਹਿਬ ਨੇ ਸਿੱਖਾਂ ਨੂੰ ਇੱਕ ਵੱਖਰੀ ਸੰਸਥਾ ਦੇਣ ਦਾ ਕਦਮ ਚੁੱਕਿਆ।ਨਿਰਸੰਦੇਹ ਉਹਨਾਂ ਦੀ ਆਪਣੀ ਪ੍ਰਭਾਵਸ਼ਾਲੀ ਸਖਸ਼ੀਅਤ ਇਸ ਜਥੇਬੰਦੀ ਨੂੰ ਜੋੜਨ ਦਾ ਕੰਮ ਕਰਦੀ ਸੀ । ਪ੍ਰੰਤੂ ਉਹਨਾਂ ਨੇ ਇਸ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਲਈ ਸਿੱਖਾਂ ਨੂੰ ਤੀਰਥ ਯਾਤਰਾ ਦਾ ਕੇਂਦਰੀ ਅਸਥਾਨ ਵੀ ਦਿੱਤਾ।ਇਹਨਾਂ ਮੰਜੀਆਂ ਨਾਲ ਸਿੱਖ – ਸੰਗਤਾਂ ਵਿੱਚ ਨਵਾਂ ਉਤਸ਼ਾਹ ਆ ਗਿਆ । ਇਹਨਾਂ ਮੰਜੀਆਂ ਵਿੱਚੋਂ ਇੱਕ ਮੰਜੀ ਕਪੂਰਥਲਾ ਦੇ ਇੱਕ ਮੁਸਲਮਾਨ ਅਲਾਯਾਰ ਖਾਂ ਪਠਾਨ ਨੂੰ ਤੇ ਇਸ ਤਰ੍ਹਾਂ ਔਰਤਾਂ ਨੂੰ ਵੀ ਮੰਜੀਆ ਬਖਸ਼ੀਆਂ।ਇਹ 22 ਕੇਂਦਰ ਹਿੰਦੋਸਤਾਨ ਵਿੱਚ ਤੇ ਬਾਹਰ ਟਾਪੂਆਂ ਤੱਕ ਫੈਲੇ ਹੋਏ ਹਨ । ਭਾਈ ਸਾਵਣ ਮੱਲ ਨੂੰ ਕਾਂਗੜਾ , ਕੁੱਲੂ ਤੇ ਸਕੱਤ ਦੇ ਬਾਹਰ ਪਹਾੜੀ ਇਲਾਕੇ ਵਿਚ ਪ੍ਰਚਾਰਕ ਨਿਯਤ ਕੀਤਾ ਗਿਆ । ਇਸ ਤੋਂ ਸਪੱਸ਼ਟ ਹੈ ਕਿ ਚਾਰੇ ਪਾਸੇ ਸਿੱਖ ਸੰਗਤ ਪ੍ਰਤੀ ਉਤਸ਼ਾਹ ਫੈਲ ਰਿਹਾ ਸੀ ਅਤੇ ਵਿਤਕਰੇ ਮਿਟ ਰਹੇ ਸਨ । ਕੁਝ ਵਿਦਵਾਨਾਂ ਦਾ ਖਿਆਲ ਹੈ ਕਿ ਗੁਰੂ ਜੀ ਨੇ ਧਰਮ ਦੀਆਂ ਪ੍ਰਚਾਰਕ ਇਸਤਰੀਆਂ ਨੂੰ 52 ਪੀਹੜੇ ਬਖਸ਼ੇ । ਬੀਬੀ ਭਾਨੀ , ਬੀਬੀ ਦਾਨੀ ਤੇ ਬੀਬੀ ਪਾਲ ਦੇ ਨਾਂ ਖਾਸ ਤੌਰ ਤੇ ਪ੍ਰਸਿੱਧ ਹਨ । ਗੁਰੂ ਅਮਰਦਾਸ ਜੀ ਵਲੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਸਥਾਪਤ 22 ਮੰਜੀਆਂ ਦੇ ਮੁਖੀਆਂ ਦਾ ਹਵਾਲਾ ਵੱਖ ਵੱਖ ਸਰੋਤਾਂ ਵਿਚ ਇਸ ਤਰ੍ਹਾਂ ਹੈ : 39 40 ਮਹਿਮਾ ਪ੍ਰਕਾਸ਼ ਅਨੁਸਾਰ 22 ਮੰਜੀਆਂ ( ਪ੍ਰਚਾਰਕਾਂ ਦੇ ਨਾਮ ) ਇਹ ਹਨ : 1 ਸਾਵਣ ਮਲ 2 . ਸਚਨ ਸੱਚ 3 ਲਾਲੂ 4 . ਮਸਾ ਧੀਰ 5. ਭੱਟ ( ਸੁਲਤਾਨਪੁਰ ) 6 . ਪਾਰੋ ( ਡੱਲਾ ) 7. ਖੰਨਾ ਚੂਹੜ ( ਡੱਲਾ ) 8. ਫਿਰਿਆ ਕਟਾਰਾ ( ਮਾਲਵਾ ) 9. ਗੰਗੂਦਾਸ ( ਘਗੌਣ ) 10. ਪ੍ਰੇਮਾ ( ਬਹਿਰਾਮਪੁਰ ) 11. ਬੀਬੀ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Harman
2368876864
ਸੁਖਦੇਵ ਸਿੰਘ
ਮੰਜੀ ਪ੍ਰਥਾ ਵਿੱਚ ਆਏ ਵਿਗਾੜ ਬਾਰੇ ਵੀ ਦੱਸਿਆ ਜਾਣਾ ਚਾਹੀਦਾ ਹੈ, ਜਿਸ ਪ੍ਰਥਾ ਨੂੰ ਇਸ ਵਿੱਚ ਆਏ ਵਿਗਾੜ ਕਾਰਨ ਦਸਵੇਂ ਗੁਰੂ ਸਹਿਬਾਨ ਵੱਲੋਂ ਇਹ ਪ੍ਰਥਾ ਬੰਦ ਹੀ ਨਹੀਂ ਕੀਤੀ ਸਗੋਂ ਇਸਦੇ ਵਿਗੜੇ ਮਸੰਦਾ ਨੂੰ ਤੇਲਦੇ ਕੜਾਹਿਆਂ ਵਿੱਚ ਸਾੜਿਆ ਗਿਆ, ਗੁਰੂ ਸਾਹਿਬ ਵੱਲੋਂ ਇਹ ਸੰਦੇਸ਼ ਵੀ ਦਿੱਤਾ ਗਿਆ ਕਿ ਕੋਈ ਅਦਾਰਾ ਜਿਸ ਵਿੱਚ ਵਿਗਾੜ ਅ ਜਾਵੇ ਨੂੰ ਖਤਮ ਕਰਨਾ ਵੀ ਖਾਲਸੇ ਦੇ ਹੱਥ ਵਿੱਚ ਹੈ!