23 ਅਪ੍ਰੈਲ ਪ੍ਰਕਾਸ਼ ਪੁਰਬ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ । ਆਉ ਸੰਖੇਪ ਝਾਤ ਮਾਰੀਏ ਗੁਰੂ ਸਾਹਿਬ ਜੀ ਦੇ ਇਤਿਹਾਸ ਤੇ ਜੀ ।
ਗੁਰੂ ਅਰਜਨ ਸਾਹਿਬ ਜੀ ਦਾ ਨਾਮ ਲੈਣ ਨਾਲ ਨਾ ਕੋਈ ਮੁਸੀਬਤ ਆਉਦੀ ਹੈ ਤੇ ਜਨਮ ਮਰਨ ਦਾ ਗੇੜ ਖ਼ਤਮ ਹੋ ਜਾਦਾ ਹੈ । ਗੁਰੂ ਅਰਜਨ ਸਾਹਿਬ ਜੀ ਦੇ ਕਈ ਰੂਪ ਹਨ ਕਦੇ ਤੇ ਉਹ ਆਗਿਆਕਾਰੀ ਪੁੱਤਰ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ । ਕਦੀ ਚੰਗੇ ਪਿਤਾ ਦੇ ਰੂਪ ਵਿੱਚ ਨਜ਼ਰ ਆਉਦੇ ਹਨ , ਕਦੀ ਚੰਗੇ ਸਿੱਖ ਦੇ ਰੂਪ ਵਿੱਚ ਨਜ਼ਰ ਆਉਦੇ ਹਨ ਅਤੇ ਕਦੀ ਅਕਾਲ ਪੁਰਖ ਦੇ ਤਖ਼ਤ ਤੇ ਬਿਰਾਜਮਾਨ ਸਤਿਗੁਰੂ ਜੀ ਦੇ ਰੂਪ ਵਿੱਚ ਨਜਰ ਆਉਦੇ ਹਨ । ਕਦੀ ਗੁਰੂ ਜੀ ਮਹਾਨ ਵਿਦਵਾਨ ਦੇ ਰੂਪ ਵਿੱਚ ਨਜ਼ਰ ਆਉਦੇ ਹਨ ਤੇ ਕਦੀ ਉਚ ਕੋਟੀ ਦੇ ਕੀਰਤਨੀਏ ਦੇ ਰੂਪ ਵਿੱਚ ਨਜ਼ਰ ਆਉਦੇ ਹਨ । ਕਦੀ ਸਤਿਗੁਰੂ ਜੀ ਮਹਾਨ ਕਾਰਜ ਸਰੋਵਰ ਤੇ ਗੁਰੂ ਅਸਥਾਨ ਬਣਾਉਦੇ ਨਜ਼ਰ ਆਉਦੇ ਹਨ ਤੇ ਕਦੀ ਦੂਰੋ ਆਈ ਸੰਗਤ ਦੀ ਸੇਵਾ ਕਰਦੇ ਨਜ਼ਰ ਆਉਦੇ ਹਨ । ਕਦੀ ਸਤਿਗੁਰੂ ਜੀ ਆਪਣੇ ਮੁਖਾਰਬਿੰਦ ਤੋ ਬਚਨ ਕਰਕੇ ਠੰਡ ਵਰਤਾਉਦੇ ਨਜ਼ਰ ਆਉਦੇ ਹਨ ਤੇ ਕਦੀ ਤੱਤੀ ਤਵੀ ਤੇ ਬੈਠੇ ਸੀਸ ਵਿੱਚ ਗਰਮ ਰੇਤ ਪਵਾਉਦੇ ਨਜਰ ਆਉਦੇ ਹਨ । ਭੱਟ ਸਹਿਬਾਨ ਆਪਣੇ ਗਿਆਨ ਰਾਹੀ ਦਸਦੇ ਹਨ
ਜਬ ਲਉ ਨਹੀ ਭਾਗ ਲਿਲਾਰ ਉਦੈ ਤਬ ਲਉ ਭ੍ਰਮਤੇ ਫਿਰਤੇ ਬਹੁ ਧਾਯਉ ॥ ਕਲਿ ਘੋਰ ਸਮੁਦ੍ਰ ਮੈ ਬੂਡਤ ਥੇ ਕਬਹੂ ਮਿਟਿ ਹੈ ਨਹੀ ਰੇ ਪਛੁਤਾਯਉ ॥ ਤਤੁ ਬਿਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰੁ ਬਨਾਯਉ ॥ ਜਪ੍ਯਉ ਜਿਨ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ ॥੬॥ {ਪੰਨਾ 1409}
ਸਰਬ ਸ਼ਕਤੀਮਾਨ ਅਕਾਲ ਪੁਰਖ ਹੀ ਆਦਿ , ਮੱਧ ਤੇ ਅੰਤ ਤਿੰਨਾਂ ਹਾਲਤਾਂ ਵਿਚ ਸੰਪੂਰਨ ਹੈ । ਉਹ ਸਦਾ ਇਕ ਰਸ ਰਹਿਣ ਵਾਲੀ ਹਸਤੀ ਹੈ । ਉਸ ਦੀ ਕਲਾ ਤੇ ਜੋਤ ਨੇ ਦਸਾਂ ਸਤਿਗੁਰਾਂ ਵਿਚ ਪ੍ਰਕਾਸ਼ ਕੀਤਾ ਜਿਸ ਲਈ ‘ ਗੁਰਤਾ ’ ਦਾ ਆਦਿ ਮੱਧ ਤੇ ਅੰਤ ਤਿੰਨੇ ਸੰਪੂਰਨ ਹਨ । ਸਿੱਖੀ ਦਾ ਆਦਿ ਸ੍ਰੀ ਗੁਰੂ ਨਾਨਕ ਦੇਵ ਜੀ ਮੱਧ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸੰਪੂਰਨ ਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ । ਗੁਰੂ ਸਾਹਿਬ ਜੀ ਤੇ ਭਗਤ ਸਹਿਬਾਨਾ ਦਾ ਸੰਪੂਰਨ ਗਿਆਨ ਸਬਦ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਹੈ‘ ਗੁਰਤਾ’ਦੀ ਇਸ ਲੜੀ ਨੂੰ ਸੂਖਮ ਦ੍ਰਿਸ਼ਟੀ ਨਾਲ ਵੇਖਿਆ ਜਾਵੇ ਤਾਂ ਦਸਾਂ ਸਤਿਗੁਰਾਂ ਵਿਚ ਇਕੋ ਰੂਪ , ਇਕੋ ਆਦਰਸ਼ ਤੇ ਅਮਲ ਦੀ ਏਕਤਾ ਪਾਈ ਜਾਂਦੀ ਹੈ । ਜਗਤ ਦੀ ਕਲਿਆਨ ਲਈ ਸਮੇਂ ਦੀ ਲੋੜ ਅਨੁਸਾਰ ‘ ਗੁਰੂ – ਅਵਤਾਰ ‘ ਹੋਏ । ਜਿਸ ਆਦਰਸ਼ ਦੀ ਪੂਰਨਤਾ ਦੀ ਲੋੜ ਪਈ ਹੈ , ਅਕਾਲ ਪੁਰਖ ਨੇ ਓਹੋ ਜੇਹੀ ਸ਼ਖਸੀਅਤ ਨੂੰ ‘ ਗੁਰੂ – ਰੂਪ ’ ਵਿਚ ਮੂਰਤੀਮਾਨ ਕੀਤਾ । ਇਹ ਇਕ ਸਚਾਈ ਹੈ ਕਿ ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ । ‘ ( ਵਾਰ ਰਾਮਕਲੀ ਸ : ਬ : ਕੀ ) ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਵਿਤ੍ਰ ਜੀਵਨ ਕੀ ਹੈ ? ਪ੍ਰੇਮ ਭਗਤੀ ਤੇ ਨਿਸ਼ਕਾਮ ਸੇਵਾ ਦਾ ਪੁੰਜ , ਬ੍ਰਹਮ ਗਿਆਨ ਤੇ ਆਤਮਿਕ ਗੁਣਾਂ ਦਾ ਭੰਡਾਰ , ਕੌਮੀ ਉਸਾਰੀ ਲਈ ਬਹੁਤ ਨਿੱਗਰ ਕੰਮ ਕਰਨ ਵਾਲਾ , ਉਸ ਦੀ ਰਜ਼ਾ ਵਿਚ ਰਾਜ਼ੀ ਰਹਿਣ ਵਾਲਾ , ਅਦੁੱਤੀ ਕੁਰਬਾਨੀ ਤੇ ਪਵਿਤ੍ਰ ਸ਼ਹੀਦੀ ਦਾ ਇਕ ਅਸਚਰਜ ਨਮੂਨਾ ਹੈ ।
ਸੰਸਾਰ ਵਿਚ ਜਿਤਨੇ ਉਨਰ ਹਨ , ਉਨ੍ਹਾਂ ਵਿਚੋਂ ਰਾਗ , ਕਾਵਿ ਤੇ ਚਿਤ੍ਰਕਾਰੀ , ਤਿੰਨੇ ਕੋਮਲ ਉਨਰ ਮੰਨੇ ਗਏ ਹਨ । ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤਿੰਨਾਂ ਵਿਚ ਕਮਾਲ ਕੀਤਾ ਹੈ । ਆਪ ਰੱਬੀ ਕੀਰਤਨ ਕਰਨ ਵਾਲੇ ਗੰਧਰਬ ਤੇ ਕੀਰਤਨ ਦੇ ਡਾਢੇ ਚੰਗੇ ਰਸੀਏ ਸਨ । ਸ੍ਰੀ ਗੁਰੂ ਗ੍ਰੰਥ ਸਾਹਿਬ ਜੈਸੀ ਮਹਾਨ ਅਤੇ ਅਲੌਕਿਕ ਆਤਮਿਕ ਰਚਨਾ ਦੇ ਸੰਗ੍ਰਹਿ ਕਰਤਾ ਤੇ ਸੰਪਾਦਿਕ ਆਪ ਹੀ ਸਨ । ਸੁਖਮਨੀ ਸਾਹਿਬ ਜੈਸੀ ਕੋਮਲ , ਮਧੁਰ , ਭਾਵ ਪੂਰਤ ਤੇ ਮਨੁੱਖੀ ਆਤਮਾ ਦੀਆਂ ਡੂੰਘਾਈਆਂ ਵਿਚ ਅਸਰ ਪਾਣ ਵਾਲੀ ਬਾਣੀ ਦੇ ਉਚਾਰਨ ਵਾਲੇ ਸਨ । ਸ੍ਰੀ ਹਰਿਮੰਦਰ ਸਾਹਿਬ ਜੀ ਦਾ ਅਨੂਪਮ ਨਕਸ਼ਾ ਆਪ ਦੇ ਦਿਲ ਦਿਮਾਗ ਨੇ ਚਿਤਰਿਆ । ਸਿਖ ਪੰਥ ਦੀ ਉਸਾਰੀ ਤੇ ਜਥੇਬੰਦੀ ਲਈ ਆਪ ਨੇ ਬੇਮਿਸਾਲ ਕੰਮ ਕੀਤਾ ਹੈ । ਆਪ ਦਾ ਜੀਵਨ ਹਰ ਪਹਿਲੂ ਤੋਂ ਮੁਕੰਮਲ ਹੈ । ਜੀਵਨ ਬਾਣੀ ਤੇ ਕੁਰਬਾਨੀ ਸਾਰੀ ਮਨੁੱਖ – ਜਾਤੀ ਲਈ ਆਦਰਸ਼ ਹਨ । ਸ੍ਰੀ ਗੁਰੂ ਅਰਜਨ ਦੇਵ ਜੀ ਦਾ ਅਵਤਾਰ 23 ਅਪ੍ਰੈਲ 1563 ਨੂੰ ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਮਾਤਾ ਭਾਨੀ ਜੀ ਪਵਿੱਤਰ ਕੁੱਖ ਤੋਂ ਗੋਇੰਦਵਾਲ ਵਿਚ ਹੋਇਆ । ਆਪ ਬਚਪਨ ਤੋਂ ਸੰਤ ਸਰੂਪ , ਹੋਣਹਾਰ , ਡਾਢੇ ਸੁੰਦਰ ਤੇ ਸਡੌਲ ਸਨ । ਨਾਨੇ ਸ੍ਰੀ ਗੁਰੂ ਅਮਰਦਾਸ ਜੀ ਦਾ ਪਿਆਰ , ਅਸ਼ੀਰਵਾਦ ਤੇ ਮਾਤਾ ਪਿਤਾ ਦੇ ਆਤਮਿਕ ਗੁਣ ਆਪ ਨੂੰ ਪ੍ਰਾਪਤ ਹੋਏ । ਛੋਟੀ ਉਮਰ ਵਿਚ ਆਪ ਨੂੰ ਦੀਖਿਆ , ਸਿਖਿਆ ਤੇ ਵਿਦਿਆ ਬਹੁਤ ਚੰਗੀ ਤਰ੍ਹਾਂ ਦਿਤੀ ਗਈ । ਆਪ ਦੀ ਬਾਣੀ ਦੀ ਰਚਨਾ ਦਸਦੀ ਹੈ ਕਿ ਹਜ਼ੂਰ ਉੱਚ ਕੋਟੀ ਦੇ ਵਿਦਵਾਨ ਸਨ । ਬਚਪਨ ਦੇ ਇਤਿਹਾਸ ਵਿਚ ਲਿਖਿਆ ਹੈ ਕਿ ਮਹਾਰਾਜ ਛੋਟੀ ਅਵਸਥਾ ਦੇ ਸਨ ਕਿ ਇਕ ਦਿਨ ਰਿੜਦੇ ਹੋਏ ਸ੍ਰੀ ਗੁਰੂ ਅਮਰਦਾਸ ਜੀ ਦੇ ਨਿਵਾਸ ਅਸਥਾਨ ਵਲ ਚਲੇ ਗਏ । ਜਿਸ ਪਲੰਘ ਉਤੇ ਸਤਿ ਗੁਰੂ ਬਿਰਾਜਦੇ ਸਨ , ਉਸ ਦੀ ਬਾਹੀ ਪਕੜ ਕੇ ਖਲੋ ਗਏ।ਇਉਂ ਜਾਪਦਾ ਸੀ ਕਿ ਚੁੰਬਲੀ ਮਾਰਕੇ ਪਲੰਘ ਤੇ ਚੜਨਾ ਚਾਹੁੰਦੇ ਹਨ । ਏਨੇ ਨੂੰ ਮਾਤਾ ਭਾਨੀ ਜੀ ਨੇ ਆਪ ਨੂੰ ਦੇਖ ਲਿਆ । ਸਾਡੇ ਦੇਸ਼ ਵਿਚ ਕਿਸੇ ਸਤਿਕਾਰ ਯੋਗ ਬਜ਼ੁਰਗ ਦੇ ਆਸਣ ਤੇ ਬੈਠਣਾ ਠੀਕ ਨਹੀਂ ਸਮਝਿਆ ਜਾਂਦਾ । ਇਸ ਲਈ ਮਾਤਾ ਜੀ ਨੇ ਦੌੜ ਕੇ ਫੜਨਾ ਚਾਹਿਆ । ਅਚਾਨਕ ਬਾਹਰੋਂ ਤੀਸਰੀ ਪਾਤਸ਼ਾਹੀ ਆ ਗਏ । ਉਨ੍ਹਾਂ ਨੇ ਦੇਖ ਕੇ ਪਿਆਰ ਨਾਲ ਫੁਰਮਾਇਆ – ‘ ਬੇਟਾ ! ਤੂੰ ਹੁਣੇ ਹੀ ਸਾਡੇ ਆਸਣ ਤੇ ਬੈਠਣਾ ਚਾਹੁੰਦਾ ਹੈਂ ? ਉਤਾਵਲਾ ਨਾ ਹੋ ਇਹ ਚੀਜ਼ ਵੇਲੇ ਸਿਰ ਹੀ ਮਿਲਣ ਵਾਲੀ ਹੈ । ‘ ਇਹ ਕਹਿ ਕੇ ਪਿਆਰ ਨਾਲ ਚੁਕ ਲਿਆ ਤੇ ਗੋਦ ਵਿਚ ਲੈ ਕੇ ਬਚਨ ਕੀਤਾ — ‘ ‘ ਦੋਹਿਤਾ , ਬਾਣੀ ਕਾ ਬੋਹਿਥਾ । ਜਿਸ ਵਕਤ ਮਹਾਰਾਜ ਜਵਾਨ ਹੋਏ , ਆਪ ਦੀ ਪਹਿਲੀ ਸ਼ਾਦੀ ਪਿੰਡ ਮੌੜ ਵਿਚ ਚੰਦਨ ਦਾਸ ਖੱਤਰੀ ਦੀ ਬੇਟੀ ਰਾਮ ਦੇਵੀ ਜੀ ਨਾਲ ਹੋਈ , ਪਰ ਉਹ ਬਿਨਾ ਸੰਤਾਨ ਹੀ ਚਲਾਣਾ ਕਰ ਗਏ । ਇਸ ਲਈ ਗੁਰੂ ਜੀ ਦੀ ਦੂਜੀ ਸ਼ਾਦੀ ਪਿੰਡ ਮਊ , ਪਰਗਣਾ ਫਲੌਰ ਵਿਚ ਕਿਸ਼ਨ ਚੰਦ ਖੱਤਰੀ ਦੀ ਬੇਟੀ ਸ੍ਰੀ ਮਾਤਾ ਗੰਗਾ ਜੀ ਨਾਲ ਹੋਈ , ਜਿਨ੍ਹਾਂ ਤੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਪ੍ਰਗਟ ਹੋਏ । ਪਿੰਡ ਮਊ ਵਿਚ ਪੰਚਮ ਪਾਤਸ਼ਾਹ ਦੀ ਯਾਦਗਾਰ ਵਿਚ ਗੁਰਦੁਵਾਰਾ ਹੈ । ਸ਼ਾਦੀ ਸਮੇਂ ਗੁਰੂ ਜੀ ਨੇ ਜੋ ਬਸਤਰ ਪਹਿਨੇ ਸਨ , ਉਨ੍ਹਾਂ ਵਿਚੋਂ ਇਕ ਕੁੜਤਾ , ਪਜਾਮਾ ਤੇ ਇਕ ਪਰਨਾ ਮੌਜੂਦ ਹੈ । ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਤੇ ਅਸੀਂ ਦੋ ਪਹਿਲੂਆਂ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ