25 ਜੂਨ ਸ਼ਹੀਦੀ ਦਿਹਾੜਾ (ਸੰਨ 1716) – ਬਾਬਾ ਬੰਦਾ ਸਿੰਘ ਬਹਾਦਰ
8 ਮਹੀਨਿਆ ਦੇ ਘੇਰੇ ਤੋ ਬਾਦ ਗੁਰਦਾਸਪੁਰ ਗੜੀ ਤੋ ਬਾਬਾ ਬੰਦਾ ਸਿੰਘ ਜੀ ਦੇ ਨਾਲ ਫੜ ਕੇ ਲਿਆਂਦੇ 700+ ਸਿੰਘਾਂ ਨੂੰ ਦਿੱਲੀ ਦੇ ਬਾਦਸ਼ਾਹ ਫ਼ਰਖਸ਼ੀਅਰ ਦੇ ਹੁਕਮ ਨਾਲ ਜਦੋਂ ਸ਼ਹੀਦ ਕਰ ਦਿੱਤਾ ਤਾਂ ਬੰਦਾ ਸਿੰਘ ਜੀ ਤੇ ਨਾਲ ਦੇ ਕੁਝ ਮੁਖੀ ਸਿੰਘਾਂ ਨੂੰ ਕਈ ਦਿਨ ਤਸੀਹੇ ਦੇ ਦੇ ਕੇ ਪੁੱਛਿਆ ਗਿਆ ਖ਼ਜ਼ਾਨਾ ਕਿੱਥੇ ਦਬਿਆ ਹੈ ?? ਪਰ ਉਨ੍ਹਾਂ ਕੁਝ ਨਾ ਦੱਸਿਆ ਕਿਉਂਕਿ ਖ਼ਜ਼ਾਨਾ ਤੇ ਕੋਈ ਹੈ ਹੀ ਨਹੀਂ ਸੀ , ਉਨ੍ਹਾਂ ਕਦੇ ਦੱਬਿਆ ਨਹੀਂ, ਸਭ ਕੁਝ ਸਿੰਘਾਂ ਚ ਵੰਡ ਦਿੰਦੇ ਸੀ।
ਫਿਰ ਇੱਕ ਦਿਨ ਬਾਕੀ 26 ਜਰਨੈਲਾਂ ਦੇ ਸਮੇਤ ਬਾਬਾ ਜੀ ਨੂੰ ਕੁਤਬ ਮੀਨਾਰ ਦੇ ਕੋਲ ਲਿਆਂਦਾ ਗਿਆ , ਦੋ ਸ਼ਰਤਾਂ ਰੱਖੀਆਂ ਮੁਸਲਮਾਨ ਹੋ ਜਾਓ ਜਾਂ ਮੌਤ ਕਬੂਲ ਕਰੋ। ਬੰਦਾ ਸਿੰਘ ਜੀ ਨੇ ਮੌਤ ਕਬੂਲ ਕੀਤੀ। ਉਨ੍ਹਾਂ ਦੀ ਗੋਦ ਚ ਚਾਰ ਸਾਲ ਦਾ ਪੁੱਤਰ ਅਜੈਪਾਲ ਸਿੰਘ ਰੱਖਿਆ। ਹੱਥ ਖੰਜਰ ਫੜਾ ਕੇ ਕਿਹਾ ਇਸ ਦਾ ਕਤਲ ਕਰ। ਬਾਬਾ ਜੀ ਨੇ ਨਾਂਹ ਕਰ ਦਿੱਤੀ , ਉਸੇ ਵੇਲੇ ਜਲਾਦ ਨੇ ਖੰਜਰ ਦੇ ਨਾਲ ਬਾਬਾ ਜੀ ਦੇ ਪੁੱਤਰ ਅਜੈ ਸਿੰਘ ਦਾ ਸੀਨਾ ਚੀਰ ਕੇ ਦਿਲ ਕੱਢਿਆ ਤੇ ਧੜਕਦਾ ਹੋਇਆ ਦਿਲ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਤੁੰਨਿਆ।
ਬਾਬਾ ਜੀ ਦੇ ਕੇਸਾਂ ਨੂੰ ਉੱਪਰ ਪਿੰਜਰੇ ਦੇ ਨਾਲ ਬੰਨ੍ਹਿਆ ਸੀ ਬਾਹਾਂ ਵੀ ਬੰਨ੍ਹ ਕੇ ਮਾਸ ਨੂੰ ਜਮੂਰਾਂ ਦੇ ਨਾਲ ਨੋਚਿਆ। ਫਿਰ ਸਾਰੇ ਸਰੀਰ ਤੇ ਲੋਹੇ ਦੀਆਂ ਗਰਮ ਸੀਖਾਂ ਲਗਾਈਆਂ ਤੇ ਗਰਮ ਸੀਖਾ ਸਰੀਰ ਵਿੱਚੋਂ ਦੀ ਲੰਘਾਈਆਂ ਗਈਆਂ , ਪਰ ਉਹ ਗੁਰੂ ਦਾ ਲਾਲ ਅਡੋਲ ਚਿੱਤ ਬੈਠਾ ਸੀ ਉਨ੍ਹਾਂ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ