28 ਅਗਸਤ ਪਹਿਲਾ ਪ੍ਰਕਾਸ਼ ਪੁਰਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿੰਨੀ ਧੁਰ ਕੀ ਬਾਣੀ ਉਚਾਰਨ ਕਰਦੇ ਉਹ ਇੱਕ ਪੋਥੀ ਚ ਲਿਖ ਲੈਂਦੇ। ਇਹ ਪੋਥੀ ਉਦਾਸੀਆਂ ਸਮੇਂ ਵੀ ਸਤਿਗੁਰਾਂ ਨੇ ਕੋਲ ਰੱਖੀ। ਉਦਾਸੀਆਂ ਸਮੇਂ ਹੀ ਭਗਤ ਬਾਣੀ ਵੀ ਇਕੱਠੀ ਕੀਤੀ। ਜਦੋ ਪਹਿਲੇ ਪਾਤਸ਼ਾਹ ਨੇ ਗੁਰਤਾ ਗੱਦੀ ਦੂਸਰੇ ਪਾਤਸ਼ਾਹ ਨੂੰ ਸੌਂਪੀ ਤਾਂ ਉਹ ਬਾਣੀ ਦੀ ਪੋਥੀ ਵੀ ਨਾਲ ਦਿੱਤੀ। ਦੂਜੇ ਪਾਤਸ਼ਾਹ ਨੇ ਆਪਣੀ ਬਾਣੀ ਨਾਲ ਅੰਕਤ ਕੀਤੀ ਤੇ ਤੀਜੇ ਪਾਤਸ਼ਾਹ ਨੂੰ ਗੱਦੀ ਬਖਸ਼ੀ , ਨਾਲ ਹੀ ਪੋਥੀ ਵੀ ਸੋੰਪੀ। ਏਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਜੋ ਬਾਣੀ ਉਚਾਰਨ ਕਰਦੇ ਉਹ ਵੀ ਲਿਖਦੇ ਰਹੇ , ਇਹ ਸਾਰੀ ਬਾਣੀ ਗੋਇੰਦਵਾਲ ਸਾਹਿਬ ਪੋਥੀਆ ਚ ਇਕੱਤਰ ਹੋਈ।
ਸ੍ਰੀ ਹਰਿਮੰਦਰ ਸਾਹਿਬ ਦੀ ਸੰਪੂਰਨਤਾ ਤੋਂ ਬਾਅਦ ਗੁਰੂ ਅਰਜਨ ਦੇਵ ਨੇ ਸਮੇਂ ਤੇ ਹਾਲਾਤਾਂ ਨੂੰ ਧਿਆਨ ਚ ਰੱਖਦਿਆਂ ਸਾਰੀ ਬਾਣੀ ਨੂੰ ਇਕ ਥਾਂ ਤੇ ਇਕੱਤਰ ਕਰਨ ਦੀ ਵਿਚਾਰ ਬਣਾਈ। ਇਸ ਲਈ ਪਹਿਲਾਂ ਭਾਈ ਗੁਰਦਾਸ ਜੀ ਫਿਰ ਬਾਬਾ ਬੁੱਢਾ ਜੀ ਨੂੰ ਪੋਥੀਆਂ ਲੈਣ ਲਈ ਗੋਇੰਦਵਾਲ ਭੇਜਿਆ। ਪਰ ਤੀਜੇ ਪਾਤਸ਼ਾਹ ਦੇ ਪੁਤ ਬਾਬਾ ਮੋਹਨ ਜੀ ਨੇ ਪੋਥੀਆਂ ਨਾ ਦਿੱਤੀਆਂ। ਫਿਰ ਸਤਿਗੁਰੂ ਆਪ ਗਏ ਤੇ ਪਾਲਕੀ ਦੇ ਵਿੱਚ ਬਿਰਾਜਮਾਨ ਕਰ ਕੇ ਸਤਿਕਾਰ ਨਾਲ ਪੋਥੀਆਂ ਸ੍ਰੀ ਅੰਮ੍ਰਿਤਸਰ ਲੈ ਕੇ ਆਏ। ਜਿੱਥੇ ਲਿਆ ਕੇ ਪੋਥੀਆਂ ਬਿਰਾਜਮਾਨ ਕੀਤੀਆਂ ਉੱਥੇ ਅੱਜਕੱਲ੍ਹ ਅਸਥਾਨ ਬਣਿਆ ਹੈ ਥਡ਼੍ਹਾ ਅਠਸਠ ਸਾਹਿਬ , ਜੋ ਦੁੱਖ ਭੰਜਨੀ ਬੇਰੀ ਦੇ ਨੇੜੇ ਹੈ।
ਫਿਰ ਸ਼ਹਿਰ ਤੋਂ ਬਾਹਰਵਾਰ ਇਕਾਂਤ ਥਾਂ ਲੱਭਕੇ ਜਿੱਥੇ ਹੁਣ ਰਾਮਸਰ ਸਰੋਵਰ ਤੇ ਗੁਰੂ ਗ੍ਰੰਥ ਸਾਹਿਬ ਭਵਨ ਹੈ , ਇਸ ਥਾਂ ਤੇ ਤਿਆਰੀ ਕਰਾਈ। ਪੰਜਵੇੰ ਪਾਤਸ਼ਾਹ ਆਪ ਬਾਣੀ ਲਖਵਉਂਦੇ ਆ। ਭਾਈ ਗੁਰਦਾਸ ਜੀ ਲਿਖਦੇ ਆ ਨਾਲ ਕੁਝ ਹੋਰ ਸਿੱਖ ਸੇਵਾ ਕਰਵਾਉਂਦੇ ਨੇ। ਜਪੁ ਜੀ ਸਾਹਿਬ ਤੋ ਆਰੰਭਤਾ ਕਰਕੇ , ਤਰਤੀਬ ਨਾਲ ਸਾਰੀ ਬਾਣੀ ਲਿਖੀ। ਪਹਿਲਾਂ ਵਾਰਾਂ ਚ ਸਿਰਫ ਪਉੜੀਆ ਸੀ। ਸਤਿਗੁਰਾਂ ਨੇ ਹਰ ਪਉੜੀ ਦੇ ਨਾਲ ਸਲੋਕ ਜੋੜੇ। ਗੁਰਦੇਵ ਨੇ ਆਪਣੀ ਬਾਣੀ ਦੇ ਨਾਲ ਭਗਤਾਂ ਦੀ ਬਾਣੀ , ਭੱਟਾਂ ਦੀ ਬਾਣੀ , ਸਿੱਖਾਂ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ