3 ਦਸੰਬਰ 18 ਮੱਘਰ ਨੂੰ ਸਿੱਖ ਕੌਮ ਦੇ ਮਹਾਨ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦਾ ਜਨਮ ਦਿਹਾੜਾ ਹੈ
ਆਉ ਸੰਖੇਪ ਝਾਤ ਮਾਰੀਏ ਭਾਈ ਸਾਹਿਬ ਜੀ ਦੇ ਜੀਵਨ ਕਾਲ ਤੇ ਜੀ।
ਜਥੇਦਾਰ ਬਾਬਾ ਹਨੂੰਮਾਨ ਸਿੰਘ, 3 ਦਸੰਬਰ 18 ਮੱਘਰ 1755 ਵਿੱਚ ਜ਼ਿਲਾ ਫਿਰੋਜਪੁਰ ਦੇ ਜ਼ੀਰਾ ਦੇ ਪਿੰਡ ਨੌਰੰਗ ਸਿੰਘ ਵਾਲਾ ਵਿਖੇ ਮਾਤਾ ਹਰਨਾਮ ਕੌਰ ਅਤੇ ਪਿਤਾ ਗਰਜਾ ਸਿੰਘ ਦੇ ਘਰ ਹੋਇਆ ।
ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਵਿਖੇ 29 ਮਾਰਚ,1734 ਨੂੰ ਈ: ਨੂੰ ਖ਼ਾਲਸੇ ਦਾ ਇਕ ਭਾਰੀ ਇਕੱਠ ਹੋਇਆ, ਜਿਸ ਵਿਚ 65 ਜਥੇ ਹਾਜ਼ਰ ਹੋਏ । ਇਹਨਾਂ ਸਾਰੇ ਜਥਿਆਂ ਨੂੰ ਇਕ ਦਲ ਵਿਚ ਇਕੱਠਾ ਕੀਤਾ ਗਿਆ । ਫਿਰ ਖ਼ਾਲਸਾ ਦਲ ਨੂੰ ਦੋ ਹਿੱਸਿਆਂ ‘ਬੁੱਢਾ ਦਲ’ ਤੇ ‘ਤਰੁਨਾ ਦਲ’ ਵਿਚ ਵੰਡਿਆ ਗਿਆ । ਵੱਡੀ ਉਮਰ ਦੇ ਸਿੰਘਾਂ ਦੇ ਦਲ ਨੂੰ ‘ਬੁੱਢਾ ਦਲ’ ਦਾ ਨਾਂ ਅਤੇ 40 ਸਾਲ ਤੋਂ ਘੱਟ ਉਮਰ ਦੇ ਸਿੰਘਾਂ ਦੇ ਦਲ ਨੂੰ ‘ਤਰੁਨਾ ਦਲ’ ਦਾ ਨਾਂ ਦਿੱਤਾ ਗਿਆ । ਬੁੱਢਾ ਦਲ ਦੀ ਕਮਾਨ ਪਹਿਲਾਂ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਛੇਵੇਂ ਜਥੇਦਾਰ ਨੇ ਸੰਭਾਲੀ ਤੇ ਉਹਨਾਂ ਤੋਂ ਉਪਰੰਤ ਜਥੇਦਾਰ ਹਨੂੰਮਾਨ ਸਿੰਘ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਤਵੇਂ ਜਥੇਦਾਰ ਨੇ ਜਿਹਨਾਂ ਦਾ ਜਨਮ ਪਿੰਡ ਨੌਰੰਗ ਵਾਲ, ਤਹਿਸੀਲ ਫਿਰੋਜ਼ਪੁਰ ਵਿਖੇ ਸੰਨ 1755 ਈ: ਵਿਚ ਹੋਇਆ
ਪਿੰਡ ਮੁੱਦਕੀ ਦੇ ਮੈਦਾਨ ਵਿਚ ਜੋ ਫਿਰੋਜ਼ਪੁਰ ਤੋਂ 15-16 ਮੀਲ ਦੀ ਦੂਰੀ ‘ਤੇ ਸਥਿਤ ਹੈ,ਅੰਗਰੇਜ਼ ਫ਼ੌਜ ਨੇ 12000 ਸੈਨਿਕ,48 ਤੋਪਾਂ ਤੇ 4 ਘੌੜਸਵਾਰ,ਤੋਪਖਾਨੇ ਤੇ ਦਸਤਿਆਂ ਸਮੇਤ ਚੜਾਈ ਕਰ ਦਿਤੀ । ਦੂਸਰੇ ਪਾਸੇ ਜਥੇਦਾਰ ਲਾਲ ਸਿੰਘ ਛੋਟੀ ਜਿਹੀ ਸਿੱਖ ਫ਼ੌਜ,2000 ਪੈਦਲ ਸੈਨਿਕ,3500ਘੋੜ ਸਵਾਰ ਅਤੇ 20 ਤੋਪਾਂ ਸਮੇਤ ਮੁੱਦਕੀ ਪਹੁੰਚ ਗਏ ਪਰ ਲੜਾਈ ਦੀ ਸ਼ੁਰੂਆਤ ਵਿਚ ਹੀ ਲਾਲ ਸਿੰਘ ਧੋਖਾ ਦੇ ਕੇ ਫਰਾਰ ਹੋ ਗਿਆ,ਜਿਸ ਕਾਰਨ ਸਿੱਖ ਫ਼ੌਜ ਨੂੰ ਹਾਰ ਦਾ ਮੂੰਹ ਦੇਖਣਾ ਪਿਆ । ਜਦੋਂ ਇਹ ਖ਼ਬਰ ਜਥੇਦਾਰ ਹਨੂੰਮਾਨ ਸਿੰਘ ਜੀ ਨੂੰ ਮਿਲੀ ਤਾਂ ਫਿਰ ਉਹ ਤੁਰੰਤ ਆਪਣੀ ਖ਼ਾਲਸਾ ਫ਼ੌਜ ਸਮੇਤ ਮੁੱਦਕੀ ਪਹੁੰਚੇ ਤੇ ਘਮਸਾਨ ਦਾ ਯੁੱਧ ਹੋਇਆ ਤੇ ਬਾਬਾ ਹਨੂੰਮਾਨ ਸਿੰਘ ਜੀ ਨੇ ਆਪਣੀ ਫ਼ੌਜ ਦੀ ਮਦਦ ਨਾਲ ਅੰਗਰੇਜ਼ ਫ਼ੌਜ ਦੇ ਮੁਖੀ ਟੁੰਡੇਲਾਟ ਨੂੰ ਵੀ ਉੱਥੋਂ ਭਜਾਇਆ ।
ਟੁੰਡੇਲਾਟ ਨੂੰ ਭਾਜ ਦੇ ਕੇ ਜਥੇਦਾਰ ਹਨੂੰਮਾਨ ਸਿੰਘ ਜੀ ਨੇ ਪਟਿਆਲੇ ਵੱਲ ਨੂੰ ਚਾਲੇ ਪਾ ਲਏ । ਉਹਨਾਂ ਨੇ ਪੈਦਲ ਸੈਨਿਕ ਤੇ ਘੋੜ ਸਵਾਰ ਲੈ ਕੇ ਟੋਬਾ ਨਿਹੰਗ ਸਿੰਘਾਂ ਬਗ਼ੀਚੀ ਬਾਬਾ ਰਾਜੂ ਸਿੰਘ ਜੀ ਸ਼ਹੀਦ ਨੇੜੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਉਤਾਰਾ ਕਰ ਲਿਆ । ਅਜੇ ਨਿਹੰਗ ਸਿੰਘ ਲੰਗਰ ਛਕਣ ਉਪਰੰਤ ਅਰਾਮ ਕਰਨ ਹੀ ਲੱਗੇ ਸਨ ਕਿ ਪਟਿਆਲੇ ਦੇ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ