5 ਅਗਸਤ ਵਾਲੇ ਦਿਨ ਭਗਤ ਪੂਰਨ ਸਿੰਘ ਜੀ ਪਿੰਗਲਵਾੜਾ ਵਾਲੇ ਆਪਣਾ ਪੰਜ ਭੂਤਕ ਸਰੀਰ ਤਿਆਗ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾ ਵਿੱਚ ਜਾ ਬਿਰਾਜੇ ਸਨ ਆਉ ਸੰਖੇਪ ਝਾਤ ਮਾਰੀਏ ਭਗਤ ਜੀ ਦੇ ਜੀਵਨ ਕਾਲ ਤੇ ਜੀ ।
ਪੰਜਾਬ ਦੇ ਪਿੰਡ ਰਾਜੇਵਾਲ ਦੀ ਧਰਤੀ ਉੱਤੇ 4 ਜੂਨ 1904 ਨੂੰ ਇੱਕ ਦਰਵੇਸ਼ੀ ਰੂਹ ਨੇ ਜਨਮ ਲਿਆ। ਮਾਪਿਆਂ ਨੇ ਉਸ ਦਾ ਨਾਮ ਰਾਮ ਜੀ ਦਾਸ ਰੱਖਿਆ। ਉਸ ਰੂਹ ਨੂੰ ਹੁਣ ਸਾਰਾ ਸੰਸਾਰ ਭਗਤ ਪੂਰਨ ਸਿੰਘ ਦੇ ਨਾਮ ਨਾਲ ਪਛਾਣਦਾ ਹੈ।ਭਗਤ ਪੂਰਨ ਸਿੰਘ ਦੇ ਪਿਤਾ ਛਿੱਬੂ ਮਲ ਇੱਕ ਅਮੀਰ ਖੱਤਰੀ ਵਪਾਰੀ,ਸ਼ਹੁਕਾਰੇ ਦਾ ਕੰਮ ਕਰਦੇ ਸੀ। ਉਸ ਦਾ ਵਪਾਰ 1913 ਵਿੱਚ ਪਏ ਕਾਲ ਵਿੱਚ ਤਬਾਹ ਹੋ ਗਿਆ ਸੀ ਜਿਸ ਨਾਲ ਪਰਿਵਾਰ ‘ਤੇ ਆਰਥਿਕ ਸੰਕਟ ਆ ਪਿਆ। ਮਾਤਾ ਮਹਿਤਾਬ ਕੌਰ ਜੀ ਦਾ ਸੁਫਨਾ ਪੂਰਨ ਸਿੰਘ ਨੂੰ ਪੜ੍ਹਾਉਣਾ ਸੀ ਪਰ ਤੰਗੀਆਂ ਤੁਰਸ਼ੀਆਂ ਨੇ ਇੱਕ ਮਾਂ ਨੂੰ ਫ਼ਿਕਰਾਂ ਵਿੱਚ ਪਾ ਦਿੱਤਾ ਸੀ। ਸਿਰੜੀ ਤੇ ਪੱਕੇ ਇਰਾਦੇ ਵਾਲੀ ਮਾਂ ਮਹਿਤਾਬ ਕੌਰ ਨੇ ਫੀਸ ਦਾ ਪ੍ਰਬੰਧ ਕਰਨ ਲਈ ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾਜਣ ਦਾ ਕੰਮ ਕਰਨਾ ਮਨਜੂਰ ਕੀਤਾ । ਭਗਤ ਪੂਰਨ ਸਿੰਘ ਨੇ ਮੁੱਢਲੀ ਵਿੱਦਿਆ ਪਿੰਡ ਦੇ ਸਰਕਾਰੀ ਸਕੂਲ ਖੰਨੇ ਦੇ ਐਂਗਲੋ ਸੰਸਕ੍ਰਿਤ ਸਕੂਲ ਤੋਂ ਪ੍ਰਾਪਤ ਕੀਤੀ ਤੇ ਉਸਤੋਂ ਬਾਅਦ ਉਹ ਲਾਹੌਰ ਆ ਗਏ । ਭਾਵੇਂ ਸਕੂਲੀ ਪੜਾਈ ਵਿਚ ਉਨ੍ਹਾ ਦਾ ਮਨ ਬਹੁਤਾ ਨਹੀਂ ਸੀ ਲਗਦਾ ਜਿਸਦੀ ਵਜਹ ਕਰਕੇ ਉਹ ਆਪਣੀ ਮਾਂ ਦਾ ਦਸਵੀਂ ਪਾਸ ਕਰਨ ਦਾ ਸੁਫਨਾ ਪੂਰਾ ਨਾ ਕਰ ਸਕੇ ਪਰ ਗਿਆਨ ਹਾਸਲ ਕਰਨ ਦੀ ਪਿਆਸ ਉਨ੍ਹਾਂ ਅੰਦਰ ਬਹੁਤ ਸੀ ਜੋ ਉਨ੍ਹਾ ਨੇ ਲਾਹੌਰ ਤੇ ਅੰਮ੍ਰਿਤਸਰ ਦੀਆਂ ਲਾਇਬ੍ਰੇਰੀਆ ਤੋਂ ਭਰਪੂਰ ਪ੍ਰਾਪਤ ਕੀਤਾ । ਸਵੈ ਪੜ੍ਹਾਈ ਦੇ ਨਾਲ ਉਨ੍ਹਾਂ ਲਾਹੌਰ ਵਿੱਚ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਜਲ -ਪਾਣੀ , ਲੰਗਰ ,ਸਫਾਈ ,ਬਰਤਨ ਆਦਿ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੀ। ਸੜਕਾਂ ਤੇ ਵੀ ਤੁਰਦੇ ਇਟ, ਪਥਰ,ਰੋੜੇ , ਸ਼ੀਸ਼ੇ , ਕੰਢੇ ਝਾੜੀਆਂ ਸੜਕ ਤੋ ਲਾਭੇਂ ਕਰਦੇ ਜਾਂਦੇ ਤਾਕਿ ਰਾਹੀਆਂ ਨੂੰ ਕੋਈ ਤਕਲੀਫ਼ ਨਾ ਪਹੁੰਚੇ । ਸੇਵਾ ਕਰਦੇ ਕਰਦੇ ਹਿੰਦੂ ਪਰਿਵਾਰ ਵਿੱਚ ਪੈਦਾ ਹੋਇਆ ਰਾਮ ਜੀ ਦਾਸ ਸਿੱਖ ਧਰਮ ਤੋਂ ਇਤਨਾ ਜ਼ਿਆਦਾ ਪ੍ਰਭਾਵਿਤ ਹੋਇਆ ਕਿ ਸਿੱਖੀ ਸਰੂਪ ਧਾਰਨ ਕਰ ਲਿਆ। ਇਕ ਦਿਨ ਉਹ ਗੁਰੂਦਵਾਰਾ ਸਾਹਿਬ ਦੇ ਗ੍ਰੰਥੀ ਜਥੇਦਾਰ ਅੱਛਰ ਸਿੰਘ ਜੀ ਨੂੰ ਮਿਲੇ ਤੇ ਆਪਣੇ ਜੀਵਨ ਦਾ ਮਕਸਦ ਦਸਿਆ ਕੀ ਉਹ ਬੇਸਹਾਰਾ,ਪਾਗਲ ਤੇ ਲੰਗੜੇ -ਲੂਲ੍ਹੇ ਲੋਕਾਂ ਦੀ ਜਿਨ੍ਹਾ ਦੀ ਸਮਾਜ ਵਿਚ ਪੁੱਛ ਨਹੀਂ ਹੈ ,ਦੀ ਸੇਵਾ ਕਰਨਾ ਚਾਹੁੰਦੇ ਹਨ । ਪ੍ਰਬੰਧਕਾ ਨੇ ਉਨ੍ਹਾ ਦੇ ਰਹਿਣ-ਸਹਿਣ ਤੇ ਖਾਨ-ਪੀਣ ਦਾ ਪ੍ਰਬੰਧ ਗੁਰੁਦਵਾਰੇ ਵਿਚ ਹੀ ਕਰ ਦਿਤਾ ।
ਭਗਤ ਪੂਰਨ ਸਿੰਘ ਜੀ ਨੇ ਆਪਣਾ ਜ਼ਿਆਦਾਤਰ ਜੀਵਨ ਬਿਨਾਂ ਕਿਸੇ ਸਵਾਰਥ ਤੋਂ ਬਜ਼ੁਰਗਾਂ, ਬਿਮਾਰਾਂ ਅਤੇ ਬੇਆਸਰਿਆਂ ਨੂੰ ਸਮਰਪਿਤ ਕੀਤਾ। 1934 ਵਿਚ ਜਦੋਂ ਉਹ ਲਾਹੌਰ ਵਿਖੇ ਗੁਰਦੁਆਰਾ ਡੇਰਾ ਸਾਹਿਬ ਵਿਖੇ ਸੇਵਾ ਕਰਦੇ ਸਨ ਤਾਂ ਇਕ ਦਿਨ ਉਹਨਾਂ ਨੂੰ ਗੁਰਦੁਆਰੇ ਦੇ ਗੇਟ ਤੋਂ ਬਾਹਰ ਇਕ ਚਾਰ ਸਾਲ ਦਾ ਅਪਾਹਿਜ ਬੱਚਾ ਮਿਲਿਆ ਤੇ ਉਨ੍ਹਾ ਨੇ ਉਸ ਅਪਾਹਿਜ ਬੱਚੇ ਦੀ ਜ਼ਿੰਮੇਵਾਰੀ ਸਾਂਭ ਲਈ ਅਤੇ ਉਸਦਾ ਨਾਂਅ ਪਿਆਰਾ ਸਿੰਘ ਰੱਖਿਆ । ਇਹ ਪਿੰਗਲਾ ਪਿਆਰਾ ਸਿੰਘ ਭਗਤ ਪੂਰਨ ਸਿੰਘ ਜੀ ਦੀ ਪਹਿਲੀ ਪੂੰਜੀ ਸੀ । ਇਸ ਨੂੰ ਇਤਨਾ ਪਿਆਰਾ ਕਰਦੇ ਸੀ ਜਿਵੇਂ ਉਨ੍ਹਾ ਦਾ ਆਪਣਾ ਬਚਾ ਹੋਵੇ ਤੇ ਅਕਸਰ ਕਿਹਾ ਕਰਦੇ ਸੀ ,’ ਇਹ ਬਚਾ ਮੇਰੀ ਜਿੰਦਗੀ ਦਾ ਸਭ ਤੋ ਵਡਾ ਸਹਾਰਾ ਹੈ ਜੇ ਇਹ ਨਾ ਹੁੰਦਾ ਤੇ ਸ਼ਾਇਦ ਮੈਂ ਜਿੰਦਗੀ ਵਿਚ ਕੁਝ ਵੀ ਨਾ ਕਰ ਪਾਂਦਾ ਜਿੰਦਗੀ ਦੇ 14 ਸਾਲ ਇਸ ਬਚੇ ਨੂੰ ਆਪਣੀ ਪਿਠ ਤੇ ਲੈਕੇ ਘੁੰਮਦੇ ਰਹੇ ।
ਦੇਸ਼ ਵੰਡ ਤੋਂ ਪਹਿਲਾਂ ਦੀ ਅਸਾਵੀਂ ਸਮਾਜਿਕ ਸਥਿਤੀ ਅਤੇ ਦੇਸ਼ ਵੰਡ ਸਮੇਂ ਹੋਏ ਮਨੁੱਖਤਾ ਦੇ ਘਾਣ ਨੇ ਪੂਰਨ ਸਿੰਘ ਦੇ ਮਨ ‘ਤੇ ਬਹੁਤ ਡੂੰਘਾ ਪ੍ਰਭਾਵ ਪਾਇਆ। ਸ਼ਰਨਾਰਥੀ ਕੈਂਪਾ ਵਿੱਚ ਰਹਿੰਦੇ ਬਿਮਾਰ, ਲਾਵਾਰਿਸ ਲੋਕਾਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਸੰਭਾਲਦਿਆਂ ਭਗਤ ਪੂਰਨ ਸਿੰਘ ਨੇ ਭਾਈ ਘਨੱਈਆ ਜੀ ਵਾਲੀ ਭੂਮਿਕਾ ਨਿਭਾਈ। ਲਾਹੌਰ ਤੋਂ ਲੈ ਕੇ ਅੰਮ੍ਰਿਤਸਰ ਤਕ ਦੇ ਆਪਣੇ ਜੀਵਨ ਸਫ਼ਰ ਵਿੱਚ ਉਨ੍ਹਾਂ ਨੇ ਨਿਥਾਂਵਿਆਂ, ਨਿਓਟਿਆਂ ਤੇ ਨਿਆਸਰਿਆਂ ਦੀ ਹਰ ਪੱਖੋਂ ਮਦਦ ਕੀਤੀ।ਉਹ ਕਦੇ ਮਾਂ ਦੇ ਰੂਪ ਵਿੱਚ, ਕਦੇ ਪਿਤਾ ਦੇ ਰੂਪ ਵਿੱਚ ਅਤੇ ਕਦੇ ਇੱਕ ਵੱਡੇ ਭਰਾ ਵਾਂਗੂ ਹਰ ਵੇਲੇ ਇਨਸਾਨੀਅਤ ਦੀ ਸੇਵਾ ਲਈ ਹਾਜ਼ਰ ਰਹਿੰਦੇ ਸਨ।
1947 ਦੀ ਦੇਸ਼ ਵੰਡ ਸਮੇਂ ਭਗਤ ਜੀ ਲਿਖਦੇ ਹਨ ਕੀ ਮੈਂ ਆਪਣੇ ਨਾਲ ਪਾਕਿਸਤਾਨ ਤੋਂ ਇਕ ਰੁਪਇਆ ਪੰਜ ਆਨੇ ਲੈ ਕੇ ਆਇਆ ਸੀ ,ਕਛਿਹਰਾ ਮੈਂ ਪਾਇਆ ਹੋਇਆ ਸੀ ,ਫੁਲਕਾਰੀ ਮੇਰੇ ਉਪਰ ਸੀ । ਇਸਤੋਂ ਇਲਾਵਾ ਇਕ ਲੋਹੇ ਦਾ ਬਾਟਾ, ਦੋ ਵਡੀਆਂ ਕਾਪੀਆਂ , ਦੋ ਅੰਗ੍ਰੇਜ਼ੀ ਰਸਾਲੇ ਤੇ ਲੂਹਲਾ ਬੱਚਾ ਮੇਰੀ ਪਿਠ ਤੇ ਸੀ “ ਕੁਝ ਸਮਾਂ ਖਾਲਸਾ ਕਾਲਜ,...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ