ਜਿਹੜੇ ਆਪਣਾ ਧਰਮ ਛੱਡ ਕੇ ਦੂਸਰੇ ਧਰਮਾਂ ਵੱਲ ਜਾ ਰਹੇ ਹਨ ਉਹ ਵੀ ਤੇ ਜਿਹੜੇ ਧਰਮਾਂ ਵਿੱਚ ਲਾਲਚ ਦੇ ਕੇ ਮਿਲਾ ਰਹੇ ਹਨ ਇਹ ਘਟਨਾ ਜਰੂਰ ਪੜਿਓ ਜੀ ।
ਮੇਰੇ ਨਾਲ ਬੀਤੀ ਇਕ ਸੱਚੀ ਘਟਨਾਂ ਜੋ ਗਲ ਬਾਤ ਪਠਾਣ ਨਾ ਹੋਈ ।
ਮੈ ਦੁਬਈ ਦੀ ਰਾਜਧਾਨੀ ਆਬੂਧਾਬੀ ਵਿੱਚ ਟਰਾਲਾ ਚਲੌਦਾ ਸੀ ਇਕ ਵਾਰ ਮੇਰੀ ਕੰਪਨੀ ਅਲ ਸਹਾਰਾ ਨੇ ਕੁਝ ਸਮੇ ਵਾਸਤੇ ਕੁਝ ਡਰਾਇਵਰਾਂ ਤੇ ਟਰਾਲਿਆਂ ਨੂੰ L N T ਕੰਪਨੀ ਨੂੰ ਸਪਲਾਈ ਤੇ ਦਿੱਤਾ ਕਿਉਕਿ L N T ਕੰਪਨੀ ਨੇ ਗੈਸ ਪਾਇਪ ਲਾਇਨ ਦਾ ਕੰਮ ਕਰ ਰਹੀ ਸੀ । ਇਕ ਵਾਰ ਮੈ ਆਬੂਧਾਬੀ ਦੇ ਇਲਾਕੇ ਹਫਸ਼ਾਂਨ ਤੋ ਵਾਇਆ ਗਿਆਤੀ ਰੋਡ ਰਵੇਸ ਜਾ ਰਿਹਾ ਸੀ । ਜਦੋ ਮੈ ਹਫਸ਼ਾਨ ਤੋ ਨਿਕਲ ਕੇ ਗਿਆਤੀ ਰੋਡ ਪਇਆ ਤਾ ਇਕ ਪਠਾਣ ਨੇ ਮੇਰੇ ਟਰਾਲੇ ਨੂੰ ਹੱਥ ਦਿੱਤਾ । ਮੈ ਸੋਚਿਆ ਗਰਮੀ ਬਹੁਤ ਆ ਬਾਹਰ ਧੁੱਪ ਵਿਚ ਇਸ ਦਾ ਬੁਰਾ ਹਾਲ ਹੋ ਜਾਵੇਗਾ ਤਰਸ ਕਰ ਕੇ ਉਸ ਨੂੰ ਟਰਾਲੇ ਵਿਚ ਬਿਠਾ ਲਿਆ । ਜਦੋ ਚਲਣ ਲੱਗੇ ਮੈ ਸੋਚਿਆ ਏਵੇ ਫਾਲਤੂ ਦੀਆਂ ਗੱਲਾ ਕਰਨ ਨਾਲੋ ਕਿਉ ਨਾ ਰੱਬ ਦੇ ਘਰ ਦੀ ਗੱਲ ਕੀਤੀ ਜਾਵੇ ਘੜੀ ਰੱਬ ਦੇ ਲੇਖੇ ਵਿਚ ਲਗੇਗੀ । ਫੇਰ ਮੈ ਸੋਚਿਆ ਜੇ ਮੈ ਆਪਣੇ ਧਰਮ ਦੀ ਗਲ ਕੀਤੀ ਹੋ ਸਕਦਾ ਇਸ ਨੂੰ ਬੁਰਾ ਲਗੇ ਕਿਉ ਨਾ ਇਸ ਦੇ ਹੀ ਧਰਮ ਦੀ ਗਲ ਕਰ ਲਈਏ ਕਿਉ ਕਿ ਰੱਬ ਤੇ ਇਕ ਹੈ । ਧਰਮ ਤੇ ਉਹਨਾ ਨਦੀਆਂ ਵਾਗ ਹਨ ਜੋ ਪਾਣੀ ਨੂੰ ਸਮੁੰਦਰ ਤਕ ਪਹੁੰਚਦੀਆਂ ਹਨ । ਕਿਉਕਿ ਜੇ ਨਦੀ ਆਪਣਾ ਪਾਣੀ ਲੈ ਕੇ ਸਮੁੰਦਰ ਤਕ ਜਾ ਰਹੀ ਹੈ ਤਾ ਜਰੂਰ ਸਮੁੰਦਰ ਤਕ ਪਹੁੰਚ ਸਕਦੀ ਹੈ । ਪਰ ਜੇ ਦੂਸਰੀ ਨਦੀ ਦਾ ਵੀ ਪਾਣੀ ਪਹਿਲੀ ਨਦੀ ਵਿਚ ਪਾ ਦਿੱਤਾ ਜਾਵੇ ਤਾ ਕਈ ਸ਼ਹਿਰਾਂ ਦੇ ਸ਼ਹਿਰ ਬਰਬਾਦ ਕਰ ਸਕਦੀ ਹੈ । ਏਸੇ ਤਰਾ ਜੇ ਸਾਰੇ ਧਰਮਾਂ ਦੇ ਇਨਸਾਨਾਂ ਨੂੰ ਇਕ ਹੀ ਧਰਮ ਵਿੱਚ ਕਰਨ ਦਾ ਜਤਨ ਕੀਤਾ ਜਾਵੇ ਤੇ ਸਭ ਬਰਬਾਦ ਹੋ ਜਾਵੇਗਾ । ਇਸ ਲਈ ਸਾਰੇ ਧਰਮ ਸਤਿਕਾਰ ਯੋਗ ਹਨ ਪਰ ਆਪਣੇ ਧਰਮ ਵਿਚ ਹਮੇਸ਼ਾ ਪੱਕੇ ਰਹੋ ਤੇ ਇਜ਼ਤ ਸਾਰੇ ਧਰਮਾਂ ਦੀ ਕਰੋ ਜੀ । ਖੈਰ ਮੈ ਉਸ ਨੂੰ ਆਖਿਆ ਖ਼ਾਨ ਜੀ ਮੱਕੇ ਹਜ ਕਰਨ ਗਏ ਕਦੇ , ਕਹਿਦਾ ਹਾ ਗਿਆ ਹਜ ਵਾਸਤੇ ਮੱਕੇ ਵੀ ਤੇ ਮਦੀਨੇ ਵੀ ਗਿਆ । ਮੈ ਕਿਹਾ ਠੀਕ ਹੈ ਕੋਈ ਗਲ ਸੁਣਾਉ ਅੱਲਾ ਦੀਆਂ ਕਾਫੀ ਗਲਾ ਸੁਣਾਈਆਂ ਮੈ ਸੁਣੀਆਂ । ਆਖਰ ਵਿੱਚ ਕਹਿੰਦਾ ਤੁਹਾਡਾ ਇਕ ਸਰਦਾਰ ਸੀ ਉਸ ਦੀ ਉਮਰ ਹੋਵੇਗੀ 45 ਕੁ ਸਾਲ ਦੀ ਉਹ ਏਥੋ ਦੀ ਅਮੀਰੀ ਦੇਖ ਕੇ ਮੁਸਲਮਾਨ ਬਣ ਗਿਆ ਕਹਿਦਾ ਤੁਹਾਡਾ ਧਰਮ ਮੈਨੂੰ ਵਧੀਆ ਲੱਗਿਆ । ਉਹ ਪਠਾਣ ਮੈਨੂੰ ਕਹਿਦਾ ਇਸ ਬਾਰੇ ਤੇਰਾ ਕੀ ਵੀਚਾਰ ਹੈ ਮੈ ਕਿਹਾ ਦੇਖੋ ਖਾਂਨ ਜੀ ਉਹ ਸਾਡੇ ਧਰਮ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ