ਬਟਾਲਾ ਸ਼ਹਿਰ ਹਰ ਸਾਲ ਸੰਗਤਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦਾ ਵਿਆਹ ਪੁਰਬ ਬੜੇ ਚਾਅ, ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਹਰ ਸਾਲ ਵਿਆਹ ਪੁਰਬ (ਬਾਬੇ ਦਾ ਵਿਆਹ) ਮਨਾਉਣ ਦੀ ਪਿਰਤ 100 ਤੋਂ ਵੀ ਪੁਰਾਣੀ ਹੈ।
ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਦੋਂ ਆਪਣੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਵਿਆਹੁਣ ਆਏ ਸਨ ਤਾਂ ਉਹ ਗੁਰੂ ਨਾਨਕ ਸਾਹਿਬ ਦੇ ਸਹੁਰਾ ਘਰ ਦੇ ਦਰਸ਼ਨਾਂ ਲਈ ਵੀ ਗਏ ਸਨ ਅਤੇ ਜਿਥੇ ਗੁਰੂ ਸਾਹਿਬ ਦਾ ਵਿਆਹ ਹੋਇਆ ਸੀ ਓਨਾਂ ਵੱਲੋਂ ਓਥੇ ਇੱਕ ਥੜਾ ਵੀ ਬਣਾਇਆ ਗਿਆ ਸੀ। ਉਸ ਸਮੇਂ ਤੋਂ ਹੀ ਸੰਗਤਾਂ ਦੀ ਆਮਦ ਇਸ ਪਾਵਨ ਅਸਥਾਨ ਦੇ ਦਰਸ਼ਨਾਂ ਲਈ ਵੱਧ ਗਈ ਸੀ। ਇਸ ਤੋਂ ਬਾਅਦ ਸਿੱਖ ਮਿਸਲਾਂ ਦੇ ਟਾਈਮ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ, ਰਾਣੀ ਸਦਾ ਕੌਰ ਦੇ ਸਮੇਂ ਵੀ ਗੁਰੂ ਸਾਹਿਬ ਦੇ ਵਿਆਹ ਅਸਥਾਨ ਦੀ ਮਹੱਤਤਾ ਸੰਗਤਾਂ ਵਿੱਚ ਵਧਦੀ ਗਈ। ਮਹਾਰਾਜਾ ਸ਼ੇਰ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਇਥੇ ਖੂਬਸੂਰਤ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਦੀ ਉਸਾਰੀ ਕਰਵਾ ਦਿੱਤੀ ਅਤੇ ਨਾਨਕ ਨਾਮ ਲੇਵਾ ਸੰਗਤਾਂ ਇਸ ਪਵਿੱਤਰ ਅਸਥਾਨ ਦੇ ਦਰਸ਼ਨਾਂ ਨੂੰ ਆਉਣ ਲੱਗੀਆਂ। ਸਿੱਖ ਮਿਸਲਾਂ ਦੇ ਦੌਰ ਤੋਂ ਹੀ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਵਿਖੇ ਗੁਰੂ ਸਾਹਿਬ ਦਾ ਵਿਆਹ ਪੁਰਬ ਮਨਾਇਆ ਜਾਂਦਾ ਸੀ ਅਤੇ ਉਸ ਸਮੇਂ ਵਿਆਹ ਪੁਰਬ ਦੇ ਦਿਹਾੜੇ ’ਤੇ ਵਿਸ਼ੇਸ਼ ਕਥਾ ਕੀਰਤਨ ਹੁੰਦਾ ਸੀ।
ਸੰਨ 1917 ਵਿੱਚ ਵਿਆਹ ਪੁਰਬ ਮਨਾਉਣ ਲਈ ਸੰਗਤਾਂ ਅੰਮ੍ਰਿਤਸਰ ਤੋਂ ਜੰਝ ਬਣ ਕੇ ਰੇਲ ਗੱਡੀ ਰਾਹੀਂ ਬਟਾਲਾ ਸ਼ਹਿਰ ਪਹੁੰਚੀਆਂ। ਮਹੰਤ ਕੇਸਰਾ ਸਿੰਘ ਅਤੇ ਬਟਾਲਾ ਸ਼ਹਿਰ ਦੀ ਸੰਗਤ ਨੇ ਜੰਝ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਜੰਝ ਨੂੰ ਰੇਵਲੇ ਸਟੇਸ਼ਨ ਦੇ ਨੇੜੇ ਹੀ ਮੁਹੱਲਾ ਦਾਰਾ-ਉੱਲ-ਇਸਲਾਮ ਦੇ ਬਾਹਰਵਾਰ ਸ਼ਿਵਾਲੇ ਵਿਖੇ ੳਤਾਰਿਆ ਗਿਆ ਅਤੇ ਸੰਗਤਾਂ ਦੀ ਆਓ-ਭਗਤ ਕੀਤੀ ਗਈ। ਸੰਗਤ ਦੇ ਰਹਿਣ ਦਾ ਪ੍ਰਬੰਧ ਰੇਲਵੇ ਸਟੇਸ਼ਨ ਦੇ ਬਾਹਰਵਾਰ ਬਣੀ ਸਰਾਂ ਵਿੱਚ ਕੀਤਾ ਜਾਂਦਾ ਸੀ। ਉਪਰੰਤ ਮਹੰਤ ਕੇਸਰਾ ਸਿੰਘ ਨੇ ਆਪਣੇ ਸਿਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰੂਪ ਚੁੱਕ ਕੇ ਸੰਗਤਾਂ ਦੇ ਨਾਲ ਕੀਰਤਨ ਕਰਦੇ ਹੋਏ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਪਹੁੰਚੇ। ਉਸ ਸਾਰੀ ਰਾਤ ਇਥੇ ਗੁਰਬਾਣੀ ਕੀਰਤਨ ਹੁੰਦਾ ਰਿਹਾ। ਅਗਲੇ ਦਿਨ ਸਵੇਰ ਹੁੰਦੇ, ਮਹੰਤ ਜੀ ਨੇ ਆਪਣੇ ਸਿਰ ’ਤੇ ਗੁਰੂ ਗ੍ਰੰਥ ਸਾਹਿਬ ਨੂੰ ਚੁੱਕ ਲਿਆ ਅਤੇ ਗੁਰੂ ਗ੍ਰੰਥ ਸਾਹਿਬ ਦੇ ਗਿਰਦ ਪ੍ਰਕਰਮਾਂ ਕੀਤੀਆਂ ਤੇ ਲਾਵਾਂ ਪੜ੍ਹੀਆਂ ਗਈਆਂ। ਇਸ ਤੋਂ ਬਾਅਦ ਇਹ ਰੀਤ ਕਈ ਸਾਲ ਤੱਕ ਜਾਰੀ ਰਹੀ। ਸਮਨ 1952 ਦੇ ਸਮੇਂ ਤੱਕ ਗੁਰਦੁਆਰਾ ਸ੍ਰੀ ਕੰਧ ਸਾਹਿਬ ਨਹੀਂ ਹੁੰਦਾ ਸੀ ਪਰ ਸੰਗਤਾਂ ਗੁਰੂ ਸਾਹਿਬ ਦੀ ਵਰਸੋਈ ਉਸ ਕੱਚੀ ਕੰਧ ਨੂੰ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ