ਅਨੰਦਪੁਰ ਦਾ ਘੇਰਾ
(ਭਾਗ-1)
ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਤੋਂ ਬਾਅਦ ਕਲਗੀਧਰ ਪਿਤਾ ਨੇ ਵੀ ਜੁਲਮ ਵਿਰੋਧ ਉਸੇ ਤਰਾਂ ਸ਼ਸ਼ਤਰ ਚੁੱਕੇ ਜਿਵੇਂ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਛੇਵੇਂ ਪਾਤਸ਼ਾਹ ਨੇ ਚੁੱਕੇ ਸੀ ਜਿਸ ਦੇ ਫਲਸਰੂਪ ਕਈ ਜੰਗਾਂ ਯੁਧ ਲੜਣੇ ਪਏ ਕੁਝ ਖ਼ਾਲਸਾ ਸਾਜਣ ਤੋਂ ਪਹਿਲਾਂ ਤੇ ਕੁਝ ਬਾਦ ਚ ਇਹ ਸਾਰੀਆਂ ਜੰਗਾਂ ਨਫ਼ਰਤ ਤੇ ਈਰਖਾ ਦੀ ਅੱਗ ਵਿੱਚ ਸੜਦੇ ਹਿੰਦੂ ਪਹਾੜੀ ਰਾਜੇ ਅਤੇ ਹਕੂਮਤ ਦੇ ਨਸ਼ੇ ਵਿੱਚ ਅੰਨ੍ਹੇ ਹੋਏ ਜ਼ਾਲਮ ਮੁਗਲ ਹਕੂਮਤ ਦੇ ਨਾਲ ਸੀ
ਹਰ ਜੰਗ ਚ ਪਹਾੜੀ ਰਾਜਿਆਂ ਅਤੇ ਮੁਗ਼ਲ ਫ਼ੌਜ ਨੂੰ ਮੂੰਹ ਦੀ ਖਾਣੀ ਪਈ ਦੋ ਦੋ ਮਹੀਨੇ ਘੇਰਾ ਪਾਇਆ ਪਰ ਕੁਝ ਨ ਬਣਿਆ
ਥੱਕ ਹਾਰ ਕੇ ਰਾਜਿਆਂ ਨੇ ਔਰੰਗਜ਼ੇਬ ਨੂੰ ਫਿਰ ਚਿੱਠੀ ਲਿਖੀ ਅੌਰੰਗਾ ਪਹਿਲਾ ਵੀ ਕਈ ਵਾਰ ਫੌਜ ਭੇਜ ਚੁਕਾ ਸੀ ਪਰ ਕੋਈ ਹੱਲ ਨ ਨਿਕਲਿਦਾ ਦੇਖ ਇਸ ਵਾਰੇ ਅੌਰੰਗੇ ਨੇ ਹੁਕਮ ਭੇਜਿਆ ਹੋ ਸਕੇ ਤਾਂ ਗੁਰੂ ਨੂੰ ਜਿਉਦਿਆ ਗ੍ਰਿਫ਼ਤਾਰ ਕਰੋ ਜਾਂ ਫਿਰ ਸਿਰ ਵੱਢ ਕੇ ਮੇਰੇ ਕੋਲ ਭੇਜਿਆ ਜਾਵੇ ਏ ਕੰਮ ਹੁਣ ਬਿਨਾਂ ਦੇਰ ਤੋ ਹੋਵੇ
ਹੁਕਮ ਸੁਣ ਸਰਹਿੰਦ ਦਾ ਨਵਾਬ ਵਜੀਰ ਖਾਂ ਸਰਗਰਮ ਹੋਇਆ ਹਿੰਦੂ ਰਾਜੇ ਮੱਦਦ ਲਈ ਪਹਿਲਾ ਤਿਆਰ ਸੀ ਲਾਹੌਰ ਦੀ ਫ਼ੌਜ ਨਵਾਬ ਜਬਰਦਸਤ ਖਾਂ ਲਿਆਇਆ ਆਨੰਦਪੁਰ ਤੇ ਸਾਰੇ ਪਾਸਿਉ ਹਮਲਾ ਕੀਤਾ ਬੜੀ ਭਾਰੀ ਜੰਗ ਹੋਈ ਖਾਲਸੇ ਨੇ ਮੁਗਲ ਫੌਜ ਦੀ ਏਨੀ ਕੱਟਾ ਵੱਢ ਕੀਤੀ ਕੇ ਥੋੜ੍ਹੇ ਸਮੇਂ ਬਾਅਦ ਹਿੰਦੂ ਰਾਜੇ ਤੇ ਨਵਾਬ ਸਮਝਗੇ ਕਿ ਸਾਰੀ ਫ਼ੌਜ ਮਰਵਾ ਕੇ ਵੀ ਆਨੰਦਪੁਰ ਫ਼ਤਹਿ ਨਹੀ ਹੋਣਾ ਇਸ ਲਈ ਚੰਗਾ ਹੈ ਕਿ ਜੰਗ ਨਾਲੋ ਅਨੰਦਪੁਰ ਨੂੰ ਘੇਰਾ ਪਾ ਲਈਏ
ਤੀਰਾਂ ਤੋਪਾਂ ਦੀ ਮਾਰ ਤੋਂ ਬਾਹਰ ਹੋ ਕੇ ਅਨੰਦਪੁਰ ਘੇਰ ਲਿਆ ਖਾਣ ਪੀਣ ਦੇ ਰਾਹ ਬੰਦ ਕਰ ਦਿਤਾ ਜਿਥੋ ਸਿੰਘਾਂ ਨੂੰ ਪਾਣੀ ਮਿਲਦਾ ਸੀ ਊਸ ਸੂਏ (ਕੱਸੀ) ਦਾ ਮੁੰਹ ਦਿੱਤਾ ਸਮੇ ਨਾਲ ਕਿਲ੍ਹੇ ਅੰਦਰ ਖਾਣ ਪੀਣ ਦੀ ਤੋਟ ਅਉਣ ਲੱਗੀ ਰਾਸ਼ਨ ਲਈ ਕਈ ਵਾਰ ਚਾਰ ਸਿੰਘ ਬਾਹਰ ਅਉਦੇ ਦੋ ਝੂਜ ਜਾਂਦੇ ਦੋ ਰਸਤ ਲੈ ਜਾਂਦੇ ਪਰ ਇੰਨੇ ਨਾਲ ਕੀ ਬਣਦਾ ਸੀ ….ਦੁਸ਼ਮਣ ਨੇ ਘੇਰਾ ਹੋਰ ਪੱਕਾ ਕਰ ਦਿੱਤਾ ਬਾਹਰੋ ਰਾਸ਼ਨ ਬਿਲਕੁਲ ਬੰਦ ਹੋ ਗਿਆ ਜਿਥੇ ਸਦਾ ਲੰਗਰ ਚਲਦੇ ਸੀ ਉਸ ਅਨੰਦ ਦੀ ਪੁਰੀ ਚ , ਹੁਣ ਰੋਜ ਸਿਰਫ ਇੱਕ ਇੱਕ ਮੁਠ ਛੋਲਿਆਂ ਦੀ ਵਰਤਦੀ ਫਿਰ ਉਹ ਵੀ ਇੱਕ ਦਿਨ ਛੱਡ ਕੇ ਵਰਤਣ ਲੱਗੀ
ਇੱਥੋਂ ਤਕ ਸਤਿਗੁਰਾਂ ਦਾ ਪਿਆਰਾ ਪ੍ਰਸਾਦੀ ਹਾਥੀ ਤੇ ਦਲ ਵਿਡਾਰ ਘੋੜਾ ਭੁੱਖ ਕਰਕੇ ਚੜ੍ਹਾਈ ਕਰ ਗਏ ਇਸ ਤਰ੍ਹਾਂ ਹੋਰ ਬਹੁਤ ਸਾਰੇ ਕੀਮਤੀ ਜਾਨਵਰ ਮਰ ਗਏ ਪੇਟ ਦੀ ਅੱਗ ਬੁਝਉਣ ਲਈ ਸਿੰਘਾਂ ਨੇ ਰੁੱਖਾਂ ਦੇ ਪੱਤੇ ,ਸੱਕ , ਜੜਾਂ ਵੀ ਲਾਹ ਲਾਹ ਕੇ ਖਾਅ ਲਈਆਂ ਜਦ ਉ ਵੀ ਮੁਕ ਗੇ ਤਾਂ ਨਾਮ ਦੇ ਆਸਰੇ ਦਿਨ ਕਟੀ ਕਰਦੇ ਰਹੇ ਸਨ
ਉੱਧਰ ਘੇਰਾ ਪਾਉਣ ਵਾਲੇ ਵੀ ਸੌਖੇ ਨਹੀਂ ਸੀ ਉਹ ਅੰਦਰ ਨਾਲੋਂ ਵੀ ਵੱਧ ਤੰਗ ਸੀ ਪਹਿਲਾਂ ਦੇ ਜੇਠ ਹਾੜ੍ਹ ਦੀਆਂ ਗਰਮੀਆਂ ਫਿਰ ਸਾਉਣ ਭਾਦੋਂ ਮੀਂਹ ਤੇ ਹਨ੍ਹੇਰੀ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ ਹੁਣ ਠੰਢ ਆ ਗਈ ਪੋਹ ਦਾ ਮਹੀਨਾ ਆਨੰਦਪੁਰ ਪਹਾੜੀ ਇਲਾਕਾ ਸਭ ਹਲਾਤਾਂ ਨੂੰ ਦੇਖ ਕੇ ਰਾਜਿਆ ਤੇ ਨਵਾਬਾਂ ਨੇ ਆਪਸ ਚ ਸਲਾਹ ਕਰਕੇ ਹਿੰਦੂਆ ਵਲੋ ਆਟੇ ਦੀ ਗਊ ਬਣਾ ਕੇ ਤੇ ਮੁਗਲਾਂ ਵਲੋ ਕੁਰਾਨ ਸ਼ਰੀਫ ਥਾਲ ਚ ਰੱਖ ਕੇ ਦੂਤ ਭੇਜਿਆ ਸਭ ਨੇ ਕਸਮਾਂ ਖਾਧੀਆ ਤੁਸੀਂ ਅਨੰਦਪੁਰ ਛੱਡ ਜਾਓ ਅਸੀ ਕਸਮ ਖਾੰਦੇ ਆ ਤੁਹਾਨੂੰ ਕੋਈ ਨਹੀ ਰੋਕੇਗਾ ਇਹਦੇ ਨਾਲ ਸਾਡੀ ਇਜਤ ਬਣੀ ਰਹੂ ਕਲਗੀਧਰ ਪਿਤਾ ਉਨ੍ਹਾਂ ਦੇ ਛੱਲ ਫ਼ਰੇਬ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਪਰ ਸਿੰਘ ਸਮਝਦੇ ਨਹੀ ਸੀ ਇਸ ਲਈ ਗੁਰੂ ਪਿਤਾ ਨੇ ਕਿਆ ਠੀਕ ਹੈ ਪਰ ਪਹਿਲਾਂ ਸਾਡਾ ਖ਼ਜ਼ਾਨਾ ਜਾਵੇਗਾ ਇਸ ਲਈ ਕੁਝ ਗੱਡੇ ਤੇ ਬਲਦ ਭੇਜੋ ਮੁਗਲਾਂ ਨੇ ਗੱਡੇ ਬਲਦ ਭੇਜੇ ਗੁਰੂ ਹੁਕਮ ਨਾਲ ਸਿੰਘਾਂ ਨੇ ਸਭ ਮਰੇ ਹੋਏ ਪਸ਼ੂਆਂ ਦੀਆਂ ਹੱਡੀਆਂ ਚੰਮ ਕੂੜਾ ਕਰਕਟ ਇੱਟਾਂ ਠੀਕਰਾਂ ਆਦਿ ਲੱਦ ਕੇ ਉੱਪਰ ਸਾਫ਼ ਕੀਮਤੀ ਕੱਪੜਿਆਂ ਦੇ ਨਾਲ ਢੱਕ ਕੇ ਕਿਲ੍ਹੇ ਤੋਂ ਬਾਹਰ ਤੋਰ ਦਿੱਤਾ ਨਾਲ ਜਾਣ ਵਾਲੇ ਸਿੰਘਾਂ ਨੂੰ ਗੁਪਤ ਸਮਝਾ ਦਿੱਤਾ ਗੱਡੇ ਕਿਲੇ ਤੋ ਥੋੜ੍ਹੀ ਹੀ ਦੂਰ ਗਏ ਸੀ ਪਹਾੜੀ ਤੇ ਮੁਗਲ ਫੌਜਾਂ ਨੇ ਖ਼ਜ਼ਾਨਾ ਜਾਣ ਕੇ ਹਮਲਾ ਕਰ ਦਿੱਤਾ ਸਭ ਕੁਝ ਲੁੱਟ ਕੇ ਲੈ ਗਏ ਜਾਂ ਖੋਲ੍ਹ ਕੇ ਦੇਖਿਆ ਤਾ ਕੂੜਾ ਕਰਕਟ ਟੁੱਟ ਭੱਜ ਦੇਖ ਬੜੇ ਸ਼ਰਮਿੰਦੇ ਹੋਏ ਚਾਲ ਉਲਟੀ ਪੈ ਗਈ
ਹੁਣ ਉਧਰ ਸਿੰਘਾਂ ਨੂੰ ਸਮਝ ਆਈ ਕੇ ਸਭ ਧੋਖੇਬਾਜ ਨੇ ਗੁਰੂ ਸਾਹਿਬ ਸਹੀ ਕਹਿੰਦੇ ਸੀ ਭੁਖੇ ਭਾਣੇ ਕੁਝ ਦਿਨ ਹੋਰ ਲੰਘ ਗਏ ਹਲਾਤ ਐਸੇ ਸੀ ਕੇ ਭੁੱਖ ਦੇ ਦੁੱਖ ਕਰਕੇ ਕੁਝ ਸਿੰਘਾਂ ਨੇ ਬਾਹਰ ਜਾਣ ਲਈ ਕਿਆ ਮਹਾਰਾਜ ਨੇ ਕਿਹਾ ਜੇ ਜਾਣਾ ਹੈ ਤੇ ਬੇਦਾਵਾ ਲਿਖਕੇ ਜਾਊ ਕਿ “ਤੂੰ ਸਾਡਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Bhupinder Singh
Sanwrn
Bufdghj