ਅਨੰਦਪੁਰ ਦੇ ਕਿਲ੍ਹੇ ਵਾਲੀ ਬਿਪਰਾਂ ਦੀ ਸਹੁੰ।’’ (ਭਾਗ ਦੂਜਾ)
ਲੜੀ ਜੋੜਨ ਲਈ ਪਿਛਲੇ ਲੇਖ ਦੀ ਆਖਰੀ ਲਾਈਨ …………# ਉਂਗਲ਼ਾਂ ‘ਤੇ ਗਿਣੇ ਜਾਣ ਜੋਗੇ ਖਾਲਸਿਆਂ ਨੇ ਫੋਲਾਦੀ ਤੇਗਾਂ ਅਤੇ ਖੰਡਿਆਂ ਦੀ ਭਰਪੂਰ ਨਿੱਗਰਤਾ ਨਾਲ ਜੌਹਰੀ ਹੱਥ ਦਿਖਾਏ ਅਤੇ ਗਿੱਦੜਾਂ ਦੀ ਫੌਜ ਦੇ ਪੈਰ ਨਾਂ ਲੱਗਣ ਦਿੱਤੇ ।
——————————————-
ਕਿਲ੍ਹੇ ਤੋਂ ਬਾਹਰ ਆਉਂਦਿਆਂ ਹੀ ਝੂਠੀਆਂ ਕਸਮਾਂ ਦਾ ਬਿਪਰ ਸੰਸਕਾਰ ਉਜਾਗਰ ਹੋਇਆ । ਤਕਰੀਬਨ 500 ਦੇ ਕਰੀਬ ਸਿੰਘਾਂ ਦਾ ਦਲ ਸੀ ਜਿਹਨਾਂ ਵਿੱਚ ਪੰਜ ਪਿਆਰੇ ਸਾਹਿਬਾਨ , ਗੁਰੂ ਸਾਹਿਬ , ਚਾਰੇ ਸਾਹਿਬਜਾਦੇ , ਮਾਤਾ ਗੁਜਰ ਕੌਰ ਅਤੇ ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰ ਕੌਰ ਜੀ ਸਨ । ਬਾਬਾ ਅਜੀਤ ਸਿੰਘ , ਬਾਬਾ ਜੁਝਾਰ ਸਿੰਘ ਜੀ ਨੇ ਆਪਣੀਆਂ ਟੁਕੜੀਆਂ ਦੀ ਕਮਾਨ ਸੰਭਾਲ਼ੀ ਹੋਈ ਸੀ ਅਤੇ ਬਾਕੀ ਜਾਂਬਾਜ ਚੋਣਵੇਂ ਜੋਧੇ ਆਪਣੇ ਫੋਜੀ ਜਥਿਆਂ ਦੀ ਅਗਵਾਈ ਕਰਦੇ ਬਾਜ ਨਿਗਾਹਾਂ ਨਾਲ ਸਾਰੇ ਵੱਖਰੇ ਵੱਖਰੇ ਹੋਕੇ ਚੱਲ ਰਹੇ ਸਨ ਜਿਸ ਵਿੱਚ ਘੌੜਸਵਾਰ ਅਤੇ ਬਲਦਾਂ ਉਪਰ ਲੱਦਿਆ ਹੋਇਆ ਸਮਾਨ ਵੀ ਸੀ।
ਇਨਾਂ ਦੇ ਪਿੱਛੇ ਹਿੰਦੂ ਰਾਜਿਆਂ ਦੀ ਗਿੱਦੜ ਫੌਜ ਪਿੱਛਾ ਕਰ ਰਹੀ ਸੀ ਉਪਰੋਂ ਮੂੰਹਜੋਰ ਮੌਸਮ ਦੀ ਮਜਾਜ , ਬੱਦਲਾਂ ਦੀ ਤੋਪਾਂ ਵਰਗੀ ਭਿਅੰਕਰ ਗੜਗੜਾਹਟ ਅਤੇ ਲਿਸ਼ਕਦੀ ਬਿਜਲੀ ਅਤੇ ਜੋਰਦੀ ਵਗਦੀ ਹਨੇਰੀ ਜੋ ਪੰਥ ਦੁਸ਼ਮਣ ਫੌਜ ਨੂੰ ਵੀ ਮੁਸ਼ਕਲ ਵਿੱਚ ਪਾ ਰਹੀ ਸੀ ।
ਇਕੱਲੇ ਇਕੱਲੇ ਜਥੇ ਘਿਰ ਜਾਂਦੇ ਤਲਵਾਰਾਂ ਖੜਕਦੀਆਂ , ਸਿਰ ਲੱਥਦੇ ਮੀਹ ਦੀਆਂ ਛਿੱਟਾਂ ਨਾਲ ਖੂਨ ਦੇ ਛਿੱਟੇ ਵੀ ਰਲ਼ਕੇ ਚੱਲਣ ਲੱਗੇ । ਬੜਾ ਭਿਆਨਕ ਮੰਜਰ ਸੀ , ਇਸ ਹਨ੍ਹੇਰੇ ਵਿੱਚ ਖਾਲਸਾ ਜਥੇ ਆਪਣੇ ਆਪ ਨੂੰ ਬਚਾਉਣ ਵਿੱਚ ਖੰਡਾ ਖੜਕਾਅ ਰਹੇ ਸਨ ਪਰ ਕਿਧਰੇ ਵੀ ਕੋਈ ਘਬਰਾਹਟ ਨਹੀਂ , ਸਗੋਂ ਜੰਗੀ ਜੈਕਾਰੇ …ਬੋਲੇ ਸੋ ਨਿਹਾਲ… ਤੇਜ ਹਨੇਰੀ ਵਿੱਚ ਅਸਮਾਨਾਂ ਦੀਆਂ ਖੁੱਲੀਆਂ ਦਿਸ਼ਾਵਾਂ ਦੀ ਕਾਲ਼ੀ ਫਿਜਾ ਵਿੱਚ ਖਿੱਲਰਕੇ ਦੁਸ਼ਮਣ ਨੂੰ ਕਾਲ਼ ਦਾ ਦਹਿਲ ਪਾਉਂਦੇ ਨੁਕਸਾਨ ਰਹੇ ਸਨ ।
ਸਰਸਾ ਨਦੀ ਤੱਕ ਗੁਰੂ ਸਾਹਿਬ ਦੇ ਪਹੁੰਚਣ ਤੋਂ ਪਹਿਲਾਂ ਪਹਿਲਾਂ ਸਿੰਘਾਂ ਦਾ ਕਾਫੀ ਜਾਨੀ ਨੁਕਸਾਨ ਹੋ ਚੁੱਕਾ ਸੀ ਜਿਸ ਵਿੱਚ ਅਨੰਦਪੁਰ ਸਾਹਿਬ ਦੀਆਂ ਪਹਿਲੀਆਂ ਜੰਗਾਂ ਦੇ ਮਹਾਨ ਨਾਇਕ ਅਤੇ ਖੜਗਧਾਰੀ ਨਿਰਭੈ ਯੋਧਾ ਜੋ ਗੁਰਾਂ ਦੇ ਬਹੁਤ ਬਹਾਦਰ ਯੋਧਿਆਂ ਵਿੱਚੋਂ ਇੱਕ ਸੀ , ਭਾਈ ਉਦੈ ਸਿੰਘ ਸ਼ਹੀਦੀ ਜਾਮ ਪੀ ਚੁੱਕਾ ਸੀ। ਗੁਰੂ ਸਾਹਿਬ ਸਰਸਾ ਦੇ ਕੰਢੇ ਬਾਬਾ ਅਜੀਤ ਸਿੰਘ ਅਤੇ ਉਸਦੇ ਜਥੇ ਦੀ ਉਡੀਕ ਕਰ ਰਹੇ ਸਨ ਜੋ ਸਾਰਿਆਂ ਤੋਂ ਪਿੱਛੇ ਤਾਇਨਾਤ ਸੀ ਉਸ ਜਥੇ ਦੀ ਖਬਰ ਲੈਣ ਲਈ ਅਕਾਲ ਪੁਰਖ ਵਾਹਿਗੁਰੂ ਦਸਵੇਂ ਪਾਤਸ਼ਾਹ ਰਾਹੀਂ ਆਪਣੇ ਕੌਤਕਾਂ ਨੂੰ ਵਰਤਾ ਭਾਈ ਜੀਵਨ ਸਿੰਘ ਨੂੰ ਹੁਕਮ ਕਰਦੇ ਹਨ ਕਿ ਅਜੀਤ ਸਿੰਘ ਦੀ ਮਦਦ ਲਈ ਜਾਓ ਤਾਂ ਜੀਵਨ ਸਿੰਘ ਜੀ ਹੁਕਮਾਂ ਦੀ ਤਾਮੀਲ ਕਰਦਿਆਂ ਹਨੇਰੇ ਵਿੱਚ ਘੌੜਾ ਦੌੜਾਅ ਨਿੱਕਲੇ । ਕੁੱਝ ਸਮੇਂ ਬਾਦ ਬਾਬਾ ਅਜੀਤ ਸਿੰਘ ਜੀ ਗੁਰੂ ਸਾਹਿਬ ਜੀ ਕੋਲ਼ ਪਹੁੰਚਕੇ ਜੀਵਨ ਸਿੰਘ ਦੀ ਸ਼ਹਾਦਤ ਬਾਰੇ ਦੱਸ ਦਿੰਦੇ ਹਨ।
ਇਧਰ ਛੋਟੇ ਸਾਹਿਬਜਾਦੇ ਅਤੇ ਮਾਤਾ ਗੁਜਰ ਕੌਰ ਜੀ ਆਪਣੇ ਜਥੇ ਨਾਲੋ ਮੌਸਮ ਦਾ ਬੇਹੁਦਰਾਪਣ ਅਤੇ ਅਸਾਵੀਂ ਜੰਗ ਦੇ ਮੱਦੇਨਜਰ ਵਿੱਛੜ ਜਾਂਦੇ ਹਨ ਅਤੇ ਕੁੱਝ ਚਿਰ ਬਾਦ ਅਚਾਨਕ ਇੱਕ ਪੱਗੜੀਧਾਰੀ ਬ੍ਰਾਹਮਣ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ