ਅਰਦਾਸ ਦੀ ਤਾਕਤ ,
ਇਕ ਵਾਰ ਇਕ ਹਿਰਨੀ ਆਪਣੇ ਬੱਚਿਆ ਨਾਲ ਜੰਗਲ ਦੇ ਰਸਤੇ ਪਾਣੀ ਦੀ ਤਲਾਸ ਵਾਸਤੇ ਜਾ ਰਹੀ ਸੀ । ਸ਼ਿਕਾਰੀ ਦੀ ਨਿਗ੍ਹਾ ਹਿਰਨੀ ਤੇ ਉਸ ਦੇ ਬੱਚਿਆ ਉਤੇ ਪਈ ਉਸ ਨੇ ਬਹੁਤ ਤੇਜੀ ਨਾਲ ਹਿਰਨੀ ਤੇ ਉਸ ਦੇ ਬੱਚਿਆ ਨੂੰ ਫੜਨ ਵਾਸਤੇ ਜੰਗਲ ਦੇ ਇਕ ਪਾਸੇ ਜਾਲ ਲਗਾ ਦਿੱਤਾ । ਦੂਸਰੇ ਪਾਸੇ ਆਪਣਾ ਕੁੱਤਾ ਖੜਾ ਕਰ ਦਿੱਤਾ ਤੇ ਤੀਸਰੇ ਪਾਸੇ ਝਾੜੀਆ ਨੂੰ ਅੱਗ ਲਗਾ ਦਿੱਤੀ ਤੇ ਆਪ ਚੌਥੇ ਪਾਸੇ ਆਪ ਬੰਦੂਕ ਫੜ ਕੇ ਖਲੋ ਗਿਆ । ਜਦੋ ਹਿਰਨੀ ਨੇ ਚਾਰੇ ਪਾਸਿਆ ਵੱਲ ਤੱਕਿਆ ਤਾ ਦੇਖਿਆ ਹੁਣ ਮੇਰਾ ਤੇ ਮੇਰੇ ਬੱਚਿਆ ਦਾ ਬੱਚ ਕੇ ਨਿਕਲਣਾ ਮੁਸ਼ਕਲ ਹੈ । ਹੁਣ ਇਹ ਸ਼ਿਕਾਰੀ ਮੇਰੇ ਬੱਚਿਆ ਨੂੰ ਤੇ ਮੈਨੂੰ ਮਾਰ ਦੇਵੇਗਾ । ਇਕ ਦਮ ਰੱਬ ਨੂੰ ਚੇਤੇ ਕੀਤਾ ਤੇ ਪਰਮਾਤਮਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੇ ਸਭ ਦੀ ਰੱਖਿਆ ਕਰਨ ਵਾਲੇ ਪਰਮੇਸ੍ਵਰ ਹੁਣ ਮੇਰਾ ਤੇ ਮੇਰੇ ਬੱਚਿਆ ਦਾ ਇਸ ਘੇਰੇ ਵਿੱਚੋ ਨਿਕਲਣਾ ਬਿਲਕੁਲ ਮੁਸ਼ਕਲ ਹੈ । ਹੇ ਪ੍ਰਮਾਤਮਾ ਹੁਣ ਮੈ ਤੇਰੀ ਸ਼ਰਨ ਆਈ ਹਾ ਮੇਰਾ ਨਹੀ ਤੇ ਇਹਨਾ ਮਾਸੂਮ ਬੱਚਿਆ ਦਾ ਵਾਸਤਾ ਸਾਡੀ ਹੁਣ ਤੂੰ ਹੀ ਰੱਖਿਆ ਕਰ ਸਕਦਾ ਹੈ । ਬਾਕੀ ਤੇ ਹੋਰ ਕੋਈ ਚਾਰਾ ਜਾ ਆਸਰਾ ਨਹੀ ਰਿਹਾ ਬੱਚ ਕੇ ਨਿਕਲਣ ਦਾ , ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਸਿਰੀਰਾਗ ਵਿੱਚ ਸ਼ਬਦ ਦਰਜ ਕੀਤਾ ਹੈ ।
ਜਾ ਕਉ ਮੁਸਕਲੁ ਅਤਿ ਬਣੈ ਢੋਈ ਕੋਇ ਨ ਦੇਇ ॥
ਲਾਗੂ ਹੋਏ ਦੁਸਮਨਾ ਸਾਕ ਭਿ ਭਜਿ ਖਲੇ ॥
ਸਭੋ ਭਜੈ ਆਸਰਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ