ਔਰੰਗਜ਼ੇਬ ਦੇ ਜ਼ੁਲਮ
ਪੰਡਿਤਾਂ ਦਾ ਗੁਰੂ ਦਰ ਅਉਣਾ (ਭਾਗ-1)
ਆਪਣੇ ਪਿਓ ਤੇ ਭਰਾਵਾਂ ਨੂੰ ਕਤਲ ਕਰਕੇ ਔਰੰਗਜ਼ੇਬ ਦਿੱਲੀ ਤੱਖਤ ਤੇ ਬੈਠਾ ਕੁਝ ਸਮੇਂ ਬਾਦ ਹੀ ਔਰੰਗੇ ਨੇ “ਇੱਕ ਰਾਜ ਇੱਕ ਧਰਮ” ਪੱਕਾ ਫੈਸਲਾ ਕੀਤਾ ਇਸ ਲਈ ..
ਪਹਿਲਾ ਹੁਕਮ ਕੀਤਾ ਫੌਜ ਚ ਬਿਨਾਂ ਮੁਸਲਮਾਨ ਤੋਂ ਕੋਈ ਨਹੀਂ ਰਹੇਗਾ ਬਹੁਤ ਸਾਰੀ ਫੌਜ ਜੋ ਮੁਸਲਿਮ ਨਹੀ ਸੀ ਦੀਨ ਚ ਆ ਗਈ
ਦੂਸਰਾ ਹੁਕਮ ਕੀਤਾ ਜ਼ਿਮੀਂਦਾਰ ਨੰਬਰਦਾਰ ਹੋਰ ਛੋਟੇ ਸਰਕਾਰੀ ਨੌਕਰ ਸਭ ਦਾ ਮੁਸਲਿਮ ਹੋਣਾ ਜਰੂਰੀ ਹੈ ਇਸ ਤਰਾਂ ਹਜਾਰਾਂ ਲੋਕ ਮੁਸਲਮਾਨ ਹੋਏ
ਤੀਜਾ ਹੁਕਮ ਹੁਣ ਬਾਦਸ਼ਾਹ ਨੇ ਦੇਖਿਆ ਵਪਾਰਕ ਕੰਮਾਂ ਚ ਬਹੁਤਾਤ ਹਿੰਦੂ ਨੇ ਇਸ ਲਈ ਹਿੰਦੂ ਤੇ ਟੈਕਸ ਦੋ ਗੁਣਾ ਕਰ ਦਿੱਤਾ ਕੁਝ ਨਵੇ ਟੈਕਸ ਲਾਏ ਪਰ ਨਾਲ ਹੀ ਮੁਸਲਮਾਨ ਵਪਾਰੀਆਂ ਦੇ ਟੈਕਸ ਅੱਧੇ ਕਰ ਦਿੱਤੇ ਥੋੜ੍ਹੇ ਸਮੇਂ ਬਾਦ ਲਗਪਗ ਖ਼ਤਮ ਹੀ ਕਰ ਦਿੱਤੇ ਜਿਸ ਕਰਕੇ ਬਹੁਤ ਸਾਰੇ ਵਪਾਰੀ ਲੋਕ ਦੀਨ ਚ ਆਏ
ਚੌਥਾ ਹੁਕਮ ਹਿੰਦੂ ਗ੍ਰੰਥਾਂ ਦੀ ਪੜ੍ਹਾਈ ਲਿਖਾਈ ਬਿਲਕੁਲ ਬੰਦ ਕਰਾ ਦਿੱਤੀ ਗ੍ਰੰਥ ਪੁਸਤਕਾਂ ਸਾੜਨ ਦਾ ਹੁਕਮ ਕਰਤਾ ਮੰਦਰ ਪਾਠਸ਼ਾਲਾ ਢਾਹੁਣੇ ਸ਼ੁਰੂ ਕਰ ਦਿੱਤੇ ਮਥੁਰਾ ਚ ਕ੍ਰਿਸ਼ਨ ਦਾ ਮੰਦਰ ਅਤੇ ਕਾਂਸੀ ਦਾ ਵਿਸ਼ਵਨਾਥ ਮੰਦਰ ਤੋੜ ਦਿੱਤੇ ਨਾਲ ਹੀ ਮਸੀਤਾਂ ਉਸਾਰ ਦਿੱਤੀਆਂ ਜੋ ਅਜ ਵੀ ਮੌਜੂਦ ਨੇ …..
ਸਾਰੇ ਅਹਿਲਕਾਰਾਂ ਨੂੰ ਹੁਕਮ ਕਰ ਦਿੱਤਾ ਜਿਸ ਦੇ ਇਕਾਲੇ ਚ ਮੰਦਰ ਜਾਂ ਪਾਠਸ਼ਾਲਾ ਹੋਈ ਉਸ ਨੂੰ ਕਠੋਰ ਸਜ਼ਾ ਦਿੱਤੀ ਜਾਵੇਗੀ ਸਾਰੇ ਰਾਜ ਚ ਕੁਹਰਾਮ ਮੱਚ ਗਿਆ ਪਰ ਅਜੇ ਵੀ ਬਹੁਤ ਲੋਕ ਜਿਵੇ ਕਿਵੇ ਸਮਾਂ ਕੱਟ ਰਹੇ ਸੀ
ਹੁਣ ਔਰੰਗਜ਼ੇਬ ਨੇ ਇੱਕ ਵੱਢਿਉ ਹਿੰਦੂਆਂ ਨੂੰ ਦੀਨ ਚ ਲਿਆਉਣ ਦਾ ਫੈਸਲਾ ਕੀਤਾ ਬੜੀ ਸੋਚ ਵਿਚਾਰ ਤੋ ਬਾਦ ਚੁਣਿਆ ਗਿਆ ਕਸ਼ਮੀਰ ਇਸ ਦੇ ਕਈ ਕਾਰਨ ਵਿਦਵਾਨਾਂ ਨੇ ਲਿਖੇ ਨੇ ਕਸ਼ਮੀਰ ਦਾ ਗਵਰਨਰ ਸੈਫ਼_ਖ਼ਾਨ ਥੋੜ੍ਹਾ ਨਰਮ ਦਿਲ ਸੀ 1671 ਚ ਉਸ ਦੀ ਥਾਂ ਸ਼ੇਰ ਅਫ਼ਗਾਨ ਨੂੰ ਲਗਾਇਆ ਗਿਆ ਜੋ ਬੜਾ ਪੱਥਰ ਦਿਲ ਸੀ ਨਾਲ ਹੁਕਮ ਕੀਤਾ ਕਿਸੇ ਵੀ ਤਰਾਂ ਪੈਸਾ ਜ਼ਮੀਨ ਪਿਆਰ ਧੱਕੇ ਨਾਲ ਜਿਵੇਂ ਵੀ ਹੋਵੇ ਸਭ ਨੂੰ ਦੀਨ ਚ ਲਿਆਉ
ਅੌਰੰਗੇ ਨੇ ਆਖਰੀ ਹੁਕਮ ਕੀਤਾ ਕਲਮਾਂ_ਜਾਂ_ਕਤਲ ਭਾਵ ਕਲਮਾਂ ਪੜ੍ਹੋ ਮੁਸਲਮਾਨ ਹੋਵੋ ਜੇ ਜਿਉਣਾ ਹੈ ਨਹੀਂ ਤੇ ਮੌਤ
ਜੋ ਕਿਸੇ ਨਾ ਕਿਸੇ ਤਰਾਂ ਹੁਣ ਤੱਕ ਬਚਦੇ ਆਏ ਸੀ ਇਸ ਆਖਰੀ ਹੁਕਮ ਦੇ ਨਾਲ ਸਭ ਕੁਝ ਖ਼ਤਮ ਹੋ ਗਿਆ ਲਿਖਤਾਂ ਦੇ ਅਨੁਸਾਰ ਰੋਜ਼ ਦਾ ਸਵਾ_ਮਣ_ਜਨੇਊ ਲੱਥਣ ਲੱਗਾ ਜ਼ੁਲਮ ਦੀ ਅੱਤ ਹੋਗੀ ਤਾਂ ਕੁਝ ਕਸ਼ਮੀਰੀ ਪੰਡਿਤ ਸ਼ੇਰ ਅਫ਼ਗਾਨ ਨੂੰ ਮਿਲੇ ਕਿਹਾ ਸਾਨੂੰ ਛੇ ਮਹੀਨਿਆਂ ਦੀ ਮੋਹਲਤ ਦਿੱਤੀ ਜਾਵੇ ਆਪਣੇ ਧਰਮ ਨੂੰ ਬਚਾਉਣ ਲਈ ਅਸੀ ਜੇ ਕੁਝ ਕਰ ਸਕੀਏ ਤਾਂ, ਨਹੀ ਤੇ ਜੋ ਹੁਕਮ ਸ਼ੇਰ ਅਫ਼ਗਾਨ ਨੇ ਔਰੰਗਜ਼ੇਬ ਨਾਲ ਗੱਲ ਕੀਤੇ ਸਲਾਹ ਹੋਈ ਕਿ ਜੋ ਅੱਜ ਤੱਕ ਕੁਝ ਨਹੀਂ ਕਰ ਸਕੇ ਅੱਗੇ ਕੀ
ਲੈਣਗੇ ਨਾਲੇ ਪਤਾ ਲੱਗਜੂ ਕੌਣ ਸਹਾਇਤਾ ਕਰਦਾ ਏਨਾ ਦ ਇਨ੍ਹਾਂ ਨੂੰ ਸਮਾਂ ਦਿੱਤਾ ਜਾਵੇ ਪੰਡਤਾਂ ਨੇ ਅਮਰਨਾਥ ਮੰਦਿਰ ਦੇ ਜਾ ਟੱਲ ਖੜਕਾਏ ਹੱਥ ਪੱਲਾ ਜੋਡ਼ਿਆ ਪੂਜਾ ਅਰਚਨਾ ਕੀਤੀ ਛੇ ਮਹੀਨਿਆਂ ਦਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ