ਪਿਤਾ ਪੁੱਤਰ ਦਾ ਮਿਲਾਪ
ਬਾਲ ਚੋਜ (ਭਾਗ -6)
ਜਦੋਂ ਕਲਗੀਧਰ ਪਿਤਾ ਜੀ ਦਾ ਅਵਤਾਰ ਹੋਇਆ , ਉਸ ਸਮੇਂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਢਾਕੇ ਸਨ। ਕਰੀਬ 4 ਸਾਲ ਬਾਦ 1670 ਨੇੜੇ ਪਟਨੇ ਵਾਪਸ ਆਏ। ਪਾਤਸ਼ਾਹ ਜੀ ਸ਼ਹਿਰ ਦੇ ਬਾਹਰਵਾਰ ਇਕ ਸੁੱਕੇ ਹੋਏ ਬਾਗ਼ ਚ ਰੁਕੇ। ਇਹ ਬਾਗ ਨਵਾਬ ਰਹੀਮ ਬਖਸ਼ ਤੇ ਕਰੀਮ ਬਖ਼ਸ਼ ਦੋਵਾਂ ਭਰਾਵਾਂ ਦੀ ਮਾਲਕੀਅਤ ਸੀ। ਓਧਰ ਗੁਰੂ ਪਰਿਵਾਰ ਤੇ ਪਟਨੇ ਦੀ ਸੰਗਤ ਨੂੰ ਪਤਾ ਲੱਗਾ, ਸਭ ਤਿਆਰ ਹੋ ਕੇ ਨੌੰਵੇ ਗੁਰਦੇਵ ਦੇ ਦਰਸ਼ਨਾਂ ਨੂੰ ਚੱਲ ਪਏ , ਬਾਲ ਗੋਬਿੰਦ ਜੀ ਗੁਰੂ ਪਿਤਾ ਦੇ ਦੀਦਾਰ ਕਰਨ ਲਈ ਸਭ ਤੋਂ ਅੱਗੇ ਸੀ , ਜਾ ਕੇ ਗੁਰੂ ਪਿਤਾ ਦੇ ਚਰਨਾਂ ਤੇ ਨਮਸਕਾਰ ਕੀਤੀ। ਨੌਵੇਂ ਪਾਤਸ਼ਾਹ ਨੇ ਦਸ਼ਮੇਸ਼ ਜੀ ਨੂੰ ਘੁੱਟ ਕੇ ਸੀਨੇ ਨਾਲ ਲਾਇਆ , ਸਿਰ ਤੇ ਹੱਥ ਫੇਰਿਆ ਮੱਥਾ ਚੁੰਮਿਆ , ਗੋਦ ਵਿੱਚ ਲੈ ਕੇ ਬੈਠ ਗਏ। ਤਕਰੀਬਨ ਚਾਰ ਸਾਲ ਬਾਦ ਗੁਰੂ ਪਿਤਾ ਦੇ ਦਰਸ਼ਨ ਹੋਏ ਸੀ। ਪਿਤਾ ਪੁਤਰ ਦੀ ਏ ਪਹਿਲੀ ਮੁਲਾਕਾਤ ਸੀ ਫਿਰ ਮਾਤਾ ਗੁਜਰੀ ਜੀ ਨੇ ਨਮਸਕਾਰ ਕੀਤੀ। ਸਾਰੀ ਸੰਗਤ ਵਿਚ ਬੜੀ ਖੁਸ਼ੀ ਦੀ ਲਹਿਰ ਸੀ। ਦੀਵਾਨ ਸਜਿਆ ਇਲਾਹੀ ਬਾਣੀ ਦਾ ਕੀਰਤਨ ਹੋਇਆ , ਐਸਾ ਰੂਹਾਨੀ ਅਸਰ ਹੋਇਆ ਕਿ ਸੁੱਕਾ ਬਾਗ ਵੀ ਹਰਿਆ ਹੋ ਗਿਆ , ਜੇ ਕਿਸੇ ਨੂੰ ਸ਼ੱਕ ਹੋਵੇ ਤਾਂ ਚੇਤੇ ਰੱਖੋ ਗੁਰੂ ਬਚਨ ,
ਸੂਕੇ ਤੇ ਹਰਿਆ ਥੀਆ ਨਾਨਕ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ