ਬਾਲ ਚੋਜ਼ ਕਲਗੀਧਰ ਪਿਤਾ ਜੀ
(ਭਾਗ -1)
ਬਾਲ ਗੋਬਿੰਦ ਰਾਏ ਜੀ ਦੇ ਕੌਤਕ ਦੇਖ ਪਟਨੇ ਦੀ ਸੰਗਤ ਚ ਇਹ ਗੱਲ ਆਮ ਪ੍ਰਚੱਲਤ ਹੋ ਗਈ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਾਹਿਬਜ਼ਾਦਾ ਕੋਈ ਸਧਾਰਨ ਨਹੀਂ।
ਇੱਕ ਦਿਨ ਪੰਜ ਸੱਤ ਬੀਬੀਆਂ ਨੇ ਇੱਕਠੀਆ ਹੋਕੇ ਆਪਣੀ ਇਕ ਉਸ ਸਹੇਲੀ ਨੂੰ ਨਾਲ ਲਿਆ ਜਿਸ ਦੇ ਕੋਈ ਔਲਾਦ ਨਹੀਂ ਸੀ , ਗਲੀ ਚ ਸਾਥੀਆਂ ਦੇ ਨਾਲ ਖੇਡਦਿਆਂ ਬਾਲ ਗੋਬਿੰਦ ਰਾਏ ਜੀ ਨੂੰ ਘੇਰ ਕੇ ਗੱਲਾਂ ਗੱਲਾਂ ਚ ਪੁੱਤ ਦੀ ਅਸੀਸ ਲੈਣ ਦਾ ਯਤਨ ਕੀਤਾ , ਕਈ ਤਰਾਂ ਫੁਸਲਾਇਆ ਪਰ ਜਦੋਂ ਦਸਮੇਸ਼ ਜੀ ਕਿਸੇ ਗੱਲ ਚ ਨ ਆਏ ਤਾਂ ਅਖੀਰ ਉਨ੍ਹਾਂ ਸਿੱਧੇ ਸ਼ਬਦਾਂ ਚ ਕਿਹਾ ਇਸ ਬੀਬੀ ਨੂੰ ਪੁੱਤ ਦੀ ਦਾਤ ਦਿਉ। ਸੁਣ ਕੇ ਦਸਮੇਸ਼ ਜੀ ਨੇ ਬਚਨ ਕਹੇ ਇਹ ਤਾਂ ਇਸਦੇ ਕਰਮ ਨੇ ਜੇ ਕਰਮਾਂ ਚ ਹੋਇਆ ਤਾਂ ਮਿਲ ਜਾਊ ਜੇ ਨਾ ਹੋਇਆ ਤਾਂ ਨਹੀ। ਸੁਣ ਕੇ ਸਾਰੀਆਂ ਬੜੀਆਂ ਹੈਰਾਨ ਛੋਟੀ ਜਿਹੀ ਉਮਰ ਹੈ ਕਿਵੇ ਗਿਆਨੀਆਂ ਦੀ ਤਰਾਂ ਗੱਲਾਂ ਕਰਦੇ ਨੇ …
ਅਗਲੇ ਦਿਨ ਉਹ ਸਾਰੀਆਂ ਬੀਬੀਆਂ ਮਾਤਾ ਗੁਜਰੀ ਜੀ ਨੂੰ ਮਿਲਣ ਗੁਰੂ ਘਰ ਗਈਆਂ, ਜਾ ਕੇ ਨਮਸਕਾਰ ਕੀਤੀ ਸੁਖ ਸ਼ਾਂਤ ਪੁੱਛੀ , ਇਕ ਬੀਬੀ ਨੇ ਪਹਿਲਾਂ ਤੇ ਕੱਲ ਵਾਲੀ ਵਾਰਤਾ ਸੁਣਾਈ ਫਿਰ ਹੱਥ ਜੋੜ ਬੇਨਤੀ ਕੀਤੀ ਕੇ ਮਾਤਾ ਜੀ ਆਪ ਜੀ ਸਾਹਿਜਾਦੇ ਨੂੰ ਕਹੋ।
ਇੰਨੇ ਨੂੰ ਬਾਹਰੋ ਖੇਡਦਿਆਂ ਹੋਇਆਂ ਕਲਗੀਧਰ ਜੀ ਵੀ ਆ ਗਏ ਮਾਤਾ ਗੁਜਰੀ ਜੀ ਨੇ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ