ਬਾਲ ਚੋਜ਼ ਕਲਗੀਧਰ ਪਿਤਾ ਜੀ
(ਭਾਗ -2)
ਬਹੁਤਿਆਂ ਨੂੰ ਪਤਾ ਨਹੀ ਕਿ ਕਲਗੀਧਰ ਪਿਤਾ ਜੀ ਲਈ “ਬਾਲਾ ਪ੍ਰੀਤਮ” ਸ਼ਬਦ ਪਹਿਲੀ ਵਾਰ ਪੰਡਿਤ ਸ਼ਿਵਦੱਤ ਨੇ ਵਰਤਿਆ ਸੀ। ਉਨ੍ਹਾਂ ਤੋਂ ਸੁਣ ਕੇ ਪਟਨੇ ਦੀ ਸਾਰੀ ਸੰਗਤ ਸਤਿਗੁਰਾਂ ਨੂੰ ਬਾਲਾ ਪ੍ਰੀਤਮ , ਬਾਲਾ ਪ੍ਰੀਤਮ ਕਹਿ ਕੇ ਬੁਲਉਣ ਲੱਗੀ। ਸ਼ਿਵਦੱਤ ਪਟਨੇ ਦਾ ਰਹਿਣ ਵਾਲਾ ਬ੍ਰਾਹਮਣ ਸੀ , ਜ਼ਮੀਨ ਜਾਇਦਾਦ ਬਹੁਤ ਸੀ , ਇਸ ਕਰਕੇ ਕਈ ਤਾਂ ਰਾਜਾ ਸ਼ਿਵਦੱਤ ਵੀ ਕਹਿੰਦੇ। ਸ਼ਿਵਦੱਤ “ਰਾਮ” ਦਾ ਉਪਾਸ਼ਕ ਸੀ , ਗੰਗਾ ਦੇ ਕਿਨਾਰੇ ਬੈਠ ਮੂਰਤੀਆਂ ਰੱਖ ਕੇ ਪੂਜਾ ਤੇ ਅਰਾਧਨਾ ਕਰਨੀ ਉਸ ਦਾ ਨੇਮ ਸੀ। ਉੱਥੇ ਹੀ ਆਸ ਪਾਸ ਅਕਸਰ ਕਲਗੀਧਰ ਪਿਤਾ ਆਪਣੇ ਬਾਲ ਸਾਥੀਆਂ ਦੇ ਨਾਲ ਖੇਡਦੇ। ਸਤਿਗੁਰੂ ਜੀ ਦੇ ਕੌਤਕਾਂ ਨੂੰ ਦੇਖ ਦੇਖ ਸ਼ਿਵਦੱਤ ਮੋਹਿਤ ਹੁੰਦਾ ਗਿਆ। ਉਸਨੂੰ ਸਤਿਗੁਰਾਂ ਦੇ ਅਲੌਕਿਕ ਰੂਪ ਦੀ ਝਲਕ ਮਿਲਦੀ। ਕਈ ਕੌਤਕ ਅੱਖੀਂ ਦੇਖੇ ਜਿਵੇਂ ਕੋੜੀ ਨੂੰ ਰਾਜ਼ੀ ਕਰਨਾ (ਸਾਰੀ ਸਾਖੀ ਫਿਰ ਲਿਖਾਂਗਾ) ,
ਪੰਡਿਤ ਨੇ ਇੱਕ ਦਿਨ ਮਨ ਚ ਭਾਵਨਾ ਕੀਤੀ ਜੇ ਏ ਸੱਚੀ ਰੱਬੀ ਅਵਤਾਰ ਨੇ ਜਿਵੇਂ ਲੋਕ ਕਹਿੰਦੇ ਤੇ ਮੈਨੂੰ ਅਨੁਭਵ ਹੁੰਦਾ ਹੈ ਤਾਂ ਕੱਲ੍ਹ ਮੈਨੂੰ ਰਾਮ ਦੇ ਰੂਪ ਚ ਦਰਸ਼ਨ ਦੇਣ। ਅਗਲੇ ਦਿਨ ਜਦ ਖੇਡਣ ਆਏ ਤਾਂ ਮਨ ਦੀ ਭਾਵਨਾ ਅਨੁਸਾਰ ਸ਼ਿਵਦੱਤ ਨੂੰ ਸਤਿਗੁਰਾਂ ਚੋ ਰਾਮ ਦਿਖਾਈ ਦਿੱਤਾ। ਵਾਰ ਵਾਰ ਅੱਖਾਂ ਮਲ ਮਲ ਦੇਖੇ ਕਿਤੇ ਕੋਈ ਭੁਲੇਖਾ ਤਾਂ ਨਹੀ। ਪੰਡਿਤ ਜੀ ਵਿਸਮਾਦ ਚ ਚਲੇ ਗਏ , ਫਿਰ ਉਹਨੇ ਕ੍ਰਿਸ਼ਨ ਰੂਪ ਚ ਦੇਖਿਆ , ਮਹਾਤਮਾ ਬੁੱਧ ਦੇ ਰੂਪ ਚ ਵੀ ਦੇਖਿਆ , ਜੋ ਵੀ ਉਹ ਖਿਆਲ ਕਰੇ ਸਰਬ ਕਲਾ ਸਮਰੱਥ ਪਾਤਸ਼ਾਹ ਜੀ ਉਸੇ ਰੂਪ ਚ ਦਿਖਾਈ ਦੇਣ। ਸ਼ਿਵਦੱਤ ਜੀ ਨੇ ਪੱਥਰ ਪੂਜਾ ਛੱਡ ਦਿੱਤੀ , ਹੁਣ ਗੰਗਾ ਕਿਨਾਰੇ ਬੈਠ ਸਤਿਗੁਰਾਂ ਦੇ ਚਰਨਾ ਦਾ ਧਿਆਨ ਕਰਦਾ। ਉੱਥੇ ਹੀ ਖੇਡਦਿਆਂ ਹੋਇਆਂ ਦਰਸ਼ਨ ਹੁੰਦੇ। ਸ਼ਿਵਦੱਤ “ਬਾਲਾ ਪ੍ਰੀਤਮ” ਕਹਿ ਕੇ ਬੁਲਾਉਂਦਾ, ਪਾਤਸ਼ਾਹ ਜੀ ਨੇ ਅਕਸਰ ਧਿਆਨ ਚ ਬੈਠਿਆਂ ਸ਼ਿਵਦੱਤ ਦੇ ਕੰਨ ਚ ਕਹਿਣਾ ਬਾਬਾ ਜੀ ਝਾਤ।
ਗੁਰੂ ਚਰਨਾਂ ਦਾ ਐਸਾ ਪ੍ਰੇਮੀ ਹੋਇਆ ਕੇ ਦਰਸ਼ਨਾਂ ਬਿਨਾ ਰਹਿਆ ਨਾ ਜਾਵੇ, ਜੇ ਕਦੇ ਅੱਗਾ ਪਿੱਛਾ ਹੋਣਾ ਤਾਂ ਗੁਰੂ ਘਰੇ ਜਾ ਦਰਸ਼ਨ ਕਰਨੇ , ਸ਼ਿਵਦੱਤ ਨੇ ਹੀ ਰਾਜਾ ਫ਼ਤਹਿ ਚੰਦ ਤੇ ਉਸ ਦੀ ਪਤਨੀ ਨੂੰ ਗੁਰੂ ਚਰਨਾਂ ਨਾਲ ਜੋਡ਼ਿਆ ਸੀ , ਸ਼ਾਮ ਸਮੇ ਦਸਮੇਸ਼ ਜੀ ਰਾਜਾ ਫ਼ਤਹਿ ਚੰਦ ਮੈਣੀ ਦੇ ਮਹਿਲਾ ਚ ਖੇਡ ਦੇ ਸ਼ਿਵਦੱਤ ਵੀ ਰੋਜ਼ ਸ਼ਾਮ ਨੂੰ ਮਹਿਲਾਂ ਚ ਪਹੁੰਚ ਕੇ ਦਰਸ਼ਨ ਕਰਦਾ। ਬਚਨ ਸੁਣਦਾ, ਆਪਣੇ ਬਾਲਾ ਪ੍ਰੀਤਮ ਦੇ ਚੋਜ ਦੇਖ ਦੇਖ ਖਿੜਦਾ, ਛੋਲੇ ਪੂਡ਼ੀਆਂ ਦਾ ਪ੍ਰਸ਼ਾਦ ਪਾਤਸ਼ਾਹ ਦੇ ਹੱਥੋਂ ਲੈ ਕੇ ਘਰ ਨੂੰ ਵਿਦਾ ਹੁੰਦਾ , ਏ ਰੋਜ਼ ਦਾ ਨੇਮ ਸੀ , ਜਦੋਂ ਸਤਿਗੁਰੂ ਜੀ ਪਟਨੇ ਤੋਂ ਪੰਜਾਬ ਵੱਲ ਨੂੰ ਤੁਰਨ ਲੱਗੇ ਤਾਂ ਸ਼ਿਵਦੱਤ ਨੇ ਹੱਥ ਜੋੜੇ ਦਰਸ਼ਨਾਂ ਦੀ ਮੰਗ ਕੀਤੀ ਤਾਂ ਬਚਨ ਹੋਏ ਪੰਡਿਤ ਜੀ ਤੁਹਾਨੂੰ ਸਵੇਰੇ ਧਿਆਨ ਚ ਦਰਸ਼ਨ ਹੋਇਆ ਕਰਨਗੇ , ਏਦਾਂ ਸਮਾਂ ਬਤੀਤ ਹੁੰਦਾ ਗਿਆ।
ਕਈ ਸਾਲਾਂ ਬਾਅਦ (ਲਗਭਗ 1688/89 )ਰਾਜਾ ਫ਼ਤਹਿ ਚੰਦ ਸੰਗਤ ਨਾਲ ਸਲਾਹ ਕਰਕੇ ਗੁਰੂ ਦਰਸ਼ਨਾਂ ਲਈ ਆਨੰਦਪੁਰ ਸਾਹਿਬ ਅਉਣ ਦੀ ਤਿਆਰੀ ਕਰਨ ਲੱਗਾ। ਇਸ ਗੱਲ ਦਾ ਪਤਾ ਜਦੋ ਪੰਡਤ ਸ਼ਿਵਦੱਤ ਨੂੰ ਲੱਗਾ ਉਨ੍ਹਾਂ ਬੇਨਤੀ ਕੀਤੀ ਮੈਨੂੰ ਵੀ ਲੈ ਚੱਲੋ , ਫਤਿਹ ਚੰਦ ਜੀ ਨੇ ਕਿਹਾ ਬਾਬਾ ਜੀ ਤੁਹਾਡਾ ਸਰੀਰ ਬਹੁਤ ਬਿਰਦ ਹੈ, ਸਫ਼ਰ ਬਹੁਤ ਲੰਮਾ ਹੈ , ਰੱਬ ਨਾ ਕਰੇ ਰਸਤੇ ਚ ਕੁਝ ਹੋ ਜਾਵੇ ਤਾਂ…....
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ