ਬੀਬੀ ਸੁਸ਼ੀਲ ਕੌਰ ( ਸ਼ਹੀਦ )
ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਨੂੰ ਮਰਦਾਂ ਦੇ ਬਰਾਬਰ ਸਮਝਿਆ । ਫਿਰ ਦਸ਼ਮੇਸ਼ ਪਿਤਾ ਜੀ ਨੇ ਇਸਤਰੀ ਨੂੰ ਮਰਦਾਂ ਦੇ ਨਾਲ ਅੰਮ੍ਰਿਤ ਛਕਾ ਕੇ ਵੱਖਰੀ ਪਹਿਚਾਣ ਦੇ ਕੇ ਬਾਣੀ ਤੇ ਬਾਣਾ ਬਖਸ਼ਿਆ । ਅੰਮ੍ਰਿਤ ਛਕ ਇਸਤਰੀ ਸਿੰਘਾਂ ਵਾਲਾ ਬਾਣਾ ਸਜਾ ਸਿੰਘਾਂ ਦੇ ਨਾਲ ਮੋਢਾ ਡਾਹ ਜੂਝੀ । ਇਤਿਹਾਸ ਵਿਚ ਬੰਦਾ ਸਿੰਘ ਬਹਾਦਰ ਦੇ ਸਾਰੇ ਕਾਰਨਾਮੇ ਲਿਖੇ ਮਿਲਦੇ ਹਨ । ਪਰ ਆਪ ਦੀ ਸਪੁਤਨੀ ਬੀਬੀ ਸੁਸ਼ੀਲ ਕੌਰ ਨੂੰ ਅਣਗੌਲਿਆਂ ਕਰ ਛੱਡਿਆ ਹੈ । ਬੀਬੀ ਜੀ ਬਾਬਾ ਬੰਦਾ ਸਿੰਘ ਜੀ ਨਾਲ ਮੋਢਾ ਡਾਹ ਕੇ ਲੜਾਈਆਂ ਵਿਚ ਹਿੱਸਾ ਲੈਂਦੀ ਰਹੀ । ਆਖਿਰ ਫੜੇ ਜਾਣ ਤੇ ਬੜੇ ਕਸ਼ਟ ਝਲੇ ਧਰਮ ਨਹੀਂ ਹਾਰਿਆ ਦੁਸ਼ਟਾਂ ਨੇ ਇਸ ਦੇ ਜਿਗਰ ਦੇ ਟੋਟੇ ਅਜੈਪਾਲ ਸਿੰਘ ਨੂੰ ਇਸ ਦੇ ਹੱਥਾਂ ਚੋਂ ਖੋਹ ਕੇ ਇਸ ਦੇ ਸਾਹਮਣੇ ਇਸ ਦੇ ਟੋਟੇ ਕਰ ਤੜਪਦੇ ਦਿਲ ਨੂੰ ਬੰਦਾ ਸਿੰਘ ਬਹਾਦਰ ( ਜਿਸ ਨੂੰ ਰਸਿਆਂ ਨਾਲ ਜੂੜਿਆ ਹੈ ) ਦੇ ਮੂੰਹ ਵਿਚ ਪਾਇਆ । ਅੰਤ ਇਸ ਨੇ ਆਪਣੀ ਸਿੱਖੀ ਅਣਖ ਨੂੰ ਕਾਇਮ ਰੱਖਦਿਆਂ ਆਪਣੇ ਪੇਟ ਵਿਚ ਆਪਣੀ ਸ੍ਰੀ ਸਾਹਿਬ ਮਾਰ ਕੇ ਸ਼ਹੀਦੀ ਪ੍ਰਾਪਤ ਕਰ ਲਈ ।
ਗੁਰੂ ਗੋਬਿੰਦ ਸਿੰਘ ਨੇ ਬੰਦਾ ਬੈਰਾਗੀ ਨੂੰ ਅੰਮ੍ਰਿਤ ਛਕਾ ਗੁਰਬਖਸ਼ ਸਿੰਘ ਦਾ ਨਾਮ ਦੇ ਕੇ ਪੰਜ ਤੀਰ ਤੇ ਪੰਜਾਂ ਸਿੰਘਾਂ ਦੀ ਪੰਚਾਇਤ ਬਣਾ ਕੇ ਜ਼ੁਲਮ ਵਿਰੁੱਧ ਧਰਮ ਯੁੱਧ ਕਰਨ ਲਈ ਨਾਂਦੇੜ ਤੋਂ ਪੰਜਾਬ ਭੇਜਿਆ । ਇਸ ਨੇ ਆਉਂਦੇ ਹੀ ਬਿਖਰੇ ਹੋਏ ਸਿੰਘਾਂ ਨੂੰ ਸੁਨੇਹੇ ਭੇਜ ਧਰਮ ਯੁੱਧ ਕਰਨ ਲਈ ਗੁਰੂ ਜੀ ਦਾ ਹੁਕਮਨਾਮਾ ਦਸਿਆ । ਜਿਨ੍ਹਾਂ ਹਾਕਮਾਂ ਨੇ ਸਿੱਖਾਂ ਤੇ ਜ਼ੁਲਮ ਢਾਹੇ ਸਨ ਨੂੰ ਸਜ਼ਾਵਾਂ ਦਿੱਤੀਆਂ । ਛੋਟਿਆਂ ਸਾਹਿਬਜ਼ਾਦਿਆਂ ਦਾ ਬਦਲਾ ਲੈਂਦਿਆਂ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ । ਬੜੀਆਂ ਮੱਲਾਂ ਮਾਰੀਆਂ , ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੇ ਨਾਮ ਦਾ ਸਿੱਕਾ ਚਾਲੂ ਕੀਤਾ । ਸਿੱਖ ਰਾਜ ਸਥਾਪਿਤ ਕਰ ਲੋਹਗੜ੍ਹ ਨੂੰ ਆਪਣੀ ਰਾਜਧਾਨੀ ਬਣਾ ਲਿਆ । ਸਿੱਖ ਆਜ਼ਾਦੀ ਦਾ ਅਨੰਦ ਮਾਣਨ ਲਗੇ ਜੱਟਾਂ ਨੂੰ ਧਰਤੀ ਦੇ ਮਾਲਕ ਬਣਾਇਆ । ਉਹ ਪਹਾੜੀ ਰਾਜੇ ਜਿਨ੍ਹਾਂ ਦਸ਼ਮੇਸ਼ ਪਿਤਾ ਜੀ ਨੂੰ ਵਖਤ ਪਾ ਛਡਿਆ ਸੀ , ਸੋਧਦਾ ਨਾਹਨ ਤੇ ਚੰਬੇ ਤਕ ਪੁਜ ਗਿਆ । ਉਥੋਂ ਦਾ ਰਾਜਾ ਉਦੈ ਸਿੰਘ ਬਾਬਾ ਜੀ ਦੀਆਂ ਬਹਾਦਰੀ ਦੀਆਂ ਧਾਂਕਾ ਬਾਰੇ ਸੁਣ ਚੁਕਾ ਸੀ ਉਹ ਲੜਣਾ ਨਹੀਂ ਸੀ ਚਾਹੁੰਦਾ ਸਗੋਂ ਆਪਣੀ ਸ਼ਹਿਜ਼ਾਦੀ ਬਾਬਾ ਜੀ ਦੇ ਲਈ ਵਿਆਹ ਕਰਾਉਣ ਲਈ ਪੇਸ਼ ਕੀਤੀ । ਬਾਬਾ ਜੀ ਨੇ ਰਾਜੇ ਨੂੰ ਕਿਹਾ ਕਿ ਉਸਨੇ ਕਦੀ ਵੀ ਸ਼ਾਦੀ ਬਾਰੇ ਨਹੀਂ ਸੋਚਿਆ ਨਾ ਹੀ ਰਾਜੇ ਪਾਸੋਂ ਇਹ ਮੰਗ ਮੰਗੀ ਹੈ । ਅਗੋਂ ਰਾਜੇ ਨੇ ਕਿਹਾ ਕਿ ਇਹ ਮੰਗ ਮੇਰੀ ਲੜਕੀ ਦੀ ਹੈ ਤੇ ਉਹ ਕਹਿੰਦੀ ਹੈ ਕਿ ਉਹ ਪਹਾੜੀ ਰਾਜੇ ਬੁਜ਼ਦਿਲਾਂ ਤੇ ਕਾਇਰਾਂ ਤੇ ਬੇ – ਅਣਖਿਆ ਰਾਜਿਆਂ ਨਾਲ ਸ਼ਾਦੀ ਕਦਾਚਿਤ ਨਹੀਂ ਕਰਾਵੇਗੀ । ਇਸ ਨਾਲੋਂ ਉਹ ਸਾਰੀ ਉਮਰ ਕੁਆਰੀ ਰਹਿਣਾ ਪਸੰਦ ਕਰੇਗੀ । ‘ ‘ ਇਹ ਪਹਾੜੀ ਰਾਜੇ ਇਸ ਮੁਗਲਾਂ ਦੇ ਹੱਥਾਂ ਚ ਖੇਡਦੇ ਤੇ ਡਰਪੋਕ ਨੇ , ਗੁਰੂ ਗੋਬਿੰਦ ਸਿੰਘ ਜੀ ਨੂੰ ਤੰਗ ਕਰਦੇ ਰਹੇ ਹਨ । ਉਹ ਕਿਸੇ ਬਹਾਦਰ ਸਿੱਖ ਨਾਲ ਵਿਆਹ ਕਰਨਾ ਚਾਹੁੰਦੀ ਹੈ । ਇਸ ਨੂੰ ਤੁਹਾਡੀ ਬਹਾਦਰੀ ਦੀਆਂ ਗੱਲਾਂ ਤੇ ਮੁਸਲਮਾਨਾਂ ਉਪਰ ਪ੍ਰਾਪਤ ਕੀਤੀਆਂ ਜਿੱਤਾਂ ਬਾਰੇ ਸੁਣਿਆ ਹੈ । ਉਹ ਚਾਹੁੰਦੀ ਹੈ ਕਿ ਤੁਹਾਡੇ ਇਸ ਯੋਗ ਮਿਸ਼ਨ ਵਿਚ ਉਹ ਵੀ ਆਪਣਾ ਯੋਗਦਾਨ ਪਾ ਸਕੇ । ਤੁਸੀਂ ਉਸ ਦੀ ਭਾਵਨਾ ਨੂੰ ਠੇਸ ਨਾ ਪਹੁੰਚਾਉ , ਸ਼ਾਦੀ ਕਰਾ ਲਓ । ਉਦੈ ਸਿੰਘ ਦੇ ਜ਼ੋਰ ਪਾਉਣ ਤੇ ਬਾਬਾ ਬੰਦਾ ਸਿੰਘ ਬਹਾਦਰ , ਸ਼ਹਿਜ਼ਾਦੀ ਸੁਸ਼ੀਲ ਨਾਲ ਸ਼ਾਦੀ ਲਈ ਮੰਨ ਗਿਆ ਪਰ ਇਸ ਸ਼ਾਦੀ ਤੋਂ ਪਹਿਲਾਂ ਆਪਣੇ ਪੰਜਾਂ ਸਿੰਘਾਂ ਪਾਸੋਂ ਇਹ ਸ਼ਾਦੀ ਕਰਾਉਣ ਲਈ ਸਹਿਮਤੀ ਲੈ ਲਈ ਸੀ 1711 ਈ : ਵਿਚ ਸ਼ਾਦੀ ਦੀ ਰਸਮ ਗੁਰ ਮਰਿਆਦਾ ਅਨੁਸਾਰ ਨੇਪੜੇ ਚੜ੍ਹੀ । ਅੰਮ੍ਰਿਤ ਛਕਾ ਕੇ ਇਸ ਦਾ ਨਾਮ ਸੁਸ਼ੀਲ ਕੌਰ ਰੱਖ ਦਿੱਤਾ । ਮੈਕਾਲਫ ਵੀ ਸਿੱਖ ਇਤਿਹਾਸ ਚੌਥੇ ਭਾਗ ‘ ਚ ਲਿਖਿਆ ਹੈ ਕਿ , ਉਹ ਬੜੀ ਸੁਨੁੱਖੀ ਸੀ ਉਸ ਦੀਆਂ ਨਜ਼ਰਾਂ ਹਿਰਨ ਵਰਗੀਆਂ ਅੱਖਾਂ ਸੁੰਦਰ ਤੇ ਦਿਲਖਿਚਵੇਂ ਨਕਸ਼ ਸਨ । ਉਸਨੂੰ ਪ੍ਰੇਮ ਤੇ ਸ਼ਰਮ ਦੀ ਦੇਵੀ ਕਰਕੇ ਵਰਣਨ ਕੀਤਾ ਗਿਆ ਹੈ । ਵਿਆਹ ਤੋਂ ਬਾਅਦ ਚਨਾਬ ਦਰਿਆ ਦੇ ਕੰਢੇ ਇਕ ਰਮਣੀਕ ਅਸਥਾਨ ‘ ਤੇ ਜੰਮੂ ‘ ਚ ਇਕ ਸੁਰੱਖਿਅਤ ਥਾਂ ਰਹਿਣ ਲਈ ਡੇਰਾ ਬਣਾਇਆ । ਏਥੇ ਹੀ 1712 ਵਿਚ ਇਕ ਬੱਚਾ ਜਨਮਿਆ ਜਿਸ ਦਾ ਨਾਂ ਅਜੈਪਾਲ ਸਿੰਘ ਰੱਖਿਆ । ਬੰਦਾ ਸਿੰਘ ਬਹਾਦਰ ਏਥੋਂ ਹੇਠਾਂ ਉਤਰ ਕੇ ਪੰਜਾਬ ‘ ਚ ਇਲਾਕੇ ਫਤਹਿ ਕਰ ਕਿਸੇ ਸਿੱਖ ਨੂੰ ਉਥੇ ਮੁਖੀ ਨੀਅਤ ਕਰ ਆਪ ਫਿਰ ਇਸ ਡੇਰੇ ਆ ਟਿਕਦਾ । ਏਥੇ ਬੀਬੀ ਸੁਸ਼ੀਲ ਕੌਰ ਬੱਚੇ ਨੂੰ ਗੁਰਮਤਿ ਦੀਆਂ ਲੋਰੀਆਂ ਦੇਂਦੀ ਤੇ ਆਪਣੇ ਪਤੀ ਦੀ ਹਰ ਪ੍ਰਕਾਰ ਸੇਵਾ ਸੰਭਾਲ ਕਰਦੀ । ਲੰਗਰ ਚਲਾਉਂਦੀ ਆਏ ਗਏ ਹਰ ਇਕ ਦੀ ਵੀ ਸੇਵਾ ਕਰਦੀ ਤੇ ਹਰ ਪ੍ਰਕਾਰ ਦੀ ਸਹੂਲਤ ਪ੍ਰਦਾਨ ਕਰਦੀ । ਬੜੀ ਨਿਮਰਤਾ , ਸਲੀਕੇ , ਸੰਤੋਖੀ ਤੇ ਸਾਊ ਸੁਭਾਅ ਦੀ ਮਾਲਕ ਸੀ । ਹਰ ਇਕ ਸਿਪਾਹੀ ਨੂੰ ਭਰਾਵਾਂ ਜਾਂ ਚਾਚੇ ਤਾਇਆਂ ਵਾਂਗ ਸਮਝਦੀ । ਚੰਗੀ ਪ੍ਰਬੰਧਕ ਵੀ ਸੀ । ਉਹ ਜਾਣਦੀ ਸੀ ਕਿ ਪਤਾ ਨਹੀਂ ਕਿਹੜੇ ਸਮੇਂ ਉਸ ਦੇ ਪਤੀ ਨੂੰ ਹੇਠਾਂ ਪੰਜਾਬ ‘ ਚ ਜਾਣਾ ਪੈ ਜਾਵੇ , ਸੋ ਉਸ ਦਾ ਖਾਸ ਧਿਆਨ ਰਖਦੀ । ਉਸ ਦੀਆਂ ਜਿੱਤਾਂ ਦੀਆਂ ਖਬਰਾਂ ਸੁਣ ਕੇ ਬੜੀ ਖੁਸ਼ ਹੁੰਦੀ ਤੇ ਆਪਣੇ ਲਾਡਲੇ ਨੂੰ ਬੜੀਆਂ ਫਲਾਉਣੀਆਂ ਪੈਂਦੀ ਕਿ “ ਮੇਰਾ ਲਾਡਲਾ ਪੰਜਾਬ ਦਾ ਰਾਜਾ ਬਣੇਗਾ ਪਰਮ ਯੁੱਧ ਲੜੇਗਾ ਤੇ ਤੁਰਕਾਂ ਦੇ ਜ਼ੁਲਮੀ ਰਾਜ ਨੂੰ ਖਤਮ ਕਰੇਗਾ ਆਦਿ । ਬੱਚਾ ! ਹਰ ਆਏ ਗਏ ਨਾਲ ਪਿਆਰ ਕਰਦਾ ਤੇ ਖੇਡਦਾ । ਕਈ ਵਾਰ ਕਹਿੰਦੀ “ ਮੇਰੇ ਲਾਡਲੇ ਤੇਰੇ ਕਰਕੇ ਮੈਂ ਏਥੇ ਰਹਿ ਰਹੀ ਹਾਂ ਨਹੀਂ ਤਾਂ ਮੈਂ ਵੀ ਤੇਰੇ ਪਿਤਾ ਦੇ ਦੁਲਾਰਿਆਂ ਦੀ ਸ਼ਹੀਦੀ ਵਿਚ ਹਿੱਸਾ ਲਵਾਂ । ਅਜੈ ਪਾਲ ਨੂੰ ਲੋਰੀਆਂ ਵਿਚ ਦਸ਼ਮੇਸ਼ ਪਿਤਾ ਦੇ ਦੁਲਾਰਿਆਂ ਦੀ ਸ਼ਹੀਦੀ ਬਾਰੇ ਦੱਸਦੀ । ਜਦੋਂ ਬਾਬਾ ਜੀ ਧਰਮ ਯੁੱਧ ਲਈ ਡੇਰੇ ਤੋਂ ਚਲਦੇ ਤਾਂ ਉਨ੍ਹਾਂ ਦੀ ਜਿੱਤ ਤੇ ਚੜ੍ਹਦੀ ਕਲਾ ਲਈ ਅਰਜ਼ੋਈਆਂ ਕਰਦੀ । ਕਈ ਵਾਰ ਉਸ ਦੇ ਨਾਲ ਵੀ ਜਾਣ ਦੀ ਜਿੱਦ ਕਰਦੀ ਪਰ ਬਾਬਾ ਜੀ ਇਹ ਕਹਿ ਕੇ ਟਾਲ ਦੇਂਦੇ ਕਿ ਅਜੈ ਪਾਲ ਸਿੰਘ ਨੂੰ ਵੱਡਾ ਹੋ ਲੈਣ ਦੇ । ਹੁਣ ਬਾਬਾ ਬੰਦਾ ਸਿੰਘ ਇਕ ਸਾਲ ਦੀ ਚੁਪ ਬਾਅਦ ਡੇਰੇ ਤੋਂ ਹੇਠਾਂ ਆ ਕੈਟ ਮਿਰਜ਼ਾ ਤੇ ਕਲਾਨੌਰ ਦੇ ਵਿਚਕਾਰ ਇਕ ਕੱਚਾ ਕਿਲਾ ਬਣਾਉਣਾ ਸ਼ੁਰੂ ਕਰ ਦਿੱਤਾ ਤਾਂ ਕਿ ਕਿਸੇ ਵੇਲੇ ਵੈਰੀ ਦਾ ਮੈਦਾਨ ਵਿਚ ਡੱਟ ਕੇ ਟਾਕਰਾ ਕੀਤਾ ਜਾ ਸਕੇ । ਇਹ ਕਿਲ੍ਹਾ ਅਜੇ ਨੇਪਰੇ ਨਹੀਂ ਸੀ ਚੜਿਆ ਕਿ ਸੂਬੇਦਾਰ ਲਾਹੌਰ ਅਬਦੁਲ ਸਮੱਦ ਖਾਂ ਨੇ ਹਿੰਦੂ ਰਾਜਿਆਂ ਭੀਮ ਸੈਨ ਕਟੋਚ , ਬਰਿਜ ਦੇਵ ਜਮਰੋਟਾ ਨੇ ਇਕ ਮੁੱਠ ਹੋ ਕੇ ਹੱਲਾ ਬੋਲ ਦਿੱਤਾ । ਕਿਲ੍ਹਾ ਵਿਚੇ ਛੱਡ ਕੇ ਬੰਦਾ ਸਿੰਘ ਨੂੰ ਲਾਚਾਰ ਪਿਛੇ ਹਟ ਗੁਰਦਾਸ ਨੰਗਲ ਵਿਚ ਦੁਨੀ ਚੰਦ ਨਾਮੇ ਦੀ ਹਵੇਲੀ ਵਿਚ ਡੇਰੇ ਲਾਉਣੇ ਪਏ । ਇਸ ਦੇ ਦੁਆਲੇ ਡੂੰਘੀ ਖਾਈ ਪੁਟ ਸ਼ਾਹੀ ਨਹਿਰ ਦਾ ਪਾਣੀ ਇਸ ਵਿਚ ਛੱਡ ਦਿੱਤਾ । ਭੁੱਖੇ ਤਿਹਾਏ ਸਿੰਘ ਅੱਠ ਮਹੀਨੇ ਦੇ ਵੈਰੀਆਂ ਦੇ ਕਾਬੂ ਆ ਗਏ । ਇਸ ਬਿਪਤਾ ਵਿਚ ਬੀਬੀ ਸੁਸ਼ੀਲ ਕੌਰ ਪੂਰੇ ਹੌਸਲੇ ਨਾਲ ਸਿੰਘਾਂ ਵਾਲਾ ਬਾਣਾ ਸਜਾ ਰਾਤ ਬਿਰਾਤੇ ਬਾਹਰੋਂ ਤੁਰਕਾਂ ਦਾ ਖਾਣ ਪੀਣ ਵਾਲਾ ਰਾਸ਼ਨ ਚੁਕ ਲਿਆਉਂਦੀ ਰਹੀ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ