More Gurudwara Wiki  Posts
ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ – ਭਾਗ ਤੀਜਾ


ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹਾਦਤ ਦਿਹਾੜਾਂ ਜੋ 25 ਜੂਨ ਨੂੰ ਆ ਰਿਹਾ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦਿਆ ਅੱਜ ਇਤਿਹਾਸ ਦਾ ਤੀਸਰਾ ਭਾਗ ਪੜੀਏ ਜੀ ।
ਭਾਗ ਤੀਸਰਾ
ਵਿਵਾਹ
ਇਥੇ ਚੰਬੇ ਦੇ ਰਾਜੇ ਉਦੈ ਸਿੰਘ ਨੇ ਬੰਦਾ ਸਿੰਘ ਦੀ ਸ਼ਾਦੀ ਆਪਣੀ ਭਤੀਜੀ ਸੁਸ਼ੀਲ ਕੌਰ ਨਾਲ ਕਰਵਾਣ ਦੀ ਪੇਸ਼ਕਸ਼ ਕੀਤੀ। ਗੁਰ ਮਰਿਆਦਾ ਅਨੁਸਾਰ ਪੰਜ ਪਿਆਰਿਆਂ ਦੇ ਅਗੇ ਇਹ ਪੇਸ਼ਕਸ਼ ਰਖੀ ਗਈ। ਉਨਾਂ ਨੇ ਪੁਛ ਪੜਤਾਲ ਕੀਤੀ ਕੀ ਕਿਸੀ ਡਰ ਜਾ ਕਿਸੇ ਧੋਖੇ ਤਹਿਤ ਤੇ ਓਹ ਆਪਣੇ ਬੇਟੀ ਦਾ ਰਿਸ਼ਤਾ ਤਾਂ ਨਹੀ ਦੇ ਰਹੇ ਤਾਂ ਸੁਸ਼ੀਲ ਕੌਰ ਬਾਹਰ ਨਿਕਲ ਆਈ, ਉਸਨੇ ਕਿਹਾ ਕੀ ਇਹ ਮੇਰੀ ਮਰਜੀ ਹੈ। ਗੁਰੂ ਸਾਹਿਬ ਨੇ ਜੁਲਮ ਤੇ ਜਬਰ ਦੀ ਟਕਰ ਲੈਣ ਲਈ ਅਨੇਕਾਂ ਕੁਰਬਾਨੀਆ ਦਿਤੀਆਂ ਹਨ। ਇਨਾਂ ਰਾਜਿਆਂ ਨੇ ਉਨਾਂ ਨਾਲ ਗਦਾਰੀ ਕੀਤੀ ਹੈ, ਮੈਂ ਉਸ ਭੁਲ ਨੂੰ ਬ੍ਖ੍ਸ਼ਾਓਣ ਲਈ ਆਪਣਾ ਜੀਵਨ ਸਿਖੀ ਨੂੰ ਦੇ ਰਹੀ ਹਾਂ ਅਗਰ ਲੋੜ ਪਈ ਤੇ ਆਪਣਾ ਸਭ ਕੁਛ ਕੁਰਬਾਨ ਕਰ ਦਿਆਂਗੀ।
ਵਿਵਾਹ ਹੋ ਗਿਆ, ਬੰਦਾ ਬਹਾਦੁਰ, ਬੀਬੀ ਸੁਸ਼ੀਲ ਕੌਰ ਤੇ ਕੁਝ ਸਿਖ ਜੰਮੂ ਦੇ ਇਲਾਕੇ, ਰਿਆਸੀ ਦੇ ਨੇੜੇ ਚਨਾਬ ਕਿਨਾਰੇ ਚਲੇ ਗਏ। ਜੰਮੂ ਦੇ ਫੌਜ਼ਦਾਰ ਨੂੰ ਹਰਾਕੇ ਮਾਰ ਮੁਕਾਇਆ। ਫਿਰ ਉਨ੍ਹਾ ਨੇ ਇਥੇ ਹੀ ਰਹਿਣਾ ਸ਼ੁਰੂ ਕਰ ਦਿਤਾ। ਇਥੇ ਸਵੇਰੇ ਸ਼ਾਮ ਕੀਰਤਨ ਹੁੰਦਾ, ਲੰਗਰ ਵਰਤਿਆ ਜਾਂਦਾ, ਫੌਜੀ ਸਿਖਲਾਈ ਵੀ ਹੁੰਦੀ ਤਕਰੀਬਨ ਢਾਈ ਸਾਲ ਇਥੇ ਹੀ ਰਹੇ। ਕੁਝ ਇਤਿਹਾਸਕਾਰ ਕਹਿੰਦੇ ਹਨ ਇਥੇ ਬੰਦਾ ਬਹਾਦੁਰ ਨੇ ਵ੍ਜ਼ੀਰ੍ਬਾਦ ਤੇ ਵਸਨੀਕ ਖਤ੍ਰੀ ਸ਼ਿਵ ਰਾਮ ਦੀ ਲੜਕੀ ਸਾਹਿਬ ਕੌਰ ਨਾਲ ਦੂਸਰੀ ਸ਼ਾਦੀ ਕੀਤੀ ਜਿਸਦੀ ਕੁਖੋਂ ਰਣਜੀਤ ਸਿੰਘ ਪੈਦਾ ਹੋਇਆ। ਇਹ ਪਰਿਵਾਰ ਜੰਮੂ ਹੀ ਰਿਹਾ ਜਦ ਕੀ ਸ਼ੁਸ਼ੀਲ ਕੌਰ ਹਮੇਸ਼ਾ ਬੰਦਾ ਬਹਾਦਰ ਦੇ ਨਾਲ ਨਾਲ ਰਹੀ।
16 ਫਰਵਰੀ 1712 ਵਿਚ ਬਹਾਦਰ ਸ਼ਾਹ ਦੀ ਮੌਤ ਹੋ ਗਈ। ਤਖਤ ਲਈ ਖਾਨਾ ਜੰਗੀ ਹੋਈ ਬਹਾਦਰ ਸ਼ਾਹ ਤੋਂ ਬਾਦ ਜਾਨਦਾਰ ਤਖਤ ਤੇ ਬੈਠਾ ਜੋ ਕੀ ਆਯਾਸ਼ ਇਨਸਾਨ ਸੀ ਰਾਜ ਨੂੰ ਸੰਭਾਲ ਨਾ ਸਕਿਆ ਜਿਸ ਨੂੰ ਫ਼ਰਖਸ਼ੀਅਰ ਨੇ ਕਤਲ ਕਰ ਦਿਤਾ ਤੇ , ਆਪ ਤਖਤ ਤੇ ਬੈਠ ਗਿਆ। ਇਸ ਦੌਰਾਨ ਬੰਦਾ ਸਿੰਘ ਨੇ ਗੁਰਦਾਸਪੁਰ ਦੇ ਕਿਲੇ ਤੇ ਕਬਜਾ ਕਰ ਲਿਆ। ਉਸਦੀ ਮੁੰਰ੍ਮਤ ਕਰਵਾਈ ਤੇ ਦਾਰੂ ਸਿੱਕਾ ਇਕੱਠਾ ਕੀਤਾ। ਇਸਤੋਂ ਬਾਦ ਕਲਾਨੋਰ, ਬਟਾਲਾ, ਕਾਹਨੂਵਾਲ ਦਾ ਇਲਾਕਾ ਆਪਣੇ ਕਬਜ਼ੇ ਵਿਚ ਲੈ ਲਿਆ।
ਫ੍ਰ੍ਕ੍ਸੀਅਰ ਨੇ ਬੰਦਾ ਬਹਾਦਰ ਨਾਲ ਫੈਸਲਾਕੁਨ ਲੜਾਈ ਲੜਨ ਦਾ ਫੈਸਲਾ ਕਰ ਲਿਆ, ਲਾਹੌਰ ਦਾ ਗਵਨਰ ਅਰਦੁਸ ਸਮਦ ਖਾਨ, ਕਸ਼ਮੀਰ ਦਾ ਗਵਰਨਰ ਜਬਰਦਸਤ ਖਾਨ,,ਪੰਜਾਬ ਦਾ ਫੌਜਦਾਰ,ਤੇ ਜਗੀਰਦਾਰ, ਕਟੋਚੇ ਤੇ ਜ੍ਸਰੋਤੇ ਦੀਆਂ ਫੌਜਾਂ ਤੇ 20000 ਦਿਲੀ ਦੀਆਂ ਫੌਜਾ। ਸਿਖਾਂ ਦਾ ਖ਼ੁਰਾ ਖੋਜ ਮਿਟਾਣ ਲਈ ਪੰਜਾਬ ਦੀ ਕਮਾਨ ਅਬਦਸ ਸਮਦ ਦੀ ਥਾਂ ਦਲੇਰ ਜੰਗ ਦੇ ਹਥ ਵਿਚ ਦੇ ਦਿਤੀ ਤੇ ਹੁਕਮ ਕੀਤਾ ਕੀ ਬੰਦਾ ਸਿੰਘ ਦੇ ਖਿਲਾਫ਼ ਭਾਰੀ ਜੰਗ ਛੇੜੀ ਜਾਏ। ਕਲਾਨੋਰ ਸ਼ਾਹੀ ਸੈਨਾ ਨਾਲ ਬੜੀ ਬਹਾਦਰੀ ਨਾਲ ਮੁਕਾਬਲਾ ਹੋਇਆ ਪਰ ਬੰਦਾ ਗੁਰਦਾਸ ਪੁਰ ਦੇ ਕਿਲੇ ਤਕ ਨਾ ਪਹੁੰਚ ਸਕਿਆ। ਗੁਰਦਾਸ ਨੰਗਲ ਵਿਚ ਦੁਨੀ ਚੰਦ ਦੀ ਹਵੇਲੀ ਵਿਚ ਸ਼ਰਨ ਲੈਣੀ ਪਈ।
1715 ਵਿਚ ਬੜੀ ਭਾਰੀ ਤਿਆਰੀ ਕਰਕੇ ਬੰਦਾ ਬਾਹਦਰ ਤੇ ਚੜਾਈ ਕਰ ਦਿਤੀ। ਗੁਰਦਾਸਪੁਰ ਤੋਂ 4 ਮੀਲ ਦੀ ਦੂਰੀ ਤੇ ਬੜੀ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

One Comment on “ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ – ਭਾਗ ਤੀਜਾ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)