ਬਾਬਾ ਬੁੱਢਾ ਸਾਹਿਬ ਜੀ ਦੇ ਵਿਆਹ ਸਮੇਂ ਦਾ ਇਤਿਹਾਸ
ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਵਿੱਚ ਏਨੇ ਲੀਨ ਹੋ ਗਏ ਸਨ ਉਹਨਾਂ ਨੂੰ ਵਿਆਹ ਬਾਰੇ ਕਦੇ ਖਿਆਲ ਹੀ ਨਹੀ ਆਇਆ । ਪਰ ਜਿਵੇ ਹਰ ਮਾਂ ਪਿਉ ਦੇ ਦਿਲ ਦੀ ਰੀਝ ਹੁੰਦੀ ਹੈ ਉਹਨਾਂ ਦਾ ਧੀ ਪੁੱਤਰ ਵਿਆਹਿਆ ਜਾਵੇ । ਉਹ ਜਲਦੀ ਤੋ ਜਲਦੀ ਕਿਸੇ ਦੋਹਤੇ ਦੋਹਤੀਆਂ – ਪੋਤੇ ਪੋਤੀਆਂ ਦਾ ਮੂੰਹ ਦੇਖ ਸਕਣ ਤੇ ਆਪਣੇ ਮਨ ਨੂੰ ਤਸੱਲੀ ਦੇ ਸਕਣ ਕਿ ਉਹਨਾਂ ਦੀ ਕੁਲ ਅਗੇ ਚਲ ਪਈ ਹੈ । ਏਸੇ ਮੋਹ ਵੱਸ ਹੋ ਬਾਬਾ ਬੁੱਢਾ ਜੀ ਨੂੰ ਜਵਾਨ ਹੁੰਦਿਆ ਦੇਖਕੇ ੳਹਨਾਂ ਦੇ ਪਿਤਾ ਸੁੱਘਾ ਜੀ ਤੇ ਮਾਤਾ ਗੌਰਾ ਜੀ ਦਾ ਖਿਆਲ ਰੁਕ ਨਾ ਸਕਿਆ। ਉਹਨਾ ਦੋਵਾ ਸੋਚਿਆ ਬਾਬਾ ਜੀ ਸੁਖ ਨਾਲ 17 ਕੁ ਸਾਲਾ ਦੇ ਹੋ ਗਏ ਹਨ ਇਸ ਲਈ ਇਹਨਾ ਦਾ ਵਿਆਹ ਕਰ ਦੇਣਾ ਚਾਹੀਦਾ ਹੈ । ਫੇਰ ਉਹਨਾ ਦੇ ਮਨ ਵਿੱਚ ਖਿਆਲ ਆਇਆ ਅਸੀ ਤਾ ਬਾਬਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੂੰ ਸੌਂਪ ਦਿੱਤਾ ਹੈ । ਇਹ ਤਾ ਗੁਰੂ ਨਾਨਕ ਸਾਹਿਬ ਦੀ ਮਹਾਨ ਕਿਰਪਾ ਅਥਵਾ ਲਿਹਾਜ ਹੈ ਕਿ ਬਾਬਾ ਬੁੱਢਾ ਜੀ ਨੂੰ ਉਹਨਾਂ ਮਾਂ ਪਿਉ ਨੂੰ ਮਿਲਣ ਤੇ ਉਹਨਾਂ ਦੇ ਕੰਮ ਕਾਜ ਕਰਨ ਦੀ ਆਗਿਆ ਦਿੱਤੀ ਹੋਈ ਸੀ । ਫੇਰ ਵੀ ਦੋਵੇ ਜੀਅ ਸਲਾਹ ਕਰਕੇ ਗੁਰੂ ਨਾਨਕ ਸਾਹਿਬ ਜੀ ਕੋਲ ਬਾਬਾ ਬੁੱਢਾ ਸਾਹਿਬ ਜੀ ਦੇ ਵਿਆਹ ਦੀ ਇਜਾਜ਼ਤ ਲੈਣ ਲਈ ਕਰਤਾਰਪੁਰ ਸਾਹਿਬ ( ਪਾਕਿਸਤਾਨ ) ਚਲੇ ਗਏ । ਭਾਈ ਸੁਘਾਂ ਜੀ ਤੇ ਮਾਤਾ ਗੌਰਾਂ ਜੀ ਨੇ ਪਹੁੰਚ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਸੰਗਤ ਵਿੱਚ ਬੈਠ ਕੇ ਕੀਰਤਨ ਸਰਵਨ ਕਰਨ ਲੱਗੇ । ਐਸਾ ਮਨ ਟਿਕਿਆ ਕੋਈ ਸੁਧ ਨਾ ਰਹੀ ਕੀਰਤਨ ਦੀ ਸਮਾਪਤੀ ਮਗਰੋ ਲੰਗਰ ਵਿਚ ਭਾਂਡੇ ਸਾਫ ਕਰਨ ਦੀ ਸੇਵਾ ਕੀਤੀ । ਦੋਵੇ ਜੀਅ ਆਪਸ ਵਿਚ ਕਹਿਣ ਲੱਗੇ ਅਸੀ ਕੁਝ ਚਿਰ ਕੀਰਤਨ ਸੁਣਿਆ ਤੇ ਸੇਵਾ ਕੀਤੀ ਹੈ ਸਾਡਾ ਮਨ ਇਕ ਦਮ ਸਾਂਤ ਹੋ ਗਿਆ ਹੈ ਜਿਹੜੇ ਰੋਜ ਕੀਰਤਨ ਸਰਵਨ ਕਰਦੇ ਤੇ ਸੇਵਾ ਕਰਦੇ ਹਨ ਉਹਨਾਂ ਦੀ ਅਵਸਥਾ ਕਿਥੇ ਹੋਵੇਗੀ । ਫੇਰ ਦੋਵੇ ਜੀਅ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਪਹੁੰਚੇ ਤੇ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰੂ ਜੀ ਅਸੀ ਚਹੁੰਦੇ ਹਾ ਬੂੜੇ ਦਾ ਵਿਆਹ ਕਰ ਦਈਏ ਜੀ । ਤੁਹਾਡੀ ਇਜਾਜ਼ਤ ਲੈਣ ਵਾਸਤੇ ਆਏ ਹਾ ਤੁਸੀ ਜੋ ਹੁਕਮ ਕਰੋਗੇ ਉਦਾ ਹੀ ਹੋਵੇਗਾ । ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਵਿਆਹ ਕਰਵਾਉਣਾ ਕੋਈ ਮਾੜਾ ਕਰਮ ਨਹੀ ਸਗੋ ਗ੍ਰਿਹਸਤੀ ਤਾ ਤਿਆਗੀ ਨਾਲੋ ਕਈ ਗੁਣਾ ਚੰਗਾ ਹੁੰਦਾ ਹੈ । ਗੁਰੂ ਨਾਨਕ ਸਾਹਿਬ ਜੀ ਤੋ ਇਜਾਜ਼ਤ ਲੈ ਕੇ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਮਾਤਾ ਪਿਤਾ ਜੀ ਕਥੂਨੰਗਲ ਪਹੁੰਚ ਗਏ। ਬਾਬਾ ਬੁੱਢਾ ਸਾਹਿਬ ਜੀ ਦਾ ਰੋਕਾ ਬਟਾਲਾ ਨਗਰ ਜਿਲਾ ਗੁਰਦਾਸਪੁਰ ਦੇ ਜਿੰਮੀਦਾਰ ਦੀ ਪੁੱਤਰੀ ਬੀਬੀ ਮਿਰੋਆ ਜੀ ਨਾਲ ਹੋਇਆ। ਜਦੋ ਵਿਆਹ ਦਾ ਦਿਨ ਮਿਥਿਆ ਤੇ ਬਾਬਾ ਬੁੱਢਾ ਸਾਹਿਬ ਜੀ ਤੇ ਪਰਿਵਾਰ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਪਹੁੰਚ ਕੇ ਵਿਆਹ ਵਿਚ ਸ਼ਾਮਲ ਹੋਣ ਦੀ ਬੇਨਤੀ ਕੀਤੀ । ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਏਥੇ ਸੰਗਤ ਰੋਜ ਦਰਸ਼ਨ ਕਰਨ ਵਾਸਤੇ ਆਉਦੀ ਹੈ ਇਸ ਲਈ ਅਸੀ ਨਹੀ ਆ ਸਕਦੇ । ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਛੋਟੇ ਪੁੱਤਰ ਲਛਮੀ ਦਾਸ ਤੇ ਉਹਨਾ ਦੀ ਪਤਨੀ ਬੀਬੀ ਲਕਸ਼ਮੀ ਜੀ ਨੂੰ ਵਿਆਹ ਵਿੱਚ ਸ਼ਾਮਲ ਹੋਣ ਲਈ ਭੇਜਿਆ । ਬਾਬਾ ਬੁੱਢਾ ਜੀ ਦੀਆਂ ਵਿਆਹ ਦੀਆਂ ਤਿਆਰੀਆ ਮੁਕੰਮਲ ਕਰਕੇ ਬਰਾਤ ਕਥੂਨੰਗਲ ਤੋ ਬਟਾਲੇ ਵਾਸਤੇ ਰਵਾਨਾ ਹੋਈ । ਇਸ ਬਰਾਤ ਵਿੱਚ ਬਾਬਾ ਲਛਮੀ ਦਾਸ ਉਹਨਾਂ ਦੀ ਪਤਨੀ ਬੀਬੀ ਲਕਸ਼ਮੀ ਜੀ , ਗੁਰੂ ਨਾਨਕ ਸਾਹਿਬ ਜੀ ਦੇ ਬਹੁਤ ਪਿਆਰ ਵਾਲੇ ਸਿੱਖ , ਤੇ ਪਰਿਵਾਰਕ ਜੀਅ ਸਾਮਿਲ ਹੋਏ । ਗੁਰੂ ਨਾਨਕ ਸਾਹਿਬ ਜੀ ਦੇ ਦਸੇ ਅਨੁਸਾਰ ਕੀਰਤਨ ਕਰਦੀਆਂ ਸੰਗਤਾ ਬਟਾਲਾ ਨਗਰ ਵਿੱਚ ਪਹੁੰਚੀਆਂ । ਬਰਾਤ ਦਾ ਭਰਵਾਂ ਸਵਾਗਤ ਕੀਤਾ ਗਿਆ ਗੁਰੂ ਨਾਨਕ ਸਾਹਿਬ ਜੀ ਦੇ ਚਲਾਈ ਮਰਯਾਦਾ ਅਨੁਸਾਰ ਵਿਆਹ ਬੀਬੀ ਮਿਰੋਆ ਜੀ ਨਾਲ ਹੋਇਆ। ਬਰਾਤ ਨੇ ਕੁਝ ਦਿਨ ਬਟਾਲੇ ਨਗਰ ਵਿੱਚ ਹੀ ਠਹਿਰਿਆ ਕੀਤਾ ਤੇ ਫੇਰ ਵਾਪਿਸ ਕਥੂਨੰਗਲ ਪਹੁੰਚ ਗਈ । ਬਾਬਾ ਬੁੱਢਾ ਸਾਹਿਬ ਜੀ ਗ੍ਰਿਹਸਤੀ ਧਰਮ ਨਿਭਾਉਣ ਦੇ ਨਾਲ – ਨਾਲ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਹਾਜਰੀ ਵੀ ਲਾ ਕੇ ਆਉਦੇ ਸਨ । ਬਾਬਾ ਬੁੱਢਾ ਸਾਹਿਬ ਜੀ ਦੇ ਘਰ ਜਦੋ ਦੋ ਪੁੱਤਰਾ ਨੇ ਜਨਮ ਲਿਆ ਤਾ ਬਾਬਾ ਜੀ ਦੇ ਪਿਤਾ ਸੁੱਘਾ ਜੀ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ । ਅਜੇ ਪਿਤਾ ਜੀ ਦੀ ਸਤਾਰਵੀ ਨਹੀ ਕੀਤੀ ਕਿ ਮਾਤਾ ਗੌਰਾ ਜੀ ਵੀ ਪਤੀ ਦੇ ਪਿਛੇ ਸੱਚਖੰਡ ਜਾ ਬਿਰਾਜੇ ਗੁਰੂ ਨਾਨਕ ਸਾਹਿਬ ਜੀ ਆਏ ਤੇ ਹੱਥੀ ਦਸਤਾਰ ਸਜਾ ਕੇ ਘਰ ਦੀ ਸਾਰੀ ਜਿਮੇਵਾਰੀ ਬਾਬਾ ਬੁੱਢਾ ਜੀ ਮੋਢਿਆਂ ਤੇ ਪਾ ਦਿੱਤੀ । ਬਾਬਾ ਬੁੱਢਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਸਚੇ ਪਾਤਸ਼ਾਹ ਘਰ ਦੀ ਜਿੰਮੇਵਾਰੀ ਨਿਭਾਉਦੇ ਹੋਏ ਆਪ ਤੋ ਦੂਰ ਨਾ ਹੋ ਜਾਵਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ