27 ਜਨਵਰੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੈ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ਆਉ ਅੱਜ ਸੰਖੇਪ ਝਾਤ ਮਾਰੀਏ ਬਾਬਾ ਜੀ ਦੇ ਜੀਵਨ ਕਾਲ ਤੇ ਜੀ ।
ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ ਨੂੰ ਲੈ ਕੇ ਕੁਝ ਮੱਤਭੇਦ ਹਨ ਕੁਝ ਮੰਨਦੇ ਹਨ ਬਾਬਾ ਦੀਪ ਸਿੰਘ ਜੀ ਦਾ ਜਨਮ ਲੁਧਿਆਣੇ ਜਿਲੇ ਵਿੱਚ ਡੇਹਲੋਂ ਕੋਲ ਗੁਰਮ ਪਿੰਡ ਵਿੱਚ ਹੋਇਆ ਹੈ । ਇਸ ਪਿੰਡ ਵਿੱਚ ਬਾਬਾ ਦੀਪ ਸਿੰਘ ਜੀ ਦਾ ਯਾਦਗਾਰੀ ਗੇਟ ਵੀ ਬਣਿਆ ਹੋਇਆ ਹੈ । ਇਸ ਪਿੰਡ ਵਿੱਚ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਨੂੰ ਲੈ ਕੇ ਤਿੰਨ ਰੋਜਾ ਦੀਵਾਨ ਵੀ ਸਜਦੇ ਹਨ । ਮੇਰੇ ਬਹੁਤ ਹੀ ਸਤਿਕਾਰ ਯੋਗ ਗੁਰਸਿੱਖ ਵੀਰ ਹਰਵਿੰਦਰ ਸਿੰਘ ਜੱਸੜ ਜੋ ਕਨੇਡਾ ਵਿੱਚ ਰਹਿੰਦੇ ਹਨ । ਉਹਨਾ ਨਾਲ ਵੀ ਰਾਤ ਗੱਲ ਹੋ ਰਹੀ ਸੀ ਉਹ ਵੀ ਕਹਿੰਦੇ ਸਨ ਮੈ ਵੀ ਇਸ ਪਿੰਡ ਵਿੱਚ ਬਹੁਤ ਵਾਰ ਇਹਨਾ ਸਮਾਗਮਾਂ ਤੇ ਹਾਜਰੀ ਭਰੀ ਹੈ । ਜਿਹੜਾ ਪਹੂਵਿੰਡ ਅੰਮ੍ਰਿਤਸਰ ਸਾਹਿਬ ਵਿੱਚ ਹੈ ਉਹ ਬਾਬਾ ਦੀਪ ਸਿੰਘ ਜੀ ਦਾ ਨਾਨਕਾ ਪਿੰਡ ਸੀ । ਪਰ ਬਹੁਤੇ ਇਤਿਹਾਸਕਾਰ ਬਾਬਾ ਦੀਪ ਸਿੰਘ ਜੀ ਦਾ ਪਿੰਡ ਤੇ ਜਨਮ ਅਸਥਾਨ ਪਹੂਵਿੰਡ ਹੀ ਦਸਦੇ ਹਨ । ਖੈਰ ਇਤਿਹਾਸ ਅੱਗੇ ਲੈ ਕੇ ਚਲਦੇ ਹਾ ਇਕ ਦਿਨ ਭਾਈ ਭਗਤਾ ਜੀ ਖੂਹ ਉਤੇ ਕੰਮ ਕਰ ਰਹੇ ਸਨ ਤੇ ਉਥੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਤੇ ਭਰੋਸਾਂ ਰੱਖਣ ਵਾਲਾ ਨਾਮ-ਰਸ ਨਾਲ ਭਰਪੂਰ ਗੁਰਸਿੱਖ ਮਹਾਂਪੁਰਖ ਆਇਆ । ਭਾਈ ਭਗਤਾ ਜੀ ਨੇ ਬੜੇ ਸਤਿਕਾਰ ਨਾਲ ਉਸ ਮਹਾਂਪੁਰਖ ਨੂੰ ਬਿਠਾਇਆ ਏਨੇ ਚਿਰ ਨੂੰ ਪ੍ਰਸਾਦਾ ਲੈ ਕੇ ਮਾਤਾ ਜਿਉਣੀ ਜੀ ਵੀ ਖੂਹ ਤੇ ਪਹੁੰਚ ਗਏ। ਉਸ ਮਹਾਂਪੁਰਖ ਨੂੰ ਭਾਈ ਭਗਤਾ ਜੀ ਨੇ ਬੜੇ ਸਤਿਕਾਰ ਨਾਲ ਪ੍ਰਸਾਦਿ ਪਾਣੀ ਛਕਾ ਕੇ ਫੇਰ ਆਪ ਛਕਿਆ । ਕੋਲ ਬੈਠੇ ਮਾਤਾ ਜਿਉਣੀ ਜੀ ਨੇ ਉਸ ਮਹਾਂਪੁਰਖ ਨੂੰ ਬੇਨਤੀ ਕੀਤੀ ਸਾਡੇ ਘਰ ਅਜੇ ਤੱਕ ਕੋਈ ਔਲਾਦ ਨਹੀ ਹੋਈ ਆਪ ਜੀ ਗੁਰੂ ਨਾਨਕ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰੋ ਜੀ । ਇਹ ਸੁਣ ਕੇ ਉਸ ਮਹਾਂਪੁਰਖ ਨੇ ਅਰਦਾਸ ਕੀਤੀ ਤੇ ਖੁਸ਼ ਹੋ ਕੇ ਦੋਹਾ ਜੀਆਂ ਨੂੰ ਆਖਿਆ ਆਪ ਦੇ ਘਰ ਬਹੁਤ ਬਹਾਦਰ ਸੂਰਬੀਰ ਪੁੱਤਰ ਪੈਦਾ ਹੋਵੇਗਾ । ਉਸ ਬੱਚੇ ਦਾ ਨਾਮ ਦੀਪ ਰੱਖਿਉ ਜਿਵੇ ਦੀਪਕ ਸਾਰੇ ਪਾਸੇ ਚਾਨਣ ਹੀ ਚਾਨਣ ਕਰ ਦੇਦਾਂ ਹੈ । ਤੁਹਾਡਾ ਪੁੱਤਰ ਦੀਪ ਵੀ ਸਾਰੇ ਪਾਸੇ ਚਾਨਣ ਕਰੇਗਾ ਇਹ ਸੁਣ ਕੇ ਭਾਈ ਭਗਤਾ ਜੀ ਤੇ ਮਾਤਾ ਜਿਉਣੀ ਜੀ ਬਹੁਤ ਖੁਸ਼ ਹੋਏ। ਸਮਾਂ ਆਇਆ ਭਾਈ ਭਗਤਾ ਜੀ ਦੇ ਘਰ ਮਾਤਾ ਜਿਉਣੀ ਜੀ ਦੀ ਪਵਿੱਤਰ ਕੁੱਖ ਤੋ ਦੋ ਪੁੱਤਰ ਪੈਦਾ ਹੋਏ। ਵੱਡੇ ਪੁੱਤਰ ਦਾ ਨਾਮ ਦੀਪ ਰੱਖਿਆ ਗਿਆ ਤੇ ਛੋਟੇ ਪੁੱਤਰ ਦਾ ਨਾਮ ਲਾਲਾ ਰੱਖਿਆ ਗਿਆ। ਬਾਬਾ ਦੀਪ ਸਿੰਘ ਜੀ ਦੇ ਛੋਟੇ ਭਰਾ ਲਾਲ ਸਿੰਘ ਦੀ ਪੀੜੀ ਅੱਗੇ ਚੱਲੀ ਜਿਸ ਦਾ ਵੇਰਵਾ ਇਸ ਤਰਾ ਹੈ । ਭਾਈ ਲਾਲਾ ਜੀ ਦੇ ਪੁੱਤਰ ਦਾ ਨਾਮ ਭਾਈ ਕਰਮ ਸਿੰਘ ਸੀ ਕਰਮ ਸਿੰਘ ਜੀ ਦੇ ਪੁੱਤਰ ਦਾ ਨਾਮ ਸਰਦਾਰ ਗੁਲਾਬ ਸਿੰਘ ਸੀ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਵਿੱਚ ਜਰਨੈਲ ਸੀ । ਸਰਦਾਰ ਗੁਲਾਬ ਸਿੰਘ ਦੇ ਪੁੱਤਰ ਦਾ ਨਾਮ ਸਰਦਾਰ ਆਲਾ ਸਿੰਘ ਸੀ ਜੋ ਅੰਗਰੇਜ਼ ਫੌਜ ਵਿੱਚ ਕਰਨਲ ਦੇ ਅਹੁਦੇ ਤੇ ਰਹਿਆ । ਆਲਾ ਸਿੰਘ ਦੇ ਪੁੱਤਰ ਦਾ ਨਾਮ ਕਿਸ਼ਨ ਸਿੰਘ ਸੀ ਤੇ ਕਿਸ਼ਨ ਸਿੰਘ ਦੇ ਪੁੱਤਰ ਦਾ ਨਾਮ ਗੁਰਬਖਸ਼ ਸਿੰਘ ਪਤੀ ਵਸਾਊ ਕੀ ਚਲੀ ਹੁਣ ਉਹਨਾ ਦੀ ਮੌਜੂਦਾ ਸੰਤਾਨ ਸਰਦਾਰ ਗੁਰਦਿਆਲ ਸਿੰਘ ਗੁਰਦਾਤਾਰ ਸਿੰਘ ਤੇ ਗੁਰਸਹਿੰਦਰਪਾਲ ਸਿੰਘ ਹਨ । ਬਾਬਾ ਦੀਪ ਸਿੰਘ ਜੀ ਬਚਪਨ ਤੋ ਹੀ ਬਹੁਤ ਸੰਡੋਲ ਸਰੀਰ ਦੇ ਮਾਲਕ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ