ਸਾਖੀ 3 ਸਿੱਖ ਇਤਿਹਾਸ – ਸ੍ਰੀ ਗੁਰੂ ਹਰਿਰਾਇ ਜੀ – ਬਾਬਾ ਧੀਰ ਮਲ
ਬਾਲਕ (ਗੁਰੂ) ਹਰਿ ਰਾਏ ਸਾਹਿਬ ਦੇ ਵੱਡੇ ਭਰਾ ਬਾਬਾ ਧੀਰ ਮਲ ਸਨ। ਬਾਬਾ ਧੀਰ ਮਲ ਦਾ ਜਨਮ ਜਨਵਰੀ 1626 ਈ: ਨੂੰ ਹੋਇਆ।
ਉਨ੍ਹਾਂ ਦੀ ਮਾਤਾ ਰਾਜ ਕੌਰ ਨੇ ਜਦ ਪੁੱਤਰ ਦੀ ਦਾਤ ਦੀ ਮੰਗ ਕੀਤੀ ਤਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਫ਼ਰਮਾਇਆ ਕਿ ਸਤਿਨਾਮ ਵਾਹਿਗੁਰੂ ਜੀ ਦਾ ਜਾਪ ਕਰਦੇ ਰਹੋ।
ਪਰ ਕਿਹਾ ਜਾਂਦਾ ਹੈ ਮਾਤਾ ਰਾਜ ਕੌਰ ਮਾਇਆ ਵਿਚ ਹੀ ਵਿਚਰਦੀ ਰਹੀ। ਇਸ ਲਈ ਬਾਬਾ ਧੀਰ ਮਲ ਜੀ ਪੈਦਾ ਹੋਏ ਤਾਂ ਉਹ ਜਨਮ ਤੋਂ ਹੀ ਬੜੇ ਚੰਚਲ, ਹੁਸ਼ਿਆਰ ਅਤੇ ਲੋਭੀ ਸਨ।
ਜਦ ਗੁਰੂ ਹਰਿਗੋਬਿੰਦ ਜੀ ਨੂੰ ਆਪਣੇ ਪੋਤਰੇ ਦੇ ਜਨਮ ਦਾ ਪਤਾ ਲੱਗਾ ਤਾਂ ਉਹ ਕਰਤਾਰਪੁਰ ਆਏ। ਆਪਣੇ ਪੋਤਰੇ ਨੂੰ ਵੇਖਦੇ ਸਾਰ ਹੀ ਉਨ੍ਹਾਂ ਨੇ ਕਹਿ ਦਿੱਤਾ, ‘ਇਹ ਤਾਂ ਪ੍ਰਿਥੀ ਚੰਦ ਮੇਰੇ ਤਾਇਆ ਜੀ ਦਾ ਹੀ ਰੂਪ ਧਾਰ ਕੇ ਆ ਗਏ ਹਨ’।
ਬਾਲਕ ਨੂੰ ਚੰਚਲ ਵੇਖ ਕੇ ਉਸਦਾ ਨਾਂ ਧੀਰ ਮਲ ਰੱਖ ਦਿੱਤਾ ਤਾਂਕਿ ਇਸ ਨੂੰ ਕੁਝ ਧੀਰਜ ਆ ਸਕੇ। ਗੁਰੂ ਸਾਹਿਬ ਜੀ ਦੇ ਵਾਕ ਸੱਚੇ ਸਾਬਿਤ ਹੋਏ ਜਦ ਵੱਡਾ ਹੋ ਕੇ ਆਪ ਹੁਦਰਾ, ਕਪਟੀ ਅਤੇ ਲੋਭੀ ਸੁਭਾਅ ਦਾ ਨਿਕਲਿਆ।
ਵੱਡਾ ਹੋ ਕੇ ਉਹ ਕਰਤਾਰਪੁਰ ਹੀ ਵਸ ਗਿਆ ਅਤੇ ਸ਼ਹਿਜ਼ਾਦਿਆਂ ਵਾਲੀ ਠਾਠ ਬਾਠ ਨਾਲ ਰਹਿਣ ਲੱਗਾ। ਉਹ ਕਿਸੇ ਦੀ ਵੀ ਪ੍ਰਵਾਹ ਨਹੀਂ ਸੀ ਕਰਦਾ।
ਜਦ ਬਾਬਾ ਗੁਰਦਿੱਤਾ ਜੀ ਕੀਰਤਪੁਰ ਵਿਖੇ ਆਪਣੇ ਸਵਾਸ ਚੜ੍ਹਾ ਗਏ ਤਾਂ ਉਨ੍ਹਾਂ ਨੂੰ ਕੀਰਤਪੁਰ ਪੁੱਜਣ ਲਈ ਸੁਨੇਹੇ ਭੇਜੇ ਗਏ, ਪਰ ਉਹ ਕਿਸੇ ਵੀ ਹਾਲਤ ਵਿਚ ਕੀਰਤਪੁਰ ਨਾ ਪੁੱਜੇ।
ਅੰਤ ਵਿਚ ਉਨ੍ਹਾਂ ਤੋਂ ਬਗੈਰ ਹੀ ਬਾਬਾ ਗੁਰਦਿੱਤਾ ਜੀ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਨੂੰ ਪੋਥੀ ਸਾਹਿਬ ਭੇਜਣ ਵਾਸਤੇ ਵੀ ਕਿਹਾ ਗਿਆ, ਪਰ ਨਾ ਉਨ੍ਹਾ ਪੋਥੀ ਸਾਹਿਬ ਭੇਜਿਆ ਅਤੇ ਨਾ ਆਪ ਗਏ।
ਉਸ ਤੋ ਬਾਅਦ ਉਹ ਸਦਾ ਲਈ ਕਰਤਾਰਪੁਰ ਹੀ ਟਿਕ ਗਏ। ਉਨ੍ਹਾਂ ਪਾਸ ਭਾਈ ਗੁਰਦਾਸ ਜੀ ਦੇ ਹੱਥਾਂ ਦਾ ਲਿਖਿਆ ਅਸਲੀ ਗ੍ਰੰਥ ਸਾਹਿਬ ਮੌਜੂਦ ਹੋਣ ਕਰਕੇ ਚੜ੍ਹਾਵਾ ਵੀ ਬਹੁਤ ਚੜ੍ਹਦਾ ਸੀ ਅਤੇ ਕਰਤਾਰਪੁਰ ਦੀ ਵੱਡੀ ਜਾਗੀਰ ਵੀ ਉਨ੍ਹਾਂ ਪਾਸ ਸੀ।
ਗੁਰੂ ਹਰਿਗੋਬਿੰਦ ਸਾਹਿਬ ਜੀ ਉਸ ਦੇ ਵਤੀਰੇ ਨੂੰ ਵੇਖ ਰਹੇ ਸਨ। ਉਨ੍ਹਾਂ ਅੰਤ ਵਿਚ ਇਹ ਫ਼ੈਸਲਾ ਕਰ ਲਿਆ ਕਿ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Dharam Singh
ਮੈਨੂੰ ਸਾਰਾ ਇਤਹਹਾਸ ਭੇਜਦੇ ਰਹਿਣਾ ਜੀ ਚੰਗਾ ਕੰਮ ਕਰ ਰਹੇ ਹੋ
ਧੰਨਵਾਦ