ਬਾਬਾ ਗੁਰਦਿੱਤਾ ਜੀ
ਬਾਬਾ ਗੁਰਦਿੱਤਾ ਜੀ ਐਸੇ ਮਹਾਨ ਮਹਾਂਪੁਰਸ਼ ਸਨ ਜਿਨਾ ਦੇ ਪੜਦਾਦਾ ਜੀ ਗੁਰੂ , ਦਾਦਾ ਜੀ ਗੁਰੂ , ਪਿਤਾ ਜੀ ਗੁਰੂ , ਭਰਾ ਗੁਰੂ , ਭਤੀਜਾ ਗੁਰੂ , ਪੁੱਤਰ ਗੁਰੂ , ਤੇ ਪੋਤਰਾ ਵੀ ਗੁਰੂ । ਬਾਬਾ ਗੁਰਦਿੱਤਾ ਜੀ ਦਾ ਜਨਮ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਦਮੋਦਰੀ ਜੀ ਦੀ ਪਵਿੱਤਰ ਕੁੱਖ ਤੋ 15 ਨਵੰਬਰ 1613 ਨੂੰ ਭਾਈ ਕੀ ਡਰੌਲੀ ਵਿੱਚ ਹੋਇਆ ਸੀ । ਆਪ ਜੀ ਦਾ ਬਚਪਨ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਛਤਰ ਛਾਇਆ ਹੇਠ ਬੀਤਿਆ । ਪਿਤਾ ਜੀ ਪਾਸੋ ਹੀ ਸੰਸਾਰੀ ਤੇ ਅਧਿਆਤਮਿਕ ਸਿਖਿਆ ਹਾਸਿਲ ਕੀਤੀ ਭਾਈ ਗੁਰਦਿੱਤਾ ਜੀ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪ ਸ਼ਸਤਰ ਵਿਦਿਆ ਤੇ ਘੋੜਸਵਾਰੀ ਦਾ ਬਹੁਤ ਬਰੀਕੀ ਨਾਲ ਗਿਆਨ ਦਿੱਤਾ ਸੀ । ਜਦੋ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਕਰਤਾਰਪੁਰ ਦੀ ਜੰਗ ਪੈਂਦੇ ਖਾਂਨ ਨਾਲ ਹੋਈ ਤਾ ਭਾਈ ਗੁਰਦਿੱਤਾ ਜੀ ਗੁਰੂ ਤੇਗ ਬਹਾਦਰ ਜੀ ਬਾਬਾ ਬਿਧੀ ਚੰਦ ਜੀ ਤੇ ਹੋਰ ਮਹਾਨ ਸਿੱਖਾ ਨੇ ਬਹੁਤ ਬਹਾਦਰੀ ਨਾਲ ਜੰਗ ਕੀਤੀ ਸੀ। ਬਾਬਾ ਗੁਰਦਿੱਤਾ ਜੀ ਦਾ ਅਨੰਦ ਕਾਰਜ ਵਟਾਲਾ ਨਗਰ ਜਿਸ ਨੂੰ ਹੁਣ ਬਟਾਲਾ ਕਹਿੰਦੇ ਹਨ ਜੋ ਗੁਰਦਾਸਪੁਰ ਜਿਲੇ ਵਿੱਚ ਹੈ । ਭਾਈ ਰਾਮਾ ਜੀ ਦੀ ਸਪੁੱਤਰੀ ਬੀਬੀ ਅਨੰਤੀ ਜੀ ਨਾਲ ਹੋਇਆ , ਜਦੋ ਭਾਈ ਗੁਰਦਿੱਤਾ ਜੀ ਦੀ ਬਰਾਤ ਅੰਮ੍ਰਿਤਸਰ ਸਾਹਿਬ ਤੋ ਚਲੀ ਸੀ ਗੁਰਬਿਲਾਸ ਪਾਤਸ਼ਾਹੀ ਛੇਵੀ ਵਿੱਚ ਲਿਖਿਆ ਹੈ । ਡਰੌਲੀ ਤੋ ਮਾਸੜ ਸਾਈ ਦਾਸ ਤੇ ਮਾਸੀ ਰਾਮੋ ਜੀ ਤੇ ਸਾਰਾ ਨਾਨਕਾ ਪਰਿਵਾਰ ਗੋਇੰਦਵਾਲ ਸਾਹਿਬ ਤੋ ਗੁਰੂ ਅਮਰਦਾਸ ਸਾਹਿਬ ਜੀ ਦਾ ਪਰਿਵਾਰ ਬਾਬਾ ਸੁੰਦਰ ਜੀ ਬਾਬਾ ਅਨੰਦ ਜੀ ਤੇ ਹੋਰ ਘਰ ਦੇ ਜੀਅ ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਜੀ ਦੇ ਪਰਿਵਾਰ ਜੀਅ ਤੇ ਹੋਰ ਸਿਖ ਇਸ ਬਰਾਤ ਵਿੱਚ ਸ਼ਾਮਲ ਹੋਏ ਸਨ । ਜਦੋ ਬਰਾਤ ਅੰਮ੍ਰਿਤਸਰ ਸਾਹਿਬ ਤੋ ਚੱਲੀ ਤਾ ਅਕਾਲ ਤਖ਼ਤ ਸਾਹਿਬ ਦੀ ਜਿਮੇਵਾਰੀ ਭਾਈ ਗੁਰਦਾਸ ਜੀ ਨੂੰ ਤੇ ਦਰਬਾਰ ਸਾਹਿਬ ਦੀ ਜਿਮੇਵਾਰੀ ਬਾਬਾ ਬੁੱਢਾ ਸਾਹਿਬ ਜੀ ਨੂੰ ਦਿੱਤੀ ਗਈ। ਅੰਮ੍ਰਿਤਸਰ ਸਾਹਿਬ ਤੋ ਚੱਲ ਕੇ ਬਰਾਤ ਨੇ ਪਹਿਲਾ ਪੜਾਅ ਉਦੋਕੇ ਪਿੰਡ ਜਿਲਾ ਅੰਮ੍ਰਿਤਸਰ ਸਾਹਿਬ ਕੀਤਾ । ਇਸ ਅਸਥਾਨ ਤੇ ਗੁਰੂ ਨਾਨਕ ਸਾਹਿਬ ਜੀ ਜਦੋ ਆਪਣੀ ਬਰਾਤ ਲੈ ਕੇ ਸੁਲਤਾਨਪੁਰ ਸਾਹਿਬ ਤੋ ਆਏ ਸਨ ਤਾ ਇਕ ਰਾਤ ਏਥੇ ਪੜਾਅ ਕੀਤਾ ਸੀ । ਉਥੇ ਖੂਹੀ ਦੇ ਕੋਲ ਇਕ ਥੰਮ ਪਿਆ ਜਿਸ ਦੇ ਕੋਲ ਗੁਰੂ ਹਰਿਗੋਬਿੰਦ ਸਾਹਿਬ ਜੀ ਬੈਠ ਗਏ ਤੇ ਉਸ ਥੰਮ੍ਹ ਨੂੰ ਬਹੁਤ ਸਤਿਕਾਰ ਦਿੱਤਾ ਜਦੋ ਭਾਈ ਬਿਧੀ ਚੰਦ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਾਢੂ ਸਾਂਈ ਦਾਸ ਜੀ ਨੇ ਇਸ ਥੰਮ੍ਹ ਬਾਰੇ ਪੁੱਛਿਆ । ਤਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਦੱਸਿਆ ਜਦੋ ਵੱਡੇ ਸਤਿਗੁਰੂ ਨਾਨਕ ਸਾਹਿਬ ਜੀ ਬਰਾਤ ਲੈ ਕੇ ਆਏ ਸਨ ਤਾ ਇਕ ਰਾਤ ਇਸ ਅਸਥਾਨ ਤੇ ਰੁਕੇ ਸਨ । ਗੁਰੂ ਨਾਨਕ ਸਾਹਿਬ ਜੀ ਨੇ ਇਸ ਥੰਮ੍ਹ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ